ਸੰਸਕਰਣ
Punjabi

ਭਾਰਤ ਕੋਲ ਜਨੂੰਨੀ ਊਰਜਾ ਹੈ: ਪੁਨੀਤ ਸੋਨੀ

2nd Dec 2015
Add to
Shares
0
Comments
Share This
Add to
Shares
0
Comments
Share

ਫ਼ਲਿਪਕਾਰਟ ਇਸ ਵੇਲੇ 15 ਅਰਬ ਡਾਲਰ ਤੋਂ ਵੱਧ ਦਾ ਉਦਮ ਹੈ ਅਤੇ ਭਾਰਤ ਦੇ ਈ-ਕਾਮਰਸ ਕਾਰੋਬਾਰ ਵਿੰਚ ਹੋਰ ਕਿਸੇ ਵੀ ਕੰਪਨੀ ਨੇ ਇੰਨੀ ਤੇਜ਼ੀ ਨਹੀਂ ਵਿਖਾਈ। ਇਸ ਦੀ ਸ਼ੁਰੂਆਤ ਸਾਲ 2007 'ਚ ਹੋਈ ਸੀ ਅਤੇ ਤਦ 16 ਨਿਵੇਸ਼ਕਾਂ ਤੋਂ 12 ਗੇੜਾਂ ਦੌਰਾਨ 3.15 ਅਰਬ ਡਾਲਰ ਇਕੱਠੇ ਕੀਤੇ ਗਏ ਸਨ। ਇਸ ਵਰ੍ਹੇ ਦੀ ਫ਼ਲਿਪਕਾਰਟ ਦੀ ਸਭ ਤੋਂ ਵੱਡੀ ਖ਼ਬਰ ਇਹੋ ਸੀ ਕਿ ਉਸ ਨੇ ਪੁਨੀਤ ਸੋਨੀ ਦੀਆਂ ਸੇਵਾਵਾਂ 'ਚੀਫ਼ ਪ੍ਰੋਡਕਟ ਆੱਫ਼ੀਸਰ' (ਸੀ.ਪੀ.ਓ.) ਵਜੋਂ ਲਈਆਂ ਹਨ। ਇਹ ਉਹੀ ਪੁਨੀਤ ਸੋਨੀ ਹਨ, ਜਿਹੜੇ ਪਹਿਲਾਂ 'ਮੋਟਰੋਲਾ' ਦੇ ਵਾਈਸ ਪ੍ਰੈਜ਼ੀਡੈਂਟ ਅਤੇ ਗੂਗਲ ਪ੍ਰੋਡਕਟ ਮੈਨੇਜਮੈਂਟ ਐਗਜ਼ੀਕਿਊਟਿਵ ਰਹਿ ਚੁੱਕੇ ਹਨ। ਫ਼ਲਿਪਕਾਰਟ ਵਿੱਚ ਉਨ੍ਹਾਂ ਦੀ ਨਿਯੁਕਤੀ ਮਾਰਚ 2015 'ਚ ਹੋਈ ਸੀ। ਸ਼ੁੱਕਰਵਾਰ ਨੂੰ 'ਦਾ ਮਾਰਕੇਟਪਲੇਸ 2015' ਈਵੈਂਟ ਦੇ ਹਿੱਸੇ ਵਜੋਂ 'ਯੂਅਰ-ਸਟੋਰੀ' ਦੇ ਬਾਨੀ ਸ਼੍ਰਧਾ ਸ਼ਰਮਾ ਨਾਲ ਗੱਲਬਾਤ ਦੌਰਾਨ ਪੁਨੀਤ ਨੇ ਤਕਨਾਲੋਜੀ ਕਾਰੋਬਾਰਾਂ ਦੇ ਨਿਰਮਾਣ ਤੇ ਉਨ੍ਹਾਂ ਵਿੱਚ ਸੁਧਾਰਾਂ ਨਾਲ ਸਬੰਧਤ ਆਪਣੀਆਂ ਡੂੰਘੀਆਂ ਤੇ ਲਾਹੇਵੰਦ ਅੰਤਰ-ਦ੍ਰਿਸ਼ਟੀਆਂ ਸਾਂਝੀਆਂ ਕੀਤੀਆਂ। ਇਸ ਮੌਕੇ 100 ਸਟਾਰਟ-ਅਪਸ ਨਾਲ ਸਬੰਧਤ ਮੁੱਖ ਅਧਿਕਾਰੀ ਤੇ ਨੁਮਾਇੰਦੇ ਉਥੇ ਮੌਜੂਦ ਸਨ।

