ਸੰਸਕਰਣ
Punjabi

ਹਰ ਬੱਚਾ ਪੜ੍ਹੇਗਾ, ਤਦ ਹੀ ਤਾਂ ਜਯਤਿ 'ਜੈ' ਬਣੇਗਾ ਇੰਡੀਆ

8th Nov 2015
Add to
Shares
0
Comments
Share This
Add to
Shares
0
Comments
Share

ਜੈ ਮਿਸ਼ਰਾ ਨੇ ਆਪਣੇ ਜੀਵਨ ਦੇ ਸ਼ੁਰੂਆਤੀ 16 ਸਾਲ ਬਹੁਤ ਜ਼ਿਆਦਾ ਗ਼ਰੀਬੀ ਵਿੱਚ ਕੱਟੇ। ਇਸ ਦੌਰਾਨ ਉਹ ਝੁੱਗੀ ਵਿੱਚ ਰਹੇ। ਜੈ ਦਾ ਪਰਿਵਾਰ ਇੰਨਾ ਗ਼ਰੀਬ ਸੀ ਕਿ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਜਿਵੇਂ ਖਾਣਾ-ਪੀਣਾ, ਕੱਪੜੇ ਅਤੇ ਛੱਤ ਤੱਕ ਉਨ੍ਹਾਂ ਨੂੰ ਠੀਕ ਤਰੀਕੇ ਨਸੀਬ ਨਹੀਂ ਹੋ ਸਕ ਰਹੀ ਸੀ। ਬਾਵਜੂਦ ਇਸ ਦੇ ਜੈ ਦੇ ਪਿਤਾ ਜੀ ਦੀ ਇਹੋ ਇੱਛਾ ਰਹਿੰਦੀ ਸੀ ਕਿ ਉਹ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ। ਜੈ ਆਪਣੇ ਪਿਤਾ ਜੀ ਨੂੰ ਆਪਣਾ ਆਦਰਸ਼ ਮੰਨਦੇ ਹਨ। ਉਨ੍ਹਾਂ ਦੇ ਪਿਤਾ ਨੇ ਸਦਾ ਜੈ ਦੀ ਪੜ੍ਹਾਈ ਉਤੇ ਜ਼ੋਰ ਦਿੱਤਾ। ਅੰਤਾਂ ਦੀ ਗ਼ਰੀਬੀ ਦੇ ਬਾਵਜੂਦ ਉਨ੍ਹਾਂ ਜੈ ਅੰਦਰ ਸਦਾ ਇਹ ਆਸ ਜਗਾਈ ਰੱਖੀ ਕਿ ਆਪਣੇ ਕਰਮ ਉਤੇ ਵਿਸ਼ਵਾਸ ਰੱਖੋ ਅਤੇ ਆਪਣੀ ਸਿੱਖਿਆ ਉਤੇ ਧਿਆਨ ਕੇਂਦ੍ਰਿਤ ਰੱਖੋ। ਉਨ੍ਹਾਂ ਸਦਾ ਜੈ ਨੂੰ ਸਹੀ ਦਿਸ਼ਾ ਵਿਖਾਉਣ ਦਾ ਕੰਮ ਕੀਤਾ। ਜੈ ਦੇ ਪਿਤਾ ਜੀ ਨੇ ਲੋਕ ਨਿਰਮਾਣ ਵਿਭਾਗ ਵਿੱਚ ਚਪੜਾਸੀ ਦੇ ਤੌਰ ਉਤੇ ਨੌਕਰੀ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਮਿਹਨਤ ਦੇ ਦਮ ਉਤੇ ਉਹ ਗ੍ਰਾਮੀਣ ਬੈਂਕ ਦੇ ਮੈਨੇਜਰ ਦੇ ਅਹੁਦੇ ਤੱਕ ਜਾ ਪੁੱਜੇ। ਉਨ੍ਹਾਂ ਨੇ ਜੈ ਨੂੰ ਸਦਾ ਇੱਕ ਗੱਲ ਆਖੀ ਕਿ ਸਿੱਖਿਆ ਹੀ ਇੱਕੋ-ਇੱਕ ਅਜਿਹਾ ਸਾਧਨ ਹੈ, ਜੋ ਇੱਕ ਇਨਸਾਨ ਦੀ ਜ਼ਿੰਦਗੀ ਬਦਲ ਸਕਦਾ ਹੈ। ਇਹ ਗੱਲ ਜੈ ਦੇ ਦਿਲ ਤੇ ਦਿਮਾਗ਼ ਵਿੱਚ ਸਦਾ ਲਈ ਬੈਠ ਗਈ।

