"ਨਗਦੀ ਦੀ ਘਾਟ 'ਤੋਂ ਜੂਝਦੇ ਲੋਕਾਂ ਨੂੰ ਆਪਣਾ ਮਨ ਬਣਾਉਣ ਦਿੱਤਾ ਜਾਵੇ; ਇਹ ਇੱਕ ਪਰੇਸ਼ਾਨੀ ਭਰਿਆ ਸਮਾਂ ਹੈ"

ਇਸ ਐਲਾਨ ਦੇ ਨਾਲ ਰਾਜਨੀਤੀ ਦਾ ਜੋ ਰੰਗ ਸਾਹਮਣੇ ਆਇਆ ਹੈ, ਉਹ ਪਹਿਲਾਂ ਕਦੇ ਨਹੀਂ ਸੀ ਵੇਖਿਆ ਗਿਆ. ਹੁਣ ਦੋ ਹਫਤੇ ਗੁਜ਼ਰ ਚੁੱਕੇ ਹਨ, ਰਾਜਨੀਤੀ ਹੋਰ ਵੀ ਡੂੰਗੀ ਹੋ ਚੁੱਕੀ ਹੈ ਅਤੇ ਸਪਸ਼ਟ ਤੌਰ ‘ਤੇ ਦੋ ਗੁਟ ਬਣ ਚੁੱਕੇ ਹਨ. ਅਜਿਹਾ ਦਰਸ਼ਾਇਆ ਜਾ ਰਿਹਾ ਹੈ ਕੇ ਮੋਦੀ ਜੀ ਦਾ ਇਹ ਫ਼ੈਸਲਾ ਮੁਲਕ ਨੂੰ ਭ੍ਰਿਸਟਾਚਾਰ ਤੋਂ ਮੁਕਤ ਕਰ ਦੇਵੇਗਾ. ਕਾਲੇ ਧਨ ਅਤੇ ਭ੍ਰਿਸਟ ਲੋਕਾਂ ਦੇ ਖਿਲਾਫ਼ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ. ਮੇਰੇ ਲਈ ਇਹ ਗੱਲ ਹਜ਼ਮ ਕਰਨ ਯੋਹ ਨਹੀਂ ਹੈ. 

26th Nov 2016
  • +0
Share on
close
  • +0
Share on
close
Share on
close

ਸੀਨੀਅਰ ਪਤਰਕਾਰ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੁਤੋਸ਼ ਦੀ ਕਲਮ ਤੋਂ...

ਅਚਾਨਕ ਮੇਰੇ ਮੋਬਾਇਲ ਦੀ ਸਕ੍ਰੀਨ ‘ਤੇ ਕੁਛ ਲਿਸ਼ਕਿਆ. ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਿਤ ਕਰਨ ਵਾਲੇ ਸਨ. ਮੈਨੂ ਕੁਛ ਹੈਰਾਨੀ ਹੋਈ. ਕਿਉਂਕਿ ਬਾਰਡਰ ‘ਤੇ ਹੋਣ ਵਾਲੀ ਫਾਇਰਿੰਗ ਨੂੰ ਛੱਡ ਕੇ ਕੋਈ ਅਜਿਹੀ ਘਟਨਾ ਨਹੀਂ ਸੀ ਹੋਈ. ਬੋਰਡਰ ‘ਤੇ ਫਾਇਰਿੰਗ ਹੁਣ ਆਮ ਘਟਨਾ ਬਣ ਚੁੱਕੀ ਹੈ. ਮੇਰੇ ਅੰਦਰ ਦਾ ਅਧਮਰਿਆ ਸੰਪਾਦਕ ਹੈਰਾਨ ਜਿਹਾ ਹੋਇਆ. ਦੇਸ਼ ਦੇ ਨਾਂਅ ਸੰਬੋਧਨ ਦਾ ਕੋਈ ਖਾਸ ਮਕਸਦ ਹੋਣਾ ਚਾਹਿਦਾ ਹੈ. ਮੈਨੂੰ ਕੁਛ ਨਹੀਂ ਸੁਝਿਆ. ਜਿਵੇਂ ਹੀ ਘੜੀ ਨੇ ਅੱਠ ਵਜਾਏ, ਮੈਂ ਟੀਵੀ ਆਨ ਕਰ ਦਿੱਤਾ.

