ਸੰਸਕਰਣ
Punjabi

'ਬੇਟੀ ਬਚਾਓ, ਬੇਟੀ ਪੜ੍ਹਾਓ' ਦੀ ਮੋਦੀ ਦੀ ਮੁਹਿੰਮ 'ਚ ਰੰਗ ਭਰਦੀ ਬਨਾਰਸ ਦੀ ਡਾਕਟਰ ਸ਼ਿਪ੍ਰਾ

6th Feb 2016
Add to
Shares
0
Comments
Share This
Add to
Shares
0
Comments
Share

ਆਪਣੇ ਹਸਪਤਾਲ ਵਿੱਚ ਕੁੜੀਦਾ ਦਾ ਜਨਮ ਹੋਣ ਤੇ ਮੁਫਤ ਇਲਾਜ਼ ਕਰਦੀ ਹੈ ਡਾਕਟਰ ਸ਼ਿਪ੍ਰਾ

ਆਪਣੇ ਸ਼ਹਿਰ ਦੀਆਂ 6 ਕੁੜੀਆਂ ਨੂੰ ਆਪਣੇ ਪੈਸੇ ' ਤੋਂ ਪੜ੍ਹਾਈ ਕਰਾ ਰਹੀ ਹਨ

ਬੇਟੀ ਬਚਾਓ ਮੁਹਿੰਮ ਲਈ ਮਿਲ ਚੁਕੇ ਹਨ ਕਈ ਇਨਾਮ

ਇਹ ਕਿਹਾ ਜਾਂਦਾ ਹੈ ਕੀ ਜਿਥੇ ਕੁੜੀਆਂ ਦਾ, ਮਾਵਾਂ ਦਾ ਅਤੇ ਔਰਤਾਂ ਦਾ ਸਨਮਾਨ ਹੁੰਦਾ ਹੈ ਉਹ ਸਮਾਜ ਤਰੱਕੀ ਕਰਦਾ ਹੈ. ਪਰ ਲੋਕ ਜਾਣਦੇ ਹੋਏ ਵੀ ਇਹ ਸਬ ਕਰਦੇ। ਪਰ ਹੁਣ ਕੁਜ ਸਾਲਾਂ ਤੋਂ ਇਸ ਪਾਸੇ ਵੀ ਲੋਕਾਂ ਦਾ ਧਿਆਨ ਜਾਣ ਲੱਗਾ ਹੈ. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਸ਼ਿਸ਼ਾਂ ਸਦਕੇ ਦੇਸ਼ ਭਰ ਵਿੱਚ ਇਸ ਬਾਰੇ ਅਭਿਆਨ ਚਲ ਰਹੇ ਹਨ. ਪਿੰਡਾ -ਸ਼ਹਿਰਾਂ 'ਚ ਲੋਕ ਇਸ ਗੱਲ ਨੂੰ ਸਮਝ ਰਹੇ ਹਨ.

ਬਨਾਰਸ ਵਿੱਚ ਇਸੇ ਮੁਹਿੰਮ ਦੀ ਆਗੂ ਨੇ ਇਕ ਮਹਿਲਾ ਡਾਕਟਰ ਜਿਨ੍ਹਾਂ ਦਾ ਨਾਂ ਹੈ ਸ਼ਿਪ੍ਰਾ ਧਰ. ਸ਼ਿਪ੍ਰਾ ਨੇ ਆਪਨੇ ਜੀਵਨ ਦਾ ਇੱਕੋ ਹੀ ਟੀਚਾ ਮਿਥਿਆ ਹੋਇਆ ਹੈ ਤੇ ਉਹ ਹੈ ਕੁੜੀਆਂ ਨੂੰ ਬਚਾਉਣ ਦਾ. ਉਨ੍ਹਾਂ ਦਾ ਇਹ ਮਿਸ਼ਨ ਹੁਣ ਇਕ ਜਨੂਨ ਦਾ ਰੂਪ ਲੈ ਚੁੱਕਾ ਹੈ. ਬਨਾਰਸ ਹਿੰਦੂ ਵਿਸ਼ਵਵਿਦਿਆਲਿਆ 'ਚੋਣ ਐਮਡੀ ਦੀ ਡਿਗਰੀ ਲੈਣ ਮਗਰੋਂ ਉਨ੍ਹਾਂ ਨੇ ਮਾਤਰ ਪੈਸਾ ਕਮਾਉਣ ਦਾ ਨਹੀਂ ਸੋਚਿਆ ਸਗੋਂ ਸਮਾਜ ਅਤੇ ਕੁੜੀਆਂ ਲਈ ਕੁਜ ਕਰਨ ਦੀ ਸੋਚ ਧਾਰੀ.