image


ਜੈ ਨੇ 'ਟੀਚ ਫ਼ਾਰ ਇੰਡੀਆ' ਕਲੱਬ ਵਿੱਚ ਅਧਿਆਪਕ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ। ਉਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਜੈ ਦਾ ਜਨਮ ਹੋਇਆ ਅਤੇ ਉਨ੍ਹਾਂ ਆਪਣੀ ਮੁਢਲੀ ਸਿੱਖਿਆ ਵੀ ਉਥੋਂ ਹੀ ਹਾਸਲ ਕੀਤੀ। ਪੈਸੇ ਦੀ ਤੰਗੀ ਵੀ ਝੱਲੀ ਪਰ ਉਹ ਕਦੇ ਕਮਜ਼ੋਰ ਨਹੀਂ ਪਏ, ਡਟੇ ਰਹੇ। ਜੈ ਨੇ ਮਕੈਨੀਕਲ ਇੰਜੀਨੀਅਰਿੰਗ 89 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਅਤੇ ਕਾਲਜ ਵਿੱਚ ਤੀਜੇ ਸਥਾਨ 'ਤੇ ਰਹੇ। ਇੰਨੇ ਚੰਗੇ ਅੰਕ ਪਾਉਣ ਦੇ ਬਾਵਜੂਦ ਜੈ ਨੂੰ ਨੌਕਰੀ ਨਹੀਂ ਮਿਲੀ। ਕਿਉਂਕਿ ਉਨ੍ਹਾਂ ਦੇ 10ਵੀਂ ਜਮਾਤ ਵਿੱਚ ਵਧੀਆ ਅੰਕ ਨਹੀਂ ਸਨ। ਇੱਕ ਆਮ ਆਦਮੀ ਲਈ ਇੰਜੀਨੀਅਰਿੰਗ ਕਰਨ ਤੋਂ ਬਾਅਦ ਵੀ ਨੌਕਰੀ ਨਾ ਮਿਲ ਸਕਣਾ ਬਹੁਤ ਦੁਖਦਾਈ ਤਜਰਬਾ ਹੋ ਸਕਦਾ ਹੈ ਪਰ ਜੈ ਨੇ ਇਸ ਨੂੰ ਬਹੁਤ ਹਾਂ-ਪੱਖੀ ਰੂਪ ਵਿੱਚ ਲਿਆ। ਜ਼ਿੰਦਗੀ ਦੀ ਹਰੇਕ ਚੁਣੌਤੀ ਉਨ੍ਹਾਂ ਨੂੰ ਇੱਕ ਰਾਹ ਵਿਖਾਉਂਦੀ ਹੈ। ਜੈ ਸਦਾ ਤੋਂ ਹੀ ਦੇਸ਼ ਲਈ ਹੋਰਨਾਂ ਦੇਸ਼ ਵਾਸੀਆਂ ਲਈ ਕੁੱਝ ਕਰਨਾ ਚਾਹੁੰਦੇ ਸਨ। ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੁੰਦੇ ਸਨ ਅਤੇ ਇਹੋ ਉਨ੍ਹਾਂ ਦੇ ਹਾਂ-ਪੱਖੀ ਵਿਚਾਰਾਂ ਦਾ ਕਾਰਣ ਵੀ ਰਿਹਾ।