ਮਾਨਯੋਗ ਪ੍ਰਧਾਨਮੰਤਰੀ ਅੱਤਵਾਦ, ਭ੍ਰਿਸਟਾਚਾਰ ਅਤੇ ਕਾਲੇ ਧਨ ਦੇ ਵਿਸ਼ੇ ‘ਤੇ ਗੱਲ ਕਰ ਰਹੇ ਸਨ. ਮੈਂ ਹਾਲੇ ਵੀ ਸਮਝ ਸੀ ਪਾ ਰਿਹਾ ਕੇ ਮਾਮਲਾ ਕੀ ਹੈ, ਉਦੀਨ ਹੀ ਇਹ ਧਮਾਕਾ ਹੋ ਗਿਆ. ਸਰਕਾਰ ਨੇ ਅੱਧੀ ਰਾਤ ਤੋਂ ਪੰਜ ਸੌ ਅਤੇਇੱਕ ਹਜ਼ਾਰ ਰੁਪਏਦੇ ਨੋਟ ਬੰਦ ਕਰਨ ਦਾ ਫ਼ੈਸਲਾ ਕਰ ਲਿਆ. ਇਸਦਾ ਮਕਸਦ ਕਾਲੇ ਧਨ ਨੂੰ ਖਤਮ ਕਰਨਾ ਦੱਸਿਆ ਗਿਆ. ਅਸੀਂ ਸਾਰੇ ਹੈਰਾਨ ਰਹਿ ਗਏ. ਮੈਂ ਉਸੇ ਵੇਲੇ ਆਪਣਾ ਬਟੂਆ ਵੇਖਿਆ. ਉਸ ਵਿੱਚ ਪੰਜ-ਪੰਜ ਸੌ ਦੇ ਤਿੰਨ ਨੋਟ ਸਨ. ਜਿਹੜੇ ਕੁਛ ਸਮਾਂ ਪਹਿਲਾਂ ਮੇਰੀ ਪੂੰਜੀ ਸਨ ਹੁਣ ਓਹ ਰੱਦੀ ਕਾਗਜ਼ ਬਣ ਚੁੱਕੇ ਸਨ. ਇਹ ਕਾਗਜ਼ ਦੇ ਟੋਟੇ ਮੁੜਕਾ ਪੁੰਝ ਲੈਣ ਦੇ ਕੰਮ ਤਾਂ ਆ ਸਕਦੇ ਸਨ ਪਰ ਇਨ੍ਹਾਂ ਨਾਲ ਕੀਚ ਖਰੀਦਿਆ ਨਹੀਂ ਸੀ ਜਾ ਸਕਦਾ.

image


ਮੈਂ ਅਤੇ ਮੇਰੇ ਕੁਛ ਦੋਸਤਾਂ ਨੇ ਬਾਹਰ ਜਾ ਕੇ ਕੁਛ ਖਾਣ ਪੀਣ ਦਾ ਸੋਚਿਆ ਤਾਂ ਜੋ ਸਮਾਂ ਰਹਿੰਦੀਆਂ ਇਨ੍ਹਾਂ ਨੋਟਾਂ ਦਾ ਕੁਛ ਫਾਇਦਾ ਚੁੱਕਿਆ ਜਾ ਸਕੇ. ਖਾਣਾ ਖਾਂਦੇ ਹੋਏ ਵੀ ਚਰਚਾ ਦਾ ਵਿਸ਼ਾ ਇਹੀ ਰਿਹਾ ਕੇ ਜਿਸ ਕਦਮ ਨੂੰ ਹਿੰਮਤ ਅਤੇ ਨਿਡਰ ਕਦਮ ਕਿਹਾ ਜਾ ਰਿਹਾ ਹੈ, ਕੀ ਉਸ ਨਾਲ ਕਾਲਾ ਧਨ ਖਤਮ ਹੋ ਜਾਏਗਾ. ਕੀ ਮੋਦੀ ਜੀ ਇਸ ਬਾਰੇ ਗੰਭੀਰ ਸਨ. ਇਸ ਨਾਲ ਉਨ੍ਹਾਂ ਦੀ ਰਾਜਨੀਤੀ ‘ਤੇ ਕੀ ਅਸਰ ਪਾਏਗਾ. ਇਸ ਨਾਲ ਉਨ੍ਹਾਂ ਨੂੰ ਕੋਈ ਲਾਭ ਹੋਏਗਾ ਜਾਂ ਨੁਕਸਾਨ ਹੋ ਜਾਏਗਾ.

