ਸੰਸਕਰਣ
Punjabi

ਵਣਜਾਰਿਆਂ ਨੂੰ ਇੱਕ ਥਾਂ ਸਥਾਪਤ ਕਰਨ ਤੇ ਪਛਾਣ ਦਿਵਾਉਣ 'ਚ ਜੁਟੇ ਪੱਤਰਕਾਰ ਮਿੱਤਲ ਪਟੇਲ ਦੀ ਵਿਲੱਖਣ ਕੋਸ਼ਿਸ਼

3rd Dec 2015
Add to
Shares
0
Comments
Share This
Add to
Shares
0
Comments
Share

72 ਹਜ਼ਾਰ ਵਣਜਾਰਿਆਂ ਦੇ ਬਣਵਾਏ ਵੋਟਰ ਆਈ.ਕਾਰਡ...

60 ਲੱਖ ਰੁਪਏ ਤੋਂ ਜ਼ਿਆਦਾ ਦਾ ਦਿਵਾਇਆ ਲੋਨ...

ਕਿੱਤਾਮੁਖੀ ਸਿਖਲਾਈ ਦਿਵਾਉਣ ਤੇ ਘਰ ਬਣਾਉਣ 'ਚ ਕਰਦੇ ਹਨ ਮਦਦ...

ਕਦੇ ਤੁਸੀਂ ਰਸੋਈਘਰ ਵਿੱਚ ਵਰਤੀਆਂ ਜਾਣ ਵਾਲੀਆਂ ਛੁਰੀਆਂ ਦੀ ਧਾਰ ਤੇਜ਼ ਕਰਨ ਵਾਲਿਆਂ ਨੂੰ ਮਿਲੇ ਹੋ ਜਾਂ ਤੁਸੀਂ ਰੱਸੀਆਂ ਉਤੇ ਚੱਲਣ ਵਾਲੇ ਬਾਜ਼ੀਗਰਾਂ ਨੂੰ ਵੇਖਿਆ ਹੈ ਜਾਂ ਫਿਰ ਕਦੇ ਸਪੇਰੇ ਦੀ ਖੇਡ ਦਾ ਮਜ਼ਾ ਲੁੱਟਿਆ ਹੈ। ਭਾਵੇਂ ਅੱਜ ਕੱਲ੍ਹ ਅਜਿਹੇ ਲੋਕ ਬਹੁਤ ਘੱਟ ਵਿਖਾਈ ਦੇਣ ਲੱਗ ਪਏ ਹਨ ਪਰ ਕੀ ਕੋਈ ਇਸ ਗੱਲ ਉਤੇ ਯਕੀਨ ਕਰੇਗਾ ਕਿ ਸਾਡੇ ਦੇਸ਼ ਵਿੱਚ ਅਜਿਹੇ ਲੋਕਾਂ ਦੀ ਆਬਾਦੀ ਕਰੋੜਾਂ ਵਿੱਚ ਹੈ; ਜਿਨ੍ਹਾਂ ਦੀ ਆਪਣੀ ਕੋਈ ਪਛਾਣ ਨਹੀਂ ਹੈ। ਜਿਨ੍ਹਾਂ ਕੋਲ ਉਹ ਸਹੂਲਤਾਂ ਨਹੀਂ ਹਨ, ਜੋ ਕਿਸੇ ਆਮ ਭਾਰਤੀ ਨਾਗਰਿਕ ਕੋਲ ਹੁੰਦੀਆਂ ਹਨ। ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਆਪਾਂ ਖਾਨਾਬਦੋਸ਼ ਜਾਂ ਵਣਜਾਰਾ ਕਬੀਲਿਆਂ ਦੇ ਨਾਂਅ ਨਾਲ ਜਾਣਦੇ ਹਾਂ ਅਤੇ ਉਨ੍ਹਾਂ ਦੇ ਇਸੇ ਹੱਕ ਦੀ ਲੜਾਈ ਲੜ ਰਹੇ ਹਨ ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ ਪੱਤਰਕਾਰ ਸ੍ਰੀਮਤੀ ਮਿੱਤਲ ਪਟੇਲ। ਜੋ ਕਦੇ ਪੱਤਰਕਾਰ ਬਣ ਕੇ ਯੂ.ਪੀ.ਐਸ.ਸੀ. ਦੀ ਤਿਆਰੀ ਕਰ ਰਹੇ ਸਨ ਪਰ ਅੱਜ ਉਹ ਖਾਨਾਬਦੋਸ਼ ਭਾਈਚਾਰੇ ਦੇ ਲੋਕਾਂ ਨੂੰ ਨਾ ਕੇਵਲ ਉਨ੍ਹਾਂ ਦੇ ਅਧਿਕਾਰ ਦਿਵਾ ਰਹੇ ਹਨ, ਸਗੋਂ ਉਨ੍ਹਾਂ ਦੇ ਵਿਕਾਸ ਲਈ ਆਸਾਂ ਦੇ ਨਵੇਂ ਬੂਹੇ ਵੀ ਖੋਲ੍ਹ ਰਹੇ ਹਨ।

