ਸੰਸਕਰਣ
Punjabi

ਜਨਤਾ ਅਤੇ ਨਗਰ ਨਿਗਮ ਵਿਚਾਲੇ ਪਾੜਾ ਮਿਟਾਉਣ ਦੀ ਕੋਸ਼ਿਸ਼ 'ਜਨਤਾ ਚੌਪਾਲ'

9th Nov 2015
Add to
Shares
0
Comments
Share This
Add to
Shares
0
Comments
Share

ਹਰਸ਼ ਤੋਮਰ ਇੰਦੌਰ ਵਿੱਚ ਰਹਿੰਦੇ ਹਨ ਅਤੇ ਬੀਈ ਦੇ ਆਖਰੀ ਸਾਲ ਦੇ ਵਿਦਿਆਰਥੀ ਹਨ। ਵਿਦਿਆਰਥੀ ਵਜੋਂ ਤੁਸੀਂ ਰੋਜ਼ਾਨਾ ਸਖਤ ਪੜ੍ਹਾਈ ਅਤੇ ਪ੍ਰੀਖਿਆ ਵਿੱਚ ਮਸਰੂਫ਼ ਰਹਿੰਦੇ ਹੋ ਅਤੇ ਅਜਿਹੇ 'ਚ ਘਰ ਵਿੱਚ ਪਾਣੀ ਦੀ ਕਮੀ ਨਾਲ ਜੂਝਣ ਦੇ ਬੋਝ ਤੋਂ ਦੂਰ ਰਹਿਣਾ ਚਾਹੁੰਦਾ ਹੋ। ਤੁਹਾਡੇ ਜੀਵਨ ਵਿੱਚ ਪਹਿਲਾਂ ਹੀ ਮੁਸੀਬਤਾਂ ਦੀ ਕਮੀ ਨਹੀਂ ਹੈ। ਅਜਿਹੇ ਵਿੱਚ ਬੇਹੱਦ ਨਿਰਾਸ਼ ਹਰਸ਼ ਤਕਨੀਕ ਦੀ ਵਰਤੋਂ ਕਰਦਾ ਹੋਇਆ ਇਸ ਸਮੱਸਿਆ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕਰਨ ਲਈ 'ਜਨਤਾ ਚੌਪਾਲ ਨਾਂ ਦੀ ਐਪਲੀਕੇਸ਼ਨ ਦੀ ਵਰਤੋਂ ਕਰਦਾ ਹੈ। ਹਰਸ਼ ਕਹਿੰਦੇ ਹਨ, "ਮੈਂ ਉਸ ਸਮੇਂ ਹੈਰਾਨ ਰਹਿ ਗਿਆ ਕਿ ਜਦੋਂ ਮੈਂ ਆਪਣੇ ਖੇਤਰ ਵਿਚਲੀ ਪਾਣੀ ਦੀ ਸਮੱਸਿਆ ਐਪਲੀਕੇਸ਼ਨ 'ਤੇ ਪੋਸਟ ਕੀਤੀ ਅਤੇ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਸਬੰਧਤ ਅਧਿਕਾਰੀ ਨੇ ਉਸ ਬਾਰੇ ਪ੍ਰਤੀਕਿਰਿਆ ਦਿੱਤੀ।"