ਸ੍ਰੀ ਪੁਨੀਤ ਸੋਨੀ ਨੇ ਦੱਸਿਆ ਕਿ ਸਾਲ 2020 ਤੱਕ ਭਾਰਤ 'ਚ ਪ੍ਰਚੂਨ (ਰੀਟੇਲ) ਦਾ ਆੱਨਲਾਈਨ ਕਾਰੋਬਾਰ ਵਧ ਕੇ 60 ਅਰਬ ਡਾਲਰ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ ਤੇ ਈ-ਮਾਰਕੇਟਪਲੇਸਜ਼ ਹੀ ਇਸ ਦੇ ਸਭ ਤੋਂ ਵੱਡੇ ਚਾਲਕ ਹੋਣਗੇ। ਉਨ੍ਹਾਂ ਕਿਹਾ ਕਿ ਕਾਰੋਬਾਰ ਵਿੱਚ ਅਗਲਾ ਵੱਡਾ ਮੌਕਾ ਕੇਵਲ 'ਈ-ਕਾਮਰਸ' ਤੋਂ ਨਹੀਂ, ਸਗੋਂ 'ਕਾਮਰਸ' ਤੋਂ ਹੈ। ਉਨ੍ਹਾਂ ਦੱਸਿਆ,''ਭਾਰਤ ਦੇ ਈ-ਕਾਰੋਬਾਰ ਦਾ ਅੱਧਾ ਫ਼ਲਿਪਕਾਰਟ ਕੋਲ ਹੈ, ਜੋ ਕਾਰੋਬਾਰ ਦਾ 1 ਪ੍ਰਤੀਸ਼ਤ ਹੈ।'' ਉਨ੍ਹਾਂ ਵੱਡੇ ਵਿਸ਼ੇ ਵਿਸਥਾਰ ਨਾਲ ਸਮਝਾਉਂਦਿਆਂ ਦੱਸਿਆ ਕਿ ਆੱਨਲਾਈਨ ਕਾਰੋਬਾਰ ਨੂੰ ਹੁਣ ਪੜਾਅ-2 ਅਤੇ ਪੜਾਅ-3 ਦੇ ਬਾਜ਼ਾਰਾਂ/ਮੰਡੀਆਂ ਵਿੱਚ ਦਾਖ਼ਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ''ਇੱਕ ਤਰੀਕੇ, ਭਾਰਤ ਵਿੱਜ 50-60 ਦੇਸ਼ ਹਨ। ਖਪਤਕਾਰ/ਗਾਹਕ ਇੰਨੇ ਭਿੰਨ-ਭਿੰਨ ਕਿਸਮ ਦੇ ਹਨ ਕਿ ਹਰੇਕ ਸੂਬੇ ਵਿੱਚ ਵੱਖਰੇ ਮਾੱਡਲ ਹੋ ਸਕਦੇ ਹਨ ਅਤੇ ਹਰੇਕ ਸੂਬੇ ਵਿੱਚ ਆਪਣੀ ਮਾਰਕੇਟ-ਪਲੇਸ ਦਾ ਕੋਈ ਆਗੂ ਹੋ ਸਕਦਾ ਹੈ।'' ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਚੁਣੌਤੀ ਗਾਹਕਾਂ ਦੇ ਵਿਸ਼ਵਾਸ, ਸੁਰੱਖਿਆ ਤੇ ਧੋਖਾਧੜੀਆਂ ਰੋਕਣ ਦੇ ਦੁਆਲੇ ਟਿਕੀ ਹੋਈ ਹੈ।

