ਸੰਸਕਰਣ
Punjabi

ਮੈਨੂੰ ਨਹੀਂ ਪਤਾ, ਤੇ ਮੈਂ ਇੰਝ ਹੀ ਠੀਕ ਹਾਂ

7th Apr 2016
Add to
Shares
0
Comments
Share This
Add to
Shares
0
Comments
Share

ਕੁੱਝ ਸਮਾਂ ਪਹਿਲਾਂ, ਮੈਂ ਬੰਗਲੌਰ ਦੇ ਸ਼ਾਂਗਰੀ-ਲਾ ਹੋਟਲ 'ਚ ਸੀ.ਐਕਸ.ਓਜ਼ ਲਈ ਰੱਖੀ ਇੱਕ ਸੈਮੀ-ਕੰਡਕਟਰ ਮੀਟਿੰਗ ਵਿੱਚ ਭਾਗ ਲਿਆ ਸੀ। ਜਦੋਂ ਮੈਂ ਹਾੱਲ ਅੰਦਰ ਦਾਖ਼ਲ ਹੋਈ, ਤਾਂ ਉਹ ਪੂਰੀ ਤਰ੍ਹਾਂ ਖਚਾਖਚ ਭਰਿਆ ਹੋਇਆ ਸੀ। ਖ਼ੁਸ਼ਕਿਸਮਤੀ ਨਾਲ, ਉਸ ਸਮਾਰੋਹ ਦੇ ਪ੍ਰਬੰਧਕਾਂ ਨੇ ਮੇਰੇ ਲਈ ਮੰਚ ਦੇ ਸਾਹਮਣੇ ਦੀ ਇੱਕ ਸੀਟ ਰੱਖੀ ਹੋਈ ਸੀ। ਆਮ ਤੌਰ 'ਤੇ ਹੁੰਦਾ ਇਹ ਹੈ ਕਿ ਜੇ ਤੁਹਾਨੂੰ ਕਿਤੇ ਦੇਰੀ ਹੋ ਜਾਵੇ, ਤਾਂ ਤੁਹਾਨੂੰ ਬੈਠਣ ਲਈ ਆਖ਼ਰੀ ਕਤਾਰ ਹੀ ਮਿਲਦੀ ਹੈ, ਉਹ ਵੀ ਤਾਂ ਜੇ ਤੁਹਾਡੀ ਕਿਸਮਤ ਚੰਗੀ ਹੋਵੇ। ਖ਼ੈਰ, ਮੈਂ ਪੈਨਲ ਦਾ ਵਿਚਾਰ-ਵਟਾਂਦਰਾ ਸੁਣਨ ਲਈ ਸਾਹਮਣੇ ਵਾਲੀ ਸੀਟ 'ਤੇ ਬੈਠ ਗਈ। ਉਂਝ ਵਿਚਾਰ-ਵਟਾਂਦਰਾ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ। ਇਹ ਵਿਚਾਰ-ਚਰਚਾ ਸੈਮੀ-ਕੰਡਕਟਰ ਉਦਯੋਗ ਦੇ ਨਵੇਂ ਰੁਝਾਨਾਂ ਦੁਆਲੇ ਕੇਂਦ੍ਰਿਤ ਸੀ ਅਤੇ ਇਹ ਗੱਲ ਹੋ ਰਹੀ ਸੀ ਕਿ ਭਾਰਤ ਹੁਣ ਨੂੰ ਕਿਹੋ ਜਿਹੀ ਛਲਾਂਗ ਮਾਰਨ ਵਾਲਾ ਹੈ। ਮੈਂ ਮੁਸਕਰਾਈ ਅਤੇ ਆਪਣੇ-ਆਪ ਨੂੰ ਉਹ ਸਾਰਾ ਗਿਆਨ ਤੇ ਜਾਣਕਾਰੀ ਸਮਾਉਣ ਲਈ ਤਿਆਰ ਕੀਤਾ, ਜੋ ਇਸ ਖੇਤਰ ਦੇ ਮਾਹਿਰ ਇੱਥੇ ਬਿਆਨ ਕਰ ਰਹੇ ਸਨ। ਇੱਕ ਆਈ.ਆਈ.ਟੀ. ਪ੍ਰੋਫ਼ੈਸਰ, ਸੀ, ਕੁੱਝ ਐਨ.ਆਰ.ਆਈ. ਉਦਯੋਗਪਤੀ ਸਨ ਅਤੇ ਇੱਕ ਕਾਰਪੋਰੇਟ ਨਿਵੇਸ਼ਕ ਸੀ।