image


ਜਨਤਾ ਚੌਪਾਲ ਇੰਦੌਰ ਵਿੱਚ ਬਣੀ ਸੋਸ਼ਲ ਮੀਡੀਆ ਅਧਾਰਤ ਮੋਬਾਈਲ ਐਪਲੀਕੇਸ਼ਨ ਹੈ ਜੋ ਭਾਰਤ ਵਿੱਚ ਈ-ਗਵਰਨੈਂਸ ਦੀ ਦਿਸ਼ਾ ਵਿੱਚ ਆ ਰਹੇ ਤਕਨੀਕੀ ਫਰਕਾਂ ਨੂੰ ਖਤਮ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਐਡਵਰਲਡਟੈਕ ਨਾਂ ਦੀ ਸਟਾਰਟਅੱਪ ਵੱਲੋਂ ਬਣਾਈ ਗਈ ਸੋਸ਼ਲ ਮੀਡੀਆ ਅਧਾਰਿਤ ਮੋਬਾਈਲ ਐਪਲੀਕੇਸ਼ਨ ਜਨਤਾ ਚੌਪਾਲ ਨਾ ਸਿਰਫ਼ ਜਨਤਾ ਨੂੰ ਮੰਤਰੀਆਂ ਨਾਲ ਜੋੜਦੀ ਹੈ ਬਲਕਿ ਜਨਤਾ ਵੱਲੋਂ ਸਾਹਮਣੇ ਲਿਆਂਦੇ ਗਏ ਮੁੱਦਿਆਂ ਨੂੰ 'ਓਪਨ', 'ਇਨ ਪ੍ਰੋਸੈਸ' ਅਤੇ 'ਰਿਜ਼ੋਲਵਡ' ਦੀਆਂ ਆਪਸ਼ਨਾਂ ਰਾਹੀਂ ਕੰਮ ਕਿੱਥੇ ਤੱਕ ਪਹੁੰਚ ਗਿਆ, ਬਾਰੇ ਵੀ ਰੂਬਰੂ ਕਰਾਉਂਦੀ ਹੈ। ਹੁਣ ਤੱਕ ਫੇਸਬੁੱਕ ਵਰਗੀਆਂ ਸੰਸਾਰਕ ਸੋਸ਼ਲ ਮੀਡੀਆ 'ਤੇ 'ਅਨਲਾਈਕ' ਦੀ ਆਪਸ਼ਨ ਮੌਜੂਦ ਹੈ, ਪਰ ਇਹ ਐਪਲੀਕੇਸ਼ਨ ਆਪਣੇ ਵਰਤੋਂਕਾਰਾਂ ਨੂੰ 'ਅਨਵੋਟ' ਦੀ ਆਪਸ਼ਨ ਦਿੰਦੀ ਹੈ ਅਤੇ ਇਸ ਆਪਸ਼ਨ ਨੂੰ ਚੁਣਨ ਵਾਲੇ ਲੋਕਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਹੈ।

ਇੰਦੌਰ ਵਿੱਚ ਫਰਵਰੀ 2015 ਵਿੱਚ ਸ਼ੁਰੂ ਹੋਣ ਮਗਰੋਂ ਜਨਤਾ ਚੌਪਾਲ ਦੇ ਕਰੀਬ 800 ਸਰਗਰਮ ਮੈਂਬਰ ਹਨ। ਇੰਦੌਰ ਦੇ ਕੁੱਲ 85 ਕੋਆਪਰੇਟਰਾਂ ਵਿੱਚੋਂ ਘੱਟ ਤੋਂ ਘੱਟ 45 ਤਾਂ ਖੁਦ ਨੂੰ ਜਨਤਾ ਚੌਪਾਲ 'ਤੇ ਰਜਿਸਟਰਡ ਕਰਵਾ ਚੁੱਕੇ ਹਨ ਅਤੇ ਇਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਦੇ ਪ੍ਰਸ਼ਾਸਨਿਕ ਮੁੱਦਿਆਂ ਨੂੰ ਹੱਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।

