ਸੰਸਕਰਣ
Punjabi

26/11 ਹਮਲੇ ‘ਚ ਫੱਟੜ ਹੋਏ ਕਮਾਂਡੋ ਨੇ ਲਦਾੱਖ ‘ਚ ਪੂਰੀ ਕੀਤੀ 72 ਕਿਲੋਮੀਟਰ ਦੀ

16th Sep 2017
Add to
Shares
0
Comments
Share This
Add to
Shares
0
Comments
Share

ਇੰਨੇ ਸਾਲ ਨੇਵੀ ‘ਚ ਰਹਿ ਕੇ ਦੇਸ਼ ਦੀ ਸੇਵਾ ਕਰਨ ਵਾਲੇ ਪਰਵੀਨ ਤੇਵਤਿਆ ਡੇਸਕ ‘ਤੇ ਬੈਠ ਕੇ ਨੌਕਰੀ ਨਹੀਂ ਸੀ ਕਰਨਾ ਚਾਹੁੰਦੇ. ਉਹ ਨੇਵੀ ਦੀ ਪਹਾੜੀ ਗਰੁਪ ਵਿੱਚ ਨੌਕਰੀ ਕਰਨ ਲਈ ਅਰਜ਼ੀ ਦਿੱਤੀ ਪਰ ਮੇਡਿਕਲ ਆਧਾਰ ‘ਤੇ ਮੰਜੂਰੀ ਨਹੀਂ ਮਿਲੀ.

ਡਾਕਟਰਾਂ ਨੇ ਪਰਵੀਨ ਨੂੰ ਸਖ਼ਤ ਹਿਦਾਇਤ ਦਿੱਤੀ ਸੀ ਕੇ ਉਹ ਭਾਰੀ ਕੰਮ ਨਾ ਕਰੇ ਕਿਉਂਕਿ ਉਸ ਵਿੱਚ ਆਕਸੀਜਨ ਦੀ ਲੋੜ ਹੁੰਦੀ ਹੈ. ਪਰ ਪਰਵੀਨ ਨੇ ਉਹ ਸਲਾਹ ਨਹੀਂ ਮੰਨੀ. ਮੁੰਬਈ ਮੈਰਾਥਨ ਵਿੱਚ ਉਨ੍ਹਾਂ ਨੇ ਕਿਸੇ ਹੋਰ ਨਾਂਅ ਤੋਂ ਹਿੱਸਾ ਲਿਆ.

image


ਸ਼ੌਰਿਆ ਚੱਕਰ ਜੇਤੂ ਅਤੇ ਮੈਰੀਨ ਕਮਾਂਡੋ ਪਰਵੀਨ ਤੇਵਤਿਆ ਨੇ ਸਾਲ 2008 ਵਿੱਚ ਮੁੰਬਈ ਤੇ ਤਾਜ ਹੋਟਲ ‘ਤੇ ਹੋਏ ਅੱਤਵਾਦੀ ਹਮਲੇ ਦੇ ਦੌਰਾਨ ਕਮਾਂਡੋ ਕਾਰਵਾਈ ਕੀਤੀ ਸੀ. ਅੱਤਵਾਦੀਆਂ ਦਾ ਮੁਕਾਬਲਾ ਕਰਦਿਆਂ ਉਨ੍ਹਾਂ ਦੀ ਛਾਤੀ ਵਿੱਚ ਗੋਲੀ ਲੱਗ ਗਈ ਸੀ. ਉਨ੍ਹਾਂ ਦਾ ਆਪ੍ਰੇਸ਼ਨ ਹੋਇਆ ਅਤੇ 9 ਸਾਲ ਇਲਾਜ਼ ਚਲਿਆ.

ਪਰ ਉਨ੍ਹਾਂ ਨੇ ਆਪਣੇ ਹੌਸਲੇ ਨਾਲ ਇਹ ਸਾਬਿਤ ਕਰ ਦਿੱਤਾ ਕੇ ਹੌਸਲਾ ਦਿਲ ਵਿੱਚ ਹੁੰਦਾ ਹੈ, ਸ਼ਰੀਰ ‘ਚ ਨਹੀਂ. ਕਸ਼ਮੀਰ ਦੇ ਲਦਾੱਖ ‘ਚ ਹੋਈ ਮੈਰਾਥਨ ਵਿੱਚ 72 ਕਿਲੋਮੀਟਰ ਦੀ ਦੌੜ ਲਾ ਕੇ ਸਬ ਨ ਉਨ ਹਰੀਆਂ ਕਰ ਦਿੱਤਾ.