image


ਉਨ੍ਹਾਂ ਕਿਹਾ ਕਿ ''ਬੁਨਿਆਦੀ ਢਾਂਚੇ ਵਿੱਚ ਕਮੀ ਨਾਲ ਕਈ ਵਾਰ ਕਾਰਜਕੁਸ਼ਲਤਾ ਵਧੀਆ ਨਹੀਂ ਵਿਖਾਈ ਜਾ ਸਕਦੀ।'' ਸ਼੍ਰਧਾ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਕਿਹੜੇ ਬਾਜ਼ਾਰ ਵਿੱਚ ਅਗਲਾ ਆਦਰਸ਼ ਮੌਕਾ ਹੈ, ਪੁਨੀਤ ਸੋਨੀ ਨੇ ਬਹੁਤ ਹੈਰਾਨੀ ਭਰਿਆ ਜਵਾਬ ਦਿੱਤਾ - ''ਵਿਆਹ ਕਰਵਾਉਣ ਵਾਲਾ ਇੱਕ ਅਜਿਹਾ ਸਥਾਨ ਹੁੰਦਾ ਹੈ, ਜਿੱਥੇ ਕੋਈ ਨਾ ਕੋਈ ਸਮਾਰੋਹ ਚਲਦੇ ਹੀ ਰਹਿੰਦੇ ਹਨ, ਕਦੇ ਰੁਕਦੇ ਨਹੀਂ। ਈਵੈਂਟ ਆਧਾਰਤ ਸਟਾਰਟ-ਅਪਸ ਲਈ ਮੌਕੇ ਬਹੁਤ ਜ਼ਿਆਦਾ ਹਨ।'' ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਮਾਰਕੇਟਪਲੇਸਜ਼ ਅਤੇ ਉਨ੍ਹਾਂ ਦੇ ਵਿਕਰੇਤਾਵਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦਾਹਰਣ ਵਜੋਂ, ਵਿਕਰੇਤਾਵਾਂ ਲਈ ਪੈਕੇਜਿੰਗ ਇੱਕ ਵੱਡਾ ਮੁੱਦਾ ਹੈ - ਕਿਸੇ ਉਦਮੀ ਲਈ ਇਹ ਵੱਡਾ ਮੌਕਾ ਹੋ ਸਕਦਾ ਹੈ। ਇਸ ਵਿਚਾਰ-ਵਟਾਂਦਰੇ ਦੇ ਕੁੱਝ ਚੋਟੀ ਦੇ ਨੁਕਤੇ ਇਸ ਪ੍ਰਕਾਰ ਹਨ:

'ਸੈਕੰਡ ਹੈਂਡ' ਦਾ ਨਵਾਂ ਰੁਝਾਨ

ਇਸ ਈਵੈਂਟ ਵਿੱਚ 'ਮਾਰਕੇਟਪਲੇਸ ਆੱਫ਼ 2015' ਵਜੋਂ ਛੇ ਸਟਾਰਟ-ਅਪਸ ਦੀ ਚੋਣ ਕੀਤੀ ਗਈ ਸੀ ਅਤੇ ਉਨ੍ਹਾਂ ਵਿਚੋਂ ਇੱਕ 'ਜ਼ੈਪਾਇਲ' ਵੀ ਸੀ, ਜੋ ਕਿ ਪਹਿਲਾਂ ਤੋਂ ਚੱਲ ਰਹੇ ਫ਼ੈਸ਼ਨ ਲਈ ਹਮ-ਉਮਰਾਂ ਦਾ ਇੱਕ ਮਾਰਕੇਟਪਲੇਸ ਹੈ। ਇਸ ਦੇ ਬਾਨੀ ਰਾਸ਼ੀ ਮੇਂਦਾ ਨੇ ਕਿਹਾ ਸੀ ਕਿ ਵਿਕਰੇਤਾਵਾਂ ਦਾ ਸੰਭਾਵੀ ਬਾਜ਼ਾਰ ਆਕਾਰ 2.61 ਅਰਬ ਡਾਲਰ ਦਾ ਹੈ। ਓਲਕਸ ਅਤੇ ਕੁਇਕਰ ਦੀਆਂ ਪਸੰਦਾਂ ਨੇ ਸਸਤੀਆਂ ਕੀਮਤਾਂ ਉਤੇ ਪਹਿਲਾਂ ਤੋਂ ਕਿਸੇ ਕੋਲ ਮੌਜੂਦ ਵਸਤਾਂ ਨੂੰ ਲੈਣਾ ਆਸਾਨ ਬਣਾ ਦਿੱਤਾ ਹੈ, ਜਿਸ ਨਾਲ ਬਾਜ਼ਾਰ ਦੀਆਂ ਸਾਰੀਆਂ ਵਰਜਨਾਵਾਂ (ਟੈਬੂ) ਸੱਚਮੁਚ ਚੁੱਕੀਆਂ ਗਈਆਂ ਹਨ।