ਇਸ ਦੇ ਇੱਕ ਹੋਰ ਵਰਤੋਂਕਾਰ ਰਾਜੇਂਦਰ ਥੇਰਗਾਂਵਕਰ ਦਾ ਇੰਦੌਰ ਦੇ ਸਭ ਤੋਂ ਭੀੜ ਵਾਲੇ ਇਲਾਕੇ ਛਾਉਣੀ ਵਿੱਚ ਛਪਾਈ ਦਾ ਕਾਰਖਾਨਾ ਹੈ। ਉਹ ਕਹਿੰਦੇ ਹਨ, "ਛਾਉਣੀ ਇਲਾਕੇ ਵਿੱਚ ਕੂੜਾ-ਕਰਕਟ ਬਹੁਤ ਵੱਡੀ ਸਮੱਸਿਆ ਹੈ। ਮੈਂ ਹਮੇਸ਼ਾ ਇਸ ਸਮੱਸਿਆ ਦਾ ਸਾਹਮਣਾ ਕਰਦਾ ਸੀ, ਪਰ ਇਸ ਦਾ ਹੱਲ ਨਹੀਂ ਮਿਲ ਰਿਹਾ ਸੀ। ਇਸ ਲਈ ਜਦੋਂ ਮੈਂ ਜਨਤਾ ਚੌਪਾਲ ਬਾਰੇ ਸੁਣਿਆ ਤਾਂ ਮੈਨੂੰ ਲੱਗਿਆ ਕਿ ਮੈਨੂੰ ਆਪਣੀ ਸਮੱਸਿਆ ਬਾਰੇ ਗੱਲ ਕਰਨ ਦਾ ਜ਼ਰੀਆ ਮਿਲ ਗਿਆ ਹੈ। ਇਸ ਤਰ੍ਹਾਂ ਦੇ ਐਪਲੀਕੇਸ਼ਨ ਮੇਰੇ ਵਰਗੇ ਮਸਰੂਫ ਵਿਅਕਤੀ ਨੂੰ ਆਪਣਾ ਸਮਾਂ ਬਰਬਾਦ ਕੀਤੇ ਬਿਨਾਂ ਸਮਾਜਕ ਮੁੱਦਿਆਂ 'ਤੇ ਇੱਕ ਮੰਚ ਮੁਹੱਈਆ ਕਰਦੀਆਂ ਹਨ।