ਅਤੇ ਤਦ ਇਹ ਵਾਪਰਿਆ

ਮੈਂ ਸੈਮੀ-ਕੰਡਕਟਰ ਸਪੇਸ ਦੀਆਂ ਨਵੀਂਆਂ ਖੋਜਾਂ ਦੇ ਵੇਰਵੇ ਸਮਝਣ ਦਾ ਬਹੁਤ ਜਤਨ ਕੀਤਾ ਤੇ ਇਸ ਵਿਸ਼ੇ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਉਹ ਵੇਰਵੇ ਉੱਕਾ ਸਮਝੀਂ ਨਹੀਂ ਪਏ। ਮੈਨੂੰ ਕੁੱਝ ਸਮਝ ਨਹੀਂ ਆ ਰਹੀ ਸੀ ਕਿ ਬੁਲਾਰਾ ਕਿਸ ਬਾਰੇ ਗੱਲ ਕਰ ਰਿਹਾ ਹੈ। ਜੇ ਸਾਦੀ ਭਾਸ਼ਾ ਵਿੱਚ ਗੱਲ ਕਰੀਏ, ਤਾਂ ਇਹ ਸਭ ਮੇਰੇ ਇੱਕ ਕੰਨ ਵਿੱਚ ਪੈ ਕੇ ਦੂਜੇ ਕੰਨ ਵਿਚੋਂ ਦੀ ਬਾਹਰ ਨਿੱਕਲ਼ ਰਿਹਾ ਸੀ। ਮੇਰੇ ਆਲ਼ੇ-ਦੁਆਲ਼ੇ ਬੈਠਾ ਹਰੇਕ ਵਿਅਕਤੀ ਤਾਂ ਜਿਵੇਂ ਉਸ ਵਿਚਾਰ-ਵਟਾਂਦਰੇ ਵਿੱਚ ਪੂਰੀ ਤਰ੍ਹਾਂ ਖੁਭਿਆ ਹੋਇਆ ਸੀ ਤੇ ਸੁਆਲ ਪੁੱਛ ਰਿਹਾ ਸੀ, ਸਿਰ ਹਿਲਾ ਰਿਹਾ ਸੀ, ਮੁਸਕਰਾ ਰਿਹਾ ਸੀ ਆਦਿ-ਆਦਿ। ਤਦ ਮੈਂ ਹੋਰਨਾਂ ਲੋਕਾਂ ਵੱਲ ਵੇਖਣ ਦੀ ਥਾਂ ਮੰਚ 'ਤੇ ਬੈਠੇ ਪੈਨਲ ਮੈਂਬਰਾਂ ਵੱਲ ਹੀ ਵੇਖਣਾ ਸੁਰੱਖਿਅਤ ਸਮਝਿਆ। ਪਰ ਉਹ ਹਾੱਲ ਕਮਰਾ ਕੁੱਝ ਜ਼ਿਆਦਾ ਹੀ ਛੋਟਾ ਸੀ ਤੇ ਮੈਨੂੰ ਉਥੇ ਹੀ ਰਹੀ ਗੱਲਬਾਤ ਸਮਝਣ ਲਈ ਕੁੱਝ ਪਿੱਛੇ ਜਾਣਾ ਪਿਆ। ਪਰ ਉੱਥੇ ਵੀ ਸਭ ਕੁੱਝ ਮੇਰੇ ਸਿਰ ਉਪਰੋਂ ਦੀ ਨਿੱਕਲ਼ ਕੇ ਜਾ ਰਿਹਾ ਸੀ। ਕੁੱਝ ਪੈਨਲ ਮੈਂਬਰ ਆਪਣਾ ਕੋਈ ਨੁਕਤਾ ਸਮਝਾਉਂਦੇ ਸਮੇਂ ਸਿੱਧਾ ਮੇਰੇ ਵੱਲ ਹੀ ਵੇਖ ਰਹੇ ਸਨ। ਸਿੱਧੀਆਂ ਅੱਖਾਂ ਨਾਲ਼ ਅੱਖਾਂ ਮਿਲ਼ ਰਹੀਆਂ ਸਨ! ਮੈਂ ਉਸ ਗੱਲ ਦੇ ਮਹੱਤਵ ਨੂੰ ਜਾਣਦੀ ਹਾਂ ਕਿਉਂਕਿ ਜਦੋਂ ਮੈਂ ਮੰਚ 'ਤੇ ਹੁੰਦੀ ਹਾਂ, ਤਾਂ ਮੈਂ ਵੀ ਇਹੋ ਕਰਦੀ ਹਾਂ। ਇਸੇ ਲਈ ਮੈਂ ਦਰਸ਼ਕਾਂ ਵਿੱਚੋਂ ਇੱਕ ਚੇਤੰਨ ਮੈਂਬਰ ਵਜੋਂ ਮੁਸਕਰਾਈ ਤੇ ਸਿਰ ਹਿਲਾਇਆ। ਅਤੇ ਫਿਰ ਮੈਂ ਆਪਣੇ-ਆਪ ਨੂੰ ਪਹਿਲਾਂ ਨਾਲ਼ੋਂ ਵੀ ਵੱਧ ਮੂਰਖ ਮਹਿਸੂਸ ਕੀਤਾ। ਪੈਨਲ ਮੈਂਬਰ ਜਿੰਨਾ ਵੱਧ ਮੇਰੇ ਵੱਲ ਵੇਖਦੇ, ਮੈਂ ਓਨਾ ਹੀ ਮੁਸਕਰਾਉਂਦੀ ਤੇ ਮੈਂ ਹਰ ਵਾਰ ਵੱਧ ਮੂਰਖ ਮਹਿਸੂਸ ਕਰਦੀ। ਓ ਰੱਬਾ! ਮੈਂ ਇੰਨੀ ਚੁਸਤ ਕਿਉਂ ਨਹੀਂ ਕਿ ਮੈਂ ਉਹ ਸਭ ਸਮਝ ਸਕਾਂ, ਜੋ ਉਹ ਆਖ ਰਹੇ ਸਨ, ਕੁੱਝ ਥੋੜ੍ਹਾ ਜਿਹਾ ਹੀ ਸਮਝ ਆ ਜਾਵੇ! ਮੈਂ ਇਸ ਸੈਮੀ-ਕੰਡਕਟਰ ਸਪੇਸ ਨੂੰ ਥੋੜ੍ਹਾ ਬਿਹਤਰ ਤਰੀਕੇ ਨਾਲ ਸਮਝਣ ਲਈ ਇਸ ਵਿਸ਼ੇਸ਼ ਸਮਾਰੋਹ ਵਿੱਚ ਨਾ ਹੀ ਆਉਂਦੀ? ਕੀ ਪੈਨਲ ਮੈਂਬਰ ਮੇਰੇ ਵੱਲ ਇਸ ਕਰ ਕੇ ਵੇਖ ਰਹੇ ਸਨ ਕਿ ਮੇਰੀ ਵਰਗੀ ਇੱਥੇ ਕਿਉਂ ਆ ਗਈ? ਕੀ ਉਹ ਪੈਨਲ ਮੈਂਬਰ ਨੂੰ ਕੁੱਝ ਪਤਾ ਲੱਗ ਗਿਆ ਹੈ? ਬੇਸ਼ੱਕ, ਇਹ ਸਭ ਗੱਲਾਂ ਕੇਵਲ ਮੇਰੇ ਹੀ ਮਨ ਵਿੱਚ ਚਲ ਰਹੀਆਂ ਸਨ। ਪਰ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇਸ ਜਗ੍ਹਾ ਉੱਤੇ ਨਹੀਂ ਹੋਣੇ ਚਾਹੀਦੇ ਸੀ, ਤਾਂ ਤੁਸੀਂ ਅਜਿਹੀਆਂ ਗੱਲਾਂ ਸੋਚਦੇ ਹੋ।

