ਸੰਸਕਰਣ
Punjabi

ਬਿਨ੍ਹਾਂ ਛੁੱਟੀ ਲਏ ਲਗਾਤਾਰ 9 ਸਾਲ ਤੋਂ ਡਿਉਟੀ ਦੇ ਰਿਹਾ ਹੈ ਇਹ ਡਾੱਕਟਰ

13th May 2016
Add to
Shares
0
Comments
Share This
Add to
Shares
0
Comments
Share

ਆਪਣੀ ਡਿਉਟੀ ਨੂੰ ਇਮਾਨਦਾਰੀ ਨਾਲ ਕਰਨਾ ਵੀ ਸਮਾਜਿਕ ਸੇਵਾ ਦਾ ਵੱਡਾ ਤਰੀਕਾ ਹੈ, ਇਹ ਮੰਨਣਾ ਹੈ ਇੱਕ ਸਰਕਾਰੀ ਡਾਕਟਰ ਦਾ ਜਿਨ੍ਹਾਂ ਨੇ ਕਦੇ ਕਿਸੇ ਵੀ ਕੰਮ ਲਈ ਡਿਉਟੀ 'ਤੋਂ ਛੁੱਟੀ ਨਹੀਂ ਮੰਗੀ. ਇੱਥੋਂ ਤਕ ਕੇ ਆਪਣੇ ਕੱਲੇ ਮੁੰਡੇ ਦੇ ਵਿਆਹ ਵਿੱਚ ਵੀ ਡਿਉਟੀ ਪੂਰੀ ਕਰਕੇ ਹੀ ਪਹੁੰਚੇ. 

ਇਨ੍ਹਾਂ ਦਾ ਨਾਂਅ ਹੈ ਡਾਕਟਰ ਭਰਤ ਬਾਜਪੇਈ ਜਿਨ੍ਹਾਂ ਨੂੰ 2006 ਵਿੱਚ ਇੰਦੋਰ ਦੇ ਹਸਪਤਾਲ ਵਿੱਚ ਡਿਉਟੀ 'ਤੇ ਲਾਇਆ ਗਿਆ. ਉਨ੍ਹਾਂ ਨੂੰ ਫੋਰੇੰਸਿਕ ਮੇਡਿਸਿਨ ਦਾ ਇੰਚਾਰਜ ਲਾਇਆ ਗਿਆ. ਡਿਉਟੀ ਲੈਂਦਿਆ ਹੀ ਉਨ੍ਹਾਂ ਦੀ ਨਜ਼ਰ ਪੋਸਟ ਮਾਰਟਮ ਵਾਲੇ ਹਿੱਸੇ 'ਚ ਪਈ ਜਿੱਥੇ ਇੱਕ ਘਰ ਦਾ ਚਿਰਾਗ ਬੁੱਝ ਗਿਆ ਸੀ. ਉਸਦੇ ਸ਼ਰੀਰ ਨੂੰ ਲੈ ਜਾਣ ਲਈ ਉਸਦੇ ਪਰਿਵਾਰ ਦੇ ਮੈਂਬਰ ਬਾਹਰ ਬੈਠੇ ਰੋ ਰਹੇ ਸੀ. ਡਾਕਟਰ ਬਾਜਪੇਈ ਦੇ ਆਉਣ 'ਤੇ ਸਟਾਫ਼ ਨੇ ਇੱਕ ਨਿੱਕੀ ਜੇਹੀ ਪਾਰਟੀ ਦਾ ਇੰਤਜ਼ਾਮ ਕਰ ਰੱਖਿਆ ਸੀ. ਪਰ ਉਸ ਪਾਰਟੀ ਵਿੱਚ ਨਾ ਜਾ ਕੇ ਡਾਕਟਰ ਬਾਜਪੇਈ ਪੋਸਟ ਮਾਰਟਮ ਵਾਲੇ ਕਮਰੇ ਵਿੱਚ ਜਾ ਵੜੇ. ਬਿਨਾਹ ਕੋਈ ਦੇਰ ਕੀਤਿਆਂ ਉਨ੍ਹਾਂ ਨੇ ਪੋਸਟ ਮਾਰਟਮ ਕਰਕੇ ਉਸਦਾ ਸ਼ਰੀਰ ਉਸਦੇ ਘਰ ਦਿਆਂ ਨੂੰ ਦੇ ਦਿੱਤਾ. ਉਨ੍ਹਾਂ ਨੇ ਉਸੇ ਦਿਨ ਤਿੰਨ ਹੋਰ ਪੋਸਟ ਮਾਰਟਮ ਕੀਤੇ. 

