ਸੰਸਕਰਣ
Punjabi

ਬੱਟਰ ਚਿਕਨ ਵੇਚਣ ਤੋਂ ਸ਼ੁਰੂ ਹੋਈ ਜਸਪ੍ਰੀਤ ਸਿੰਘ ਦੀ ਕੰਪਨੀ 'ਦਰੁਵਾ' ਨੂੰ ਮਿਲੀ 51 ਮਿਲੀਅਨ ਡਾੱਲਰ ਦੀ ਫੰਡਿੰਗ

7th Oct 2016
Add to
Shares
3
Comments
Share This
Add to
Shares
3
Comments
Share

ਜਸਪ੍ਰੀਤ ਸਿੰਘ ਨੂੰ ਨਹੀਂ ਪਤਾ ਸੀ ਕੇ ਬੱਟਰ ਚਿਕਨ ਵੇਚਣਾ ਉਸ ਨੂੰ ਕਾਲੇਜ ਦੇ ਹੋਸਟਲ ‘ਚੋਂ ਬਾਹਰ ਕਰ ਦੇਵੇਗਾ ਅਤੇ ਇਹ ਘਟਨਾ ਉਸ ਦੇ ਜੀਵਨ ਨੂੰ ਇੱਕ ਨਵੀਂ ਅਤੇ ਕਾਮਯਾਬ ਰਾਹ ‘ਤੇ ਪਾ ਦੇਵੇਗੀ. ਉਸ ਰਾਹ ‘ਤੇ ਪਏ ਜਸਪ੍ਰੀਤ ਸਿੰਘ ਦੀ ਕੰਪਨੀ ‘ਦਰੁਵਾ’ ਨੂੰ 51 ਮਿਲੀਅਨ ਡਾੱਲਰ (340 ਕਰੋੜ ਰੁਪਏ) ਦੀ ਫੰਡਿੰਗ ਹੋਈ ਹੈ.

ਜਸਪ੍ਰੀਤ ਸਿੰਘ ਗੁਹਾਟੀ ਦੇ ਆਈਆਈਟੀ ‘ਚ ਪੜ੍ਹ ਰਹੇ ਸਨ. ਤਿੱਜੇ ਸਾਲ ਦੀ ਪੜ੍ਹਾਈ ਦੇ ਦੌਰਾਨ ਉਨ੍ਹਾਂ ਨੂੰ ਸਟੂਡੇੰਟ ਐਕਸਚੇੰਜ ਪ੍ਰੋਗ੍ਰਾਮ ਦੇ ਤਹਿਤ ਜਰਮਨੀ ਜਾਣ ਦਾ ਮੌਕਾ ਮਿਲਿਆ. ਪੜ੍ਹਾਈ ਦੇ ਦੌਰਾਨ ਉਨ੍ਹਾਂ ਨੇ ਆਪਣਾ ਖ਼ਰਚਾ ਪੂਰਾ ਕਰਨ ਲਈ ਪਾਰਟ ਟੀਮ ਕੰਮ ਕਰਨਾ ਦਾ ਫ਼ੈਸਲਾ ਕੀਤਾ. ਜਸਪ੍ਰੀਤ ਸਿੰਘ ਨੇ ਨੇੜਲੇ ਇਲਾਕੇ ਵਿੱਚ ਬੱਟਰ ਚਿਕਨ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ.

image


ਕੁਚ੍ਹ ਹੀ ਦਿਨਾਂ ਵਿੱਚ ਉਨ੍ਹਾਂ ਦੇ ਬੱਟਰ ਚਿਕਨ ਦੇ ਸੁਆਦ ਦੀ ਮਸ਼ਹੂਰੀ ਹੋ ਗਈ ਅਤੇ ਬਿਜ਼ਨੇਸ ਚੰਗਾ ਤੁਰ ਪਿਆ. ਪਰ ਇਸ ਗੱਲ ਤੋਂ ਨਾਰਾਜ਼ ਹੋ ਕੇ ਹੋਸਟਲ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਕਮਰਾ ਖ਼ਾਲੀ ਕਰ ਦੇਣ ਲਈ ਕਹਿ ਦਿੱਤਾ. ਇਸ ਤੋਂ ਬਾਅਦ ਜਸਪ੍ਰੀਤ ਨੂੰ ਕੰਮ ਬੰਦ ਕਰਨਾ ਪਿਆ ਅਤੇ ਰਹਿਣ ਲਈ ਵੀ ਕਿੱਤੇ ਹੋਰ ਕਮਰਾ ਲੈਣਾ ਲਿਆ.

ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਸਪ੍ਰੀਤ ਸਿੰਘ ਨੇ ਬਿਜ਼ਨੇਸ ਕਰਨ ਦਾ ਆਪਣਾ ਜਜ਼ਬਾ ਵਿਖਾਇਆ. ਉਨ੍ਹਾਂ ਨੇ ਆਪਣੇ ਦੋ ਪੁਰਾਣੇ ਸਹਿਯੋਗੀਆਂ ਰਮਾਨੀ ਕੋਥਨਧਰਮਾਂ ਅਤੇ ਮਿਲਿੰਦ ਬੋਰਾਤੇ ਨਾਲ ਰਲ੍ਹ ਕੇ ਸਾਲ 2007 ਵਿੱਚ ‘ਦਰੁਵਾ’ ਸ਼ੁਰੂ ਕੀਤੀ. ਇਹ ਕੰਪਨੀ ਆਪਦਾ ਪ੍ਰਬੰਧਨ ਦਾ ਕੰਮ ਕਰਦੀ ਸੀ. ਪਰ ਕਿਸੇ ਕਾਰਣ ਤੋਂ ਇਹ ਕੰਪਨੀ ਚੱਲ ਨਾ ਸਕੀ. ਇਸ ਤੋਂ ਨਿਰਉਤਸ਼ਾਹ ਨਾਂਹ ਹੁੰਦੀਆਂ ਜਸਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਸਾਂਭਿਆ ਅਤੇ ਲੈਪਟੋੱਪ ਬੈਕਅਪ ਕੰਪਨੀ ਸ਼ੁਰੂ ਕੀਤੀ.

ਉਨ੍ਹਾਂ ਨੇ ਕੁਝ ਕੰਪਨੀਆਂ ਦਾ ਕੰਮ ਫੜਿਆ, ਮਿਹਨਤ ਕਰਦਿਆਂ ਉਹਨਾ ਨੇ ਕੰਪਿਉਟਰ ਅਤੇ ਨੇਟਵਰਕ ਦੀ ਲੋੜ ਬਣ ਚੁੱਕੇ ਕਲਾਉਡ ਡਾਟਾ ਪ੍ਰੋਟੇਕਸ਼ਨ ਦਾ ਕੰਮ ਫੜ ਲਿਆ. ਅੱਜ ਉਨ੍ਹਾਂ ਦੀ ਕੰਪਨੀ ਵਿੱਚ ਚਾਰ ਸੌ ਕਰਮਚਾਰੀ ਹਨ.

ਉਨ੍ਹਾਂ ਦੀ ਕੰਪਨੀ ਦਰੁਵਾ ਨੂੰ ਸੇਕੁਇਆ ਇੰਡੀਆ, ਸਿੰਗਾਪੋਰ ਦੀ ਈਡੀਬੀਆਈ, ਬਲੂ ਕਲਾਉਡ ਵੇਂਚਰ ਅਤੇ ਹਰਕੁਲੀਸ ਕੈਪਿਟਲ ਨੇ ਫੰਡਿੰਗ ਕੀਤੀ ਹੈ. ਇਨ੍ਹਾਂ ਤੋਂ ਅਲਾਵਾ ਜਸਪ੍ਰੀਤ ਸਿੰਘ ਦੀ ਕੰਪਨੀ ਵਿੱਚ ਐਨਐਨਟੀ ਫ਼ਾਇਨੇੰਸ, ਨੇਕਸਸ ਵੇਂਚਰ ਪਾਰਟਨਰਸ ਅਤੇ ਤੇਨਿਆ ਕੈਪਿਟਲ ਨੇ ਵੀ ਨਿਵੇਸ਼ ਕੀਤਾ ਹੋਇਆ ਹੈ. ਦਰੁਵਾ ਦੇ ਗ੍ਰਾਹਕਾਂ ਵਿੱਚ ਨਾਸਾ, ਮਾਰਿਏਟ ਅਤੇ ਐਨਬੀਸੀ ਯੂਨਿਵਰਸਲ ਸ਼ਾਮਿਲ ਹਨ. ਇਸ ਕੰਪਨੀ ਨੂੰ ਹੁਣ ਤਕ 118 ਅਮੀਰੀਕੀ ਡਾੱਲਰ ਦੀ ਫੰਡਿੰਗ ਹੋ ਚੁੱਕੀ ਹੈ.

image


ਬਿਜ਼ਨੇਸ ਵੱਲ ਆਉਣ ਦੇ ਫ਼ੈਸਲੇ ਬਾਰੇ ਦੱਸਦਿਆ ਜਸਪ੍ਰੀਤ ਸਿੰਘ ਨੇ ਕਿਹਾ ਕੇ ਉਨ੍ਹਾਂ ਦੇ ਪਰਿਵਾਰ ‘ਚ ਕਿਸੇ ਨੇ ਕਾਰੋਬਾਰ ਨਹੀਂ ਕੀਤਾ. ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਫ਼ੌਜੀ ਹਨ ਜਾਂ ਖੇਤੀ-ਬਾੜੀ ਕਰਦੇ ਹਨ. ਬਿਜ਼ਨੇਸ ਕਰਨ ਬਾਰੇ ਕਦੇ ਸੋਚਿਆ ਹੀ ਨਹੀਂ ਸੀ. ਪਰ ਇੱਕ ਸੋਚ ਨੇ ਉਨ੍ਹਾਂ ਦੀ ਰਾਹ ਬਦਲ ਦਿੱਤੀ.

ਕਾਮਯਾਬੀ ਦੇ ਮੰਤਰ ਬਾਰੇ ਉਨ੍ਹਾਂ ਦਾ ਕਹਿਣਾ ਹੈ ਕੇ ਇਨਸਾਨ ਨੂੰ ਨਾਕਾਮੀ ਨਾਲ ਨੱਜੀਠਣਾ ਆਉਣਾ ਚਾਹਿਦਾ ਹੈ.

ਲੇਖਕ: ਰਵੀ ਸ਼ਰਮਾ 

Add to
Shares
3
Comments
Share This
Add to
Shares
3
Comments
Share
Report an issue
Authors

Related Tags