ਛੇਤੀ ਹੀ ਪੈਨਲ ਦਾ ਵਿਚਾਰ-ਵਟਾਂਦਰਾ ਖ਼ਤਮ ਹੋ ਗਿਆ ਤੇ ਮੈਨੂੰ ਰਾਹਤ ਮਿਲੀ। ਛੇਤੀ ਹੀ ਧੰਨਵਾਦ ਦਾ ਮਤਾ ਪਾਸ ਹੋਇਆ। ਫਿਰ ਲੋਕਾਂ ਦਾ ਨੈੱਟਵਰਕ ਸ਼ੁਰੂ ਹੁੋਇਆ। ਮੈਂ ਵੀ ਉਹੀ ਕੀਤਾ, ਕੁੱਝ ਜਾਗਰੂਕ ਹੋ ਕੇ ਕੀਤਾ। ਅਜਿਹੇ ਬਹੁਤੇ ਸਮਾਰੋਹਾਂ ਦੌਰਾਨ, ਤੁਸੀਂ ਮੈਨੂੰ ਕਾਫ਼ੀ ਉਤਸ਼ਾਹ ਨਾਲ਼ ਬੋਲਦਿਆਂ ਤੱਕ ਸਕਦੇ ਹੋ; ਇੱਥੇ ਮੈਂ ਇੱਕ ਕੋਣੇ 'ਚ ਗਈ ਅਤੇ ਸੋਚਿਆ ਕਿ ਹੁਣ ਕੀ ਕਰਾਂ। ਅਚਾਨਕ, ਦੋ ਜਾਣਕਾਰ ਮੈਨੂੰ ਮਿਲਣ ਲਈ ਅੱਗੇ ਵਧੇ ਅਤੇ ਉਨ੍ਹਾਂ ਮੈਨੂੰ ਕਮਰੇ ਵਿੱਚ ਮੌਜੂਦ ਉੱਦਮੀਆਂ ਨਾਲ ਮਿਲਵਾਉਣ ਦੀ ਪੇਸ਼ਕਸ਼ ਰੱਖੀ। ਅੰਤ 'ਚ, ਮੈਂ ਕੁੱਝ ਕਰ ਸਕਦੀ ਸਾਂ, ਵਧੀਆ ਕਰ ਸਕਦੀ ਸਾਂ; ਉੱਦਮੀਆਂ ਨਾਲ ਗੱਲ ਕਰ ਸਕਦੀ ਸਾਂ, ਮੈਂ ਸੈਮੀ-ਕੰਡਕਟਰਜ਼ ਨਹੀਂ ਲੈਂਦੀ, ਪਰ ਮੈਂ ਉੱਦਮੀਆਂ ਨੂੰ ਤਾਂ ਲੈਂਦੀ ਹਾਂ। ਅਤੇ ਮੈਂ ਜਿੰਨੇ ਵੀ ਸੈਮੀ-ਕੰਡਕਟਰ ਉੱਦਮੀਆਂ ਨੂੰ ਮਿਲੀ (ਅਤੇ ਉਹ ਸਾਡੇ ਹੌਟਸ਼ੌਟ ਬੀ2ਸੀ ਮੁੰਡਿਆਂ ਵਾਂਗ ਨਹੀਂ; ਉਹ ਥੋੜ੍ਹਾ ਚੁੱਪ ਰਹਿੰਦੇ ਹਨ), ਮੇਰਾ ਆਤਮ-ਵਿਸ਼ਵਾਸ ਵਾਪਸ ਆਉਂਦਾ ਚਲਾ ਗਿਆ। ਉੱਦਮੀ ਆਪਣੀਆਂ ਕਹਾਣੀਆਂ ਬਿਆਨ ਕਰਨਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਕੋਈ ਉਨ੍ਹਾਂ ਦੀ ਗੱਲ ਸੁਣੇ ਅਤੇ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਦੀ 'ਸਟੋਰੀ' (ਕਹਾਣੀ) ਕਿਉਂ ਨਹੀਂ? ਤੁਹਾਡੀ ਦਿਲਚਸਪੀ ਕੇਵਲ ਬੀ2ਸੀ/ਈ-ਕਾਮਰਸ ਕਹਾਣੀਆਂ ਵਿੱਚ ਹੀ ਕਿਉਂ ਹੈ? ਮੈਂ ਉਹ ਗੱਲਬਾਤ ਅਤੇ ਆਪਣੇ ਜਵਾਬ ਕਿਸੇ ਹੋਰ 'ਸਟੋਰੀ' ਲਈ ਛੱਡ ਦੇਵਾਂਗੀ। ਪਰ ਇੱਥੇ ਮੈਂ ਮੁੜ ਸੁਣ ਰਹੀ ਸਾਂ। ਲੋਕ ਮੇਰੇ ਦੁਆਲ਼ੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਮੈਨੂੰ ਯਕੀਨ ਹੋਣਾ ਸ਼ੁਰੂ ਹੋ ਗਿਆ ਕਿ ਮੈਂ ਵਧੀਆ ਕਰ ਸਕਦੀ ਸਾਂ। ਮੈਂ ਸੁਣ ਸਕਦੀ ਸਾਂ।