ਇਸ ਬਾਜ਼ਾਰ ਦੇ ਭਵਿੱਖ ਬਾਰੇ ਪੁਨੀਤ ਸੋਨੀ ਹੁਰਾਂ ਦੱਸਿਆ,''ਖਪਤਕਾਰ ਤੋਂ ਖਪਤਕਾਰ ਵਾਲੇ ਮਾਰਕੇਟ-ਪਲੇਸਜ਼ ਆਮ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਇੱਕ ਮੰਚ ਪ੍ਰਦਾਨ ਕਰਦੇ ਹਨ। ਤੁਸੀਂ ਜਿੰਨਾ ਵੀ ਅਜਿਹੇ ਕਿਸੇ ਸਥਾਨ ਦੇ ਅੰਦਰ ਜਾਂਦੇ ਹੋ, ਜਿੱਥੇ ਤੁਹਾਡਾ ਸਪਲਾਈ ਤੇ ਉਸ ਦੇ ਮਿਆਰ ਉਤੇ ਘੱਟ ਕਾਬੂ ਹੈ, ਤਾਂ ਤੁਹਾਨੂੰ ਵਧੇਰੇ ਨਿੱਗਰ ਸਿਧਾਂਤਾਂ ਨਾਲ ਸੰਚਾਲਿਤ ਹੋਣ ਵਾਲੇ ਮੰਚਾਂ ਦੀ ਲੋੜ ਹੋਵੇਗੀ, ਤਾਂ ਜੋ ਦੋਵੇਂ ਧਿਰਾਂ ਸੁਰੱਖਿਅਤ ਰਹਿ ਸਕਣ।''

ਮੋਬਾਇਲ ਕਿੰਨਾ ਮਹੱਤਵਪੂਰਨ ਹੈ?

