ਸੰਸਕਰਣ
Punjabi

Chaibubble: ਚਾਹ ਪੀਣ ਦੇ ਸ਼ੌਕੀਨਾਂ ਨੇ ਵਿਦੇਸ਼ਾਂ 'ਚ ਨੌਕਰੀਆਂ ਛੱਡ ਕੇ ਖੋਲ ਲਈ ਚੰਡੀਗੜ੍ਹ 'ਚ ਚਾਹ ਦੀ ਦੁਕਾਨ

ਚਾਹ ਦੇ ਸੁਆਦ ਦੇ ਵਸ ਹੋ ਕੇ ਕੋਈ ਕੀ ਕੁਛ ਕਰ ਸਕਦਾ ਹੈ? ਦਿਹਾੜੀ ‘ਚ ਵੀਹ ਕੁ ਕੱਪ ਚਾਹ ਦੇ ਪੀ ਸਕਦਾ ਹੋਏਗਾ. ਤੁਸੀਂ ਇਹੀ ਸੋਚਿਆ ਹੋਏਗਾ. ਪਰ ਇੰਜੀਨੀਅਰ ਪੰਕਜ ਸ਼ਰਮਾ ਅਤੇ ਅਮਰੀਕਾ ਵਿੱਚ ਕਾਰੋਬਾਰ ਕਰਨ ਵਾਲੇ ਆਸ਼ੀਸ਼ ਚਾਹ ਦੇ ਇੰਨੇ ਕੁ ਸ਼ੌਕੀਨ ਹਨ ਕੇ ਉਨ੍ਹਾਂ ਨੇ ਆਪਣਾ ਕੰਮਕਾਰ ਛੱਡ ਕੇ ਚਾਹ ਦੀ ਦੁਕਾਨ ਹੀ ਖੋਲ ਲਈ. ਇਨ੍ਹਾਂ ਦੇ ਸ਼ੌਕ਼ ਦੀ ਕਹਾਣੀ ਸੁਣ ਕੇ ਇੱਕ ਹੋਰ ਦੋਸਤ ਆਦਿਤਿਆ ਵਰਮਾ ਵੀ ਨਾਲ ਆ ਜੁੜੇ.

25th Feb 2017
Add to
Shares
42
Comments
Share This
Add to
Shares
42
Comments
Share

ਹਾਂ, ਇਹ ਗੱਲ ਹੋਰ ਹੈ ਕੇ ਇਨ੍ਹਾਂ ਦੀ ਚਾਹ ਦੀ ਦੁਕਾਨ ਆਪਣੇ ਆਪ ‘ਚ ਖਾਸ ਹੈ. ਇੱਥੇ ਤੁਹਾਨੂੰ ਸਿਰਫ਼ ਚਾਹ ਹੀ ਨਹੀਂ ਚਾਹ ਬਾਰੇ ਉਹ ਜਾਣਕਾਰੀ ਵੀ ਮਿਲਦੀ ਹੈ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ. ਇੱਥੇ ਦੋ ਸੌ ਤੋਂ ਵੱਧ ਤਰ੍ਹਾਂ ਦੀ ਚਾਹ ਮਿਲਦੀ ਹੈ. ਆਮ ਤੌਰ ‘ਤੇ ਪੀਣ ਵਾਲੀ ਮਸਾਲਾ ਚਾਹ ਤੋਂ ਲੈ ਕੇ ਟਾੱਪ ਕੁਆਲਿਟੀ ਦੀ ਮਹਾਰਾਜਾ ਚਾਹ ਜੋ ਕੇ ਹਜ਼ਾਰਾਂ ਰੁਪੇ ਫ਼ੀ ਕਿਲੋਗ੍ਰਾਮ ਤਾਂ ਹੈ ਹੀ, ਸਿਹਤ ਲਈ ਵੀ ਕਿਸੇ ਦਵਾਈ ਨਾਲੋਂ ਵੱਧ ਫਾਇਦੇਮੰਦ ਹੈ. ‘ਗ੍ਰੀਨ ਟੀ’ ਦੀ ਵੀ ਕਈ ਕਿਸਮਾਂ ਇਨ੍ਹਾਂ ਦੀ ਦੁਕਾਨ ‘ਤੇ ਉਪਲਬਧ ਹਨ.