image


ਮਿੱਤਲ ਪਟੇਲ ਜਦੋਂ ਪੱਤਰਕਾਰੀ ਦੀ ਪੜ੍ਹਾਈ ਕਰ ਰਹੇ ਸਲ, ਤਦ ਉਸੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਅਜਿਹੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ। ਤਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਕੱਲੇ ਗੁਜਰਾਤ ਸੂਬੇ ਦੇ ਸਰਕਾਰੀ ਦਸਤਾਵੇਜ਼ਾਂ ਵਿੱਚ ਹੀ 28 ਖ਼ਾਨਾਬਦੋਸ਼ ਕਬੀਲੇ ਹਨ, ਜਦ ਕਿ 12 ਹੋਰ ਅਜਿਹੇ ਕਬੀਲੇ ਹਨ, ਜੋ ਕਿਸੇ ਸਰਕਾਰੀ ਕਾਗਜ਼ ਵਿੱਚ ਦਰਜ ਨਹੀਂ ਸਨ। ਸੈਰ-ਸਪਾਟੇ ਦੇ ਸ਼ੌਕੀਨ ਹੋਣ ਕਾਰਣ ਉਨ੍ਹਾਂ ਕੋਲ ਸਭ ਤੋਂ ਵੱਡਾ ਸੰਕਟ ਸੀ ਆਪਣੀ ਪਛਾਣ ਬਣਾਉਣ ਦਾ। ਜਿਵੇਂ ਉਨ੍ਹਾਂ ਕੋਲ ਵੋਟਰ ਆਈ. ਕਾਰਡ, ਰਾਸ਼ਨ ਕਾਰਡ, ਪੈਨ ਕਾਰਡ, ਪਾਸਪੋਰਟ ਕੁੱਝ ਵੀ ਨਹੀਂ ਸੀ ਕਿਉਂਕਿ ਸਦੀਆਂ ਤੋਂ ਉਹ ਆਪਣੇ ਕੰਮ ਕਾਰਣ ਇੱਕ ਤੋਂ ਦੂਜੇ ਪਿੰਡ ਘੁੰਮਿਆ ਕਰਦੇ ਸਨ। ਉਹ ਲੋਕ ਅਜਿਹਾ ਕੋਈ ਕੰਮ ਨਹੀਂ ਕਰਦੇ ਹਨ, ਜੋ ਇੱਕ ਥਾਂ ਰਹਿ ਕੇ ਵੱਧ ਦਿਨਾਂ ਤੱਕ ਕੀਤਾ ਜਾ ਸਕੇ। ਉਨ੍ਹਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ ਸੀ; ਜਿਸ ਕਰ ਕੇ ਉਨ੍ਹਾਂ ਕੋਲ ਆਮ ਲੋਕਾਂ ਵਾਗ ਕੋਈ ਮੂਲ ਨਿਵਾਸ ਨਹੀਂ ਸੀ।

