ਸੰਸਕਰਣ
Punjabi

ਧੋਣ ਦੀ ਹੱਡੀ ਟੁੱਟਣ 'ਤੇ ਵੀ ਨਹੀਂ ਛੱਡੀ ਜਿੱਦ, ਡਾਕਟਰਾਂ ਨੇ ਕਿਹਾ ਖੇਡ ਨਹੀਂ ਸਕੇਂਗਾ, ਸਚਿਨ ਛੇ ਮਹੀਨੇ ਬਾਅਦ ਹੀ ਪੁੱਜ ਗਿਆ ਸਟੇਡੀਅਮ

29th May 2016
Add to
Shares
0
Comments
Share This
Add to
Shares
0
Comments
Share

ਪ੍ਰਿਖਿਯਾ ਭਾਵੇਂ ਕਿੱਤੇ ਵੀ ਦੇਣੀ ਹੋਏ, ਮਰਦ ਹੌਸਲਾ ਨਹੀਂ ਛੱਡਦੇ ਅਤੇ ਮੈਦਾਨ ਫ਼ਤਿਹ ਕਰਕੇ ਹੀ ਛੱਡਦੇ ਨੇ. ਅਜਿਹਾ ਹੀ ਕਿੱਸਾ ਹੈ ਇਸ ਖਿਡਾਰੀ ਸਚਿਨ ਦਾ. ਖੇਡ ਦੇ ਮੈਦਾਨ ‘ਚ ਪ੍ਰੈਕਟਿਸ ਕਰਦਿਆਂ ਧੋਣ ਭਾਰ ਡਿੱਗੇ ਸਚਿਨ ਨੂੰ ਡਾਕਟਰਾਂ ਨੇ ਸਾਰੀ ਉਮਰ ਬਿਸਤਰ ‘ਤੇ ਬੈਠਿਆਂ ਗੁਜਰ ਦੇਣ ਲਈ ਤਿਆਰ ਹੋ ਜਾਣ ਦੀ ਸਲਾਹ ਦੇ ਦਿੱਤੀ ਸੀ. ਪਰ ਕਹਿੰਦੇ ਹਨ ਕੇ ਹਿਮਤ ਏ ਮਰਦਾ, ਮਦਦ ਏ ਖ਼ੁਦਾ. ਸਚਿਨ ਨੇ ਨਾ ਕੇਵਲ ਆਪਣੀ ਸ਼ਰੀਰਿਕ ਲਾਚਾਰੀ ਨੂੰ ਪਛਾੜਿਆ ਸਗੋਂ ਮੁੜ ਕੇ ਮੈਦਾਨ ‘ਚ ਆ ਕੇ ਖੜ ਵਿਖਾਇਆ. ਹੁਣ ਟਾਰਗੇਟ ਰਖਿਆ ਹੈ ਕੌਮਾਂਤਰੀ ਦਰਜ਼ੇ ਦਾ ਜਿਮਨਾਸਟ ਬਣਨਾ.

ਕਹਾਣੀ 19 ਸਾਲ ਦੇ ਸਚਿਨ ਦੀ ਹੈ ਜੋ ਗੁਡਗਾਓੰ ਸ਼ਹਿਰ ‘ਚ ਰਹਿੰਦੇ ਹਨ. ਉਨ੍ਹਾਂ ਦੇ ਪਿਤਾ ਨਗਰ ਨਿਗਮ ‘ਚ ਚੌਥੇ ਦਰਜ਼ੇ ਦੇ ਕਰਮਚਾਰੀ ਹਨ. ਗੱਲ ਇੱਕ ਸਾਲ ਪਹਿਲਾਂ ਦੀ ਹੈ. ਪੱਛਮੀ ਬੰਗਾਲ ਦੇ ਹਾਵੜਾ ਵਿੱਖੇ ਜਨਵਰੀ 2015 ‘ਚ ਹੋਈ ਨੇਸ਼ਨਲ ਜਿਮਨਾਸਟਿਕ ਚੈਮਪੀਅਨਸ਼ਿਪ ‘ਚ ਸਚਿਨ ਨੇ ਹਿੱਸਾ ਲਿਆ ਅਪਰ ਮੈਡਲ ਨਹੀਂ ਮਿਲ ਸਕਿਆ. ਮੇਡਲ ਨਾਂ ਮਿਲਣ ਦੀ ਖਾਮੀਆਂ ਨੂੰ ਦੂਰ ਕਰਨ ਲਈ ਸਚਿਨ ਫੇਰ ਲੱਗ ਗਿਆ. ਸਵੇਰੇ ਹੀ ਮੈਦਾਨ ‘ਚ ਜਾ ਪੁੱਜਦਾ. ਇਸੇ ਤਰ੍ਹਾਂ ਦੀ ਮਾਰਚ ਮਹੀਨੇ ਦੀ ਸਵੇਰ ਉਹ ਸਟੇਡੀਅਮ ‘ਚ ਪ੍ਰੈਕਟਿਸ ਕਰ ਰਿਹਾ ਸੀ. ਉਸਦਾ ਇੱਕ ਕਦਮ ਗਲਤ ਹੋ ਗਿਆ ਅਤੇ ਉਹ ਧੋਣ ਭਾਰ ਹੇਠਾਂ ਆ ਡਿੱਗਿਆ. ਅੱਖਾਂ ਅੱਗੇ ਹਨੇਰਾ ਆ ਗਿਆ. ਨਾਲ ਦੇ ਖਿਡਾਰੀਆਂ ਨੂੰ ਹੌਕਾ ਦੇਣਾ ਚਾਹੁੰਦਾ ਸੀ ਪਰ ਆਵਾਜ਼ ਨਹੀਂ ਸੀ ਨਿਕਲ ਰਹੀ.