image


‘ਚਾਏ-ਬੱਬਲ’, ਇਹ ਨਾਂਅ ਰੱਖਿਆ ਹੈ ਇਨ੍ਹਾਂ ਨੇ ਆਪਣੀ ਚਾਹ ਦੀ ਦੁਕਾਨ ਦਾ. ਮਾਤਰ ਚਾਰ ਮਹੀਨੇ ਹੋਏ ਹਨ ਹਾਲੇ ਇਸ ਦੁਕਾਨ ਨੂੰ ਖੁੱਲੇ ਪਰ ਇਹ ਸ਼ਹਿਰ ਦੇ ਲੋਕਾਂ ਦੀ ਮਨਪਸੰਦ ਥਾਂ ਬਣ ਗਈ ਹੈ. ਸਵੇਰੇ ਦਸ ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤਕ ਵੀ ਚਾਹ ਪੀਣ ਦੇ ਸ਼ੌਕੀਨ ਇੱਥੇ ਆਉਂਦੇ ਰਹਿੰਦੇ ਹਨ.

ਇਸ ਬਾਰੇ ਪੰਕਜ ਸ਼ਰਮਾ ਨੇ ਦੱਸਿਆ ਕੇ

‘ਇਹ ਮੇਰਾ ਸ਼ੌਕ਼ ਹੈ. ਚਾਹ ਦਾ ਸ਼ੌਕੀਨ ਹਾਂ ਕਾਲੇਜ ਦੇ ਦਿਨਾਂ ਤੋਂ. ਹੁਣ ਸ਼ੌਕ ਇੰਨਾ ਵੱਧ ਗਿਆ ਕੇ ਇਸ ਨੂੰ ਹੀ ਆਪਣਾ ਰੁਜਗਾਰ ਬਣਾ ਲਿਆ ਹੈ.’

ਪੰਕਜ ਨੂੰ ਖਾਣਪੀਣ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਤੇ ਵਧੀਆ ਖਾਣਾ ਬਣਾਉਣ ਦਾ ਸ਼ੌਕ਼ ਰਿਹਾ ਹੈ. ਉਹ ਇੱਕ ਚੇਫ਼ (ਖਾਨਸਾਮਾ) ਬਣਨਾ ਚਾਹੁੰਦੇ ਸਨ. ਪਰ ਘਰ ਦਿਆਂ ਦੀ ਮਰਜ਼ੀ ਦੇ ਅੱਗੇ ਕੁਛ ਨਾ ਕਰ ਸਕੇ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ. ਇੰਜੀਨੀਅਰ ਬਣਨ ਤੋਂ ਬਾਅਦ ਉਨ੍ਹਾਂ ਨੇ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਵੀ ਕੀਤੀ. ਪਰ ਮੰਨ ਨਹੀਂ ਲੱਗਾ. ਉਸ ਤੋਂ ਬਾਅਦ ਕਪੜੇ ਦਾ ਵਪਾਰ ਵੀ ਕੀਤਾ, ਪਰ ਮੰਨ ਉੱਥੇ ਵੀ ਨਹੀਂ ਖਲੋਤਾ.

image


ਉਸ ਤੋਂ ਬਾਅਦ ਪੰਕਜ ਨੇ ਯੋਗਾ ਸਿਖਾਉਣਾ ਸ਼ੁਰੂ ਕੀਤਾ. ਇਨ੍ਹਾਂ ਦੀ ਮਸ਼ਹੂਰੀ ਇੰਨੀ ਹੋ ਗਈ ਕੇ ਇਨ੍ਹਾਂ ਨੂੰ ਅਮਰੀਕਾ, ਆਸਟਰੇਲੀਆ, ਯੂਕੇ ਅਤੇ ਹੋਰ ਕਈ ਮੁਲਕਾਂ ਤੋਂ ਯੋਗਾ ਸਿਖਾਉਣ ਲਈ ਸੱਦੇ ਆਉਣ ਲੱਗੇ. ਵੱਡੇ ਕਾਰਪੋਰੇਟ ਅਦਾਰੇ ਇਨ੍ਹਾਂ ਨੂੰ ਆਪਣੇ ਕਰਮਚਾਰੀਆਂ ਨੂੰ ਯੋਗਾ ਰਾਹੀਂ ਤਨਾਅ ਮੁਕਤ ਰੱਖਣ ਲਈ ਬੁਲਾਉਣ ਲੱਗ ਪਏ. ਪਿਛਲੇ 15 ਸਾਲਾਂ ਦੇ ਦੌਰਾਨ ਪੰਕਜ ਕਈ ਦੇਸ਼ਾਂ ‘ਚ ਹਜ਼ਾਰਾਂ ਲੋਕਾਂ ਨੂੰ ਯੋਗਾ ਸਿਖਾ ਕੇ ਨਿਰੋਗੀ ਰਹਿਣ ਦੀ ਟ੍ਰੇਨਿੰਗ ਦੇ ਚੁੱਕੇ ਹਨ.