ਅਰੰਭ ਵਿੱਚ ਮਿੱਤਲ ਪਟੇਲ ਚਾਹੁੰਦੇ ਸਨ ਕਿ ਉਹ ਸਰਕਾਰ ਅਤੇ ਖਾਨਾਬਦੋਸ਼ ਲੋਕਾਂ ਲਈ ਕੰਮ ਕਰਨ ਵਾਲੀ ਸਵੈ-ਸੇਵੀ ਸੰਗਠਨਾਂ ਨੂੰ ਇਨ੍ਹਾਂ ਦੀ ਪਰੇਸ਼ਾਨੀ ਬਾਰੇ ਦੱਸਣ; ਤਾਂ ਜੋ ਉਨ੍ਹਾਂ ਦੀ ਇਸ ਔਕੜ ਨੂੰ ਦੂਰ ਕੀਤਾ ਜਾ ਸਕੇ ਪਰ ਹੌਲੀ-ਹੌਲੀ ਜਦੋਂ ਉਨ੍ਹਾਂ ਦੀਆਂ ਅਜਿਹੀਆਂ ਸਮੱਸਿਆਵਾਂ ਹੋਰ ਵਧਣ ਲੱਗੀਆਂ, ਤਾਂ ਉਨ੍ਹਾਂ ਫ਼ੈਸਲਾ ਕੀਤਾ ਕਿ ਕਿਉਂ ਨਾ ਖ਼ੁਦ ਹੀ ਇਸ ਖੇਤਰ ਵਿੱਚ ਕੰਮ ਕੀਤਾ ਜਾਵੇ। ਫਿਰ ਉਨ੍ਹਾਂ 'ਵਿਚਰਤਾ ਸਮੁਦਾਇ ਸਮਰਥਨ ਮੰਚ' ਦੀ ਸਥਾਪਨਾ ਕੀਤੀ। ਸੰਗਠਨ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਖਾਨਾਬਦੋਸ਼ ਲੋਕਾਂ ਦੀਆਂ ਔਕੜਾਂ ਦੂਰ ਕਰਨ ਲਈ ਸਾਲ 2007 ਵਿੱਚ ਗੁਜਰਾਤ ਦੇ ਉਦੋਂ ਦੇ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇਹ ਭਰੋਾ ਦਿਵਾਉਣ ਵਿੱਚ ਸਫ਼ਲ ਰਹੇ ਕਿ ਅਜਿਹੇ ਲੋਕਾਂ ਲਈ ਵੋਟਰ ਆਈ. ਕਾਰਡ ਬਣਨੇ ਕਿੰਨੇ ਜ਼ਰੂਰੀ ਹਨ। ਫਿਰ ਕਮਿਸ਼ਨ ਉਨ੍ਹਾਂ ਲੋਕਾਂ ਦੇ ਵੋਟਰ ਆਈ.ਕਾਰਡ ਬਣਾਉਣ ਲਈ ਸਹਿਮਤ ਹੋਇਆ, ਜਿਨ੍ਹਾਂ ਬਾਰੇ ਸ੍ਰੀਮਤੀ ਮਿੱਤਲ ਪਟੇਲ ਨੇ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਸੀ। ਇਸ ਤਰ੍ਹਾਂ ਉਨ੍ਹਾਂ ਪਹਿਲੀ ਵਾਰ 20 ਹਜ਼ਾਰ ਤੋਂ ਵੀ ਵੱਧ ਲੋਕਾਂ ਦੇ ਵੋਟਰ ਆਈ.ਕਾਰਡ ਬਣਵਾਏ, ਜੋ ਫਿਰਤੂ ਕਬੀਲਿਆਂ ਨਾਲ ਸਬੰਧਤ ਸਨ।

