ਦਿਵਾਲੀ ‘ਤੇ ਗਿਫਟ ਦੇਣ ਲਈ ਪੈਸੇ ਨਹੀਂ ਹੈਂ ਤਾਂ ਐਸਬੀਆਈ ਦੇਵੇਗਾ ਲੋਨ
ਦੇਸ਼ ਦੇ ਸਬ ਤੋਂ ਵੱਡੇ ਬੈੰਕ ਸਟੇਟ ਬੈੰਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਲਈ ਖਾਸ ਆਫ਼ਰ ਦਿੱਤੀ ਹੈ. ਬੈੰਕ ਨੇ ਆਪਣੇ ਗਾਹਕਾਂ ਨੂੰ ਦਿਵਾਲੀ ਦੇ ਮੌਕੇ ‘ਤੇ ਗਿਫਟ ਦੇਣ ਅਤੇ ਦੀਵਾਲੀ ਮਨਾਉਣ ਲਈ ਸੋਫਟ ਲੋਨ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ. ਇਸ ਦਾ ਨਾਂਅ ਹੈ ‘ਫੇਸਟੀਵਲ ਲੋਨ ਪ੍ਰੋਗ੍ਰਾਮ’.
ਇਸ ਆਫ਼ਰ ਵਿੱਚ ਘੱਟੋ-ਘੱਟ ਪੰਜ ਹਜ਼ਾਰ ਰੁਪੇ ਦਾ ਲੋਨ ਲਿਆ ਜਾ ਸਕਦਾ ਹੈ. ਇਸ ਤੋਂ ਵਧ ਲੋਨ ਲੈਣ ਲਈ ਗਾਹਕ ਦੀ ਮਾਸਿਕ ਆਮਦਨ ਤੋਂ ਚਾਰ ਗੁਣਾ ਲੋਨ ਮਿਲ ਸਕਦਾ ਹੈ.
ਦਿਵਾਲੀ ਆਉਣ ਹੀ ਵਾਲੀ ਹੈ. ਇਸ ਮੌਕੇ ‘ਤੇ ਲੋਕ ਖਰੀਦਾਰੀ ਵੀ ਕਰਦੇ ਹਨ. ਆਪਣੇ ਲਈ ਵੀ ਅਤੇ ਲੋਕਾਂ ਨੂੰ ਗਿਫਟ ਦੇਣ ਲਈ ਵੀ. ਆਮਤੌਰ ‘ਤੇ ਲੋਕ ਇਸ ਖਰਚੇ ਦਾ ਬਜਟ ਪਹਿਲਾਂ ਹੀ ਬਣਾ ਲੈਂਦੇ ਹਨ ਪਰ ਕਈ ਵਾਰ ਅਜਿਹੀ ਹਾਲਤ ਵੀ ਹੋ ਜਾਂਦੀ ਹੈ ਕੇ ਖਰਚੇ ਬਜਟ ਤੋਂ ਵਧ ਹੋ ਜਾਂਦੇ ਹਨ. ਇਸ ਦੇ ਲਈ ਪੈਸੇ ਦੀ ਲੋੜ ਪੈ ਹੀ ਜਾਂਦੀ ਹੈ.
ਬੈੰਕ ਦਾ ਕਹਿਣਾ ਹੈ ਕੇ ਇਸ ਦੇ ਲਈ ਕੋਈ ਵੀ ਐਕਸਟਰਾ ਸਰਵਿਸ ਚਾਰਜ ਨਹੀਂ ਲਿਆ ਜਾਵੇਗਾ. ਇਸ ਦੇ ਲਈ ਕਾਗਜਾਤ ਪੂਰੇ ਕਰਨੇ ਹੁੰਦੇ ਹਨ. ਇਸ ਲੋਨ ਸਕੀਮ ਦੇ ਤਹਿਤ ਵਧ ਤੋ ਵਧ ਪੰਜਾਹ ਹਜ਼ਾਰ ਰੁਪੇ ਮਿਲ ਸਕਦੇ ਹਨ. ਲੇਕਿਨ ਮਾਸਿਕ ਆਮਦਨ ਆਦਿ ਨੂ ਧਿਆਨ ਵਿੱਚ ਰੱਖਦਿਆਂ ਹੀ ਇਹ ਰਕਮ ਤੈਅ ਕੀਤੀ ਜਾਂਦੀ ਹੈ.
ਜੇਕਰ ਨੌਕਰੀ ਪੇਸ਼ਾ ਹੈ ਤਾਂ ਸੇਲੇਰੀ ਸਲਿਪ ਅਤੇ ਫਾਰਮ 16 ਵਿਖਾ ਕੇ ਇਹ ਲੋਨ ਲਿਆ ਜਾ ਸਕਦਾ ਹੈ. ਜੇਕਰ ਆਪਣਾ ਰੁਜਗਾਰ ਹੈ ਤਾਂ ਦੋ ਸਾਲ ਦੀ ਇਨਕਮ ਟੈਕਸ ਰਿਟਰਨ ਵਿਖਾਉਣ ਦੀ ਲੋੜ ਪਵੇਗੀ.