ਅਜਿਹੀਆਂ ਅਫ਼ਵਾਹਾਂ ਹਨ ਕਿ ਫ਼ਲਿਪਕਾਰਟ ਹੁਣ ਕੇਵਲ ਐਪ. ਨਾਲ ਹੀ ਚੱਲਿਆ ਕਰੇਗਾ। ਪਰ ਅਜਿਹਾ ਕੁੱਝ ਨਹੀਂ ਵਾਪਰਿਆ ਅਤੇ ਕੁੱਝ ਹਫ਼ਤੇ ਪਹਿਲਾਂ ਫ਼ਲਿਪਕਾਰਟ ਨੇ ਆਪਣੀ ਮੋਬਾਇਲ ਸਾਈਟ - 'ਫ਼ਲਿਪਕਾਰਟ ਲਾਈਟ' ਮੁੜ ਲਾਂਚ ਕੀਤੀ ਹੈ। ਸ੍ਰੀ ਪੁਨੀਤ ਸੋਨੀ ਨੇ ਦੱਸਿਆ ਕਿ ਫ਼ਲਿਪਕਾਰਟ ਅਤੇ ਹੋਰ ਇੰਟਰਨੈਟ ਕਾਰੋਬਾਰਾਂ ਲਈ, ਕਿਤੇ ਵੱਡੀ ਕੇਵਲ-ਮੋਬਾਇਲ ਮਾਰਕਿਟ ਚੁਣੌਤੀ ਹੈ, ਜੋ ਇੰਟਰਨੈਟ ਰਾਹੀਂ ਆੱਨਲਾਈਨ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਤਰ ਵਿੱਚ ਲਗਭਗ 2 ਕਰੋੜ ਵਿਅਕਤੀ ਲੈਪਟਾੱਪ ਵਰਤਦੇ ਹਨ। ''ਤੁਸੀਂ ਉਨ੍ਹਾਂ ਕਰੋੜਾਂ ਲੋਕਾਂ ਤੱਕ ਕਿਵੇਂ ਪੁੱਜੋਗੇ, ਜਿਨ੍ਹਾਂ ਕਦੇ ਲੈਪਟਾੱਪ ਜਾਂ ਡੈਸਕਟਾੱਪ ਵਰਤਿਆ ਹੀ ਨਹੀਂ, ਜਿਨ੍ਹਾਂ ਕੋਲ ਕੇਵਲ ਬਹੁਤ ਘੱਟ ਲਾਗਤ ਵਾਲਾ ਐਂਡਰਾਇਡ ਫ਼ੋਨ ਹੈ ਤੇ ਉਸ ਦੀ ਵੀ ਮੈਮੋਰੀ ਘੱਟ ਹੈ ਅਤੇ 2-ਜੀ ਦਾ ਬਹੁਤ ਮਾੜਾ ਸਿਗਨਲ ਉਹ ਵਰਤ ਰਹੇ ਹਨ।'' ਅਜਿਹੇ ਹਾਲਾਤ ਵਿੱਚ ਤੁਹਾਡੀ ਐਪ. ਨੂੰ ਉਸ ਉਤੇ ਵੀ ਚੱਲਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 'ਫ਼ਲਿਪਕਾਰਟ ਲਾਈਟ' ਦਾ ਆਕਾਰ ਕੇਵਲ 10 ਕੇ.ਬੀ. ਹੈ ਅਤੇ ਉਹ ਭਾਰਤ 'ਚ ਚਲਦੀ 25 ਐਮ.ਬੀ. ਆਕਾਰ ਦੀ ਉਸ ਇੱਕ ਹੋਰ ਐਪ. ਨਾਲ 99 ਪ੍ਰਤੀਸ਼ਤ ਮੇਲ ਖਾਂਦੀ ਹੈ।

ਨਵੀਆਂ ਸਟਾਰਟ-ਅਪਸ ਕੰਪਨੀਆਂ ਲਈ ਉਨ੍ਹਾਂ ਕਿਹਾ,''ਜਿਹੜੇ ਨਿਵਾਸੀਆਂ ਲਈ ਤੁਸੀਂ ਆਪਣੀਆਂ ਸੇਵਾਵਾਂ ਦੇਣੀਆਂ ਚਾਹੁੰਦੇ ਹੋ, ਪਹਿਲਾਂ ਤੁਹਾਨੂੰ ਉਨ੍ਹਾਂ ਬਾਰੇ ਵਿਸ਼ੇਸ਼ ਤੋਰ ਉਤੇ ਕੁੱਝ ਦੇਣਾ ਹੋਵੇਗਾ, ਤੁਸੀਂ ਕਿਹੜੇ ਵਰਗ ਵਿੱਚ ਜਾ ਰਹੇ ਹੋ। ਇੱਥੇ ਜਾਤੀਗਤ ਭਾਵ ਜੈਨਰਿਕ ਪਹੁੰਚ ਇਸ ਨੂੰ ਔਖਾ ਬਣਾ ਸਕਦੀ ਹੈ।''

