ਡਿਪ੍ਰੇਸ਼ਨ ਦੀ ਗੋਲੀਆਂ ਦਿੰਦਿਆਂ ਹਨ ਦਿਲ ਦੀ ਬੀਮਾਰੀ

ਯੂਨਿਵਰਸਿਟੀ ਕਾਲੇਜ ਆਫ਼ ਲੰਦਨ ਦੇ ਇੱਕ ਡਾਕਟਰ ਨੇ ਆਪਣੀ ਰਿਸਰਚ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕੇ ਤਨਾਵ ਜਾਂ ਡਿਪ੍ਰੇਸ਼ਨ ਤੋਂ ਛੁੱਟਕਾਰਾ ਪਾਉਣ ਲਈ ਜ਼ਰੁਰਤ ਤੋਂ ਵੱਧ ਐਂਟੀ-ਡਿਪ੍ਰੇਸ਼ਨ ਟੈਬਲੇਟ ਲੈਣ ਵਾਲਿਆਂ ਦੇ ਦਿਲ ਦੀ ਧੜਕਨਾਂ ਬੰਦ ਹੋਣ ਦਾ ਖਦਸ਼ਾ ਕੀਤੇ ਜਿਆਦਾ ਹੁੰਦਾ ਹੈ. 

ਡਿਪ੍ਰੇਸ਼ਨ ਦੀ ਗੋਲੀਆਂ ਦਿੰਦਿਆਂ ਹਨ ਦਿਲ ਦੀ ਬੀਮਾਰੀ

Saturday April 01, 2017,

3 min Read

ਡਿਪ੍ਰੇਸ਼ਨ ਦੀ ਗੋਲੀਆਂ ਅਸਰ ਤਾਂ ਭਾਵੇਂ ਬਹੁਤ ਤੇਜ਼ੀ ਨਾਲ ਹੀ ਕਰਦਿਆਂ ਹਨ ਪਰੰਤੂ ਲੰਮੇ ਸਮੇਂ ਤਕ ਲੈਂਦੇ ਰਹਿਣ ਨਾਲ ਦਿਲ ਲਈ ਖ਼ਤਰਾ ਬਣ ਸਕਦੀਆਂ ਹਨ.

ਡਿਪ੍ਰੇਸ਼ਨ ਅੱਜ ਦੇ ਸਮੇਂ ਵਿੱਚ ਇੱਕ ਆਮ ਜਿਹੀ ਸਮੱਸਿਆ ਬਣ ਗਈ ਹੈ. ਇਸ ਵੀ ਵਜ੍ਹਾ ਹੈ ਸਬ ਕੁਛ ਇੱਕੋ ਸਮੇਂ ਹਾਸਿਲ ਕਰ ਲੈਣ ਦੀ ਇੱਛਾ.

ਆਉਣ ਵਾਲਾ ਕਲ ਕਿਹੋ ਜਿਹਾ ਹੋਵੇਗਾ, ਇਸ ਬਾਰੇ ਕਿਸੇ ਨੂੰ ਕੁਛ ਨਹੀਂ ਪਤਾ ਹੁੰਦਾ. ਕੋਈ ਪੜ੍ਹਾਈ ਨੂੰ ਲੈ ਕੇ ਡਿਪ੍ਰੇਸ਼ਨ ਵਿੱਚ ਹੈ, ਕੋਈ ਆਪਸੀ ਸੰਬੰਧ ਨੂੰ ਲੈ ਕੇ ਅਤੇ ਕੋਈ ਬਿਜ਼ਨੇਸ ਨੂੰ ਲੈ ਕੇ. ਇਨਸਾਨ ਦਾ ਮੰਨ ਅਜਿਹਾ ਹੈ ਕੇ ਉਹ ਜੋ ਮਿਲ ਰਿਹਾ ਹੁੰਦਾ ਹੈ ਉਸ ਨਾਲ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ. ਭੁੱਖ ਦੀ ਕੋਈ ਹੱਦ ਨਹੀਂ ਹੁੰਦੀ. ਜੇ ਉਸ ਨੂੰ ਵਧਾਓ ਤਾਂ ਇਹ ਵਧਦੀ ਰਹਿੰਦੀ ਹੈ. ਪਰ ਇੱਕ ਅਜਿਹਾ ਸਮਾਂ ਵੀ ਆਉਂਦਾ ਹੈ ਕੇ ਸਾਰੀਆਂ ਵਸਤੂਆਂ ਬੇਕਾਰ ਜਾਪਦੀਆਂ ਹਨ. ਜੀਉਣ ਦਾ ਕੋਈ ਮਕਸਦ ਹੀ ਨਹੀਂ ਰਹੀ ਜਾਂਦਾ. ਅਜਿਹੀ ਹਾਲਤ ਨੂੰ ਡਿਪ੍ਰੇਸ਼ਨ ਕਹਿੰਦੇ ਹਨ.