ਇਸ ਦੇ ਕੰਮ ਕਰਨ ਦਾ ਤਰੀਕਾ

ਵਰਕੋਂਕਾਰ ਇੱਕ ਐਪਲੀਕੇਸ਼ਨ ਨੂੰ ਗੂਗਲ ਪਲੇਅਸਟੋਰ ਤੋਂ ਡਾਊਨਲੋਡ ਕਰ ਸਕਦਾ ਹੈ। ਇਸ ਮਗਰੋਂ ਉਨ੍ਹਾਂ ਨੂੰ ਇੱਕ ਪ੍ਰਮਾਣਤ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਨਾਲ ਖੁਦ ਨੂੰ ਰਜਿਸਟਰਡ ਕਰਾਉਣਾ ਪੈਂਦਾ ਹੈ, ਜਿਸ ਮਗਰੋਂ ਉਨ੍ਹਾਂ ਨੂੰ ਅਟੈਸਟਡ ਕੋਡ ਮਿਲਦਾ ਹੈ। ਇਸ ਮਗਰੋਂ ਉਸ ਨੂੰ ਆਪਣੇ ਸੂਬੇ, ਲੋਕ ਸਭਾ ਖੇਤਰ, ਵਿਧਾਨ ਸਭਾ ਖੇਤਰ ਅਤੇ ਵਾਰਡ ਦੀ ਚੋਣ ਕਰਨੀ ਹੁੰਦੀ ਹੈ ਅਤੇ ਆਪਣੀ ਪ੍ਰੋਫਾਈਲ ਨੂੰ ਕਦੇ ਵੀ ਅਪਡੇਟ ਕਰ ਸਕਦੇ ਹਨ। ਇੱਕ ਵਾਰੀ ਰਜਿਸਟਰ ਹੋਣ ਮਗਰੋਂ ਵਰਤੋਂਕਾਰ ਇਸ ਐਪਲੀਕੇਸ਼ਨ ਰਾਹੀਂ ਕੋਈ ਵੀ ਮੁੱਦਾ ਉਠਾਉਂਦਾ ਹੈ ਤਾਂ ਉਹ ਆਟੋਮੈਟਿਕ ਢੰਗ ਨਾਲ ਸਬੰਧਤ ਮੈਂਬਰ ਕੋਲ ਪਹੁੰਚ ਜਾਂਦਾ ਹੈ, ਜੋ ਉਸ ਦੀ ਮੌਜੂਦਾ ਸਥਿਤੀ ਦੇ ਆਧਾਰ 'ਤੇ, ਜੇਕਰ ਕੰਮ ਚੱਲ ਰਿਹਾ ਹੈ ਤਾਂ ਇਨ ਪ੍ਰੋਸੈਸ ਅਤੇ ਜੇਕਰ ਸਮੱਸਿਆ ਹੱਲ ਕਰ ਲਈ ਗਈ ਹੈ ਤਾਂ ਰਿਜ਼ੋਲਵਡ ਦੀ ਆਪਸ਼ਨ ਚੁਣ ਸਕਦਾ ਹੈ। ਇਸੇ ਤਰ੍ਹਾਂ ਕੋਈ ਚੋਣਵਾਂ ਮੈਂਬਰ ਵੀ ਆਪਣੇ ਕੰਮਾਂ ਨੂੰ ਇਸ ਰਾਹੀਂ ਸਾਂਝਾ ਕਰ ਸਕਦਾ ਹੈ ਜਾਂ ਫਿਰ ਬਿਹਤਰ ਸ਼ਾਸਨ ਲਈ ਆਪਣੇ ਵੋਟਰਾਂ ਅਤੇ ਸਥਾਨਕ ਵਾਸੀਆਂ ਤੋਂ ਉਨ੍ਹਾਂ ਦੀ ਸਲਾਹ ਵੀ ਲੈ ਸਕਦਾ ਹੈ। ਇਸ ਤੋਂ ਬਿਨਾਂ ਇਸ ਰਾਹੀਂ ਇਸ ਹੀ ਇਲਾਕੇ ਦੇ ਉਹ ਲੋਕ ਜੋ ਆਪਸ ਵਿੱਚ ਇੱਕ ਦੂਜੇ ਤੋਂ ਅਣਜਾਣ ਹਨ, ਮਿੱਤਰ ਬਣ ਜਾਂਦੇ ਹਨ। ਫੋਟੋ ਅਤੇ ਵੀਡੀਓ ਸਾਂਝੀ ਕਰਨ ਦੀ ਆਪਸ਼ਨ ਇਸ ਨੂੰ ਬਾਕੀ ਸੋਸ਼ਲ ਮੀਡੀਆ ਵਾਂਗ ਹੀ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ।

image


ਹੁਣ ਸਵਾਲ ਇਹ ਉਠਦਾ ਹੈ ਕਿ ਜਨਤਾ ਚੌਪਾਲ ਵਟਸਐਪ ਸਮੂਹ ਚੈਟ ਜਾਂ ਫਿਰ ਫੇਸਬੁੱਕ ਪੇਜ ਤੋਂ ਕਿਵੇਂ ਵਧੀਆ ਹੈ? ਵਾਰਡ ਨੰਬਰ 71 ਦੇ ਕੋਆਪੋਰੇਟਰ ਭਰਤ ਪਾਰਿਖ ਕਹਿੰਦੇ ਹਨ, "ਵਟਸਐਪ ਸਮੂਹ ਚੈਟ ਜਾਂ ਫਿਰ ਫੇਸਬੁੱਕ ਪੇਜ ਰਾਹੀਂ ਮੈਂ ਸਿਰਫ਼ ਆਪਣੇ ਵਾਰਡ ਦੀਆਂ ਸਮੱਸਿਆਵਾਂ ਬਾਰੇ ਹੀ ਜਾਣ ਪਾਉਂਦਾ ਸੀ ਤਾਂ ਅਜਿਹੇ ਵਿੱਚ ਜਦੋਂ ਕੋਈ ਸਮੱਸਿਆ ਸੁਲਝਾ ਲਈ ਜਾਂਦੀ ਸੀ ਤਾਂ ਸਿਰਫ਼ ਉਸੇ ਵਿਸ਼ੇਸ਼ ਸਮੂਹ ਦੇ ਵਰਤੋਂਕਾਰਾਂ ਨੂੰ ਉਸ ਬਾਰੇ ਪਤਾ ਲਗਦਾ ਸੀ। ਹੁਣ ਜਨਤਾ ਚੌਪਾਲ ਰਾਹੀਂ ਸਾਰੇ ਇੰਦੌਰ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸੇ ਖੇਤਰ ਦੀ ਸਮੱਸਿਆ ਸੁਲਝਾ ਲਈ ਗਈ ਹੈ। ਇਸ ਤਰ੍ਹਾਂ ਇਹ ਸਾਨੂੰ ਬਿਹਤਰ ਕੰਮ ਕਰਲ ਲਈ ਪ੍ਰੇਰਿਤ ਕਰਨ ਤੋਂ ਬਿਨਾਂ ਵਿਕਾਸ ਦੇ ਮਾਮਲੇ ਵਿੱਚ ਹੋਰਨਾਂ ਵਾਰਡਾਂ ਨਾਲ ਮੁਕਾਬਲੇ ਲਈ ਵੀ ਪ੍ਰੇਰਿਤ ਕਰਦੀ ਹੈ।"