image


ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਸ਼ਿਪ੍ਰਾ ਨੇ ਵੀ ਸਰਕਾਰੀ ਨੌਕਰੀ ਕਰਨ ਦੀ ਥਾਂ ਆਪਣਾ ਹਸਪਤਾਲ ਖੋਲਣ ਦਾ ਸੋਚਿਆ ਸੀ. ਪਰ ਇਕ ਦਿਨ ਕੁਜ ਅਜਿਹਾ ਵਾਪਰਿਆ ਜਿਸਨੇ ਉਨ੍ਹਾਂ ਦੀ ਸੋਚ ਬਦਲ ਦਿੱਤੀ। ਉਨ੍ਹਾਂ ਯੋਰਸਟੋਰੀ ਨੂੰ ਦੱਸਿਆ ਕੀ ਇਕ ਔਰਤ ਆਪਣੀ ਨੂੰਹ ਦੀ ਡਿਲਿਵਰੀ ਲਈ ਉਨ੍ਹਾਂ ਦੇ ਹਸਪਤਾਲ ਆਈ. ਉਸਦੀ ਨੂੰਹ ਨੇ ਇਕ ਸੋਹਣੀ ਕੁੜੀ ਨੂੰ ਜਨਮ ਦਿੱਤਾ ਪਰ ਉਹ ਔਰਤ ਆਪਣੀ ਨੂੰਹ ਬੁਰਾ-ਭਲਾ ਕਹਿਣ ਲਾਗ ਪਈ. ਕੁੜੀ ਜਮਣ ਤੇ ਉਹ ਆਪਣੀ ਨੂੰਹ ਨਾਲ ਗੁੱਸੇ ਹੋਈ ਤੇ ਨਾਲ ਹੀ ਉਹ ਮੌਨੂੰ ਵੀ ਮਿਹਣੇ ਦੇਣ ਲੱਗ ਪਈ.

ਉਸ ਘਟਨਾ ਨੇ ਡਾਕਟਰ ਸ਼ਿਪ੍ਰਾ ਦੀ ਸੋਚ ਬਦਲ ਦਿੱਤੀ। ਉਨ੍ਹਾਂ ਫ਼ੈਸਲਾ ਕੀਤਾ ਕੀ ਉਹ ਉਨ੍ਹਾਂ ਦੇ ਹਸਪਤਾਲ ਵਿੱਚ ਕੁੜੀ ਦਾ ਜਨਮ ਹੋਣ ਤੇ ਫ਼ੀਸ ਨਹੀਂ ਲੈਣਗੇ ਅਤੇ ਜੱਚਾ ਔਰਤ ਦਾ ਹੋਰ ਵੀ ਇਲਾਜ਼ ਮੁਫ਼ਤ ਕਰਣਗੇ। ਉਸ ਦਿਨ ਤੋਂ ਇਹ ਮੁਹਿੰਮ ਚਲ ਪਈ. ਡਾਕਟਰ ਸ਼ਿਪ੍ਰਾ ਨੇ ਸ਼ਹਿਰ ਦੀਆਂ 6 ਕੁੜੀਆਂ ਦੀ ਪੜ੍ਹਾਈ ਦੀ ਜਿਮੇੰਦਾਰੀ ਵੀ ਚੁੱਕੀ ਹੋਈ ਹੈ. ਉਨ੍ਹਾਂ ਦੇ ਮੁਤਾਬਿਕ ਉਹ ਕੁੜੀਆਂ ਲਈ ਇਕ ਸਕੂਲ ਵੀ ਖੋਲਣਾ ਚਾਹੁੰਦੀ ਹਨ ਤਾਂ ਜੋ ਕੁੜੀਆਂ ਦੀ ਪੜ੍ਹਾਈ ਕਿਸੇ ਨੂੰ ਬੋਝ ਨਾ ਲੱਗੇ। ਉਹ ਗਰੀਬ ਅਤੇ ਬੇਸਹਾਰਾ ਕੁੜੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਹਿੰਮ ਚਲਾ ਰਹੀ ਹਨ. ਉਨ੍ਹਾਂ ਦੀ ਇਹ ਸੋਚ ਨੂੰ ਵੇਖਦਿਆਂ ਹੁਣ ਸਮਾਜ ਦੇ ਹੋਰ ਵੀ ਲੋਕ ਸਾਹਮਣੇ ਆ ਰਹੇ ਹਨ.

