ਸੰਸਕਰਣ
Punjabi

ਮਾਤਰ 25 ਸਾਲ ਦੀ ਉਮਰ ਵਿੱਚ ਕੀਤੀ ਨਵੀਂ ਮਸ਼ੀਨ ਦੀ ਕਾੜ੍ਹ, ਵਿਕਰਮ ਨੇ ਜਿੱਤਿਆ 'ਇੰਟਰਨੈਸ਼ਨਲ ਬੈਸਟ ਇੰਨੋਵੇਟਰ ਅਵਾਰਡ'

3rd May 2016
Add to
Shares
0
Comments
Share This
Add to
Shares
0
Comments
Share

ਵਿਕਰਮ ਗੋਇਲ ਨੇ ਇਨ੍ਹਾਂ ਸੱਤਰਾਂ ਨੂੰ ਸਹੀ ਕਰ ਵਿਖਾਇਆ ਹੈ. ਵਿਕਰਮ ਗੋਇਲ ਨੇ ਹਸਪਤਾਲਾਂ ਵਿੱਚ ਓਪਰੇਸ਼ਨ ਦੇ ਦੌਰਾਨ ਇਸਤੇਮਾਲ ਹੋਣ ਵਾਲੀ ਰਬੜ ਦੀ ਇੱਕ ਬਹੁਤ ਹੀ ਜਰੂਰੀ ਨਾਲੀ ਜਿਸਨੂੰ 'ਕੇਥੇਟਰ' ਕਿਹਾ ਜਾਂਦਾ ਹੈ, ਸਾਫ਼ ਕਰਨ ਦੀ ਇੱਕ ਅਜਿਹੀ ਮਸ਼ੀਨ ਦਾ ਅਵਿਸ਼ਾਕਰ ਕੀਤਾ ਹੈ ਜਿਸਨੂੰ ਬਾਇਓ-ਇੰਜੀਨੀਅਰਿੰਗ ਵਿੱਚ ਇੱਕ ਕ੍ਰਾਂਤੀ ਕਿਹਾ ਜਾ ਸਕਦਾ ਹੈ. ''ਸੀਆਰਐਸ' (ਕੇਥੇਟਰ ਰੀਸਾਈਕਲਿੰਗ ਸਿਸਟਮ) ਨਾਂਅ ਦੀ ਇਸ ਮਸ਼ੀਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਾਲ 2015 ਦੇ 'ਬੇਹਤਰੀਨ ਇੰਨੋਵੇਸ਼ਨ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ. 

image


ਵਿਕਰਮ ਇਸ ਵੇਲੇ ਪੰਜਾਬ ਦੇ ਮੋਹਾਲੀ ਵਿੱਖੇ 'ਫੋਰਟੀਸ' ਹਸਪਤਾਲ ਵਿੱਚ ਬਾਈਓ-ਇੰਜੀਨੀਰਿੰਗ ਵਿਭਾਗ 'ਚ ਇੰਜੀਨੀਅਰ ਵੱਜੋਂ ਕੰਮ ਕਰਦੇ ਹਨ. ਮਾਤਰ ੨੫ ਵਰ੍ਹੇ ਦੀ ਉਮਰ ਵਿੱਚ ਉਨ੍ਹਾਂ ਨੇ ਕਈ ਅਨੋਖੇ ਅਵਿਸ਼ਕਾਰ ਆਪਣੇ ਨਾਂਅ ਕਰਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਇਨਾਮ ਜਿੱਤ ਲਏ ਹਨ. ਇਨ੍ਹਾਂ ਵਿੱਚ ਅੰਤਰਰਾਸ਼ਟਰੀ ਹੇਲਥ ਅਵਾਰਡ ਅਤੇ ਐਨਡੀਟੀਵੀ ਇੰਡੀਆ ਇੰਨੋਵੇਟਰ ਅਵਾਰਡ ਵੀ ਸ਼ਾਮਿਲ ਹੈ. 