ਹਾਲਾਂਕਿ ਇਹ ਸਹੂਲਤ ਕਈ ਵਾਰ ਚੋਣਗਵੇ ਲੋਕ ਪ੍ਰਤੀਨਿਧੀਆਂ 'ਤੇ ਬਹੁਤ ਦਬਾਅ ਵੀ ਪਾ ਦਿੰਦੀ ਹੈ। ਵਾਰਡ ਨੰਬਰ 65 ਦੀ ਕੋਆਪੋਰੇਟਰ ਸਰਿਤਾ ਮੰਗਵਾਨੀ ਕਹਿੰਦੀ ਹੈ, "ਮੈਂ ਜਨਤਾ ਚੌਪਾਲ ਨੂੰ ਸਮੱਸਿਆਵਾਂ ਨੂੰ ਲੈ ਕੇ 24 ਘੰਟੇ ਅੰਦਰ ਪ੍ਰਤੀਕਿਰਿਆ ਜ਼ਾਹਰ ਕਰਨ ਵਾਲੇ ਪ੍ਰਭਾਵਸ਼ਾਲੀ ਯੰਤਰ ਵਜੋਂ ਦੇਖਦੀ ਹਾਂ। ਇਹ ਲੋਕਾਂ ਵਿਚਾਲੇ ਸਾਡੀ ਭਰੋਸੇਯੋਗਤਾ ਨੂੰ ਵਧਾਉਂਦਾ ਹੈ ਅਤੇ ਅਸੀਂ ਉਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਹੋਰ ਵਧੇਰੇ ਸੁਚੇਤ ਹੁੰਦੇ ਹਾਂ।