ਜੇ ਮੈਂ ਸਚ ਆਖਾਂ ਤਾਂ ਮੈਂ ਪਰੇਸ਼ਾਨ ਸੀ. ਮੈਨੂੰ ਲੱਗਾ ਇਸ ਨਾਲ ਉਨ੍ਹਾਂ ਦੀ ਪਬਲਿਕ ਛਬੀ ਤਾਂ ਚਮਕ ਜਾਏਗੀ ਕਿਉਂਕਿ ਉਹ ਭ੍ਰਿਸਟਾਚਾਰ ਦੇ ਖਿਲਾਫ਼ ਲੜਦੇ ਹੋਏ ਦਿੱਸਣਗੇ. ਪਰ ਇਸ ਨਾਲ ਉਨ੍ਹਾਂ ਨੂੰ ਹੋ ਸੱਕਣ ਵਾਲੇ ਰਾਜਨੀਤਿਕ ਫਾਇਦੇ ਨੂੰ ਲੈ ਕੇ ਇੱਕ ਵੱਡਾ ਸਵਾਲ ਉੱਠ ਰਿਹਾ ਸੀ.

ਫੇਰ ਖਬਰਾਂ ਆਉਣ ਲੱਗੀਆਂ ਕੇ ਪੈਟ੍ਰੋਲ ਪੰਪਾਂ ‘ਤੇ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ ਅਤੇ ਲੋਕ ਪਰੇਸ਼ਾਨ ਹੋ ਰਹੇ ਹਨ. ਅਗਲੇ ਦਿਨ ਚਾਰੇ ਪਾਸੇ ਰੌਲ੍ਹਾ ਪਿਆ ਲੱਗ ਰਿਹਾ ਸੀ. ਲੋਕ ਬੈੰਕਾਂ ਅਤੇ ਏਟੀਐਮਾਂ ਮੂਹਰੇ ਲਾਈਨਾਂ ਲਾਈ ਖਲੋਤੇ ਸਨ. ਚਰਚਿਲ ਕਹਿੰਦੇ ਸਨ ਕੇ ਰਾਜਨੀਤੀ ਵਿੱਚ ਇੱਕ ਹਫ਼ਤੇ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਪਰ ਇੱਥੇ ਤਾਂ 45 ਮਿਨਟ ਦਾ ਟਾਈਮ ਵੀ ਇੱਕ ਹਫ਼ਤੇ ਜਿੰਨਾ ਲੱਗ ਰਿਹਾ ਸੀ.

ਖੈਰ, ਇਸ ਐਲਾਨ ਨੇ ਰਾਜਨੀਤੀ ਦਾ ਜਿਵੇਂ ਰੰਗ ਬਦਲਿਆ, ਉਹ ਪਹਿਲਾਂ ਕਦੇ ਨਹੀਂ ਸੀ ਵੇਖਿਆ ਗਿਆ. ਹੁਣ ਦੋ ਹਫ਼ਤੇ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ. ਰਾਜਨੀਤੀ ਦੀਆਂ ਗੂੜ੍ਹੀਆਂ ਲਾਇਨਾਂ ਖਿੱਚੀ ਜਾ ਚੁੱਕੀਆਂ ਹਨ. ਸਾਫ਼ ਤੌਰ ‘ਤੇ ਦੋ ਗਰੁਪ ਬਣ ਚੁੱਕੇ ਹਨ.