ਦਰਸ਼ਕਾਂ ਵਿਚੋਂ ਕਿਸੇ ਨੇ ਸੁਆਲ ਪੁੱਛਿਆ ਕਿ ਬਹੁਤੇ ਖਪਤਕਾਰਾਂ/ਗਾਹਕਾਂ ਨੂੰ ਆਪਣੀ ਨਿੱਕੀ ਜਿਹੀ ਮੋਬਾਇਲ ਸਕ੍ਰੀਨ ਤੋਂ ਉਤਪਾਦ ਚੁਣਨ ਵਿੱਚ ਔਖਿਆਈ ਪੇਸ਼ ਹੁੰਦੀ ਹੈ, ਤਦ ਕੀ ਕੀਤਾ ਜਾਣਾ ਚਾਹੀਦਾ ਹੈ। ਤਦ ਜਵਾਬ ਵਿੱਚ ਸ੍ਰੀ ਪੁਨੀਤ ਸੋਨੀ ਨੇ ਕਿਹਾ ਕਿ ਫ਼ਲਿਪਕਾਰਟ ਵੈਬਸਾਈਟ ਉਦੋਂ ਤੱਕ ਚਲਦੀ ਰਹੇਗੀ, ਜਦੋਂ ਤੱਕ ਲੋਕ ਇਸ ਰਾਹੀਂ ਖ਼ਰੀਦਦਾਰੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੋਬਾਇਲ ਰਾਹੀਂ ਸੋਚਣਾ ਵਿਚਾਰਨ ਦੀ ਇੱਕ ਸਥਿਤੀ ਹੈ। ਉਨ੍ਹਾਂ ਕਿਹਾ ਕਿ ਫ਼ਲਿਪਕਾਟ ਦੀਆਂ ਟੀਮਾਂ ਵੱਲੋਂ ਮੋਬਾਇਲ ਲਈ ਹੱਲ ਲੱਭ ਲੈਣ ਦੀ ਸੰਭਾਵਨਾ ਹੈ ਕਿਉਂਕਿ ਇਹ ਵੱਡੀ ਚੁਣੌਤੀ ਵੀ ਹੈ ਤੇ ਵੱਡਾ ਮੌਕਾ ਵੀ।

ਬੇਮਿਸਾਲ ਭਾਰਤ

ਬੇਅ ਏਰੀਆ 'ਚ 20 ਸਾਲ ਬਿਤਾਉਣ ਤੋਂ ਬਾਅਦ ਵੀ ਭਾਰਤ 'ਚ ਪੁਨੀਤ ਸੋਨੀ ਬਿਲਕੁਲ ਹੀ ਵੱਖਰੀ ਕਿਸਮ ਦੇ ਸਭਿਆਚਾਰ, ਵਿਚਾਰਾਂ ਤੇ ਵਿਵਹਾਰਾਂ ਤੋਂ ਹੈਰਾਨ ਨਹੀਂ ਹੋਏ। ''ਬੇਅ ਏਰੀਆ ਵਿੱਚ ਬੌਧਿਕ ਜੋਸ਼ ਅਤੇ ਦਿਲਚਸਪ ਵਿਚਾਰਾਂ ਦੀ ਕਦੇ ਘਾਟ ਨਹੀਂ ਰਹੀ। ਪਰ ਭਾਰਤ ਇੱਕ ਨੌਜਵਾਨ ਦੇਸ਼ ਹੈ - ਇਹ ਇਸ ਦੇ ਵਿਚਾਰਾਂ ਅਤੇ ਵਿਚਾਰਧਾਰਾ ਦੀਆਂ ਪ੍ਰਕਿਰਿਆਵਾਂ ਤੋਂ ਪ੍ਰਗਟ ਹੁੰਦਾ ਹੈ; ਇੱਥੇ ਜਨੂੰਨੀ ਕਿਸਮ ਦੀ ਊਰਜਾ ਮੌਜੂਦ ਹੈ। ਪਰ ਹਾਲੇ ਇੱਥੇ ਬਹੁਤ ਸਾਰੀ ਪਰਪੱਕਤਾ ਆਉਣੀ ਹੈ ਤੇ ਲੋਕਾਂ ਨੇ ਬਹੁਤ ਕੁੱਝ ਸਿੱਖਣਾ ਹੈ।''