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜਿਲ੍ਹੇ ਦੇ ਪਿੰਡ ਭਟੋਲਾ ਪਿੰਡ ਦੇ ਨਿਵਾਸੀ ਪਰਵੀਨ ਤੇਵਤਿਆ ਮੁੰਬਈ ਹਮਲੇ ਦੇ ਸਮੇਂ ਮੈਰੀਨ ਕਮਾਂਡੋ ਸਨ. ਕਮਾਂਡੋ ਆਪ੍ਰੇਸ਼ਨਕਰਨ ਵਾਲੀ ਦੁੱਜੀ ਟੀਮ ‘ਚ ਸ਼ਾਮਿਲ ਹੋ ਕੇ ਉਹ ਤਾਜ ਹੋਟਲ ਪਹੁੰਚੇ ਸੀ.

ਉਸ ਵੇਲੇ ਹੋਟਲ ਤਾਜ ਵਿੱਚ ਤਿੰਨ ਅੱਤਵਾਦੀ ਲੁੱਕ ਕੇ ਬੈਠੇ ਸਨ. ਪਰਵੀਨ ਉਸੇ ਕਮਰੇ ਵਿੱਚ ਪਹੁੰਚ ਗਏ. ਅੱਤਵਾਦੀਆਂ ਨੇ ਉਨ੍ਹਾਂ ਉਪਰ ਫਾਇਰਿੰਗ ਕੀਤੀ. ਇੱਕ ਗੋਲੀ ਉਨ੍ਹਾਂ ਦੇ ਸੀਨੇ ‘ਚ ਜਾ ਲੱਗੀ ਪਰ ਉਨ੍ਹਾਂ ਨੇ ਮੁਕਾਬਲਾ ਕਰਦਿਆਂ ਤਿੰਨਾਂ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ.

ਪਰਵੀਨ ਦੱਸਦੇ ਹਨ ਕੇ ਜਦੋਂ ਮੈਨੂੰ ਗੋਲੀ ਲੱਗੀ ਤਾਂ ਡਾਕਟਰਾਂ ਨੇ ਉਮੀਦ ਛੱਡ ਦਿੱਤੀ ਸੀ. ਮੈਂ 5 ਮਹੀਨੇ ਸੰਘਰਸ਼ ਕਰਦਾ ਰਿਹਾ. ਮੇਰੀ ਸੁਣਨ ਦੀ ਤਾਕਤ ਭਾਵੇਂ ਕਮਜ਼ੋਰ ਹੋ ਗਈ. ਨੇਵੀ ਦੇ ਨਿਯਮਾਂ ਮੁਤਾਬਿਕ ਮਾਤਰ 5 ਫ਼ੀਸਦ ਅਪਾਹਿਜ ਹੀ ਸੇਵਾ ਵਿੱਚ ਰਹਿ ਸਕਦਾ ਹੈ. ਪਰਵੀਨ ਨੇ ਆਪ ਹੀ ਅਸਤੀਫ਼ਾ ਦੇ ਦਿੱਤਾ ਅਤੇ ਆਪਣੇ ਆਪ ਨੂੰ ਨੇਵੀ ਲਈ ਫ਼ਿਟ ਸਾਬਿਤ ਕਰਨ ਲਈ ਮੈਰਾਥਨ ਦੀ ਤਿਆਰੀ ਕਰਨ ਲੱਗ ਪਏ.