ਛੇ ਮੈਂਬਰਾਂ ਦੀ ਨਾ ਥਕਣ ਵਾਲੀ ਟੀਮ

ਜਨਤਾ ਚੌਪਾਲ ਐਡਵਰਲਡਟੈਕ ਦੇ ਦੋ ਸਹਿ-ਸੰਸਥਾਪਕਾਂ ਸਾਬਕਾ ਬੈਂਕ ਕਰਮੀ ਅਤੇ ਆਈਟੀ ਕਾਰੋਬਾਰ ਮਾਹਰ ਪ੍ਰਭਾਕਰ ਸਿੰਘ ਅਤੇ ਇੱਕ ਬੀਬੀਏ ਪਾਸ ਆਊਟ ਅਜੀਤ ਕਰਵਾਡੇ ਦੇ ਦਿਮਾਗ ਦੀ ਪੈਦਾਇਸ਼ ਹੈ। ਉਨ੍ਹਾਂ ਨੇ ਇਸ ਸਾਲ ਪਹਿਲਾਂ ਚਾਰ ਹੋਰਨਾਂ ਮੈਂਬਰਾਂ ਅਵਿਨਾਸ਼ ਮਹਾਜਨ (ਸੀਟੀਓ) ਪ੍ਰਾਜੈਕਟ ਮੈਨੇਜਰ, ਅਸ਼ੋਕ ਮਹਿਤਾ (ਸਾਫਟਵੇਅਰ ਵਿਭਾਗ) ਆਈਓਐਸ ਦੇ ਵਿਕਾਸ, ਜਿਤੇਂਦਰ ਸ਼ਰਮਾ (ਸਾਫਟਵੇਅਰ ਮਾਹਰ) ਐਂਡਰਾਇਡ ਦੇ ਵਿਕਾਸ ਨੂੰ ਆਪਣੇ ਨਾਲ ਮਿਲਾ ਕੇ ਇਸ ਦੀ ਨੀਂਹ ਰੱਖੀ। ਪ੍ਰਭਾਕਰ ਦੱਸਦੇ ਹਨ, "ਮੇਰਾ ਮੰਨਣਾ ਹੈ ਕਿ ਸਾਡਾ ਬੇਖ਼ਬਰ ਹੋਣਾ ਸਾਡੇ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਮੁੱਖ ਵਜ੍ਹਾ ਹੈ। ਕੀ ਤੁਹਾਨੂੰ ਪਤਾ ਹੈ ਕਿ ਟਿਨ ਨੰਬਰ ਲੈਣ ਲਈ ਕਿਸੇ ਤਰ੍ਹਾਂ ਦੀ ਫੀਸ ਦੇਣ ਦੀ ਲੋੜ ਨਹੀਂ ਪੈਂਦੀ ਅਤੇ ਇਸ ਨੂੰ ਸਿਰਫ਼ ਆਨਲਾਈਨ ਫਾਰਮ ਭਰ ਕੇ ਹਾਸਲ ਕੀਤਾ ਜਾ ਸਕਦਾ ਹੈ? ਆਮ ਲੋਕਾਂ ਨੂੰ ਆਰਾਮ ਨਾਲ ਮਿਲਣ ਵਾਲਾ ਟਿਨ ਨੰਬਰ ਲੈਣ ਲਈ ਸਰਕਾਰੀ ਦਫ਼ਤਰਾਂ ਵਿੱਚ ਮੌਜੂਦ ਦਲਾਲਾਂ ਨੂੰ 10 ਹਜ਼ਾਰ ਰੁਪਏ ਤੱਕ ਦੇਣੇ ਪੈਂਦੇ ਹਨ। ਮੈਂ ਬੀਤੇ ਕਾਫੀ ਸਮੇਂ ਤੋਂ ਈ-ਗਵਰਨੈਂਸ ਅਤੇ ਡਿਜੀਟਲ ਭਾਰਤ ਬਾਰੇ ਸੁਣਦਾ ਆ ਰਿਹਾ ਸੀ, ਪਰ ਇਸ ਨੂੰ ਸੰਭਵ ਕਰਨ ਵਾਲੇ ਯੰਤਰ ਕਿੱਥੇ ਸਨ? ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਦਾ ਮੇਰਾ ਸੁਪਨਾ ਅਜਿਹੀ ਐਪਲੀਕੇਸ਼ਨ ਤਿਆਰ ਕਰਨਾ ਸੀ ਜੋ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਵਿੱਚ ਸਹਾਇਕ ਹੋਵੇ।"