ਉਸੇ ਵੇਲੇ ਕੋਚ ਪਾਰਸਰਾਮ ਅਤੇ ਹੋਰ ਖਿਡਾਰੀ ਮੇਰੇ ਵੱਲ ਭੱਜੇ. ਉਨ੍ਹਾਂ ਨੇ ਮੈਨੂੰ ਪੁਛਿਆ ਕੇ ਕੀ ਹੋਇਆ ਪਰ ਮੇਰੀ ਆਵਾਜ਼ ਹੀਂ ਨਹੀਂ ਨਿਕਲ ਰਹੀ ਸੀ.ਉਹ ਮੈਨੁੰ ਚੁੱਕ ਕੇ ਹਸਪਤਾਲ ਲੈ ਗਏ.ਉਸ ਵੇਲੇ ਤਕ ਮੇਰੇ ਮਾਪਿਆਂ ਨੂੰ ਵੀ ਸੂਚਨਾ ਦਿੱਤੀ ਜਾ ਚੁੱਕੀ ਸੀ. ਉਹ ਵੀ ਹਸਪਤਾਲ ਆ ਗਏ. ਡਾਕਟਰਾਂ ਨੇ ਟੇਸਟ ਕਰਾਇਆ ਤਾਂ ਪਤਾ ਲੱਗਾ ਕੀ ਧੋਣ ਦੀ ਹੱਡੀ ਟੁੱਟ ਗਈ ਸੀ. ਇਹ ਸੁਣ ਕੇ ਤਾਂ ਸਾਰੇ ਹੀ ਪਰੇਸ਼ਾਨ ਹੋ ਗਏ. ਕਿਉਂਕਿ ਇਸ ਦਾ ਮਤਲਬ ਸੀ ਕੇ ਹੁਣ ਮੈਂ ਕਦੇ ਬਿਨਾ ਕਿਸੇ ਸਹਾਰੇ ਦੇ ਧੋਣ ਵੀ ਸਿੱਧੀ ਨਹੀਂ ਕਰ ਪਾਵਾਂਗਾ.

ਇਸ ਤੋਂ ਵੀ ਵੱਢੀ ਮੁਸੀਬਤ ਮੁੰਹ ਅੱਡੇ ਖੜੀ ਸੀ. ਉਹ ਸੀ ਪੈਸੇ ਦੀ ਤੰਗੀ. ਪਰਿਵਾਰ ਦੀ ਮਾਲੀ ਹਾਲਤ ਬਹੁਤ ਹੀ ਖ਼ਰਾਬ ਸੀ. ਮੈਨੂੰ ਲੱਗਾ ਹੁਣ ਮੈਂ ਕਦੇ ਵੀ ਬਿਸਤਰ ‘ਤੋਂ ਖੜ ਨਹੀਂ ਸਕਾਂਗਾ. ਪਰ ਪਰਿਵਾਰ ਨੇ, ਰਿਸ਼ਤੇਦਾਰਾਂ ਨੇ ਅਤੇ ਨਾਲ ਦੇ ਖਿਡਾਰੀਆਂ ਨੇ ਹਿਮਤ ਦਿੱਤੀ ਅਤੇ ਪੈਸੇ ਵੱਲੋਂ ਸਹਾਰਾ ਵੀ.