image


ਉਹ ਕਹਿੰਦੇ ਹਨ ਕੇ ਚਾਹ ਪ੍ਰਤੀ ਉਨ੍ਹਾਂ ਦੇ ਸ਼ੌਕ਼ ਕਰਕੇ ਉਨ੍ਹਾਂ ਨੇ ਚਾਹ ਬਾਰੇ ਜਾਣਕਾਰੀ ਇੱਕਠੀ ਕਰਨ ਦੀ ਸੋਚੀ. ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਚਾਹ ਬਾਰੇ ਜਾਣਕਾਰੀ ਲੈਣ ਦੀ ਸ਼ੁਰੁਆਤ ਕੀਤੀ. ਚਾਹ ਦੀਆਂ ਕਿਸਮਾਂ, ਉਨ੍ਹਾਂ ਦੀ ਤਾਸੀਰ, ਚਾਹ ਦੇ ਸੁਆਦ, ਉਨ੍ਹਾਂ ਦੀ ‘ਮੇਡਿਸਿਨਲ ਪ੍ਰੋਪਰਟੀ’ ਅਤੇ ਵੱਖ ਵੱਖ ਦੇਸ਼ਾਂ ‘ਚ ਚਾਹ ਪੀਣ ਦਾ ਤਰੀਕਾ ਜਾਣਿਆ.

ਇਸੇ ਦੌਰਾਨ ਉਨ੍ਹਾਂ ਨੇ ਆਪਣੇ ਦੋਸਤ ਆਸ਼ੀਸ਼ ਨਾਲ ਇਸ ਬਾਰੇ ਗੱਲ ਬਾਤ ਕੀਤੀ. ਆਸ਼ੀਸ਼ ਦੇ ਪਰਿਵਾਰ ਦਾ ਹਸਪਤਾਲਾਂ ਵਿੱਚ ਸਰਜਰੀ ਦੇ ਕੰਮ ਆਉਣ ਵਾਲੇ ਔਜ਼ਾਰ ਬਣਾਉਣ ਦਾ ਵੱਡਾ ਕਾਰੋਬਾਰ ਸੀ. ਸੈਰ ਸਪਾਟੇ ਦੇ ਸ਼ੌਕੀਨ ਆਸ਼ੀਸ਼ ਨੇ ਆਪਣੇ ਇਸ ਸ਼ੌਕ਼ ਲਈ ਕਈ ਮੁਲਕਾਂ ਦੀ ਯਾਤਰਾ ਕੀਤੀ. ਸ਼ੌਕ਼ ਕਰਕੇ ਜੱਦੀ ਕੰਮ ਛੱਡ ਕੇ ਅਮਰੀਕਾ ਚਲੇ ਗਏ ਅਤੇ ਉੱਥੇ ਫ਼ਿਲਾਡੇਲਫਿਆ ‘ਚ ਕਾਰੋਬਾਰ ਸ਼ੁਰੂ ਕੀਤਾ. ਉੱਥੇ ਉਨ੍ਹਾਂ ਗੈਸ ਸਟੇਸ਼ਨ ਲੈ ਲਏ.