ਉਨ੍ਹਾਂ ਤੋ ਪ੍ਰੇਰਨਾ ਲੈ ਕੇ ਲੋਕ ਹੁਣ ਅੱਗੇ ਆ ਰਹੇ ਹਨ . ਉਨ੍ਹਾਂ ਦੇ ਹਸਪਤਾਲ ਵਿੱਚ ਇਲਾਜ਼ ਕਰਾਉਣ ਆਈ ਲੀਲਾਵਤੀ ਕਹਿੰਦੀ ਹੈ ਕੀ ਭਾਵੇਂ ਉਨ੍ਹਾਂ ਦੇ ਘਰ ਮੁੰਡਾ ਹੋਵੇ ਜਾਂ ਕੁੜੀ, ਉਹ ਉਸਨੂੰ ਸ਼ਿਪ੍ਰਾ ਮੈਡਮ ਦੀ ਤਰਾਂਹ ਡਾਕਟਰ ਹੀ ਬਣਾਉਣਗੇ।

image


ਡਾਕਟਰ ਸ਼ਿਪ੍ਰਾ ਦੇ ਹਸਪਤਾਲ ਵਿੱਚ ਹੁਣ ਤਕ 90 ਕੁੜੀਆਂ ਦਾ ਜਨਮ ਹੋ ਚੁੱਕਾ ਹੈ. ਇਨ੍ਹਾਂ ਸਾਰੀਆਂ ਕੁੜੀਆਂ ਦੇ ਜਨਮ ਦਾ ਉਨ੍ਹਾਂ ਨੇ ਕੋਈ ਖਰਚਾ ਨਹੀਂ ਲਿਆ. ਇਕ ਵੀ ਇਕ ਤਰਾਂਹ ਦਾ ਤੋਹਫ਼ਾ ਹੀ ਹੈ. ਵਿਸ਼ੇਸ਼ਕਰ ਉਨ੍ਹਾਂ ਲੋਕਾਂ ਲਈ ਜੋ ਪਰਿਵਾਰ ਵਿਚ ਕੁੜੀਆਂ ਨੂੰ ਬੋਝ ਸਮਝਦੇ ਹਨ.

ਡਾਕਟਰ ਸ਼ਿਪ੍ਰਾ ਦੀ ਮੁਹਿੰਮ ਦੇ ਪਿੱਛੇ ਉਨ੍ਹਾਂ ਦੇ ਪਤੀ ਮਨੋਜ ਸ਼੍ਰੀਵਾਸਤਵ ਦਾ ਵੀ ਯੋਗਦਾਨ ਹੈ. ਮਨੋਜ ਵੀ ਡਾਕਟਰ ਹਨ. ਉਨ੍ਹਾਂ ਦੇ ਮੁਤਾਬਿਕ ਕੁੜੀਆਂ ਬਾਰੇ ਲੋਕਾਂ ਦੀ ਸੋਚ ਨੂੰ ਬਦਲਣ ਦੀ ਲੋੜ ਹੈ. ਕੁੜੀਆਂ ਲਈ ਕੀਤੇ ਜਾ ਰਹੇ ਉਪਰਾਲੇ ਲਈ ਉਹ ਉਨ੍ਹਾਂ ਦੀ ਪਤਨੀ ਦੇ ਵੀ ਧਨਵਾਦੀ ਹਨ. ਅਤੇ ਉਨ੍ਹਾਂ ਨੂੰ ਇਕ ਮਿਸਾਲ ਦੇ ਤੌਰ ਤੇ ਵੇਖਦੇ ਹਨ.

ਲੇਖਕ: ਆਸ਼ੁਤੋਸ਼ ਸਿੰਘ

Add to
Shares
0
Comments
Share This
Add to
Shares
0
Comments
Share
Report an issue
Authors

Related Tags