ਇਸ ਮਸ਼ੀਨ ਦੇ ਅਵਿਸ਼ਕਾਰ ਨਾਲ ਜਿੱਥੇ ਹਸਪਤਾਲਾਂ ਵਿੱਚ ਰਬੜ ਨਾਲ ਬਣੀ ਵਸਤੂਆਂ ਦੀ ਖਪਤ ਘੱਟ ਹੋ ਜਾਏਗੀ, ਉੱਥੇ ਮਰੀਜਾਂ ਉੱਪਰ ਪੈਣ ਵਾਲਾ ਇਲਾਜ਼ ਦਾ ਖ਼ਰਚਾ ਵੀ ਘੱਟ ਜਾਏਗਾ. ਇਸ ਮਸ਼ੀਨ ਨਾਲ ਦਿਲ, ਦਿਮਾਗ ਅਤੇ ਖੂਨ ਦੀਆਂ ਨਾੜਾਂ ਦੇ ਉਪਰੇਸ਼ਨ ਦੇ ਦੌਰਾਨ ਇਸਤੇਮਾਲ ਹੋਣ ਵਾਲੀ ਰਬੜ ਦੀ ਨਾਲੀ ਨੂੰ ਸਾਫ਼ ਕੀਤਾ ਜਾਂਦਾ ਹੈ. ਇਹ ਨਾਲੀ ਮਹਿੰਗੀ ਆਉਂਦੀ ਹੈ. ਇਸ ਨੂੰ ਮੁੜ ਕੇ ਸਾਫ਼ ਕਰਨਾ ਮੁਸ਼ਕਿਲ ਹੁੰਦਾ ਹੈ ਕਿਓਂਕਿ ਸਾਫ਼ ਕਰਨ ਲੱਗੇ ਇਹ ਟੁੱਟ ਜਾਂਦੀ ਹੈ. ਇਸ ਤੋਂ ਅਲਾਵਾ ਵੀ ਇਸ ਨੂੰ ਬਾਹਰੋਂ ਤਾਂ ਸਾਫ਼ ਕੀਤਾ ਜਾ ਸਕਦਾ ਹੈ ਪਰ ਅੰਦਰੋਂ ਨਹੀਂ. ਇਸ ਕਰਕੇ ਇਸਨ ਨੂੰ ਸਾਫ਼ ਕਰਕੇ ਵੀ ਦੂਜੇ ਮਰੀਜ਼ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ. ਇਸ ਨਾਲ ਇੱਕ ਮਰੀਜ਼ ਦੀ ਬੀਮਾਰੀ ਦੇ ਜ਼ਰਾਸਿਮ ਦੂਜੇ ਮਰੀਜ਼ ਵਿੱਚ ਜਾ ਕੇ ਉਸ ਲਈ ਖ਼ਤਰਾ ਬਣ ਸਕਦਾ ਹੈ. 

image


ਇਸ ਮਸ਼ੀਨ ਬਾਰੇ ਦੱਸਦਿਆਂ ਵਿਕਰਮ ਨੇ ਕਿਹਾ- 

"ਇਹ ਮਸ਼ੀਨ ਇੱਕ ਕੇਥੇਟਰ ਨੂੰ ਛੇ ਤੋਂ ਲੈ ਕੇ ਦਸ ਵਾਰ ਤਕ ਸਾਫ਼ ਕਰ ਸਕਦੀ ਹੈ. ਇਸ ਮਸ਼ੀਨ ਦੀ ਖ਼ਾਸੀਅਤ ਇਹ ਵੀ ਹੈ ਕੇ ਇਸ ਨਾਲ ਨਾਲੀ ਨੂੰ ਅੰਦਰੋਂ (ਲਿਉਮਨ) ਨੂੰ ਵੀ ਸਾਫ਼ ਕਰ ਦਿੰਦਾ ਹੈ ਜਿਸ ਨਾਲ ਮਰੀਜ਼ ਨੂੰ ਇਨਫੇਕਸ਼ਨ ਹੋਣ ਦਾ ਖ਼ਤਰਾ ਖ਼ਤਮ ਹੋ ਜਾਦਾਂ ਹੈ. ਇਕ ਹੀ ਕੇਥੇਟਰ ਨੂੰ ਵਾਰ ਵਾਰ ਸਾਫ਼ ਕਰਕੇ ਕਈ ਮਰੀਜਾਂ ਲਈ ਇਸਤੇਮਾਲ ਕਰ ਲੈਣ ਕਰਕੇ ਮਰੀਜਾਂ ਦਾ ਵੀ ਖ਼ਰਚਾ ਘੱਟ ਹੋ ਜਾਂਦਾ ਹੈ." 
ਆਪਣੀ ਬਣਾਈ ਮਸ਼ੀਨ ਨਾਲ ਵਿਕਰਮ ਗੋਇਲ  

ਆਪਣੀ ਬਣਾਈ ਮਸ਼ੀਨ ਨਾਲ ਵਿਕਰਮ ਗੋਇਲ  


ਵਿਕਰਮ ਨੇ ਚੰਡੀਗੜ੍ਹ ਦੇ ਨੇੜੇ ਰਾਇਤ-ਬਾਹਰਾ ਇੰਜੀਨੀਰਿੰਗ ਕਾੱਲੇਜ ਤੋਂ ਬਾਇਓ-ਇੰਜੀਨਅਰਿੰਗ ਵਿੱਚ ਬੀਟੈਕ ਦੀ ਡਿਗ੍ਰੀ ਹਾਸਿਲ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲਾਂ ਲਈ ਮਸ਼ੀਨਾਂ ਬਣਾਉਣ ਵਾਲੀ ਕੰਪਨੀ 'ਫੀਲਿਪਸ' ਨਾਲ ਕੰਮ ਕੀਤਾ ਜਿੱਥੇ ਜਾਂਦੇ ਹੀ ਵਿਕਰਮ ਨੇ ਇੱਕ ਅਨੋਖਾ ਪ੍ਰਯੋਗ ਕੀਤਾ ਅਤੇ 'ਐਮਆਰਆਈ' ਮਸ਼ੀਨ ਵਿੱਚ ਇੱਕ ਅਜਿਹਾ ਬਦਲਾਵ ਲਿਆਉਂਦਾ ਜਿਸ ਨੂੰ ਹੁਣ 'ਫੀਲਿਪਸ' ਪੂਰੀ ਦੁਨਿਆ ਵਿੱਚ ਇਸਤੇਮਾਲ ਕਰ ਰਹੀ ਹੈ . ਇਸ ਬਦਲਾਵ ਬਾਰੇ ਵਿਕਰਮ ਨੇ ਦੱਸਿਆ-