ਸਮਾਰੋਹ ਤੋਂ ਵਾਪਸੀ 'ਤੇ, ਮੈਂ ਇਸ ਘਟਨਾ ਬਾਰੇ ਸੋਚਿਆ ਅਤੇ ਮਹਿਲਾ ਦਿਵਸ ਸਮਾਰੋਹ ਦੌਰਾਨ ਵਾਪਰੀ ਘਟਨਾ ਬਾਰੇ ਸੋਚਿਆ, ਅਤੇ ਫਿਰ ਹੋਰ ਕਈ ਸਮਾਰੋਹਾਂ ਬਾਰੇ ਵੀ ਸੋਚਿਆ ਕਿਉਂਕਿ ਮੈਂ ਹਰ ਰੋਜ਼ ਅਜਿਹੇ ਸਮਾਰੋਹਾਂ ਤੇ ਮੀਟਿੰਗਾਂ 'ਚ ਜਾਂਦੀ ਹੀ ਰਹਿੰਦੀ ਹਾਂ।

ਇਸ ਵਰ੍ਹੇ ਦਿੱਲੀ 'ਚ ਮਹਿਲਾ ਦਿਵਸ ਦੀ ਕਾਨਫ਼ਰੰਸ ਮੌਕੇ ਬਹੁਤ ਹੀ ਵਿਲੱਖਣ ਤੇ ਹੋਣਹਾਰ ਮਹਿਲਾ ਉੱਦਮੀ ਪੁੱਜੀਆਂ ਹੋਈਆਂ ਸਨ ਅਤੇ ਚਾਹਵਾਨ ਉੱਦਮੀ ਵੀ ਮੌਜੂਦ ਸਨ ਅਤੇ ਕੋਈ ਕਾਰੋਬਾਰ ਚਲਾਉਣ ਦੇ ਗੁਰ ਸਿੱਖਣਾ ਚਾਹੁੰਦੀਆਂ ਸਨ। ਬਹੁਤ ਸਾਰੇ ਮਾਹਿਰ ਬੁਲਾਰੇ ਮੰਚ ਉੱਤੇ ਆਏ ਅਤੇ ਫ਼ੰਡਿੰਗ, ਕੀਮਤ-ਅੰਕਣ, ਢਾਂਚਾ-ਬਣਤਰ, ਵਿੱਤੀ ਮਾੱਡਲਿੰਗ ਆਦਿ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਾਫ਼ੀ ਗੱਲਾਂ ਕੀਤੀਆਂ ਪਰ ਮੈਂ ਵੇਖ ਸਕਦੀ ਸਾਂ ਕਿ ਉੱਥੇ ਮੌਜੂਦ ਬਹੁਤੇ ਦਰਸ਼ਕਾਂ ਨੂੰ ਉਹ ਸਮਝ ਨਹੀਂ ਆ ਰਹੀਆਂ ਸਨ। ਬਹੁਤ ਸਾਰੇ ਲੋਕਾਂ ਨੇ ਪੁੱਛਣ ਲਈ ਹੱਥ ਖੜ੍ਹੇ ਕੀਤੇ: ਮੈਂ ਵਿੱਤੀ ਮਾਮਲਿਆਂ ਵਿੱਚ ਮਾਹਿਰ ਨਹੀਂ ਹਾਂ, ਕੀ ਮੈਂ ਇਸ ਦੇ ਯੋਗ ਹੋ ਸਕਾਂਗੀ? ਮੈਂ ਟੈਕਨਾਲੋਜੀ ਵਿੱਚ ਮਾਹਿਰ ਨਹੀਂ ਹਾਂ, ਕੀ ਮੈਂ ਤਕਨੀਕੀ ਕਾਰੋਬਾਰ ਕਰ ਸਕਦੀ ਹਾਂ? ਮੈਨੂੰ ਕੀਮਤ-ਅੰਕਣ ਬਾਰੇ ਨਹੀਂ ਪਤਾ, ਅਤੇ ਫ਼ੰਡ ਇਕੱਠੇ ਕਰਨ ਦੀ ਜਾਣਕਾਰੀ ਮੈਨੂੰ ਨਹੀਂ ਹੈ; ਕੀ ਮੈਂ ਫ਼ੰਡ ਇਕੱਠੇ ਕਰ ਸਕਦੀ ਹਾਂ ਤੇ ਸਹੀ ਮੁਲੰਕਣ ਕਰ ਸਕਦੀ ਹਾਂ?

