ਜਿਸ ਨੂੰ ਸਹੁਰਿਆਂ ਨੇ ਕੀਤਾ ਬੇਦਖਲ, ਉਹ ਬਣ ਗਈ ਫ਼ੌਜੀ ਅਫ਼ਸਰ
ਨਿਧੀ ਦੀ ਉਮਰ ਉਸ ਵੇਲੇ ਮਾਤਰ 21 ਵਰ੍ਹੇ ਦੇ ਸੀ ਜਦੋਂ ਉਸਸੇ ਪਤੀ ਦੀ ਮੌਤ ਹੋ ਗਈ. ਵਿਆਹ ਨੂੰ ਹਾਲੇ ਇੱਕ ਸਾਲ ਹੀ ਹੋਇਆ ਸੀ. ਉਸ ਵੇਲੇ ਨਿਧੀ ਚਾਰ ਮਹੀਨੇ ਦੀ ਗਰਭਵਤੀ ਵੀ ਸੀ. ਨਿਧੀ ਹਾਲੇ ਇਸ ਸਦਮੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਹੀ ਰਹੀ ਸੀ ਕੇ ਉਸਦੇ ਸਹੁਰਿਆਂ ਨੇ ਉਸ ਉਨ ਘਰ ਛੱਡ ਕੇ ਚਲੇ ਜਾਣ ਲਈ ਕਹ ਦਿੱਤਾ. ਨਿਧੀ ਨੇ ਆਪਣੇ ਦਮ ‘ਤੇ ਜੋ ਮੁਕਾਮ ਹਾਸਿਲ ਕੀਤਾ ਜੋ ਕੁੜੀਆਂ ਅਤੇ ਔਰਤਾਂ ਲਈ ਮਿਸਾਲ ਹੈ.
ਲੇਫ਼ਟੀਨੇੰਟ ਨਿਧੀ ਮਿਸ਼ਰਾ ਦੁਬੇ ਜਦੋਂ ਆਪਣੀ ਟ੍ਰੇਨਿੰਗ ਲਈ ਚੇਨਈ ਜਾ ਰਹੀ ਸੀ ਤਾਂ ਉਹ ਉਨ੍ਹਾਂ ਦੇ ਸੱਤ ਸਾਲ ਲੰਮੇ ਸੰਘਰਸ਼ ਦਾ ਆਖਿਰੀ ਦੌਰ ਸੀ. ਉਹ ਆਪਣੇ ਹੌਸਲੇ ਨਾਲ ਮੰਜਿਲ ਤਕ ਪਹੁੰਚ ਚੁੱਕੀ ਸੀ.
ਨਿਧੀ ਦੇ ਪਤੀ ਵੀ ਫੌਜ਼ ‘ਚ ਸਨ. ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ. ਇਹ ਅਪ੍ਰੈਲ 2009 ਦੀ ਗੱਲ ਹੈ. ਵਿਆਹ ਦੇ ਇੱਕ ਸਾਲ ‘ਚ ਹੀ ਪਤੀ ਦੇ ਸਾਥ ਛੱਡ ਦੇਣ ਮਗਰੋਂ ਸਹੁਰਿਆਂ ਨੇ ਵੀ ਘਰੋਂ ਕਢ ਦਿੱਤਾ. ਚਾਰ ਮਹੀਨੇ ਦੀ ਗਰਭਵਤੀ ਨਿਧੀ ਆਪਣੇ ਭਰਾ ਕੋਲ ਰਹਿਣ ਆ ਗਈ. ਉਸ ਦੇ ਭਰਾ ਨੇ ਉਸ ਨੂੰ ਭਰਪੂਰ ਸਹਿਯੋਗ ਦਿੱਤਾ.
ਪਤੀ ਦੀ ਮੌਤ ਦੇ ਬਾਅਦ ਨਿਧੀ ਨੇ ਬੇਟੇ ਨੂੰ ਜਨਮ ਦਿੱਤਾ ਅਤੇ ਉਸ ਦੇ ਬਾਅਦ ਉਹ ਟੀਚਾ ਪ੍ਰਾਪਤ ਕਰਨ ‘ਚ ਰੁਝ ਗਈ. ਉਸਨੇ ਐਮਬੀਏ ਵਿੱਚ ਦਾਖਿਲਾ ਲਿਆ. ਪੜ੍ਹਾਈ ਪੂਰੀ ਕਰਕੇ ਉਸਨੇ ਕੁਛ ਸਮੇਂ ਕਾਰਪੋਰੇਟ ਸੈਕਟਰ ‘ਚ ਨੌਕਰੀ ਕੀਤੀ. ਉਸ ਤੋਂ ਬਾਅਦ ਕੁਛ ਸਮੇਂ ਆਰਮੀ ਸਕੂਲ ‘ਚ ਟੀਚਰ ਵੱਜੋਂ ਕੰਮ ਕੀਤਾ.