ਜਦੋਂ ਜੈ ਇੰਜੀਨੀਅਰਿੰਗ ਦੇ ਆਖ਼ਰੀ ਵਰ੍ਹੇ ਵਿੱਚ ਸਨ, ਤਦ ਉਨ੍ਹਾਂ ਨੂੰ 'ਟੀਚ ਫ਼ਾਰ ਇੰਡੀਆ' ਬਾਰੇ ਪਤਾ ਚੱਲਿਆ। ਜਦੋਂ ਜੈ ਨੇ ਇਸ ਦ੍ਰਿਸ਼ਟੀਕੋਣ ਬਾਰੇ ਜਾਣਿਆ, ਤਾਂ ਜੈ ਨੂੰ ਬਹੁਤ ਵਧੀਆ ਲੱਗਾ। ਇਸ ਮਿਸ਼ਨ ਦਾ ਦ੍ਰਿਸ਼ਟੀਕੋਣ ਸੀ, ਇੱਕ ਦਿਨ ਭਾਰਤ ਦੇ ਸਾਰੇ ਬੱਚੇ ਬਹੁਤ ਵਧੀਆ ਸਿੱਖਿਆ ਹਾਸਲ ਕਰਨਗੇ। ਜੈ ਉਸ ਵੇਲੇ ਇੱਥ ਖੋਜ ਪ੍ਰਾਜੈਕਟ 'ਕੁਆਲਿਟੀ ਆੱਫ਼ ਹਾਇਰ ਐਜੂਕੇਸ਼ਨ ਇਨ ਇੰਡੀਆ' ਉਤੇ ਕੰਮ ਕਰ ਰਹੇ ਸਨ। ਜੈ ਨੇ ਜਦੋਂ ਇਸ ਵਿਸ਼ੇ ਉਤੇ ਸੋਚਿਆ, ਤਾਂ ਪਾਇਆ ਕਿ ਇਹ ਸੰਭਵ ਹੈ ਪਰ ਇਸ ਲਈ ਖ਼ੁਦ ਉਤੇ ਭਰੋਸਾ ਅਤੇ ਪ੍ਰਤੀਬੱਧਤਾ ਹੋਣੀ ਜ਼ਰੂਰੀ ਹੈ। ਠੀਕ ਉਸੇ ਵੇਲੇ ਜੈ ਨੇ 'ਟੀਚ ਫ਼ਾਰ ਇੰਡੀਆ' ਦ੍ਰਿਸ਼ਟੀਕੋਣ ਲਈ ਆਪਣੇ ਵੱਲੋਂ ਕੁੱਝ ਸਹਿਯੋਗ ਕਰਨ ਦਾ ਮਨ ਬਣਾਇਆ। ਜੈ ਦਸਦੇ ਹਨ ਕਿ ਉਹ ਖ਼ੁਦ ਗ਼ਰੀਬ ਸਨ, ਕੇਵਲ ਇਹੋ ਕਾਰਣ ਨਹੀਂ ਸੀ ਕਿ ਉਹ ਇਸ ਪ੍ਰਾਜੈਕਟ ਨਾਲ ਜੁੜ ਕੇ ਕੁੱਝ ਕਰਨਾ ਚਾਹੁੰਦੇ ਸਨ, ਸਗੋਂ ਉਹ ਇਹ ਵੀ ਚਾਹੁੰਦੇ ਸਨ ਕਿ ਦੇਸ਼ ਦਾ ਹਰੇਕ ਬੱਚਾ ਵਧੀਆ ਸਿੱਖਿਆ ਹਾਸਲ ਕਰੇ।