ਉਨ੍ਹਾਂ ਸਭਨਾਂ ਨੂੰ ਮੇਰਾ ਜਵਾਬ ਸੀ: ਮੈਂ ਫ਼ੰਡਿੰਗ ਬਾਰੇ ਲਿਖਦੀ ਰਹੀ ਹਾਂ, ਹਰ ਕਿਸਮ ਦੀਆਂ ਫ਼ੰਡ-ਰੇਜ਼ਿੰਗ ਖ਼ਬਰਾਂ ਸੁਣਦੀ ਰਹੀ ਹਾਂ ਅਤੇ ਪਿਛਲੇ ਸਾਲ ਅਗਸਤ ਮਹੀਨੇ ਮੈਂ ਵੀ ਪਹਿਲੇ ਗੇੜ ਦੇ ਫ਼ੰਡ ਇਕੱਠੇ ਕੀਤੇ ਸਨ। ਮੈਨੂੰ ਪਤਾ ਨਹੀਂ ਹੈ ਕਿ ਫ਼ੰਡ-ਰੇਜ਼ਿੰਗ ਅਸਲ ਵਿੱਚ ਕੀ ਹੁੰਦੀ ਹੈ। ਮੈਂ ਖ਼ਬਰਾਂ ਦੇ ਵਿਸ਼ਵ ਵਿੱਚ ਰਹਿੰਦੀ ਸਾਂ ਅਤੇ ਮੈਂ ਹਰੇਕ ਪੱਖ ਬਾਰੇ ਹਰ ਕਿਸਮ ਦੀ ਬੌਧਿਕ ਤੇ ਸਿਧਾਂਤਕ ਗੱਲ ਕਰ ਸਕਦੀ ਸਾਂ। ਅਤੇ ਮੈਂ ਵਧੀਆ ਕੰਮ ਕੀਤਾ ਸੀ। ਅਸਲ ਜ਼ਿੰਦਗੀ ਵਿੱਚ ਟਰਮ-ਸ਼ੀਟ, ਧਾਰਾਵਾਂ, ਐਸ.ਐਚ.ਏ. ਤੇ ਕਤਾਰਾਂ ਦੇ ਵਿਚਕਾਰ ਹਰੇਕ ਚੀਜ਼, ਲਾਈਨਾਂ ਦੇ ਉੱਪਰ, ਫ਼ਾਈਨ ਪ੍ਰਿੰਟ ਤੋਂ ਅੱਗੇ... ਸਭ ਕੁੱਝ ਕੀਤਾ। ਮੈਂ ਇਹ ਸਭ ਇੱਕ ਕ੍ਰੈਸ਼ ਕੋਰਸ ਵਜੋਂ ਸਿੱਖਿਆ, ਜਦੋਂ-ਜਦੋਂ ਵੀ ਉਹ ਵਾਪਰਦਾ ਚਲਾ ਗਿਆ। ਜਦੋਂ ਕੁੱਝ ਵੀ ਤੁਹਾਡੇ ਨਾਲ਼ ਵਾਪਰਦਾ ਹੈ, ਤਾਂ ਤੁਸੀਂ ਉਹ ਕੰਮ ਕਰਦੇ ਹੋਏ ਸਿੱਖਦੇ ਹੋ। ਤੁਹਾਡੇ ਕੋਲ਼ ਸਿੱਖਣ ਤੋਂ ਬਿਨਾਂ ਹੋਰ ਕੋਈ ਵਿਕਲਪ ਵੀ ਨਹੀਂ ਹੁੰਦਾ, ਤੁਹਾਡੇ ਕੋਲ਼ ਸਮਝਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੁੰਦਾ ਅਤੇ ਬਾਕੀ ਦੀਆਂ ਗੱਲਾਂ ਤੁਸੀਂ ਆਪਣੇ ਵਕੀਲਾਂ ਤੇ ਅਕਾਊਂਟੈਂਟਸ ਉੱਤੇ ਛੱਡ ਦਿੰਦੇ ਹੋ। ਮੈਂ ਉਹ ਸਭ ਸਮਝਦੀ ਹਾਂ, ਜੋ ਵੀ ਜ਼ਰੂਰੀ ਹੁੰਦਾ ਹੈ, ਜੋ ਕੁੱਝ ਸਮਝਣਾ ਲਾਜ਼ਮੀ ਹੁੰਦਾ ਹੈ, ਉਹ ਜਾਣਦੀ ਹਾਂ ਤੇ ਬਾਕੀ ਵਕੀਲਾਂ ਉੱਤੇ ਛੱਡ ਦਿੰਦੀ ਹਾਂ।

ਕੀ ਮੇਰੇ ਲਈ ਹਰ ਚੀਜ਼ ਬਾਰੇ ਜਾਣਨਾ ਜ਼ਰੂਰੀ ਹੈ? ਨਹੀਂ, ਬਿਲਕੁਲ ਨਹੀਂ। ਕੀ ਮੈਂ ਉਨ੍ਹਾਂ ਮਾਹਿਰਾਂ ਉੱਤੇ ਨਿਰਭਰ ਰਹਾਂ, ਜਿਨ੍ਹਾਂ ਦੀਆਂ ਸੇਵਾਵਾਂ ਮੈਂ ਉਹ ਕੰਮ ਕਰਨ ਲਈ ਲਈਆਂ ਹਨ (ਅਤੇ ਮੈਂ ਆਪਣੇ ਮਿਆਰਾਂ ਅਨੁਸਾਰ ਬਹੁਤ ਸਾਰਾ ਧਨ ਅਦਾ ਕਰਨ ਜਾ ਰਹੀ ਸਾਂ) ਅਤੇ ਜੋ ਕੰਮ ਉਹ ਵਧੀਆ ਤਰੀਕੇ ਨਾਲ਼ ਕਰ ਸਕਦੇ ਸਨ? ਹਾਂ, ਹਾਂ ਅਤੇ ਹਾਂ।