ਦਾਖਿਲਾ ਪ੍ਰੀਖਿਆ ਵਿੱਚ ਪੰਜਵੀਂ ਕੋਸ਼ਿਸ਼ ਕਾਮਯਾਬ ਰਹੀ. ਪ੍ਰੀਖਿਆ ਪਾਸ ਕਰਨ ਮਗਰੋਂ ਉਸਦੇ ਸਾਹਮਣੇ ਇੱਕ ਹੋਰ ਚੁਨੋਤੀ ਆਉਣ ਖਲੋਤੀ. ਫੌਜੀ ਅਕਾਦਮੀ ਵਿੱਚ ਵਿਧਵਾ ਲਈ ਰਾਖਵੀੰ ਇੱਕ ਹੀ ਪੋਸਟ ਸੀ. ਉਸ ਲਈ ਕਸ਼ਮੀਰ ਦੇ ਕੁਪਵਾੜਾ ਵਿੱਚ ਸ਼ਹੀਦ ਹੋਏ ਕਰਨਲ ਸੰਤੋਸ਼ ਮਹਾਦਿਕ ਦੀ ਪਤਨੀ ਸਵਾਤੀ ਮਹਾਦਿਕ ਵੀ ਉਮੀਦਵਾਰ ਸੀ.
ਪਤੀ ਦੀ ਮੌਤ ਦੇ ਬਾਅਦ ਪੇਂਸ਼ਨ ਲੈਣ ਲਈ ਹੋਈ ਭੱਜ-ਨੱਠ ਦੇ ਦੌਰਾਨ ਉਸਦੀ ਮੁਲਾਕਾਤ ਬ੍ਰਿਗੇਡੀਅਰ ਆਰ ਵਿਨਾਯਕ ਦੀ ਪਤਨੀ ਜੈਲਕਸ਼ਮੀ ਨਾਲ ਹੋਈ. ਉਨ੍ਹਾਂ ਨੇ ਨਿਧੀ ਨੂੰ ਐਸਐਸਬੀ ਪ੍ਰੀਖਿਆ ਦੀ ਤਿਆਰੀ ਕਰਨ ਲਈ ਕਿਹਾ. ਇਸ ਲਈ ਉਨ੍ਹਾਂ ਨੇ ਨਿਧੀ ਨੂੰ ਸਹਿਯੋਗ ਦਿੱਤਾ.
ਸਾਲ 2014 ‘ਚ ਨਿਧੀ ਨੇ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ. ਅੰਗ੍ਰੇਜ਼ੀ ਕਮਜ਼ੋਰ ਸੀ, ਉਸ ਲਈ ਪੜ੍ਹਾਈ ਸ਼ੁਰੂ ਕੀਤੀ. ਸ਼ਰੀਰਿਕ ਤੌਰ ‘ਤੇ ਮਜਬੂਤੀ ਲਈ ਸਵੇਰੇ ਚਾਰ ਵਜੇ ਉੱਠ ਕੇ ਦੌੜ ਲਾਉਣੀ ਸ਼ੁਰੂ ਕੀਤੀ. ਨੌਕਰੀ ਕਰਨ ਲਈ ਸਕੂਲ ਜਾਂਦੀ. ਫੇਰ ਸਮਾਂ ਕਢ ਕੇ ਪ੍ਰੀਖਿਆ ਦੀ ਤਿਆਰੀ ਕਰਦੀ.
ਆਖਿਰਕਾਰ ਪੰਜਵੀਂ ਕੋਸ਼ਿਸ਼ ਵਿੱਚ ਨਿਧੀ ਨੇ ਪ੍ਰੀਖਿਆ ਪਾਸ ਕਰ ਲਈ.
ਨਿਧੀ ਦੇ ਨੌਕਰੀ ਜੁਆਇਨ ਕਰਨ ਦੇ ਦਿਨ ਹੀ ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਮਿਲਟਰੀ ਪੁਲਿਸ ਵਿੱਚ ਅੱਠ ਸੌ ਮਹਿਲਾ ਕਰਮਚਾਰੀਆਂ ਦੀ ਭਾਰਤੀ ਕਰਨ ਦਾ ਐਲਾਨ ਵੀ ਕੀਤਾ ਹੈ.
ਨਿਧੀ ਮਿਸ਼੍ਰਾ ਦੁਬੇ ਦੀ ਕਹਾਣੀ ਆਪਣੇ ਆਪ ‘ਚ ਇੱਕ ਮਿਸਾਲ ਹੈ ਅਤੇ ਪ੍ਰੇਰਨਾ ਹੈ ਉਨ੍ਹਾਂ ਕੁੜੀਆਂ ਅਤੇ ਮਹਿਲਾਵਾਂ ਲਈ ਜੋ ਔਕੜਾਂ ਦਾ ਸਾਹਮਣਾ ਕਰਨ ਦੀ ਹਿਮਤ ਛੱਡ ਦਿੰਦਿਆਂ ਹਨ.