image


ਮਿੱਤਲ ਪਟੇਲ ਅਨੁਸਾਰ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਲੋਕਾਂ ਨਾਲ ਕੰਮ ਕਿਵੇਂ ਕੀਤਾ ਜਾਵੇ। ਜਿਵੇਂ ਉਨ੍ਹਾਂ ਇਹ ਗੱਲ ਸਮਝ ਲਈ ਸੀ ਕਿ ਫਿਰਤੂ ਕਬੀਲੇ ਦੇ ਲੋਕ ਚਾਹੇ ਸਾਲ ਭਰ ਕਿਤੇ ਮਰਜ਼ੀ ਘੁੰਮਣ, ਪਰ ਮਾਨਸੂਨ ਦੌਰਾਨ ਉਹ ਯਾਤਰਾ ਨਹੀਂ ਕਰਦੇ। ਉਹ ਹਰ ਸਾਲ ਕਿਸੇ ਅਜਿਹੇ ਪਿੰਡ ਵਿੱਚ ਰੁਕਦੇ ਹਨ, ਜਿੱਥੇ ਉਨ੍ਹਾਂ ਨੂੰ ਸਭ ਤੋਂ ਵੱਧ ਪਿਆਰ ਮਿਲਦਾ ਹੈ। ਇਹ ਗੱਲ ਉਨ੍ਹਾਂ ਚੋਣ ਕਮਿਸ਼ਨਰ ਸਾਹਮਣੇ ਵੀ ਰੱਖੀ ਤੇ ਕਮਿਸ਼ਨ ਨੂੰ ਕਿਹਾ ਕਿ ਜਿੱਥੇ ਇਹ ਲੋਕ ਮਾਨਸੂਨ ਦੇ ਮੌਸਮ ਦੌਰਾਨ ਹਰ ਸਾਲ ਠਹਿਰਦੇ ਹਨ, ਉਸੇ ਥਾਂ ਨੂੰ ਉਨ੍ਹਾਂ ਦਾ ਪੱਕਾ ਪਤਾ ਮੰਨ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਉਸ ਪਿੰਡ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਉਹ ਵੀ ਹਿੱਸੇਦਾਰ ਬਣ ਗਏ। ਫਿਰ ਅਜਿਹੇ ਲੋਕਾਂ ਦੇ ਨਾ ਕੇਵਲ ਵੋਟਰ ਆਈ. ਕਾਰਡ ਬਣਨੇ ਸ਼ੁਰੂ ਹੋਏ, ਸਗੋਂ ਉਨ੍ਹਾਂ ਨੂੰ ਰਾਸ਼ਨ ਕਾਰਡ ਅਤੇ ਹੋਰ ਸਰਕਾਰੀ ਸਹੂਲਤਾਂ ਦੇ ਲਾਭ ਮਿਲਣ ਲੱਗ ਪਏ। ਅੱਜ ਮਿੱਤਲ ਪਟੇਲ 72 ਹਜ਼ਾਰ ਤੋਂ ਵੱਧ ਲੋਕਾਂ ਦੇ ਵੋਟਰ ਕਾਰਡ ਬਣਵਾਉਣ 'ਚ ਮਦਦ ਕਰ ਚੁੱਕੇ ਹਨ। ਪਿੱਛੇ ਜਿਹੇ ਉਨ੍ਹਾਂ ਇੱਕ ਕੈਂਪ ਰਾਹੀਂ 500 ਖਾਨਾ ਬਦੋਸ਼ ਲੋਕਾਂ ਦੇ ਵੋਟਰ ਕਾਰਡ ਬਣਵਾਏ ਹਨ।