image


ਮੁੜ ਕੇ ਜਦੋਂ ਇੰਡੀਆ ਆਏ ਤਾਂ ਪੰਕਜ ਸ਼ਰਮਾ ਨੇ ਚਾਹ ਬਾਰੇ ਆਪਣੇ ਸ਼ੌਕ਼ ਨੂੰ ਲੋਕਾਂ ਤਕ ਪਹੁੰਚਾਉਣ ਦਾ ਵਿਚਾਰ ਸਾਂਝਾ ਕੀਤਾ. ਆਸ਼ੀਸ਼ ਆਪ ਵੀ ਚਾਹ ਦੇ ਵੱਡੇ ਸ਼ੌਕੀਨ ਹਨ. ਦੋਹਾਂ ਨੇ ਰਲ੍ਹ ਕੇ ਚਾਹ ਦੇ ਸ਼ੌਕੀਨ ਲੋਕਾਂ ਨੂੰ ਬਿਹਤਰੀਨ ਚਾਹ ਉਪਲਬਧ ਕਰਾਉਣ ਦਾ ਫ਼ੈਸਲਾ ਕੀਤਾ. ਇਨ੍ਹਾਂ ਨੇ ਆਪਣੇ ਇੱਕ ਹੋਰ ਦੋਸਤ ਆਦਿਤਿਆ ਵਰਮਾ ਨਾਲ ਗੱਲ ਕੀਤੀ ਜਿਸ ਕੋਲ ਇੱਕ ਸੰਨਤੀ ਇਲਾਕੇ ‘ਚ ਥਾਂ ਪਈ ਸੀ. ਜਦੋਂ ਉਨ੍ਹਾਂ ਨੂੰ ਦੱਸਿਆ ਕੇ ਚਾਹ ਦਾ ਸ਼ੌਕ਼ ਪੂਰਾ ਕਰਨਾ ਹੈ ਤਾਂ ਉਹ ਵੀ ਨਾਲ ਹੀ ਜੁੜ ਗਏ.

ਚਾਏ-ਬੱਬਲ ਵਿੱਖੇ ਲਗਭਗ ਦੋ ਸੌ ਤਰ੍ਹਾਂ ਦੀ ਚਾਹ ਮਿਲਦੀ ਹੈ. ਭਾਰਤ ਦੇ ਦਾਰਜਲਿੰਗ ਅਤੇ ਕਾਂਗੜਾ ਦੀ ਊੱਚ ਕੁਆਲਿਟੀ ਦੀ ਚਾਹ ਇੱਥੇ ਮਿਲਦੀ ਹੈ. ਇਸ ਤੋਂ ਅਲਾਵਾ ਇੱਥੇ ਨੇਪਾਲ, ਜਾਪਾਨ ਅਤੇ ਚੀਨ ‘ਚੋਂ ਵੀ ਚਾਹ ਦੀ ਆਵਕ ਹੁੰਦੀ ਹੈ. ਦੇਸੀ ਚਾਹ ਦਾ ਸੁਆਦ ਕਾਇਮ ਰੱਖਣ ਲਈ ਮਸਾਲਾ ਚਾਹ ਨਾਲ ਪਾਰਲੇ-ਜੀ ਦੇ ਬਿਸਕੁਟ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਚਾਹ ‘ਚ ਡੁੱਬੋ ਕੇ ਖਾਣਾ ਇੱਕ ਤਰ੍ਹਾਂ ਦਾ ਰਿਵਾਜ਼ ਹੀ ਮੰਨਿਆ ਜਾਂਦਾ ਹੈ. ਇਸ ਤੋਂ ਅਲਾਵਾ ਪੰਕਜ ਅਤੇ ਆਸ਼ੀਸ਼ ਨੇ ਕੁਛ ਖਾਸ ਕਿਸਮ ਦੀਆਂ ਰੇਸਿਪੀ ਤਿਆਰ ਕੀਤੀਆਂ ਹਨ ਜਿਨ੍ਹਾਂ ਨੂੰ ਕੌਮਾਂਤਰੀ ਪੱਧਰ ਦਾ ਬਣਾਇਆ ਗਿਆ ਹੈ.

image


ਚਾਏ-ਬੱਬਲ ਦੇ ਸ਼ੌਕੀਨ ਚਾਹ ਪੈਕ ਕਰਾ ਕੇ ਵੀ ਲੈ ਕੇ ਜਾ ਸਕਦੇ ਹਨ. ਇਸ ਦੇ ਲਈ ਖਾਸ ਤੌਰ ‘ਤੇ ਵਿਦੇਸ਼ ਤੋਂ ਮੰਗਵਾਇਆ ਗਿਆ ਪੈਕਿੰਗ ਦਾ ਡਿੱਬਾ ਹੈ ਜਿਸ ਵਿੱਚ ਚਾਹ ਡੇਢ ਘੰਟੇ ਤਕ ਗਰਮ ਰਹਿੰਦੀ ਹੈ. ਇਸ ਪੈਕਿੰਗ ਵਿੱਚ ਚਾਹ ਦੇ ਨਾਲ ਬਿਸਕੁਟ ਅਤੇ ਗਲਾਸ ਵੀ ਦਿੱਤੇ ਜਾਂਦੇ ਹਨ.

image


ਬੱਚਿਆਂ ਲਈ ਖਾਸ ਤਰ੍ਹਾਂ ਦੀ ਚਾਹ ਹੈ ਜਿਸ ਵਿੱਚ ਦੂਧ ਦੀ ਮਾਤਰਾ ਜਿਆਦਾ ਹੁੰਦੀ ਹੈ. ਇਸ ਤੋਂ ਅਲਾਵਾ ਮਸਾਲਾ ਕੋਕ ਦਾ ਸੁਆਦ ਵੀ ਖਾਸ ਹੈ ਹੈ.