ਐਡਵਰਲਡਟੈਕ ਦੀ ਇਹ ਟੀਮ ਹੁਣ ਤੱਕ 5 ਕੌਮੀ ਵਪਾਰ ਯੋਜਨਾ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੀ ਹੈ, ਜਿਨ੍ਹਾਂ ਵਿਚੋਂ ਤਿੰਨ ਵਿੱਚ ਇਹ ਜੇਤੂ ਰਹੀ ਹੈ ਅਤੇ ਆਪਣੇ ਸਟਾਰਟਅੱਪ ਨੂੰ ਜਾਰੀ ਰੱਖਣ ਲਈ ਲੋੜੀਂਦੇ ਪੈਸੇ ਦਾ ਵੀ ਬੰਦੋਬਸਤ ਕਰਨ ਵਿੱਚ ਕਾਮਯਾਬ ਰਹੀ ਹੈ। ਨਤੀਜੇ ਵਜੋਂ, ਉਹ ਹੁਣ ਤੱਕ ਬਿਨਾਂ ਨਫ਼ਾ-ਨੁਕਸਾਨ ਦੇ ਵਪਾਰ ਕਰਨ ਵਿੱਚ ਕਾਮਯਾਬ ਰਹੇ ਹਨ। ਇਨ੍ਹਾਂ ਨੇ ਲਗਾਤਾਰ ਕੰਮ ਕਰਕੇ 15 ਹਜ਼ਾਰ ਤੋਂ ਵਧ ਪਰਿਵਾਰਾਂ ਦਾ ਸਰਵੇਖਣ ਕੀਤਾ ਜਿਸ ਨੇ ਇਨ੍ਹਾਂ ਨੂੰ ਆਪਣੀ ਐਪਲੀਕੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਬਾਜ਼ਾਰ ਦੀ ਜਾਣਕਾਰੀ ਲੈਣ ਅਤੇ ਗੁੰਜਾਇਸ਼ ਜਾਣਨ ਵਿੱਚ ਮਦਦ ਕੀਤੀ। ਇਸ ਸੋਧ ਰਾਹੀਂ ਇਨ੍ਹਾਂ ਨੂੰ ਪਤਾ ਲੱਗਿਆ ਕਿ 90 ਫੀਸਦੀ ਸਥਾਨਕ ਵਾਸੀ ਆਪਣੇ ਕੋਆਪਰੇਟਰਾਂ ਬਾਰੇ ਨਹੀਂ ਜਾਣਦੇ, 85 ਫੀਸਦੀ ਕਿਸੇ ਰਾਹੀਂ ਕਿਸੇ ਚੋਣਵੇਂ ਲੋਕ ਪ੍ਰਤੀਨਿਧੀ ਨਾਲ ਜੁੜੇ ਨਹੀਂ ਹੋਏ ਅਤੇ ਇਨ੍ਹਾਂ ਵਿੱਚੋਂ 70 ਫੀਸਦੀ ਲੋਕ ਐਂਡਰਾਇਡ ਫੋਨ ਦੀ ਵਰਤੋਂ ਕਰਦੇ ਹਨ।

image


ਅਜੀਤੇਸ਼ ਕਹਿੰਦੇ ਹਨ, "ਅਸੀਂ ਜਲਦੀ ਹੀ ਪੈਸਾ ਕਮਾਉਣ ਵਿੱਚ ਕਾਮਯਾਬ ਹੋਵਾਂਗੇ ਅਤੇ ਸਾਨੂੰ ਇਸ ਗੱਲ ਨੂੰ ਲੈ ਕੇ ਕੋਈ ਫਿਕਰ ਨਹੀਂ ਹੈ। ਅਸੀਂ ਕੋਈ ਬਿਹਤਰੀਨ ਕਰਮਸ਼ੀਅਲ ਐਪਲੀਕੇਸ਼ਨ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਹਾਂ। ਅਸੀਂ ਅਗਲੀਆਂ ਲੋਕ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਚੋਣ ਖੇਤਰ ਨਾਲ ਸਬੰਧਤ ਅੰਕੜੇ ਹਨ ਜੋ ਭਵਿੱਖ ਵਿੱਚ ਸਰਕਾਰ ਅਤੇ ਖੋਜ ਸੰਸਥਾਵਾਂ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ।"

ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਅੱਜ ਜਦੋਂ ਸੋਸ਼ਲ ਮੀਡੀਆ ਅਤੇ ਮੋਬਾਈਲ ਐਪਲੀਕੇਸ਼ਨ ਦੇ ਖੇਤਰ ਵਿੱਚ ਸਖ਼ਤ ਮੁਕਾਬਲੇ ਦਾ ਦੌਰ ਹੈ, ਇਸ ਸਟਾਰਟਅੱਪ ਦਾ ਹੁਣ ਤੱਕ ਕੋਈ ਮੁਕਾਬਲੇਬਾਜ਼ ਸਾਹਮਣੇ ਨਹੀਂ ਆਇਆ ਹੈ। ਇਸ ਦੇ ਸੰਸਥਾਪਕਾਂ ਦਾ ਮੰਨਣਾ ਹੈ ਕਿ ਜਨਤਾ ਚੌਪਾਲ ਵੱਖਰੀ ਤਰ੍ਹਾਂ ਦੀ ਅਤੇ ਸੰਸਾਰ ਦੀ ਪਹਿਲੀ ਸਿਆਸੀ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ। ਉਹ ਹੁਣ ਫੰਡਾਂ ਲਈ ਕੁਝ ਪੂੰਜੀਪਤੀਆਂ ਨਾਲ ਗੱਲਬਾਤ ਕਰਨ ਤੋਂ ਬਿਨਾਂ ਇਸ ਨੂੰ ਪੇਟੈਂਟ ਕਰਾਉਣ ਜਾ ਰਹੇ ਹਨ।

ਹਾਲਾਂਕਿ ਇਸ ਵਿੱਚ ਕੋਈ ਵੀ ਦੇਰੀ ਇਨ੍ਹਾਂ ਦੇ ਹੌਸਲੇ ਪਸਤ ਕਰਨ ਵਿੱਚ ਕਾਮਯਾਬ ਨਹੀਂ ਰਹੀ ਹੈ। ਇਹ ਹੁਣ ਤੱਕ ਆਪਣੇ ਦਮ 'ਤੇ ਬਿਨਾਂ ਪੈਸੇ ਅਤੇ ਕਿਸੇ ਮਾਰਗ ਦਰਸ਼ਨ ਦੇ ਖੋਜ ਕਰਦੇ ਰਹੇ ਹਨ। ਪ੍ਰਭਾਕਰ ਦੱਸਦੇ ਹਨ, "ਮੇਰਾ ਮੰਨਣਾ ਹੈ ਕਿ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਪ੍ਰਬੰਧ ਕਿਸੇ ਵਿਸ਼ੇਸ਼ ਸਰਕਾਰ ਵੱਲੋਂ ਨਹੀਂ ਬਲਕਿ ਤਕਨੀਕ ਦੇ ਦਮ 'ਤੇ ਲਿਆਂਦਾ ਜਾ ਸਕਦਾ ਹੈ। ਆਉਣ ਵਾਲਾ ਸਮਾਂ ਤਕਨੀਕ ਦਾ ਹੈ ਅਤੇ ਲੋਕ ਬਾਹਾਂ ਫੈਲਾ ਕੇ ਇਸ ਦਾ ਸਵਾਗਤ ਕਰ ਰਹੇ ਹਨ।" ਜਿਵੇਂ ਜਿਵੇਂ ਇਸ ਦੀ ਕਾਮਯਾਬੀ ਦੇ ਚਰਚੇ ਇੰਦੌਰ ਦੀ ਮਸਰੂਫ ਸੜਕਾਂ ਤੋਂ ਦੂਜੇ ਸ਼ਹਿਰਾਂ ਵਿੱਚ ਫੈਲ ਰਹੇ ਹਨ। ਹੋ ਸਕਦਾ ਹੈ ਜਨਤਾ ਚੌਪਾਲ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਪ੍ਰਸ਼ੰਸਕ ਅਤੇ ਖਪਤਕਾਰ ਮਿਲਣ।

Add to
Shares
0
Comments
Share This
Add to
Shares
0
Comments
Share
Report an issue
Authors

Related Tags