ਭਾਂਡੇ ਮਾਂਜਣ ਵਾਲੇ ਸਕਰਬ ਨਾਲ ਗਹਿਣੇ ਬਣਾ ਕੇ ਦੁਨਿਆ ਭਰ ਵਿੱਚ ਮਸ਼ਹੂਰ ਹੋਈ ਆਂਚਲ

ਕੂੜੇ-ਕਬਾੜੇ ਲਾਇਕ ਮੰਨੀ ਜਾਣ ਵਾਲੀ ਵਸਤੂਆਂ ਤੋਂ ਇਹ ਕੁੜੀ ਬਣਾ ਰਹੀ ਹੈ ਕੈਂਠੇ ਅਤੇ ਕੰਨਾਂ ਦੀਆਂ ਵਾਲ੍ਹੀਆਂ 

ਭਾਂਡੇ ਮਾਂਜਣ ਵਾਲੇ ਸਕਰਬ ਨਾਲ ਗਹਿਣੇ ਬਣਾ ਕੇ ਦੁਨਿਆ ਭਰ ਵਿੱਚ ਮਸ਼ਹੂਰ ਹੋਈ ਆਂਚਲ

Thursday April 20, 2017,

3 min Read

ਕੁਛ ਨਵਾਂ ਕਰ ਵਿਖਾਉਣ ਦੀ ਜਿਦ ਫੜ ਕੇ ਆਂਚਲ ਨਾਂਅ ਦੀ ਇਸ ਕੁੜੀ ਨੇ ਗਹਿਣਿਆਂ ਨੂੰ ਇੱਕ ਨਵੇਂ ਰੂਪ ਵਿੱਚ ਪੇਸ਼ ਕੀਤਾ ਹੈ. ਉਨ੍ਹਾਂ ਦੇ ਬਣਾਏ ਗਹਿਣਿਆਂ ਨੂੰ ਲੈ ਕੇ ਪਿੱਛੇ ਜਿਹੇ ਨਿਊਯਾਰਕ ਫੈਸ਼ਨ ਮੇਲੇ ਵਿੱਚ ਧਮਾਲ ਪੈ ਗਿਆ. ਹੈਰਾਨੀ ਦੀ ਗੱਲ ਇਹ ਹੈ ਕੇ ਆਂਚਲ ਸੁਖੀਜਾ ਦੇ ਬਣਾਏ ਗਹਿਣਿਆਂ ਵਿੱਚ ਕੋਈ ਹੀਰੇ ਜਾਂ ਮੋਤੀ ਜਾਂ ਸੋਨਾ-ਚਾਂਦੀ ਨਹੀਂ ਲੱਗਾ ਹੋਇਆ. ਇਨ੍ਹਾਂ ਗਹਿਣਿਆਂ ਨੂੰ ਬਣਾਉਣ ਲਈ ਉਨ੍ਹਾਂ ਨੇ ਬੇਕਾਰ ਸਮਝੇ ਜਾਣ ਵਾਲੇ ਕਬਾੜ ਨਾਲ ਬਣਾਇਆ ਹੈ.

ਆਪਣੀ ਜਿੰਦਗੀ ਨੂੰ ਰੰਗਮੰਚ ਮੰਨਣ ਵਾਲੀ ਆਂਚਲ ਦਾ ਕਹਿਣਾ ਹੈ ਕੇ ਹਰ ਮਨੁੱਖ ਇੱਕ ਕਲਾਕਾਰ ਹੁੰਦਾ ਹੈ ਕਿਉਂਕਿ ਉਸਨੂੰ ਜਿੰਦਗੀ ਵਿੱਚ ਵੱਖ ਵੱਖ ਰੋਲ ਨਿਭਾਉਣੇ ਪੈਂਦੇ ਹਨ. ਕਚਰਾ ਜਾਂ ਕਬਾੜ ਆਮ ਜਿੰਦਗੀ ਦਾ ਹੀ ਹਿੱਸਾ ਹੈ . ਹਰ ਰੋਜ਼ ਕਿਸੇ ਨਾ ਕਿਸੇ ਕੰਮ ‘ਚੋਂ ਕਚਰਾ ਨਿਕਲਦਾ ਹੈ. ਜਿਵੇਂ ਕੇ ਮਾਚਿਸ ਦੀ ਡੱਬੀ, ਮੁਕਿਆ ਹੋਈ ਪੈਨ, ਪੁਰਾਣੇ ਭਾਂਡੇ ਜਾਂ ਅਜਿਹਾ ਹੀ ਹੋਰ ਕੁਛ. ਅਜਿਹੀ ਵਸਤੂਆਂ ਨੂੰ ਅਸੀਂ ਜਾਂ ਤਾਂ ਸੁੱਟ ਦਿੰਦੇ ਹਨ ਜਾਂ ਕਬਾੜੀਏ ਨੂੰ ਵੇਚ ਦਿੰਦੇ ਹਾਂ.