image


ਉਸ ਤੋਂ ਬਾਅਦ ਤਾਂ ਪੋਸਟ ਮਾਰਟਮ ਵਾਲਾ ਕਮਰਾ ਹੀ ਡਾਕਟਰ ਬਾਜਪੇਈ ਦਾ ਦੂਸਰਾ ਘਰ ਬਣ ਗਿਆ. ਨੌਕਰੀ ਜੁਆਇਨਿੰਗ ਦੇ ਬਾਅਦ ਉਨ੍ਹਾਂ ਨੂੰ ਪਹਿਲੀ ਛੁੱਟੀ ਮਿਲੀ ਪਰ ਉਹ ਉਸ ਦਿਨ ਵੀ ਹਸਪਤਾਲ ਆ ਕੇ ਪੋਸਟ ਮਾਰਟਮ ਦੇ ਕੰਮ 'ਚ ਲੱਗ ਗਏ. ਵਕ਼ਤ ਲੰਘਦਿਆਂ ਪਤਾ ਨੀ ਲੱਗਦਾ. ਅੱਜ ਉਨ੍ਹਾਂ ਨੂੰ ਉਸ ਹਸਪਤਾਲ ਵਿੱਚ ਅੱਠ ਸਾਲ ਹੋ ਗਏ ਹਨ. ਪਰ ਉਨ੍ਹਾਂ ਨੇ ਅੱਜ ਤਕ ਇੱਕ ਵੀ ਛੁੱਟੀ ਨਹੀਂ ਕੀਤੀ. ਉਨ੍ਹਾਂ ਨੇ ਨੌ ਸਾਲ ਦੇ ਦੌਰਾਨ ਸਾਢ਼ੇ ਸੱਤ ਹਜ਼ਾਰ ਪੋਸਟ ਮਾਰਟਮ ਕੀਤੇ ਹਨ. ਨੌਕਰੀ ਤੋੰ ਬਿਨ੍ਹਾ ਛੁੱਟੀ ਕੀਤੇ ਡਿਉਟੀ ਕਰਨ ਲਈ ਉਨ੍ਹਾਂ ਦਾ ਨਾਂਅ ਸਾਲ 2011 ਅਤੇ 2013 'ਚ ਲਿਮਕਾ ਬੂੱਕ ਆੱਫ਼ ਰਿਕਾਰਡ ਵਿੱਚ ਦਰਜ਼ ਹੋ ਚੁੱਕਾ ਹੈ. ਉਨ੍ਹਾਂ ਨੂੰ ਇਸੇ ਸਾਲ ਮੁਖਮੰਤਰੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ. 

ਡਾਕਟਰ ਬਾਜਪੇਈ ਹੁਣ 56 ਵਰ੍ਹੇ ਦੇ ਹਨ. ਉਨ੍ਹਾਂ ਦੀ ਪਹਿਲੀ ਪੋਸਟਿੰਗ 2011 ਵਿੱਚ ਉੱਜੈਨ ਦੇ ਸਿਵਲ ਹਸਪਤਾਲ 'ਚ ਹੋਈ ਸੀ. ਸਾਲ 1992 'ਚ ਹੋਏ ਸਿਮਹਸਥ ਕੁੰਭ ਮੇਲੇ ਦੇ ਦੌਰਾਨ ਡਾਕਟਰ ਬਾਜਪੇਈ ਨੇ 18-18 ਘੰਟੇ ਕੰਮ ਕੀਤਾ ਇਸ ਲਈ ਉਨ੍ਹਾਂ ਦੀ ਕਾਫੀ ਪ੍ਰਸ਼ੰਸ਼ਾ ਕੀਤੀ ਗਈ. ਸਾਲ 1997 'ਚ ਉਨ੍ਹਾਂ ਦਾ ਤਬਾਦਲਾ ਇੰਦੋਰ ਦੇ ਐਸਵਾਈ ਹਸਪਤਾਲ ਚ ਹੋ ਗਿਆ. ਉਹ ਸੀਐਮਓ ਸੀ ਪਰ ਉਹ ਪੋਸਟ ਮਾਰਟਮ ਦਾ ਕੰਮ ਵੀ ਸਾੰਭਦੇ ਸਨ. ਇੱਥੇ ਵੀ ਉਹ ਹਰ ਰੋਜ਼ 3 ਤੋਂ 5 ਪੋਸਟ ਮਾਰਟਮ ਰੋਜ਼ ਕਰਦੇ ਰਹੇ. ਐਮਵਾਈ ਹਸਪਤਾਲ 'ਚ ਕੰਮ ਵੱਧ ਜਾਣ ਕਰਕੇ ਸਰਕਾਰ ਨੇ ਜਿਲ੍ਹਾ ਹਸਪਤਾਲ ਵਿੱਚ ਵੀ ਪੋਸਟ ਮਾਰਟਮ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਅਤੇ ਉੱਥੇ ਦੀ ਜ਼ਿਮੇੰਦਾਰੀ ਵੀ ਡਾਕਟਰ ਬਾਜਪੇਈ ਨੂੰ ਹੀ ਦੇ ਦਿੱਤੀ. ਇੰਦੋਰ ਦੇ ਜਿਲ੍ਹਾ ਹਸਪਤਾਲ 'ਚ ਸਾਲ 2006 'ਚ ਪੋਸਟ ਮਾਰਟਮ ਦੀ ਸੁਵਿਧਾ ਸ਼ੁਰੁਰ ਹੋਈ ਸੀ ਉਸੇ ਦਿਨ ਤੋਂ ਡਾਕਟਰ ਬਾਜਪੇਈ ਦਾਤਬਾਦਲਾ ਇੱਥੇ ਹੋਇਆ ਸੀ. 

image


ਡਾਕਟਰ ਬਾਜਪੇਈ ਦਾ ਕਹਿਣਾ ਹੈ ਕੀ-

"ਕਿਸੇ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਣ ਦੇ ਮੌਕੇ ਤੇ ਦੁਖੀ ਪਰਿਵਾਰ ਨੂੰ ਪੋਸਟ ਮਾਰਟਮ ਲਈ ਇੰਤਜ਼ਾਰ ਕਰਾਉਣ ਮਨੁੱਖਤਾ ਦੇ ਖਿਲਾਫ਼ ਹੈ. ਪਰਮਾਤਮਾ ਨੇ ਮੈਨੂੰ ਇਹ ਜਿੰਮੇਦਾਰੀ ਦਿੱਤੀ ਹੈ ਤੇ ਮੈਂ ਜਦੋਂ ਤਕ ਰਿਟਾਇਰ ਨਹੀਂ ਹੋ ਜਾਂਦਾ, ਉਦੋਂ ਤਕ ਪੂਰੀ ਇਮਾਨਦਾਰੀ ਨਾਲ ਇਸ ਨੂੰ ਨਿਭਾਵਾਂਗਾ. ਮੈਂ ਪੋਸਟ ਮਾਰਟਮ ਕਰਦਿਆਂ ਕਦੇ ਵੀ ਕਾਹਲ੍ਹੀ ਨਹੀਂ ਕਰਦਾ ਕਿਓਂਕਿ ਮੈਂ ਚਾਹੁੰਦਾ ਹਾਂ ਕੇ ਹਰ ਮੌਤ ਦਾ ਸਚ ਸਾਹਮਣੇ ਆਵੇ ਤਾਂ ਜੋ ਪੀੜਿਤ ਪਰਿਵਾਰ ਨੂੰ ਨਿਆ ਮਿਲ ਸਕੇ."

ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਦੇ ਕੱਲੋ-ਕੱਲੋ ਮੁੰਡੇ ਦਾ ਵਿਆਹ ਸੀ. ਫੇਰ ਵੀ ਉਹ ਡਿਉਟੀ ਦੇ ਗਏ, ਸ਼ਾਮ ਨੂੰ ਜਦੋਂ ਜੰਝ ਚੜ੍ਹਨ ਦਾ ਵੇਲਾ ਹੋਇਆ ਤਾਂ ਹਪਤਾਲ 'ਚੋਂ ਫ਼ੋਨ ਆ ਗਿਆ ਕੇ ਦੋ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਆਈ ਹੋਈ ਹਨ. ਡਾਕਟਰ ਬਾਜਪੇਈ ਉਸੇ ਵੇਲੇ ਹਸਪਤਾਲ ਗਏ ਅਤੇ ਪੋਸਟ ਮਾਰਟਮ ਕਰਕੇ ਹੀ ਵਿਆਹ 'ਚ ਸ਼ਰੀਕ ਹੋਏ. 

image


ਹਸਪਤਾਲ ਵਿੱਚ ਸਮਾਜਸੇਵਾ ਕਰਨ ਵਾਲੇ ਰਾਮਬਹਾਦੁਰ ਵਰਮਾ ਦਾ ਕਹਿਣਾ ਹੈ ਕੇ- 

"ਮੈਂ ਅੱਜ ਤਕ ਕਿਸੇ ਸਰਕਾਰੀ ਹਸਪਤਾਲ ਵਿੱਚ ਅਜਿਹਾ ਡਾਕਟਰ ਨਹੀ ਵੇਖਿਆ. ਇਹ ਜੁਨੂਨੀ ਹੋ ਕੇ ਕੰਮ 'ਚ ਲੱਗੇ ਰਹਿੰਦੇ ਹਨ. ਖਾਣਾ ਵੀ ਭੁੱਲ ਜਾਂਦੇ ਹਨ. ਹਸਪਤਾਲ ਵਲੋਂ ਕੰਮ ਲਈ ਉਨ੍ਹਾਂ ਕਚਿਹਰੀ ਵੀ ਜਾਣਾ ਪੈਂਦਾ ਹੈ ਪਰ ਇਹ ਆਉਂਦੀਆਂ ਹੀ ਫ਼ੇਰ ਕੰਮ 'ਚ ਰੁਝ ਜਾਂਦੇ ਹਨ." 

ਲੇਖਕ: ਸਚਿਨ ਸ਼ਰਮਾ 

ਅਨੁਵਾਦ: ਅਨੁਰਾਧਾ ਸ਼ਰਮਾ 

 

Add to
Shares
0
Comments
Share This
Add to
Shares
0
Comments
Share
Report an issue
Authors

Related Tags