image


ਸਿਰਫ਼ ਵੋਟਰ ਕਾਰਡ ਜਾਂ ਰਾਸ਼ਨ ਕਾਰਡ ਬਣਵਾ ਕੇ ਹੀ ਮਿੱਤਲ ਪਟੇਲ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਨਹੀਂ ਝਾੜਿਆ, ਸਗੋਂ ਉਨ੍ਹਾਂ ਨੇ ਵਿਕਾਸ ਲਈ ਵੀ ਕਈ ਕੰਮ ਕਰਵਾਏ। ਉਨ੍ਹਾਂ ਆਪਣੀ ਸੰਸਥਾ 'ਵਿਚਰਤਾ ਸਮੁਦਾਇ ਸਮਰਥਨ ਮੰਚ' ਰਾਹੀਂ ਅਜਿਹੀਆਂ ਥਾਵਾਂ ਉਤੇ ਤੰਬੂ ਲਾ ਕੇ ਸਕੂਲ ਚਲਾਏ; ਜਿੱਥੇ ਫਿਰਤੂ ਜਾਤੀ ਦੇ ਲੋਕਾਂ ਦੀ ਚੋਖੀ ਗਿਣਤੀ ਹੈ। ਅੱਜ ਗੁਜਰਾਤ ਵਿੱਚ ਉਨ੍ਹਾਂ ਦੀ ਜੱਥੇਬੰਦੀ 13 ਥਾਵਾਂ ਉਤੇ ਤੰਬੂਆਂ ਵਿੱਚ ਸਕੂਲ ਚਲਾ ਰਹੀ ਹੈ। ਉਨ੍ਹਾਂ ਦੇ ਜਤਨਾਂ ਸਦਕਾ ਅੱਜ ਗੁਜਰਾਤ ਵਿੱਚ 40 ਖਾਨਾਬਦੋਸ਼ ਕਬੀਲਿਆਂ ਵਿੱਚੋਂ 19 ਕਬੀਲਿਆਂ ਦੇ ਬੱਚੇ ਪਹਿਲੀ ਵਾਰ ਪ੍ਰਾਇਮਰੀ ਸਿੱਖਿਆ ਹਾਸਲ ਕਰ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ।

ਖਾਨਾਬਦੋਸ਼ ਲੋਕ ਜਦੋਂ ਇੱਕ ਥਾਂ ਨਹੀਂ ਰਹਿੰਦੇ, ਤਾਂ ਉਨ੍ਹਾਂ ਦੇ ਬੱਚੇ ਇੱਕ ਥਾਂ ਰਹਿ ਕੇ ਪੜ੍ਹਾਈ ਕਿਵੇਂ ਕਰਨਗੇ? ਇਸ ਸੁਆਲ ਦੇ ਜੁਆਬ ਵਿੱਚ ਮਿੱਤਲ ਪਟੇਲ ਦਾ ਕਹਿਣਾ ਹੈ ਕਿ 'ਅਸੀਂ ਵੇਖਿਆ ਕਿ ਵਣਜਾਰਾ ਭਾਈਚਾਰੇ ਦੇ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਤਾਂ ਚਾਹੁੰਦੇ ਸਨ ਪਰ ਉਹ ਕੰਮ-ਧੰਦਾ ਵੀ ਨਹੀਂ ਛੱਡ ਸਕਦੇ ਸਨ। ਇਸੇ ਲਈ ਉਨ੍ਹਾਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾਣਾ ਪੈਂਦਾ ਸੀ। ਇਸ ਸਮੱਸਿਆ ਨਾਲ ਨਿਪਟਣ ਲਈ ਅਸੀਂ ਸੌਰਾਸ਼ਟਰ, ਅਹਿਮਦਾਬਾਦ ਤੇ ਰਾਜਨਪੁਰ 'ਚ 4 ਹੋਸਟਲ ਖੋਲ੍ਹੇ। ਜਿੱਥੇ ਅੱਜ 700 ਬੱਚੇ ਪੜ੍ਹਾਈ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਮਾਪੇ ਭਾਵੇਂ ਮਹੀਨਿਆਂ ਬੱਧੀ ਲਈ ਕੰਮ ਉਤੇ ਚਲੇ ਜਾਣ ਪਰ ਉਨ੍ਹਾਂ ਦੇ ਬੱਚੇ ਇੱਕ ਥਾਂ ਰਹਿ ਕੇ ਪੜ੍ਹਾਈ ਕਰ ਸਕਦੇ ਹਨ।' ਉਧਰ ਮਿੱਤਲ ਪਟੇਲ ਤੇ ਉਨ੍ਹਾਂ ਦੀ ਟੀਮ ਨੇ ਵੇਖਿਆ ਕਿ ਜੋ ਪੀੜ੍ਹੀਆਂ ਸਾਲਾਂ ਬੱਧੀ ਤੋਂ ਕਿਸੇ ਕੰਮ ਨੂੰ ਕਰ ਰਹੇ ਸਨ, ਉਹ ਕਿੱਤਾ ਹੁਣ ਖ਼ਤਮ ਹੁੰਦਾ ਜਾ ਰਿਹਾ ਸੀ; ਅਜਿਹੀ ਹਾਲਤ ਵਿੱਚ ਉਨ੍ਹਾਂ ਸਾਹਮਣੇ ਰੋਜ਼ਗਾਰ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਕਾਰਣ ਵਣਜਾਰਾ ਭਾਈਚਾਰੇ ਦੇ ਕਾਫ਼ੀ ਲੋਕਾਂ ਨੂੰ ਭੀਖ ਮੰਗਣ ਦਾ ਕੰਮ ਸ਼ੁਰੂ ਕਰਨਾ ਪਿਆ। ਇਸੇ ਗੱਲ ਨੂੰ ਧਿਆਨ 'ਚ ਰਖਦਿਆਂ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਕੇਸ਼ਨਲ ਟਰੇਨਿੰਗ (ਕਿੱਤਾਮੁਖੀ ਸਿਖਲਾਈ) ਦੇਣ ਦਾ ਕੰਮ ਸ਼ੁਰੂ ਕੀਤਾ। ਇਨ੍ਹਾਂ ਲੋਕਾਂ ਦੇ ਜਤਨਾਂ ਦਾ ਹੀ ਨਤੀਜਾ ਹੈ ਕਿ ਹੁਣ ਤੱਕ ਲਗਭਗ 300 ਜਣੇ ਵੋਕੇਸ਼ਨਲ ਟਰੇਨਿੰਗ ਲੈ ਚੁੱਕੇ ਹਨ।