image


ਪਰ ਜੇਕਰ ਕੋਈ ਅਜਿਹੇ ਕਚਰੇ ਨੂੰ ਸੋਹਣੇ ਗਹਿਣਿਆਂ ਦਾ ਰੂਪ ਦੇ ਦੇਵੇ ਅਤੇ ਉਹ ਇੰਨਾ ਸੋਹਣਾ ਹੋਵੇ ਕੇ ਨਿਊਯਾਰਕ ਫੈਸ਼ਨ ਵੀਕ ‘ਚ ਧਮਾਲ ਮਚਾ ਦੇਵੇ ਅਤੇ ਨਾਮੀ ਮਾਡਲਾਂ ਉਨ੍ਹਾਂ ਨੂੰ ਪਾ ਕੇ ਖੁਸ਼ੀ ਜ਼ਾਹਿਰ ਕਰਨ ਤਾਂ ਹੋਰ ਕੀ ਚਾਹਿਦਾ ਹੈ.

ਦਿੱਲੀ ਦੀ ਰਹਿਣ ਵਾਲੀ ਆਂਚਲ ਸੁਖੀਜਾ ਨੇ ਕੁਛ ਵੱਖਰਾ ਕਰ ਵਿਖਾਉਣ ਦੀ ਜਿਦ ਫੜ ਲਈ ਸੀ. ਇਨ੍ਹਾਂ ਨੇ ਗਹਿਣਿਆਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਦਾ ਫੈਸਲਾ ਕੀਤਾ. ਉਨ੍ਹਾਂ ਨੇ ਭਾਂਡੇ ਧੋਣ ਦੇ ਕੰਮ ਆਉਣ ਵਾਲੀ ਸਕਰਬ, ਏਸੀ ਦੇ ਫਿਲਟਰ, ਬਿਜਲੀ ਫਿਟਿੰਗ ਦੇ ਕੰਮ ਆਉਣ ਵਾਲਾ ਪਾਇਪ, ਮਾਚਿਸ ਦੀ ਡੱਬੀ ਜਿਹੀ ਵਸਤੂਆਂ ਨੂੰ ਵੀ ਕਦੇ ਕਚਰਾ ਨਹੀਂ ਮੰਨਿਆ. ਅਜਿਹੇ ਕਚਰੇ ਅਤੇ ਬੇਕਾਰ ਸਮਾਨ ਨਾਲ ਉਹ ਕੈਂਠੇ ਅਤੇ ਕੰਨਾਂ ਦੀਆਂ ਵਾਲ੍ਹੀਆਂ ਬਣਾ ਰਹੀ ਹੈ.