image


ਖੇਤਰੀ ਭਾਸ਼ਾਵਾਂ ਵਿੱਚ ਐਪਸ. ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਸੁਆਲ ਦੇ ਜੁਆਬ 'ਚ ਪੁਨੀਤ ਸੋਨੀ ਨੇ ਕਿਹਾ ਕਿ ਜਿਹੜੇ ਪਹਿਲਾਂ ਇਹ ਗੱਲਾਂ ਅਪਣਾ ਲੈਣਗੇ, ਉਨ੍ਹਾਂ ਨੂੰ ਲਾਭ ਹੋਵੇਗਾ। ''ਨਵੀਆਂ ਤਕਨਾਲੋਜੀਆਂ ਅੰਗਰੇਜ਼ੀ ਉਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ। ਪਰ ਫਿਰ ਅਗਲੇ ਪੱਧਰ ਉਤੇ ਦੂਜੇ ਅਤੇ ਤੀਜੇ ਪੜਾਅ ਦੇ ਸ਼ਹਿਰਾਂ ਵਿੱਚ ਜਾਣ ਲਈ ਖੇਤਰੀ ਭਾਸ਼ਾਵਾਂ ਉਤੇ ਜਾਣਾ ਮਹੱਤਵਪੂਰਣ ਹੁੰਦਾ ਹੈ।'' ਉਨ੍ਹਾਂ ਕਿਹਾ ਕਿ ਮੁਢਲੇ ਪੜਾਅ ਦੀਆਂ ਸਟਾਰਟ-ਅਪਸ ਉਦੋਂ ਤੱਕ ਹੀ ਅੰਗਰੇਜ਼ੀ ਉਤੇ ਬਿਹਤਰ ਤਰੀਕੇ ਧਿਆਨ ਕੇਂਦ੍ਰਿਤ ਕਰਦੀਆਂ ਹਨ, ਜਦੋਂ ਤੱਕ ਕਿ ਉਹ ਵਿਸ਼ੇਸ਼ ਕਿਸਮ ਦੇ ਨਿਵਾਸੀਆਂ/ਆਬਾਦੀਆਂ ਵੱਲ ਨਹੀਂ ਜਾਂਦੇ।

ਸੋਸ਼ਲ ਭਾਵ ਸਮਾਜਕ ਹੋਣਾ

ਦਰਸ਼ਕਾਂ ਵਿਚੋਂ ਕਿਸੇ ਹੋਰ ਨੇ ਸੁਆਲ ਪੁੱਛਿਆ ਕਿ ਮਾਰਕੇਟਪਲੇਸਜ਼ ਲਈ 'ਸੋਸ਼ਲ' ਹੋਣ ਦਾ ਕੀ ਮਹੱਤਵ ਹੈ; ਤਦ ਸ੍ਰੀ ਪੁਨੀਤ ਸੋਨੀ ਨੇ ਜਵਾਬ ਦਿੱਤਾ ਕਿ ਇਹ ਆੱਨਲਾਈਨ ਸ਼ਾੱਪਿੰਗ ਦਾ ਮਹੱਤਵਪੂਰਣ ਤੱਤ ਹੈ। ਆੱਫ਼ਲਾਈਨ ਸ਼ਾੱਪਿੰਗ ਮੁੱਖ ਤੌਰ ਉਤੇ ਇੱਕ ਸਮਾਜਕ ਅਭਿਆਸ ਹੈ, ਜਿਸ ਵਿੱਚ ਲੋਕ ਇਕੱਠੇ ਹੋ ਕੇ ਖ਼ਰੀਦਦਾਰੀ ਕਰਨ ਲਈ ਨਿੱਕਲਦੇ ਹਨ ਤੇ ਅਸਲ ਵਿੱਚ ਖ਼ਰੀਦਦਾਰੀ ਕਰਨ ਤੋਂ ਪਹਿਲਾਂ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਤੋਂ ਵਿਚਾਰ ਲੈਂਦੇ ਹਨ। ਇੱਕ ਖੜ੍ਹੇ ਡੈਸਕਟਾੱਪ ਜਾਂ ਲੈਪਟਾੱਪ ਰਾਹੀਂ ਸਮਾਜਕ ਹਿੱਸਾ ਬਣਨਾ ਕੋਈ ਸੁਖਾਲ਼ਾ ਨਹੀਂ ਸੀ। ਮੋਬਾਇਲ ਨੇ ਸਭ ਕੁੱਝ ਬਦਲ ਕੇ ਰੱਖ ਦਿੱਤਾ ਹੈ ਕਿਉਂਕਿ ਇਹ ਇੱਕ ਨਿਜੀ ਉਪਕਰਣ ਹੈ। ਆੱਨਲਾਈਨ ਰੀਟੇਲ ਵਿੱਚ 'ਸੋਸ਼ਲ' ਦਾ ਤੱਤ ਜੋੜ ਦੇਣ ਨਾਲ ਉਹ ਆਮ ਖ਼ਰੀਦਦਾਰੀ ਦੇ ਤਜਰਬੇ ਵਾਂਗ ਹੀ ਭਾਸਦੀ ਹੈ।