ਇੱਥੋਂ ਕੁੱਝ ਜਾਣਨ ਤੇ ਨਾ ਜਾਣਨ ਬਾਰੇ ਸੁਆਲ ਪੈਦਾ ਹੁੰਦਾ ਹੈ। ਇੱਕ ਅਜਿਹਾ ਵਿਸ਼ਵ, ਜਿੱਥੇ ਅਸੀਂ ਮਾਹਿਰਾਂ ਤੇ ਜਾਣਕਾਰਾਂ ਨਾਲ਼ ਘਿਰੇ ਹੋਏ ਹਾਂ। ਕੀ ਇੱਕ ਸਫ਼ਲ ਉੱਦਮੀ ਜਾਂ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਬਣਨ ਲਈ ਸਾਨੂੰ ਬਹੁਤੀਆਂ ਗੱਲਾਂ ਤੇ ਚੀਜ਼ਾਂ ਬਾਰੇ ਜਾਣਨਾ ਜ਼ਰੂਰੀ ਹੈ? ਮੈਨੂੰ ਅਜਿਹਾ ਨਹੀਂ ਲਗਦਾ। ਕੁੱਝ ਨਾ ਜਾਣਨਾ ਅਤੇ ਦਰਅਸਲ, ਕੁੱਝ ਜਾਣਨ ਦਾ ਕੋਈ ਫ਼ਾਇਦਾ ਨਹੀਂ ਹੈ। ਅਕਸਰ, ਜਦੋਂ ਅਸੀਂ ਹਰੇਕ ਸੁਆਲ ਦਾ ਜੁਆਬ ਦੇਣ ਦਾ ਜਤਨ ਕਰਦੇ ਹਾਂ, ਤਾਂ ਅਸੀਂ ਠੋਕਰ ਖਾਂਦੇ ਹਾਂ। ਇਹ ਕਹਿਣਾ ਠੀਕ ਹੈ,''ਮੈਨੂੰ ਪਤਾ ਨਹੀਂ ਹੈ, ਤੁਸੀਂ ਹੀ ਮੈਨੂੰ ਇਸ ਬਾਰੇ ਖੁੱਲ੍ਹ ਕੇ ਕਿਉਂ ਨਹੀਂ ਦੱਸ ਦਿੰਦੇ?''

ਇਸ ਨੂੰ ਕਰੋ। ਇਸ ਨੂੰ ਕਰਨਾ ਵਧੀਆ ਚੀਜ਼ਾਂ ਵਿਚੋਂ ਇੱਕ ਹੈ। ਆਖ਼ਰ, ਅਸੀਂ ਅਜਿਹੇ ਲੋਕਾਂ ਨਾਲ ਨਹੀਂ ਘਿਰੇ ਹੋਏ, ਜਿਨ੍ਹਾਂ ਨੂੰ ਸਾਰੀ ਜਾਣਕਾਰੀ ਹੈ? ਇੰਝ ਆਖ ਕੇ ਕਿ ਸਾਨੂੰ ਪਤਾ ਨਹੀਂ ਹੈ, ਅਸੀਂ ਵਿਲੱਖਣ ਨਹੀਂ ਬਣ ਜਾਵਾਂਗੇ ਕਿਉਂਕਿ ਮੈਂ ਮੰਨ ਲਿਆ ਹੈ ਕਿ ਮੈਨੂੰ ਇਹ ਸਭ ਪਤਾ ਨਹੀਂ ਹੈ।

ਸਟਾਰਟ-ਅੱਪਸ ਨੂੰ, ਮੈਂ ਅੱਗੇ ਵਧਣ ਅਤੇ ਮਾਹਿਰਾਂ ਦੀਆਂ ਸੇਵਾਵਾਂ ਲੈਣ ਲਈ ਆਖਾਂਗੀ ਅਤੇ ਕਹਾਂਗੀ ਕਿ ਉਨ੍ਹਾਂ ਨੂੰ ਆਪਣਾ ਕੰਮ ਕਰਨ ਦੇਵੋ। ਇਸ ਵਰ੍ਹੇ ਮੈਂ ਆਪਣੀ ਕੰਪਨੀ ਵਿੱਚ ਕਰ ਰਹੀ ਹਾਂ। ਮੈਂ ਮੋਹਰੀਆਂ ਦੀ ਇੱਕ ਬਿਹਤਰੀਨ ਟੀਮ ਦੀਆਂ ਸੇਵਾਵਾਂ ਲਈਆਂ ਹਨ ਅਤੇ ਮੈਂ ਆਰਾਮ ਨਾਲ ਬੈਠਣ ਜਾ ਰਹੀ ਹਾਂ (ਠੀਕ ਹੈ, ਅਜਿਹਾ ਹੋਣ ਦੀ ਬਹੁਤੀ ਸੰਭਾਵਨਾ ਨਹੀਂ ਹੋ ਸਕਦੀ ਕਿਉਂਕਿ ਜੋ ਵੀ ਇਹ ਪੜ੍ਹ ਰਹੇ ਹਨ, ਮੇਰੇ ਬਾਰੇ ਜਾਣਦੇ ਹਨ) ਅਤੇ ਮਾਹਿਰਾਂ ਨੂੰ ਆਪਣੀ ਮੁਹਾਰਤ ਵਿਖਾਉਣ ਦੇਵਾਂ।