ਇਹ ਦਰਸ਼ਾਇਆ ਜਾ ਰਿਹਾ ਹੈ ਕੇ ਮੋਦੀ ਜੀ ਦਾ ਇਹ ਕਦਮ ਦੇਸ਼ ਨੂੰ ਭ੍ਰਿਸਟਾਚਾਰ ਤੋਂ ਮੁਕਤ ਕਰ ਦੇਵੇਗਾ. ਸਾਲ 20 14 ਦੇ ਚੋਣ ਪ੍ਰਚਾਰ ਦੇ ਦੌਰਾਨ ਉਨ੍ਹਾਂ ਵਾਦਾ ਕੀਤਾ ਸੀ ਕੇ ਉਹ ਕਾਲਾ ਧਨ ਵਾਪਸ ਲੈ ਕੇ ਆਉਣਗੇ ਅਤੇ ਦੇਸ਼ ਦੇ ਹਰ ਨਾਗਰਿਕ ਦੇ ਖਾਤੇ ਵਿੱਚ 15 ਲੱਖ ਰੁਪਏ ਜਮਾ ਹੋ ਜਾਣਗੇ. ਕੌਮੀ ਪੱਧਰ ‘ਤੇ ਕਾੰਗ੍ਰੇਸ ਦੇ ਸੱਤਾ ‘ਤੋਂ ਬਾਹਰ ਹੋਣਾ ਦਾ ਮੁੱਖ ਕਾਰਣ ਭ੍ਰਿਸਟਾਚਾਰ ਹੀ ਸੀ. ਸੰਸਦ ਵਿੱਚ ਕਾੰਗ੍ਰੇਸ ਪੰਜਾਹ ਤੋਂ ਵੀ ਘੱਟ ਸੀਟਾਂ ‘ਤੇ ਰਹਿ ਗਈ ਹੈ. ਇਸ ਬਾਰੇ ਕਿਸੇ ਨੇ ਸੋਚਿਆ ਵੀ ਨਹੀ ਸੀ.

ਮੋਦੀ ਜੀ ਉੱਪਰ ਭ੍ਰਿਸਟਾਚਾਰ ਨਾਲ ਲੜਾਈ ਕਰਨ ਦਾ ਦਬਾਅ ਸੀ. ਉਨ੍ਹਾਂ ਉੱਪਰ ਵਿਦੇਸ਼ੀ ਬੈੰਕਾਂ ਵਿੱਚ ਜਮਾ ਕਾਲਾ ਧਨ ਲਿਆਉਣ ਦਾ ਵੀ ਦਬਾਅ ਸੀ. ਸਵਿਸ ਬੈੰਕ ਨਾਲ ਤਾਂ ਭਾਰਤੀਆਂ ਦਾ ਪਿਆਰ ਦਾ ਰਿਸ਼ਤਾ ਹੈ. ਉਸ ਦਾ ਨਾਂਅ ਆਉਂਦੇ ਹੀ ਗੁੱਸੇ ਅਤੇ ਨਫ਼ਰਤ ਦਾ ਵਿਚਾਰ ਆ ਜਾਂਦਾ ਹੈ. ਸਵਿਸ ਬੈੰਕ ਦਾ ਮਤਲਬ ਇੱਕ ਅਜਿਹਾ ਧਨਾਡ ਅਤੇ ਭ੍ਰਿਸ਼ਟ ਵਿਅਕਤੀ ਹੈ ਜਿਸਨੇ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਸਾਰਾ ਪੈਸਾ ਵਿਦੇਸ਼ੀ ਬੈਕਾਂ ਵਿੱਚ ਜਮਾ ਕੀਤਾ ਹੋਇਆ ਹੈ. ਉਹ ਤਾਕਤਵਰ ਵੀ ਹੈ ਅਤੇ ਪਾਪੀ ਵੀ ਹੈ. ਇਹ ਗੱਲ ਇੱਕ ਤਰ੍ਹਾਂ ਦੀ ਅਖਾਣ ਹੀ ਹੈ ਕੇ ਜੋ ਵੀ ਰਾਜਨੀਤੀ ਵਿੱਚ ਹੈ ਉਸਦਾ ਬੈੰਕ ਖਾਤਾ ਉੱਥੇ ਜਰੁਰ ਹੋਵੇਗਾ.