image


ਬੀਤੀ 9 ਸਿਤੰਬਰ ਨੂੰ ਪਰਵੀਨ ਨੇ ਲਦਾੱਖ ‘ਚ ਹੋਈ 72 ਕਿਲੋਮੀਟਰ ਦੀ ਖਾਰਦੁੰਗ-ਲਾ ਮੈਰਾਥਨ ‘ਚ ਹਿੱਸਾ ਲਿਆ ਅਤੇ ਇਸ ਨੂੰ ਸਮੇਂ ਦੇ ਦੌਰਾਨ ਹੀ ਪੂਰਾ ਕਰ ਲਿਆ ਅਤੇ ਮੈਡਲ ਪ੍ਰਾਪਤ ਕੀਤਾ. ਉਨ੍ਹਾਂ ਨੇ 18,380 ਫੁੱਟ ਦੀ ਉਂਚਾਈ ‘ਤੇ 12.5 ਘੰਟੇ ‘ਚ ਮੈਰਾਥਨ ਪੂਰੀ ਕਰ ਲਈ.

ਹਮਲੇ ‘ਚ ਗੋਲੀ ਲੱਗ ਕੇ ਫੱਟੜ ਹੋਣ ਮਗਰੋਂ ਪਰਵੀਨ ਜਾਣਦੇ ਸਨ ਕੇ ਉਹ ਮੁੜ ਕਮਾਂਡੋ ਨਹੀਂ ਬਣ ਸਕਦੇ. ਪਰ ਉਹ ਦਫ਼ਤਰ ‘ਚ ਬੈਠ ਕੇ ਕੰਮ ਨਹੀਂ ਸੀ ਕਰਨਾ ਚਾਹੁੰਦੇ. ਉਨ੍ਹਾਂ ਨੇ ਨੇਵੀ ਦੀ ਪਹਾੜੀ ਯੂਨਿਟ ਲਈ ਅਰਜ਼ੀ ਦਿੱਤੀ ਪਰ ਮੇਡਿਕਲ ਆਧਾਰ ‘ਤੇ ਉਹ ਖਾਰਿਜ਼ ਹੋ ਗਈ.

ਉਸੇ ਦੌਰਾਨ ਹੋਟਲ ਤਾਜ਼ ਦੇ ਕਰਮਚਾਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਮੁਲਾਕਤ ਮੈਰਾਥਨ ਦੇ ਐਥਲੀਟ ਪਰਵੀਨ ਬਾਟੀਵਾਲਾ ਨਾਲ ਹੋਈ. ਬਾਟੀਵਾਲਾ ਨੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ. ਖਾਰਦੁੰਗ-ਲਾ ਮੈਰਾਥਨ ਕੋਈ ਸੌਖਾ ਕੰਮ ਨਹੀਂ ਹੈ. ਆਕਸੀਜਨ ਦੀ ਘਾਟ ਹੈ. ਸੀਨੇ ਵਿੱਚ ਗੋਲੀ ਖਾ ਚੁੱਕੇ ਇਨਸਾਨ ਲਈ ਇਸ ਜਾਣਬੁਝ ਕੇ ਜਾਨ ਜੋਖਿਮ ‘ਚ ਪਾਉਣ ਵਾਲਾ ਕੰਮ ਹੈ.

ਉਨ੍ਹਾਂ ਨੇ 2016 ਵਿੱਚ ਇੰਡੀਅਨ ਨੇਵੀ ਹਾਫ਼ ਮੈਰਾਥਨ ਵਿੱਚ ਹਿੱਸਾ ਲਿਆ ਜਿਸ ਵਿੱਚ 1.9 ਕਿਲੋਮੀਟਰ ਦੀ ਤੈਰਾਕੀ, 90 ਕਿਲੋਮੀਟਰ ਦੀ ਸਾਈਕਲ ਅਤੇ 21 ਕਿਲੋਮੀਟਰ ਦੀ ਦੌੜ ਸ਼ਾਮਿਲ ਸੀ. ਇਸ ਤੋਂ ਬਾਅਦ ਵੀ ਨੇਵੀ ਨੂੰ ਉਨ੍ਹਾਂ ਦੀ ਫਿਟਨੇਸ ‘ਤੇ ਭਰੋਸਾ ਨਾ ਹੋਇਆ.

ਇਸ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਮੈਰਾਥਨ ਦੀ ਤਿਆਰੀ ਵਿੱਚ ਲੱਗ ਗਏ. 

Add to
Shares
0
Comments
Share This
Add to
Shares
0
Comments
Share
Report an issue
Authors

Related Tags