ਫੇਰ ਹੋਂਦ ‘ਚ ਆਇਆ ‘ਚਾਏ-ਬੱਬਲ’ ਦਾ ਪਹਿਲਾ ਆਉਟਲੇਟ. ਚੰਡੀਗੜ੍ਹ ਦੇ ਸੈਕਟਰ 10 ‘ਚ ਇਸ ਦੀ ਸ਼ੁਰੁਆਤ ਹੋਈ. ਅੱਜ ‘ਚਾਏ –ਬੱਬਲ’ ਚਾਹ ਦੇ ਸ਼ੌਕੀਨ ਲੋਕਾਂ ਦੀ ਮਨਭਾਉਂਦੀ ਜਗ੍ਹਾਂ ਹੈ. ਵੱਖ ਵੱਖ ਕਿਸਮ ਦੀ ਚਾਹ ਪੀਣ ਦੇ ਸ਼ੌਕੀਨ ਲੋਕ ਇੱਥੇ ਆਉਂਦੇ ਹਨ.

ਪੰਕਜ ਕਹਿੰਦੇ ਹਨ-

‘ਇਸ ਦੇ ਕਾਮਯਾਬ ਹੋਣ ‘ਚ ਤਾਂ ਸਾਨੂੰ ਕੋਈ ਸ਼ਕ਼ ਨਹੀਂ ਸੀ ਕਿਉਂਕਿ ਅਸੀਂ ਜਾਣਦੇ ਸੀ ਕੇ ਸਾਡੀ ਤਰ੍ਹਾਂ ਚਾਹ ਪੀਣ ਦੇ ਸ਼ੌਕੀਨ ਬਹੁਤ ਹਨ. ਲੋੜ ਸਿਰਫ਼ ਵਧੀਆ ਕੁਆਲਿਟੀ ਦੀ ਚਾਹ ਵਰਤਾਉਣ ਦੀ ਸੀ.’

ਪੰਕਜ ਅਤੇ ਆਸ਼ੀਸ਼ ਹੁਣ ਚਾਹ ਦੀ ਇਸ ਦੁਕਾਨ ਨੂੰ ਹੋਰ ਸ਼ਹਿਰਾਂ ‘ਚ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਜੋ ਚਾਹ ਦੇ ਸ਼ੌਕੀਨ ਹੋਰ ਲੋਕ ਵੀ ਚਾਹ ਦੇ ਸੁਆਦ ਨੂੰ ਜਾਣ ਸੱਕਣ.

ਚਾਏ-ਬੱਬਲ ‘ਤੇ ਸ਼ਾਮ ਵੇਲੇ ਆਉਂਦੇ ਨੌਜਵਾਨਾਂ ਨੂੰ ਵੇਖ ਕੇ ਅਸ਼ੀਸ਼ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ.

 ਉਨ੍ਹਾਂ ਦਾ ਕਹਿਣਾ ਹੈ ਕੇ ਸ਼ਾਮ ਵੇਲੇ ਜਦੋਂ ਅੱਜਕਲ ਦੀ ਨੌਜਵਾਨ ਪੀੜ੍ਹੀ ਸ਼ਰਾਬ ਵੱਲ ਭੱਜਦੀ ਹੈ, ਇੱਥੇ ਇਨ੍ਹਾਂ ਨੂੰ ਚਾਹ ਪੀਂਦੇ ਅਤੇ ਗੱਲਾਂ ਕਰਦੇ ਵੇਖ ਕੇ ਖੁਸ਼ੀ ਹੁੰਦੀ ਹੈ ਕੇ ਅਸੀਂ ਸਮਾਜ ਨੂੰ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਪਰ੍ਹਾਂ ਰੱਖਣ ਵਿੱਚ ਵੀ ਭੂਮਿਕਾ ਨਿਭਾ ਰਹੇ ਹਾਂ.

ਲੇਖਕ: ਰਵੀ ਸ਼ਰਮਾ 

Add to
Shares
42
Comments
Share This
Add to
Shares
42
Comments
Share
Report an issue
Authors

Related Tags