ਬੀਜੇਪੀ ਦੇ ਸਭ ਤੋਂ ਸੀਨੀਅਰ ਅਤੇ ਬੁਜੁਰਗ ਮੈਂਬਰ ਅਤੇ ਮੋਦੀ ਜੀ ਗੁਰੂ ਕਹੇ ਜਾਣ ਵਾਲੇ ਲਾਲ ਕ੍ਰਿਸ਼ਨ ਆਡਵਾਨੀ 2009 ਦੇ ਪਾਰਲੀਮਾਨੀ ਚੋਣਾਂ ਦੇ ਦੌਰਾਨ ਕਾਲੇ ਧਨ ਦਾ ਮੁੱਦਾ ਚੁੱਕਣ ਵਾਲੇ ਪਹਿਲੇ ਵਿਅਕਤੀ ਸਨ. ਇਸ ਵਿਸ਼ੇ ‘ਤੇ ਉਨ੍ਹਾਂ ਨੇ ਪ੍ਰੇਸ ਕਾਂਫ੍ਰੇਂਸ ਵੀ ਕੀਤੀਆਂ ਸਨ. ਪਰ ਉਹ ਇਸ ਨੂੰ ਵੱਡਾ ਮੁੱਦਾ ਨਹੀਂ ਬਣਾ ਸਕੇ ਕਿਉਂਕਿ ਉਸ ਵੇਲੇ ਦੇਸ਼ ਤਰੱਕੀ ਕਰਨ ਦੇ ਦੌਰ ਵਿੱਚ ਹੀ ਸੀ ਅਤੇ ਕੌਮਾਂਤਰੀ ਮੰਦੀ ਦੇ ਬਾਅਦ ਦੇਸ਼ ਦੀ ਅਰਥ ਵਿਵਸਥਾ ਅੱਗੇ ਵੱਧ ਰਹੀ ਸੀ.

ਅੰਨਾ ਵੱਲੋਂਕੀਤੇ ਗਏ ਆਂਦੋਲਨ ਨੇ ਮੁਲਕ ਨੂੰ ਜਿਵੇਂ ਡੂੰਘੀ ਨੀਂਦ ਤੋਂ ਜਗਾ ਦਿੱਤਾ ਸੀ. ਭ੍ਰਿਸਟਾਚਾਰ ਇੱਕ ਨਵਾਂ ਮੁੱਦਾ ਬਣ ਚੁੱਕਾ ਸੀ. ਘੋਟਾਲੇ ਉਜਾਗਰ ਹੋ ਰਹੇ ਸਨ. ਉਨ੍ਹਾਂ ਘੋਟਾਲਿਆਂ ਨੇ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੀ ਛੱਬ ਖਰਾਬ ਕਰ ਦਿੱਤੀ. ਕਾਂਗਰਸ ਸਬ ਤੋਂ ਭ੍ਰਿਸ਼ਟ ਪਾਰਟੀ ਬਣ ਚੁੱਕੀ ਸੀ. ਦੇਸ਼ ਦੀ ਮਾਲੀ ਹਾਲਤ ਖਰਾਬ ਹੋ ਰਹੀ ਸੀ. ਨਵੀਂ ਪੀੜ੍ਹੀ ਨੇ ਭ੍ਰਿਸਟਾਚਾਰ ਵਿੱਚ ਲਿਬੜੀ ਪਾਰਟੀ ਦੇ ਨੇਤਾਵਾਂ ਨੂੰ ਵੋਟ ਦੇਣੋਂ ਨਾਂਹ ਕਰ ਦਿੱਤੀ. ਉਸ ਵੇਲੇ ਮੋਦੀ ਨਾਮ ਦੇ ਇਸ ਨਵੇਂ ਵਿਚਾਰ ਦਾ ਜਨਮ ਹੋਇਆ. ਉਨ੍ਹਾਂ ਨੇ ਕਾਮਯਾਬ ਤਰੀਕੇ ਨਾਲ ਇੱਕ ਇਮਾਨਦਾਰ ਅਤੇ ਸਾਫ਼ ਸੁਥਰੇ ਨੇਤਾ ਦੀ ਸੂਰਤ ਬਣਾ ਲਈ. ਦੇਸ਼ ਨੇ ਮਨਮੋਹਨ ਸਿੰਘ ਦੀ ਥਾਂ ‘ਤੇ ਮੋਦੀ ਦੇ ਨਾਂਅ ਨੂੰ ਹੁੰਗਾਰਾ ਦੇ ਦਿੱਤਾ.