ਆਂਚਲ ਨੇ ਜਦੋਂ ਪਹਿਲੀ ਵਾਰ ਸਟੀਲ ਦੇ ਬਣੇ ਭਾਂਡੇ ਧੋਣ ਵਾਲੇ ਸਕਰਬ ਨਾਲ ਬਣੀ ਜਵੇਲਰੀ ਆਪਣੀ ਫੈਸ਼ਨ ਡਿਜਾਇਨਰ ਸਹੇਲੀ ਵੈਸ਼ਾਲੀ ਨੂੰ ਵਿਖਾਈ ਤਾਂ ਉਸਨੂੰ ਇਹ ਪ੍ਰਯੋਗ ਬਹੁਤ ਪਸੰਦ ਆਇਆ. ਵੈਸ਼ਾਲੀ ਦੀ ਸਲਾਹ ‘ਤੇ ਆਂਚਲ ਨੇ ਇਨ੍ਹਾਂ ਗਹਿਣਿਆਂ ਦੇ ਪ੍ਰਯੋਗ ਨੂੰ ਨਿਊਯਾਰਕ ਫੈਸ਼ਨ ਵੀਕ ਤਕ ਪਹੁੰਚਾ ਦਿੱਤਾ.

image


ਆਂਚਲ ਦਾ ਕਹਿਣਾ ਹੈ ਕੇ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕੇ ਫੈਸ਼ਨ ਦੇ ਇੰਨੇ ਵੱਡੇ ਪਲੇਟਫ਼ਾਰਮ ਉੱਪਰ ਉਸਨੂੰ ਕਚਰੇ ਤੋਂ ਬਣੀ ਹੋਈ ਜਵੇਲਰੀ ਕਰਕੇ ਪਹਿਚਾਨ ਮਿਲੇਗੀ. ਅਸੀਂ ਸੋਚਦੇ ਹਾਂ ਕੇ ਸੋਹਣਾ ਲੱਗਣ ਲਈ ਜਦੋਂ ਤਕ ਅਸੀਂ ਹੀਰੇ ਜਾਂ ਪਲੇਟੀਨਮ ਦੇ ਬਣੇ ਗਹਿਣੇ ਨਹੀਂ ਪਾਵਾਂਗੇ ਉਦੋਂ ਤਕ ਅਸੀਂ ਰੈੰਪ ‘ਤੇ ਕਿਸੇ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ. ਇਹੀ ਗੱਲ ਡ੍ਰੇਸਾਂ ਉੱਪਰ ਵੀ ਲਾਗੂ ਹੁੰਦੀ ਹੈ, ਜਦੋਂ ਕੇ ਗੱਲ ਆਤਮ ਵਿਸ਼ਵਾਸ ਦੀ ਹੁੰਦੀ ਹੈ.

ਆਂਚਲ ਦਾ ਕਹਿਣਾ ਹੈ ਕੇ “ਜਦੋਂ ਤਕ ਅਸੀਂ ਸਪਨੇ ਨਹੀਂ ਵੇਖਾਂਗੇ ਉਦੋਂ ਤਕ ਜਿੰਦਗੀ ਦੀ ਸ਼ੁਰੁਆਤ ਨਹੀਂ ਹੋ ਸਕਦੀ. ਸਪਨੇ ਵੇਖਣਾ ਬਹੁਤ ਜ਼ਰੂਰੀ ਹੈ. ਉਹ ਪੂਰੇ ਹੋਣ ਜਾਂ ਨਾਹ ਹੋਣ, ਇਹ ਬਾਅਦ ਦੀ ਗੱਲ ਹੈ. ਮੈਨੂੰ ਕਦੇ ਅਹਿਸਾਸ ਨਹੀਂ ਸੀ ਕੇ ਭਾਂਡੇ ਧੋਣ ਵਾਲੇ ਇੱਕ ਸਕਰਬ ਨੂੰ ਵੀ ਇੱਕ ਗਹਿਣੇ ਦਾ ਰੂਪ ਦਿੱਤਾ ਜਾ ਸਕਦਾ ਹੈ.”

ਉਹ ਕਹਿੰਦੀ ਹੈ ਕੇ ਉਸ ਦੀ ਬਣਾਈ ਹਰ ਜਵੇਲਰੀ ਵਿੱਚ ਇੱਹ ਚੁਨੌਤੀ ਹੁੰਦੀ ਹੈ ਕੇ ਇਸ ਕਚਰੇ ਵਿੱਚੋਂ ਮੈਂ ਕੀ ਖਾਸ ਕੱਢ ਵਿਖਾਵਾਂ. ਇਹੀ ਚੁਨੌਤੀ ਹੈ.