"ਜਦੋਂ ਐਮਆਰਆਈ ਮਸ਼ੀਨ ਕੰਮ ਕਰਨ ਤੋਂ ਬਾਅਦ ਰੁੱਕਦੀ ਹੈ ਤਾਂ ਉਸ ਵਿੱਚ ਇਸਤੇਮਾਲ ਹੋਣ ਵਾਲੀ ਹੀਲੀਅਮ ਗੈਸ ਦੀ ਲੀਕੇਜ ਹੁੰਦੀ ਹੈ. ਮੈਂ ਉਸਨੂੰ ਸਮਝਿਆ ਅਤੇ ਹੀਲੀਅਮ ਪ੍ਰੇਸ਼ਰ ਏੰਡ ਕੋਲਡ ਲੇਡ ਮੋਨੀਟਰਿੰਗ ਸਿਸਟਮ ਤਿਆਰ ਕੀਤਾ. ਇਸ ਨਾਲ ਐਮਆਰਆਈ ਮਸ਼ੀਨ ਵਿੱਚੋਂ ਗੈਸ ਲੀਕ ਹੋਣ ਦੀ ਸਮੱਸਿਆ ਖ਼ਤਮ ਹੋ ਗਈ." 

 ਇਸ ਨੂੰ ਭਾਵੇਂ ਫੀਲਿਪਸ ਕੰਪਨੀ ਇਸਤੇਮਾਲ ਕਰ ਰਹੀ ਹੈ ਪਰ ਇਸਦਾ ਪੇਟੇਂਟ ਵਿਕਰਮ ਦੇ ਨਾਂਅ 'ਤੇ ਹੀ ਹੈ. 

ਇੱਕ ਸਧਾਰਨ ਪਰਿਵਾਰ ਤੋਂ ਸੰਬੰਧ ਰਖਣ ਵਾਲੇ ਵਿਕਰਮ ਦੀ ਇਸ ਖੋਜ ਨੂੰ ਫੋਰਟੀਸ ਹਸਪਤਾਲ ਆਪਣੇ ਮੋਹਾਲੀ ਅਤੇ ਲੁਧਿਆਣਾ ਸੇੰਟਰਾਂ 'ਤੇ ਲੱਗਾ ਦੀਤੀ ਗਈਆਂ ਹਨ. ਹਸਪਾਤਲ ਪ੍ਰਸ਼ਾਸ਼ਨ ਦਾ ਕਹਿਣਾ ਹੈ ਕੀ ਇਸ ਨਾਲ ਕੇਥੇਟਰ ਦੀ ਖ਼ਰੀਦ 'ਤੇ ਹਰ ਮਹੀਨੇ ਹੋਣ ਵਾਲਾ ਹਸਪਤਾਲ ਦਾ ਖ਼ਰਚਾ ਘੱਟ ਹੋ ਗਿਆ ਹੈ ਅਤੇ ਉਪਰੇਸ਼ਨ ਮਗਰੋਂ ਮਰੀਜਾਂ ਨੂੰ ਇਨਫੇਕਸ਼ਨ ਦੇ ਮਾਮਲੇ ਵੀ ਘੱਟ ਗਏ ਹਨ. 

ਹੁਣ ਨਵਾਂ ਕੀ ਕਰਨ ਦਾ ਵਿਚਾਰ ਹੈ, ਪੁੱਛੇ ਜਾਣ 'ਤੇ ਵਿਕਰਮ ਦਾ ਕਹਿਣਾ ਹੈ ਕੇ ਉਹ ਇੱਕ ਅਜਿਹੀ ਮਸ਼ੀਨ ਬਣਾਉਣ 'ਤੇ ਕੰਮ ਕਰ ਰਹੇ ਹਨ ਜੋ ਹਰ ਤਰ੍ਹਾਂ ਦੇ ਕੇਥੇਟਰ ਨੂੰ ਸਾਫ਼ ਕਰ ਸਕੇ. ਉਸ ਨਾਲ ਛੋਟੇ ਹਸਪਤਾਲਾਂ ਨੂੰ ਵੀ ਲਾਭ ਹੋਏਗਾ. 

ਲੇਖਕ: ਰਵੀ ਸ਼ਰਮਾ 


Add to
Shares
0
Comments
Share This
Add to
Shares
0
Comments
Share
Report an issue
Authors

Related Tags