ਅਤੇ ਮੁਹਾਰਤ ਦੀ ਗੱਲ ਕਰਦਿਆਂ, ਸੀ.ਐਨ.ਬੀ.ਸੀ. 'ਚ ਜਿੱਥੇ ਮੇਰੀ ਪਿਛਲੀ ਨੌਕਰੀ ਸੀ, ਮੇਰੇ ਬੌਸ ਕੁੱਝ ਦਿਲਚਸਪ ਵਿਅਕਤੀ ਸਨ। ਕਿਸੇ ਵੀ ਮੀਟਿੰਗ ਤੋਂ ਪਹਿਲਾਂ, ਉਹ ਮੈਨੂੰ ਆਖਦੇ ਸਨ ਕਿ ਮੈਂ ਕੰਪਨੀ ਬਾਰੇ ਸਾਰੀ ਸਮੱਗਰੀ ਤਿਆਰ ਕਰ ਲਵਾਂ। ਅਤੇ ਜਦੋਂ ਅਸੀਂ ਅਜਿਹੀਆਂ ਮੀਟਿੰਗਾਂ 'ਚ ਹੁੰਦੇ ਸਾਂ, ਤਾਂ ਉਹ ਮੈਨੂੰ ਹਰ ਵਾਰ ਪੁੱਛਦੇ ਸਨ: ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕੀ ਕਰਦੇ ਹੋ? ਉਹ ਉਦੋਂ ਤੱਕ ਸੁਆਲ ਪੁੱਛਦੇ ਸਨ, ਜਦੋਂ ਤੱਕ ਕਿ ਉਨ੍ਹਾਂ ਨੂੰ ਕੰਪਨੀ ਦਾ ਅਸਲੀ ਕਾਰਜਕਾਰੀ ਮਾੱਡਲ ਨਹੀਂ ਮਿਲ਼ ਜਾਂਦਾ ਸੀ। ਮੈਂ ਉਨ੍ਹਾਂ ਦੇ ਸੁਆਲਾਂ ਨੂੰ ਅਕਸਰ ਗੂੰਗੇ ਸਮਝਦੀ ਸਾਂ। ਹੋਰਨਾਂ ਵੇਲਿਆਂ ਦੌਰਾਨ, ਮੈਂ ਪਰੇਸ਼ਾਨ ਹੋ ਜਾਂਦੀ ਸਾਂ ਕਿ ਕੰਪਨੀ ਬਾਰੇ ਜੋ ਪਿਛੋਕੜ ਸਮੱਗਰੀ ਮੈਂ ਇਕੱਠੀ ਕੀਤੀ ਹੈ, ਕੀ ਉਨ੍ਹਾਂ ਨੂੰ ਉਸ ਉੱਤੇ ਭਰੋਸਾ ਨਹੀਂ ਹੈ? ਉਹ ਕੰਪਨੀ ਬਾਰੇ ਇੱਕ ਵਿਦਿਆਰਥੀ ਵਾਂਗ ਪ੍ਰਸ਼ਨ ਕਿਉਂ ਪੁੱਛਦੇ ਹਨ, ਇੱਕ-ਇੱਕ ਸਤਰ ਕਰ ਕੇ; ਬਿਲਕੁਲ ਉਵੇਂ, ਜਿਵੇਂ ਕਿਸੇ ਬੱਚੇ ਨੂੰ ਸਮਝਾਈਦਾ ਹੈ। ਅਤੇ ਛੇਤੀ ਹੀ, ਮੈਂ ਮਹਿਸੂਸ ਕੀਤਾ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਆਪਣਾ ਮਨ ਉਸ ਮੇਜ਼ ਉੱਤੇ ਲਿਆਉਂਦੇ ਸਨ, ਅਤੇ ਬਹੁਤ ਹੀ ਸਾਦੇ ਤਰੀਕੇ ਨਾਲ਼ ਇਹ ਸਮਝਣ ਦੀ ਕੋਸ਼ਿਸ਼ ਕਰਦੇ ਸਨ ਕਿ ਕੰਪਨੀ ਨੇ ਅਸਲ ਵਿੱਚ ਕੀ ਕੀਤਾ ਹੈ, ਇਹੋ ਉਸ ਮੀਟਿੰਗ ਦੀ ਸਭ ਤੋਂ ਵੱਡੀ ਕੀਮਤ ਹੁੰਦੀ ਸੀ। ਉਹ ਇਹ ਸਭ ਉਨ੍ਹਾਂ ਵਿਅਕਤੀਆਂ ਤੋਂ ਜਾਣਦੇ ਸਨ, ਜਿਹੜੇ ਖੁੱਲ੍ਹੇ ਮਨ ਨਾਲ਼ ਕੰਪਨੀ ਚਲਾ ਰਹੇ ਸਨ ਅਤੇ ਉਨ੍ਹਾਂ ਕੋਲ਼ ਬਿਹਤਰੀਨ ਹੱਲ ਹੁੰਦੇ ਸਨ। ਉਹ ਇੱਕ ਐਮ.ਡੀ. ਵਜੋਂ ਉਸ ਮੀਟਿੰਗ ਵਿੱਚ ਨਹੀਂ ਜਾਂਦੇ ਸਨ; ਉਹ ਉੱਥੇ ਇੰਝ ਜਾਂਦੇ ਸਨ ਕਿ ਜਿਵੇਂ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਹੁੰਦਾ ਸੀ ਅਤੇ ਉਹ ਜਿਵੇਂ ਸਭ ਕੁੱਝ ਜਾਣਨ ਦੇ ਚਾਹਵਾਨ ਰਹਿੰਦੇ ਸਨ।