ਧੋਣ ਦੀ ਹੱਡੀ ਜੋੜਣ ਲਈ ਉਪਰੇਸ਼ਨ ਕੀਤਾ ਗਿਆ. ਡਾਕਟਰਾਂ ਨੇ ਕਿਹਾ ਕੇ ਠੀਕ ਹੋਣ ਦੀ ਉਮੀਦ ਤਾਂ ਹੈ ਪਰ ਉੱਠ ਕੇ ਬੈਠਣ ਨੂੰ ਹੀ ਇੱਕ ਸਾਲ ਲਾਗ ਜਾਏਗਾ. ਇਲਾਜ਼ ‘ਤੇ ਸੱਤ ਲੱਖ ਤੋਂ ਵੀ ਵੱਧ ਪੈਸੇ ਖ਼ਰਚ ਹੋ ਗਏ. ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਨੇ ਵੀ ਪੈਸੇ ਵੱਲੋਂ ਮਦਦ ਕੀਤੀ. ਇਸ ਹਾਦਸੇ ਕਰਕੇ ਮੇਰੀ ਪੜ੍ਹਾਈ ਵੀ ਰਹਿ ਗਈ. ਮੈਂ ਬਾਰ੍ਹਵੀਂ ਦੀ ਪ੍ਰੀਖਿਆ ਨਹੀਂ ਦੇ ਸਕਿਆ. ਇਸ ਵਾਰ ਦਾਖਿਲਾ ਲੈ ਲਿਆ ਹੈ.

image


ਮੇਰੇ ਕੋਚ ਅਤੇ ਸਾਥੀ ਖਿਡਾਰੀ ਮੈਨੂੰ ਲਗਾਤਾਰ ਹੌਸਲਾ ਦਿੰਦੇ ਰਹੇ. ਉਨ੍ਹਾਂ ਦੀ ਹਿਮਤ ਦੇ ਸਦਕੇ ਮੈਂ ਛੇ ਮਹੀਨੇ ਬਾਅਦ ਹੀ ਗਰਾਉਂਡ ‘ਚ ਪਹੁੰਚ ਗਿਆ. ਉੱਥੇ ਹੋਰ ਖਿਡਾਰੀਆਂ ਨੂੰ ਵੇਖ ਕੇ ਹੋਰ ਵੀ ਜੋਸ਼ ਆਇਆ. ਇਸ ਸਾਲ ਜਨਵਰੀ ‘ਤੋਂ ਮੈਂ ਮੁੜ ਕੇ ਰੂਟੀਨ ਪ੍ਰੈਕਟਿਸ ‘ਤੇ ਆ ਗਿਆ ਹਾਂ.

ਮੇਰੇ ਨਾਲ ਵਾਪਰੇ ਹਾਦਸੇ ਨੇ ਮੇਰੇ ਪਰਿਵਾਰ ਨੂੰ ਬਹੁਤ ਡਰਾਵਾ ਦੇ ਦਿੱਤਾ. ਮੇਰੇ ਮਾਪਿਆਂ ਨੇ ਕਿਹਾ ਕੇ ਹੁਣ ਮੁੜ ਕੇ ਇਸ ਖੇਡ ਵੱਲ ਵੇਖਣਾ ਵੀ ਨਹੀਂ ਹੈ. ਮੈਨੂੰ ਕਹਿਣ ਲੱਗੇ ਕੇ ਇਹ ਸਭ ਛੱਡ ਕੇ ਪੜ੍ਹਾਈ ਵੱਲ ਧਿਆਨ ਦਿਓ. ਪਰ ਮੇਰੇ ਹੌਸਲੇ ਨੂੰ ਵੇਖ ਕੇ ਉਹਨਾਂ ਨੇ ਮੇਰਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ.

ਭਾਵੇਂ ਉਸ ਹਾਦਸੇ ਨੇ ਮੈਨੂੰ ਵੀ ਇੱਕ ਵਾਰ ਡਰਾਵਾ ਦੇ ਦਿੱਤਾ ਸੀ ਪਰ ਹੁਣ ਮੈਂ ਮੁੜ ਮੈਦਾਨ ਵਿੱਚ ਆ ਗਿਆ ਹਾਂ ਅਤੇ ਨੇਸ਼ਨਲ ਚੈਮਪੀਅਨ ਬਣ ਕੇ ਵਿਖਾਉਣ ਦਾ ਟੀਚਾ ਮਿਥਿਆ ਹੈ. ਮੈਂ ਕੌਮਾਂਤਰੀ ਪੱਧਰ ਦਾ ਜਿਮਨਾਸਟ ਬਣ ਕੇ ਵਿਖਾਉਣਾ ਹੈ.

ਲੇਖਕ: ਰਵੀ ਸ਼ਰਮਾ 

Add to
Shares
0
Comments
Share This
Add to
Shares
0
Comments
Share
Report an issue
Authors

Related Tags