image


ਇਸ ਤਰ੍ਹਾਂ ਸੰਨ 2013 'ਚ ਜੈ 'ਟੀਚ ਫ਼ਾਰ ਇੰਡੀਆ' ਨਾਲ ਜੁੜ ਗਏ। ਜੈ ਮੰਨਦੇ ਹਨ ਕਿ ਇੱਕ ਦਿਨ ਬਹੁਤ ਛੇਤੀ ਅਜਿਹਾ ਆਵੇਗਾ, ਜਦੋਂ ਹਰੇਕ ਬੱਚਾ ਬਹੁਤ ਵਧੀਆ ਸਿੱਖਿਆ ਪ੍ਰਾਪਤ ਕਰੇਗਾ। ਟੀਚ ਫ਼ਾਰ ਇੰਡੀਆ ਪ੍ਰਾਜੈਕਟ ਨਾਲ ਜੁੜ ਕੇ ਜੈ ਬਹੁਤ ਮਾਣਮੱਤੇ ਮਹਿਸੂਸ ਕਰ ਰਹੇ ਹਨ। ਉਹ ਇਸ ਦਿਸ਼ਾ ਵਿੱਚ ਵੱਧ ਤੋਂ ਵੱਧ ਕੰਮ ਕਰਨਾ ਚਾਹੁੰਦੇ ਹਨ, ਤਾਂ ਜੋ ਇਹ ਮਿਸ਼ਨ ਸਫ਼ਲ ਹੋਵੇ। ਉਹ ਇਸ ਪ੍ਰਾਜੈਕਟ ਵਿੱਚ ਪ੍ਰਾਜੈਕਟ ਮੈਨੇਜਰ ਵਜੋਂ ਕੰਮ ਕਰ ਰਹੇ ਹਨ। ਜੈ ਦੇ ਇਸ ਕੰਮ ਤੋਂ ਉਨ੍ਹਾਂ ਦੇ ਪਿਤਾ, ਜੋ ਸਦਾ ਹੀ ਪੜ੍ਹਾਈ ਉਤੇ ਜ਼ੋਰ ਦਿੰਦੇ ਰਹਿੰਦੇ ਸਨ, ਬਹੁਤ ਖ਼ੁਸ਼ ਹਨ।

ਜੈ ਮੰਨਦੇ ਹਨ ਕਿ ਉਨ੍ਹਾਂ ਨੇ ਕਿਸੇ ਵੱਡੀ ਕੰਪਨੀ ਵਿੱਚ ਨੌਕਰੀ ਕਰਨ ਨੂੰ ਤਰਜੀਹ ਨਾ ਦੇ ਕੇ ਗ਼ਰੀਬ ਬੱਚਿਆਂ ਲਈ ਕੰਮ ਕਰਨ ਦਾ ਮਨ ਬਣਾਇਆ, ਇਹ ਉਨ੍ਹਾਂ ਦਾ ਬਹੁਤ ਵਧੀਆ ਫ਼ੈਸਲਾ ਸੀ। ਇੱਕ ਬਹੁ-ਕੌਮੀ ਕੰਪਨੀ ਦੀ ਨੌਕਰੀ ਸ਼ਾਇਦ ਬੈਂਕ ਦਾ ਬੈਲੈਂਸ ਤਾਂ ਵਧਾ ਸਕਦੀ ਸੀ, ਚੰਗੀ ਜੀਵਨ-ਸ਼ੈਲੀ ਵੀ ਦੇ ਸਕਦੀ ਸੀ, ਪਰ ਜੋ ਖ਼ੁਸ਼ੀ ਅਤੇ ਸੰਤੁਸ਼ਟੀ ਜੈ ਨੂੰ ਇੱਥੇ ਕੰਮ ਕਰ ਕੇ ਮਿਲ ਰਹੀ ਹੈ, ਉਸ ਤੋਂ ਉਹ ਬਹੁਤ ਜ਼ਿਆਦਾ ਮਾਣਾ ਮਹਿਸੂਸ ਕਰਦੇ ਹਨ। ਜਦੋਂ ਉਹ ਨਿੱਕੇ-ਨਿੱਕੇ ਬੱਚਿਆਂ ਨੂੰ ਮਿਲਦੇ ਹਨ, ਉਨ੍ਹਾਂ ਨੂੰ ਪੜ੍ਹਾਉਂਦੇ ਹਨ, ਉਨ੍ਹਾਂ ਨਾਲ ਗੱਲਾਂ ਕਰਦੇ ਹਨ, ਉਨ੍ਹਾਂ ਨਾਲ ਲੰਚ ਸ਼ੇਅਰ ਕਰਦੇ ਹਨ, ਤਾਂ ਇਹ ਛਿਣ ਉਨ੍ਹਾਂ ਲਈ ਬਹੁਤ ਸੁਖਾਵੇਂ ਹੁੰਦੇ ਹਨ। ਇਨ੍ਹਾ ਛਿਣਾਂ ਦਾ ਜੈ ਬਹੁਤ ਆਨੰਦ ਲੈਂਦੇ ਹਨ ਤੇ ਬਹੁਤ ਖ਼ੁਸ਼ ਹਨ।