ਵਿਕਰੇਤਾਵਾਂ ਨੂੰ ਸਿੱਖਿਅਤ ਕਰਨਾ

ਮਾਰਕੇਟਪਲੇਸਜ਼ ਲਈ ਪ੍ਰਮੁੱਖ ਸਮੱਸਿਆਵਾਂ ਵਿਚੋਂ ਇੱਕ ਹੈ ਵਿਕਰੇਤਾਵਾਂ ਨੂੰ ਸਿੱਖਿਅਤ ਕਰਨਾ ਕਿ ਆੱਨਲਾਈਨ ਕਾਰੋਬਾਰ ਕਿਵੇਂ ਕਰਨਾ ਹੈ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਯੋਗ ਤਕਨੀਕੀ ਗਿਆਨ ਨਹੀਂ ਹੁੰਦਾ। ਪਰ ਸ੍ਰੀ ਪੁਨੀਤ ਸੋਨੀ ਨੇ ਕਿਹਾ ਕਿ ਤਦ ਵੀ ਜਾਤੀਗਤ ਭਾਵ ਜੈਨਰਿਕ ਤੇ ਵਿਸ਼ੇਸ਼ ਕਲਾਸਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮਾਰਕੇਟਪਲੇਸਜ਼ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਵਿਕਰੇਤਾ ਵੀ ਗਾਹਕਾਂ ਜਿੰਨੇ ਹੀ ਮਹੱਤਵਪੂਰਣ ਹਨ। ''ਵਿਕਰੇਤਾ ਵੀ ਵਰਤੋਂਕਾਰ ਹੁੰਦੇ ਹਨ; ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਕਿਹੜੀ ਚੀਜ਼ ਪ੍ਰੇਰਕ ਹੋ ਸਕਦੀ ਹੈ ਤੇ ਕਿਹੜੀ ਭੈੜੀ ਲੱਗ ਸਕਦੀ ਹੈ ਜਾਂ ਸਮੱਸਿਆ ਪੈਦਾ ਕਰ ਸਕਦੀ ਹੈ। ਅਸੀਂ ਇਸ ਉਤੇ ਬਹੁਤ ਘੱਟ ਸਮਾਂ ਬਿਤਾਉਂਦੇ ਹਾਂ; ਕੇਵਲ ਖਪਤਕਾਰ ਜਾਂ ਗਾਹਕ ਹੀ ਸਾਡਾ ਧਿਆਨ ਖਿੱਚ ਸਕਦੇ ਹਨ। ਪਰ ਸਾਨੂੰ ਬਹਿ ਕੇ ਵਿਕਰੇਤਾਵਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਕੀ ਚਾਹੁੰਦੇ ਹਨ।''


ਲੇਖਕ : ਅਤਹਿਰਾ ਏ. ਨਾਇਰ

ਅਨੁਵਾਦ : ਮੇਹਤਾਬਉਦੀਨ

Add to
Shares
0
Comments
Share This
Add to
Shares
0
Comments
Share
Report an issue
Authors

Related Tags