ਮੋਦੀ ਨੇ ਵਾਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਪਰ ਜਿਵੇਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਉਹ ਆਪਣੇ ਇੱਕ ਸੌ ਦਿਨਾਂ ਦੇ ਦੌਰਾਨ ਵਿਦੇਸ਼ੀ ਬੈੰਕਾਂ ਵਿੱਚ ਜਮਾ ਕਾਲੇ ਧਨ ਵਾਪਸ ਨਹੀਂ ਲਿਆ ਸਕੇ. ਸੁਪ੍ਰੀਮ ਕੋਰਟ ਦੇ ਆਦੇਸ਼ ਦੇ ਬਾਅਦ ਵੀ ਉਹ ਮਾਤਰ ਇੱਕ ਸਪੇਸ਼ਲ ਟੀਮ ਹੀ ਬਣਾ ਸਕੇ. ਪਰ ਉਹ ਵੀ ਕੋਈ ਕੰਮ ਨਹੀਂ ਕਰ ਸਕੀ. ਲੋਕਾਂ ਦੇ ਰੋਸ਼ ਨੂੰ ਵੇਖਦਿਆਂ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਆਖਿਰਕਾਰ ਇਹ ਬਿਆਨ ਦੇਣਾ ਹੀ ਪਿਆ ਕੇ ਉਹ ਇੱਕ ਜੁਮਲਾ ਸੀ. ਉਹ ਚੋਣਾਂ ਸਮੇਂ ਨੇਤਾਵਾਂ ਵੱਲੋਂ ਕੀਤੇ ਜਾਣ ਵਾਲਾ ਇੱਕ ਵਾਅਦਾ ਸੀ.

ਆਜ਼ਾਦ ਭਾਰਤ ਮੋਦੀ ਦਾ ਚੋਣ ਪ੍ਰਚਾਰ ਸਭ ਤੋਂ ਮਹਿੰਗੇ ਚੋਣਾਂ ‘ਚੋਂ ਗਿਣਿਆ ਜਾਂਦਾ ਹੈ. ਇਹ ਪੈਸੇ ਦਾ ਇੱਕ ਸ਼ਰਮਨਾਕ ਪ੍ਰਗਟਾਵਾ ਹੈ. ਇਹ ਮੰਨਿਆਂ ਜਾਂਦਾ ਹੈ ਕੇ ਮੋਦੀ ਦਾ ਚੋਣ ਖਰਚਾ ਦਸ ਹਜ਼ਾਰ ਕਰੋੜ ਤੋਂ ਲੈ ਕੇ ਵੀਹ ਹਜ਼ਾਰ ਕਰੋੜ ਰੁਪਏ ਤਕ ਸੀ. ਵੱਡੇ ਵੱਡੇ ਕਾਰਪੋਰੇਟ ਘਰਾਨਿਆਂ ਨੇ ਆਪਣੀ ਤਿਜੋਰੀਆਂ ਦੇ ਜਿੰਦਰੇ ਖੋਲ ਦਿੱਤੇ ਸੀ. ਮੋਦੀ ਨੇ ਉਸ ਖਰਚੇ ਦਾ ਕਦੇ ਹਿਸਾਬ ਨਹੀਂ ਸੀ ਦਿੱਤਾ. ਚੋਣ ਆਯੋਗ ਨੇ ਵੀ ਕਿਹਾ ਕੇ ਬੀਜੇਪੀ ਨੇ ਆਪਣੇ ਚੋਣ ਦੇ ਖਰਚੇ ਦੇਣ ਵਾਲੇ ਅੱਸੀ ਫ਼ੀਸਦ ਸਾਧਨਾਂ ਬਾਰੇ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ.