ਇਸ ਬਾਰੇ ਸੋਚੋ, ਅਸੀਂ ਇੱਕ-ਦੂਜੇ ਨਾਲ ਕਿੰਨੀ ਕੁ ਵਾਰ ਗੱਲ ਕਰਦੇ ਹਾਂ, ਮਾਨਤਾਵਾਂ ਬਣਾਉਂਦੇ ਹਾਂ, ਕਿਸੇ ਵਿਅਕਤੀ, ਕੰਪਨੀ, ਕਾਰੋਬਾਰ ਜਾਂ ਕਿਸੇ ਮਾਮਲੇ ਬਾਰੇ ਕੁੱਝ ਜਾਣਦੇ ਹਾਂ, ਉਸ ਨੂੰ ਅਸਲ ਵਿੱਚ, ਬੁਨਿਆਦੀ ਰੂਪ ਵਿੱਚ ਤੇ ਸਾਧਾਰਣ ਤਰੀਕੇ ਨਾਲ਼ ਜਾਣੇ ਬਗ਼ੈਰ।

ਹਰ ਰੋਜ਼, ਭਾਵੇਂ ਮੀਡੀਆ ਹੋਵੇ, ਮਾਹਿਰ, ਨਿਵੇਸ਼ਕ ਜਾਂ ਸਾਥੀ ਹੋਣ, ਲੋਕ ਤੁਹਾਡੇ ਬਾਰੇ ਮਾਨਤਾਵਾਂ ਬਣਾਉਂਦੇ ਹਨ। ਹਰ ਰੋਜ਼ ਲੋਕ ਤੁਹਾਡੇ ਬਾਰੇ ਕਾਫ਼ੀ ਕੁੱਝ ਜਾਣਨਾ ਚਾਹੁੰਦੇ ਹਨ, ਇੱਕ ਨੁਕਤੇ ਉੱਤੇ ਆ ਕੇ ਇਹ ਬਹੁਤ ਮਜ਼ਾਕੀਆ ਜਾਪਦਾ ਹੈ। ਆਓ ਆਪਾਂ ਇੱਕ-ਦੂਜੇ ਦਾ ਖ਼ਿਆਲ ਰੱਖੀਏ: ਆਓ ਆਪਾਂ ਬਹੁਤ ਜੋਸ਼ ਤੇ ਮਾਣ ਨਾਲ ਇਹ ਮੰਨੀਏ ਕਿ ਸਾਨੂੰ ਨਹੀਂ ਪਤਾ, ਸਾਡੇ ਕੋਲ਼ ਸਾਰੇ ਜਵਾਬ ਨਹੀਂ ਹਨ, ਅਤੇ ਦੂਜੇ ਨੂੰ ਵਿਆਖਿਆ ਪੇਸ਼ ਕਰਨ ਦਾ ਮੌਕਾ ਦਿੱਤੇ ਬਗ਼ੈਰ ਕੋਈ ਵਿਚਾਰ ਨਾ ਬਣਾਈਏ। ਇਹ ਆਜ਼ਾਦੀ ਦੇਣਾ ਹੈ; ਇਹ ਜਾਦੂਮਈ ਹੈ। ਮੈਨੂੰ ਯਕੀਨ ਹੈ ਕਿ ਜੇ ਤੁਸੀਂ ਅਜਿਹਾ ਅਭਿਆਸ ਕਰੋ, ਤਾਂ ਤੁਸੀਂ ਬਹੁਤ ਵਧੀਆ ਸਬੰਧ ਕਾਇਮ ਕਰ ਸਕੋਗੇ, ਬਹੁਤ ਵਿਲੱਖਣ ਸੌਦੇ ਜਿੱਤ ਸਕੋਗੇ, ਅਤੇ ਤੁਹਾਨੂੰ ਹਰ ਖੇਤਰ ਤੋਂ ਵਿਲੱਖਣ ਸਹਾਇਤਾ ਵੀ ਮਿਲ਼ ਸਕੇਗੀ।

ਅਤੇ ਜਿਵੇਂ ਕਿ ਆਖਿਆ ਜਾਂਦਾ ਹੈ ਕਿ ਕੁੱਝ ਵਾਰ ਤੁਹਾਡੀ ਹਾਰ ਵਿੱਚ ਹੀ ਜਿੱਤ ਲੁਕੀ ਹੁੰਦੀ ਹੈ। ਇਸੇ ਤਰ੍ਹਾਂ, ਕੁੱਝ ਨਾ ਜਾਣ ਕੇ, ਤੁਸੀਂ ਕੁੱਝ ਵਾਰ ਇਸ ਬਾਰੇ ਸਭ ਕੁੱਝ ਜਾਣਨ ਦਾ ਮੌਕਾ ਹਾਸਲ ਕਰ ਲੈਂਦੇ ਹੋ।

ਲੇਖਕ: ਸ਼੍ਰਧਾ ਸ਼ਰਮਾ

Add to
Shares
0
Comments
Share This
Add to
Shares
0
Comments
Share
Report an issue
Authors

Related Tags