ਜੈ ਮੰਨਦੇ ਹਨ ਕਿ ਹਰ ਬੱਚਾ ਵੱਖ ਹੁੰਦਾ ਹੈ। ਹਰੇਕ ਬੱਚੇ ਦੀ ਕੁੱਝ ਖ਼ਾਸੀਅਤ ਹੁੰਦੀ ਹੈ ਪਰ ਜਦੋਂ ਉਹ ਨਾਲ ਮਿਲ ਜਾਂਦ ਹਨ, ਤਾਂ ਇੱਕ ਸੁੰਦਰ ਸੰਸਾਰ ਬਣਦਾ ਹੈ। ਜੈ ਨੇ ਆਪਣੀ ਫ਼ੈਲੋਸ਼ਿਪ 32 ਬੱਚਿਆਂ ਨਾਲ ਸ਼ੁਰੂ ਕੀਤੀ ਅਤੇ ਅੱਜ 360 ਤੋਂ ਵੱਧ ਬੱਚੇ ਉਨ੍ਹਾਂ ਨਾਲ ਹਨ। ਇਨ੍ਹਾਂ ਬੱਚਿਆਂ ਨੂੰ ਜੈ ਆਪਣਾ ਵਧੀਆ ਦੋਸਤ ਵੀ ਮੰਨਦੇ ਹਨ। ਇਹ ਬੱਚੇ ਬਹੁਤ ਗ਼ਰੀਬ ਹਨ। ਇਨ੍ਹਾਂ ਬੱਚਿਆਂ ਲਈ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਹਾਸਲ ਕਰਨਾ ਵੀ ਬਹੁਤ ਔਖਾ ਹੁੰਦਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਮਿਡ-ਡੇਅ ਮੀਲ ਦੇ ਭਰੋਸੇ ਰਹਿੰਦੇ ਹਨ। ਕਈ ਵਾਰ ਛੋਟੇ-ਛੋਟੇ ਬੱਚੇ ਉਸ ਖਾਣੇ ਨੂੰ ਪੈਕ ਕਰ ਕੇ ਆਪਣੇ ਘਰ ਲਈ ਵੀ ਲੈ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਘਰਾਂ ਵਿੱਚ ਖਾਣਾ ਨਹੀਂ ਹੁੰਦਾ। ਇਨ੍ਹਾਂ ਬੱਚਆਂ ਨੂੰ ਪਿਆਰ ਅਤੇ ਦੇਖਭਾਲ ਵੀ ਓਨੀ ਨਹੀਂ ਮਿਲਦੀ, ਜਿੰਨੀ ਉਨ੍ਹਾਂ ਨੂੰ ਚਾਹੀਦੀ ਹੈ। ਕਿਉਂਕਿ ਉਨ੍ਹਾਂ ਦੇ ਮਾਪੇ ਘਰ ਚਲਾਉਣ ਲਈ ਦਿਨ-ਰਾਤ ਕੰਮ ਵਿੱਚ ਲੱਗੇ ਰਹਿੰਦੇ ਹਨ, ਇਸ ਲਈ ਉਨ੍ਹਾਂ ਕੋਲ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਵਿਹਲ ਹੀ ਨਹੀਂ ਹੈ। ਨਾ ਹੀ ਉਹ ਇਹ ਗੱਲ ਮਹਿਸੂਸ ਕਰਦੇ ਹਨ ਕਿ ਬੱਚਿਆਂ ਨਾਲ ਸਮਾਂ ਬਿਤਾਉਣਾ ਕਿੰਨਾ ਜ਼ਰੂਰੀ ਹੈ।

ਬੱਚਿਆਂ ਨਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਬੱਚੇ ਵਧੀਆ ਚੀਜ਼ਾਂ ਨਾਲ ਵੀ ਬਹੁਤ ਛੇਤੀ ਪ੍ਰਭਾਵਿਤ ਹੋ ਜਾਂਦੇ ਹਨ, ਤੇ ਮਾੜੀਆਂ ਤੋਂ ਵੀ। ਇਸੇ ਲਈ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਦੇ ਸਾਹਮਣੇ ਵੱਧ ਤੋਂ ਵੱਧ ਚੰਗੀਆਂ ਉਦਾਹਰਣਾਂ ਪੇਸ਼ ਕਰੀਏ।