ਮੋਦੀ ਬੀਤੇ ਢਾਈ ਸਾਲਾਂ ਤੋਂ ਪ੍ਰਧਾਨ ਮੰਤਰੀ ਹਨ ਪਰ ਉਨ੍ਹਾਂ ਨੇ ਲੋਕਪਾਲ ਦੀ ਤੈਨਾਤੀ ਬਾਰੇ ਕੋਈ ਕੰਮ ਨਹੀਂ ਕੀਤਾ. ਇਹ ਕਾਨੂਨ ਮਨਮੋਹਨ ਸਿੰਘ ਨੇ ਆਪਣਾ ਦਫ਼ਤਰ ਛੱਡਣ ਤੋਂ ਪਹਿਲਾਂ ਹੀ ਕਰ ਦਿੱਤਾ ਸੀ. ਮੋਦੀ 12 ਸਾਲ ਗੁਜਰਾਤ ਦੇ ਮੁੱਖਮੰਤਰੀ ਰਹੇ ਪਰ ਉਨ੍ਹਾਂ ਨੇ ਲੋਕਪਾਲ ਦੀ ਤੈਨਾਤੀ ਨਹੀਂ ਹੋਣ ਦਿੱਤੀ. ਉਨ੍ਹਾਂ ਦੀ ਕੈਬਿਨੇਟ ਵਿੱਚ ਕਦੇ ਕਿਸੇ ਭ੍ਰਿਸ਼ਟ ਮੰਤਰੀ ਦੇ ਖ਼ਿਲਾਫ਼ ਕਾਰਵਾਈ ਨਹੀਂ ਹੋਈ. ਉਨ੍ਹਾਂ ਨੇ ਕਈ ਭ੍ਰਿਸ਼ਟ ਲੋਕਾਂ ਨੂੰ ਮੰਤਰੀ ਬਣਾਇਆ. ਉਨ੍ਹਾਂ ਨੇ ਦਿੱਲੀ ਦੀ ਆਪ ਸਰਕਾਰ ਤੋਂ ਵੀ ਭ੍ਰਿਸਟਾਚਾਰ ਵਿਰੋਧੀ ਬਿਉਰੋ ਵੀ ਵਾਪਸ ਲੈ ਲਿਆ.

ਹੁਣ ਉਨ੍ਹਾਂ ਉੱਪਰ ਦੋ ਵੱਡੇ ਪੂੰਜੀਵਾਦੀ ਘਰਾਨਿਆਂ ਕੋਲੋਂ ਮਾਲੀ ਮਦਦ ਲੈਣ ਦੇ ਗੰਭੀਰ ਇਲਜ਼ਾਮ ਲੱਗੇ ਹਨ. ਸਰਕਾਰੀ ਏਜੇਂਸੀਆਂ ਕੋਲ ਇਨ੍ਹਾਂ ਦਾ ਪੂਰਾ ਰਿਕਾਰਡ ਹੈ ਪਰ ਪ੍ਰਧਾਨ ਮੰਤਰੀ ਨੇ ਕਿਸੇ ਇਲ੍ਜ਼ਾਮ ਬਾਰੇ ਕੋਈ ਬਿਆਨ ਨਹੀਂ ਦਿੱਤਾ. ਹੁਣ ਇਹੀ ਮੋਦੀ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਦਾਅਵਾ ਕਰ ਰਹੇ ਹਨ. ਮੈਂ ਇਸ ਗੱਲ ‘ਤੇ ਕਿਵੇਂ ਯਕੀਨ ਕਰ ਲਵਾਂ?

ਕੁਛ ਵਕ਼ਤ ਹੋਰ ਇੰਤਜ਼ਾਰ ਕੀਤਾ ਜਾਵੇ. ਨਗਦੀ ਦੀ ਘਾਟ ਨਾਲ ਜੂਝਦੇ ਹੋਏ ਲੋਕਾਂ ਨੂੰ ਆਪਣਾ ਮੰਨ ਬਨਾਉਣ ਦਾ ਸਮਾਂ ਦਿੱਤਾ ਜਾਵੇ. ਇਹ ਦੇਸ਼ ਦੇ ਲੋਕਾਂ ਲਈ ਪਰੇਸ਼ਾਨੀ ਭਰਿਆ ਸਮਾਂ ਹੈ. ਪਰ ਇੰਤਜ਼ਾਰ ਕਰਨਾ ਹੀ ਪੈਣਾ ਹੈ.

  • +0
Share on
close
  • +0
Share on
close
Share on
close
Report an issue
Authors

Related Tags

Latest

Updates from around the world

Our Partner Events

Hustle across India