image


ਡਿਪ੍ਰੇਸ਼ਨ ਅੱਜ ਦੇ ਸਮੇਂ ਵਿੱਚ ਇੱਕ ਆਮ ਜਿਹੀ ਸਮੱਸਿਆ ਬਣ ਗਈ ਹੈ. ਹਰ ਦੁੱਜਾ ਵਿਅਕਤੀ ਡਿਪ੍ਰੇਸ਼ਨ ਵਿੱਚ ਹੈ. ਇਸ ਮਸ਼ੀਨੀ ਯੁਗ ਵਿੱਚ ਇਨਸਾਨ ਦੀ ਇਨਸਾਨ ਨਾਲ ਹੀ ਰੂਹਦਾਰੀ ਘੱਟ ਗਈ ਹੈ. ਉਹ ਸਮਝਦਾ ਹੈ ਕੇ ਉਹ ਆਪਣੇ ਆਪ ਵਿੱਚ ਸੰਤੁਸ਼ਟ ਹੈ. ਉਹ ਸਮਝ ਵੀ ਨਹੀਂ ਪਾਉਂਦਾ ਕੇ ਕਦੋਂ ਉਹ ਆਪਣੇ ਜੀਵਨ ਦਾ ਹੀ ਦੁਸ਼ਮਨ ਬਣਦਾ ਜਾ ਰਿਹਾ ਹੁੰਦਾ ਹੈ.

ਡਿਪ੍ਰੇਸ਼ਨ ਦੀ ਮੁੱਖ ਵਜ੍ਹਾ ਕੱਲਾਪਣ ਹੀ ਹੈ. ਕੱਲੇਪਣ ਨੂੰ ਝੇਲਦਾ ਹੋਇਆ ਵਿਅਕਤੀ ਡਿਪ੍ਰੇਸ਼ਨ ਵਿੱਚ ਚਲਾ ਜਾਂਦਾ ਹੈ. ਇਸ ਤੋਂ ਬਾਅਦ ਇਲਾਜ਼ ਦੇ ਨਾਂਅ ‘ਤੇ ਸ਼ੁਰੂ ਹੁੰਦਾ ਹੈ ਗੋਲੀਆਂ ਖਾਣ ਦਾ ਸਿਲਸਿਲਾ.

ਇਲਾਜ਼ ਲਈ ਗੋਲੀਆਂ ਖਾਣ ਦੀ ਸ਼ੁਰੁਆਤ ਹੌਲੇ ਹੌਲੇ ਆਦਤ ਬਣ ਜਾਂਦੀ ਹੈ. ਅਤੇ ਫੇਰ ਸ਼ਰੀਰ ਇਨ੍ਹਾਂ ਗੋਲੀਆਂ ਬਿਨ੍ਹਾਂ ਰਹਿ ਨਹੀਂ ਪਾਉਂਦਾ. ਇਹ ਗੋਲੀਆਂ ਫੇਰ ਦਿਲ ਦੀ ਧੜਕਨਾਂ ਉੱਪਰ ਅਸਰ ਪਾਉਣ ਲੱਗ ਜਾਂਦੀਆਂ ਹਨ.