image


ਇਹ ਬੱਚੇ ਜੈ ਨਾਲ ਆਪਣੀ ਖ਼ੁਸ਼ੀ ਅਤੇ ਆਪਣੇ ਦੁੱਖ ਵੀ ਸਾਂਝੇ ਕਰਦੇ ਹਨ। ਆਪਣੇ ਰੋਜ਼ਮੱਰਾ ਦੇ ਜੀਵਨ ਤੋਂ ਲੈ ਕੇ ਆਪਣੇ ਦੋਸਤਾਂ ਅਤੇ ਆਪਣੇ ਘਰ ਦੀਆਂ ਸਮੱਸਿਆਵਾਂ ਨੂੰ ਸਾਂਝੀਆਂ ਕਰਦੇ ਹਨ, ਜਿਸ ਦਾ ਕਾਰਣ ਇਹ ਹੈ ਕਿ ਜੈ ਕੇਵਲ ਉਨ੍ਹਾਂ ਦੇ ਅਧਿਆਪਕ ਹੀ ਨਹੀਂ ਹਨ, ਸਗੋਂ ਉਨ੍ਹਾਂ ਦੇ ਦੋਸਤ ਬਣ ਕੇ ਉਨ੍ਹਾਂ ਦੀ ਗੱਲ ਸੁਣਦੇ ਹਨ ਅਤੇ ਸਹਾਇਤਾ ਕਰਦੇ ਹਨ। ਜੈ ਇਸ ਗੱਲ ਦਾ ਵੀ ਖ਼ਿਆਲ ਰਹਿੰਦੇ ਹਨ ਕਿ ਇੱਥੇ ਬੱਚਿਆਂ ਦਾ ਮਾਨਸਿਕ ਵਿਕਾਸ ਵੀ ਹੋਵੇ, ਉਨ੍ਹਾਂ ਅੰਦਰ ਸਮਝ ਪੈਦਾ ਹੋਵੇ।

ਭਵਿੱਖ 'ਚ ਜੈ ਆਪਣੇ ਪਿੰਡ ਵਿੱਚ ਇੱਕ ਸਕੂਲ ਖੋਲ੍ਹਣਾ ਚਾਹੁੰਦੇ ਹਨ। ਨਾਲ ਹੀ ਜੈ ਸਿਆਸਤ ਵਿੱਚ ਵੀ ਕੁੱਦਣਾ ਚਾਹੁੰਦੇ ਹਨ, ਤਾਂ ਜੋ ਉਹ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕਰ ਸਕਣ। ਫ਼ੈਲੋਸ਼ਿਪ ਦੌਰਾਨ ਜੈ ਨੇ ਪੁਣੇ 'ਚ 'ਪਰਿਵਰਤਨ' ਸੰਸਥਾ ਦੀ ਸ਼ੁਰੂਆਤ ਕੀਤੀ। ਇਹ ਸੰਸਥਾ ਬੱਚਿਆਂ ਲਈ ਕੰਮ ਕਰਦੀ ਹੈ। ਪਰਿਵਰਤਨ ਤਹਿਤ ਉਹ ਇੱਕ ਮਾਸਿਕ ਕਾਨਫ਼ਰੰਸ ਕਰਦੇ ਹਨ, ਜਿਸ ਦਾ ਨਾਂਅ ਉਨ੍ਹਾਂ 'ਸੰਵਾਦ' ਰੱਖਿਆ ਹੈ। ਜਿਸ ਦੌਰਾਨ ਉਹ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਦੇ ਹਨ। ਫ਼ੈਲੋਸ਼ਿਪ ਦੌਰਾਨ ਉਨ੍ਹਾਂ ਪੰਜ ਸੰਵਾਦ ਈਵੈਂਟਸ ਆਯੋਜਿਤ ਕੀਤੇ, ਜਿਨ੍ਹਾਂ ਵਿੱਚ ਵੱਖ-ਵੱਖ ਵਿਸ਼ਿਆਂ ਉਤੇ ਚਰਚਾ ਕੀਤੀ ਗਈ।

Add to
Shares
0
Comments
Share This
Add to
Shares
0
Comments
Share
Report an issue
Authors

Related Tags