ਯੂਨਿਵਰਸਿਟੀ ਕਾਲੇਜ ਆਫ਼ ਲੰਦਨ ਦੇ ਇੱਕ ਡਾਕਟਰ ਨੇ ਆਪਣੀ ਰਿਸਰਚ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕੇ ਡਿਪ੍ਰੇਸ਼ਨ ਦੇ ਇਲਾਜ਼ ਦੇ ਤੌਰ ‘ਤੇ ਐਂਟੀ-ਡਿਪ੍ਰੇਸ਼ਨ ਟੈਬਲੇਟ ਲੈਣ ਵਾਲੇ ਲੋਕਾਂ ਦੇ ਦਿਲ ਦੀ ਧੜਕਨ ਬੰਦ ਹੋਣ ਦਾ ਖ਼ਤਰਾ ਕੀਤੇ ਵੱਧ ਹੁੰਦਾ ਹੈ.

ਉਂਝ ਤਾਂ ਇਨ੍ਹਾਂ ਗੋਲੀਆਂ ਨੂੰ ‘ਹੈਪੀ ਪਿਲਸ’ ਯਾਨੀ ਕੇ ਖੁਸ਼ ਰੱਖਣ ਵਾਲੀ ਗੋਲੀਆਂ ਕਿਹਾ ਜਾਂਦਾ ਹੈ, ਪਰ ਲੰਮੇ ਸਮੇਂ ਤਕ ਇਨ੍ਹਾਂ ਨੂੰ ਲੈਂਦੇ ਰਹਿਣ ਕਰਕੇ ਇਹ ਤਕਲੀਫ਼ ਵੀ ਦੇ ਸਕਦੀਆਂ ਹਨ.

ਬ੍ਰਿਟੇਨ ਵਿੱਚ ਤਕਰੀਬਨ ਸਵਾ ਕਰੋੜ ਤੋਂ ਵੀ ਵੱਧ ਲੋਕ ਡਿਪ੍ਰੇਸ਼ਨ ਤੋਂ ਛੁੱਟਕਾਰਾ ਪਾਉਣ ਲਈ ਅਜਿਹੀ ਗੋਲੀਆਂ ਖਾ ਰਹੇ ਹਨ. ਡਾਕਟਰ ਮਾਰਕ ਹੇਮਰ ਨੇ ਆਪਣੀ ਰਿਸਰਚ ਵਿੱਚ ਦੱਸਿਆ ਹੈ ਕੇ ਜੋ ਲੋਕ ਡਿਪ੍ਰੇਸ਼ਨ ਖ਼ਤਮ ਕਰਨ ਲਈ ਅਜਿਹੀ ਦਵਾਈਆਂ ਖਾ ਰਹੇ ਹਨ ਉਨ੍ਹਾਂ ਨੂੰ ਦਿਲ ਨੂ ਵਧੇਰੇ ਖ਼ਤਰਾ ਹੈ. ਡਾਕਟਰ ਹੇਮਰ ਦੀ ਇਹ ਰਿਪੋਰਟ ਕਈ ਮਾਮਲਿਆਂ ਵਿੱਚ ਮਹੱਤਪੂਰਨ ਹੈ ਕਿਉਂਕਿ ਕਈ ਡਾਕਟਰ ਸਰ ਦਰਦ, ਕਮਰ ਦਰਦ ਅਤੇ ਕਿਸੇ ਹੋਰ ਤਰ੍ਹਾਂ ਦੀ ਪੀੜ ਦੇ ਮਰੀਜਾਂ ਨੂੰ ਵੀ ਐਂਟੀ-ਡਿਪ੍ਰੇਸ਼ਨ ਦੀ ਦਵਾਈਆਂ ਦੇ ਦਿੰਦੇ ਹਨ. 

Share on
close