image


ਮਿੱਤਲ ਪਟੇਲ ਦਾ ਕਹਿਣਾ ਹੈ ਕਿ 'ਵਣਜਾਰਾ ਭਾਈਚਾਰੇ ਦੇ ਜ਼ਿਆਦਾਤਰ ਲੋਕ ਕਿਸੇ ਦੇ ਅਧੀਨ ਰਹਿ ਕੇ ਕੰਮ ਕਰਨਾ ਪਸੰਦ ਨਹੀਂ ਕਰਦੇ, ਇਸੇ ਲਈ ਵਧੇਰੇ ਲੋਕਾਂ ਨੇ ਵੋਕੇਸ਼ਨਲ ਟਰਨਿੰਗ ਵਿੱਚ ਦਿਲਚਸਪੀ ਨਹੀਂ ਵਿਖਾਈ ਅਤੇ ਜਦੋਂ ਇਨ੍ਹਾਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਕਿ ਲੋਕ ਆਪਣਾ ਖ਼ੁਦ ਦਾ ਕੋਈ ਕੰਮ ਕਰਨਾ ਵੱਧ ਪਸੰਦ ਕਰਦੇ ਹਨ।' ਇਸੇ ਗੱਲ ਨੂੰ ਧਿਆਨ 'ਚ ਰਖਦਿਆਂ ਮਿੱਤਲ ਪਟੇਲ ਅਤੇ ਉਨ੍ਹਾਂ ਦੀ ਟੀਮ ਨੇ ਵਣਜਾਰਾ ਭਾਈਚਾਰੇ ਦੇ ਲੋਕਾਂ ਨੂੰ ਨਵਾਂ ਰੋਜ਼ਗਾਰ ਸ਼ੁਰੂ ਕਰਨ ਲਈ ਵਿਆਜ-ਮੁਕਤ ਲੋਨ ਦੇਣ ਦਾ ਕੰਮ ਸ਼ੁਰੂ ਕੀਤਾ। ਂਿੲਸ ਤਰ੍ਹਾਂ ਵਣਜਾਰਾ ਭਾਈਚਾਰੇ ਦੇ ਲੋਕ ਚਾਹ ਦੀ ਦੁਕਾਨ ਖੋਲ੍ਹਣ ਤੋਂ ਲੈ ਕੇ, ਸਬਜ਼ੀ ਦੀ ਦੁਕਾਨ, ਚੂੜੀਆਂ ਅਤੇ ਬਿੰਦੀਆਂ ਵੇਚਣ ਦਾ ਕੰਮ ਜਾਂ ਫਿਰ ਊਠ-ਰੇਹੜਾ ਖ਼ਰੀਦਣ ਲਈ ਲੋਨ ਲੈਣ ਲੱਗੇ; ਤਾਂ ਜੋ ਉੋਹ ਦੂਜਿਆਂ ਦੇ ਸਾਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦਾ ਕੰਮ ਕਰ ਸਕਣ। ਮਿੱਤਲ ਪਟੇਲ ਦਸਦੇ ਹਨ ਕਿ ਇਸ ਕੰਮ ਨੂੰ ਇਨ੍ਹਾਂ ਲੋਕਾਂ ਨੇ ਬਹੁਤ ਪਸੰਦ ਵੀ ਕੀਤਾ ਹੈ। ਤਦ ਹੀ ਤਾਂ ਮਾਰਚ 2014 ਤੋਂ ਹੁਣ ਤੱਕ ਇਹ ਲੋਕ ਵਣਜਾਰਾ ਭਾਈਚਾਰੇ ਦੇ 430 ਵਿਅਕਤੀਆਂ ਨੂੰ ਲੋਨ ਦੇ ਚੁੱਕੇ ਹਨ। ਉਹ ਇਨ੍ਹਾਂ ਲੋਕਾਂ ਨੂੰ ਸਾਢੇ ਤਿੰਨ ਹਜ਼ਾਰ ਰੁਪਏ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਦਾ ਲੋਨ ਦਿੰਦੇ ਹਨ। ਇੰਝ ਹੁਣ ਤੱਕ ਕੁੱਲ ਮਿਲਾ ਕੇ ਉਨ੍ਹਾਂ ਨੂੰ 65 ਲੱਖ ਰੁਪਏ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਲੋਨ ਅਦਾ ਕਰਨ ਲਈ ਜਿਹੜੀਆਂ ਕਿਸ਼ਤਾਂ ਤੈਅ ਕੀਤੀਆਂ ਜਾਂਦੀਆਂ ਹਨ, ੳਹ ਕੰਮ ਨੂੰ ਵੇਖ ਕੇ ਹੁੰਦੀਆਂ ਹਨ।

image


ਇੱਕ ਅਨੁਮਾਨ ਮੁਤਾਬਕ ਇਕੱਲੇ ਗੁਜਰਾਤ 'ਚ 60 ਲੱਖ ਤੋਂ ਵੀ ਵੱਧ ਆਬਾਦੀ ਖਾਨਾਬਦੋਸ਼ਾਂ ਦੀ ਹੈ। ਅਜਿਹੀ ਹਾਲਤ ਵਿੱਚ ਉਨ੍ਹਾਂ ਲਈ ਪੱਕੇ ਘਰ ਦਾ ਇੰਤਜ਼ਾਮ ਕਰਨਾ ਔਖੀ ਚੁਣੌਤੀ ਵੀ ਹੈ ਪਰ ਮਿੱਤਲ ਪਟੇਲ ਤੇ ਉਨ੍ਹਾਂ ਦੀ ਟੀਮ ਇਨ੍ਹਾਂ ਲੋਕਾਂ ਨੂੰ ਆਪਣੇ ਘਰ ਬਣਾਉਣ ਵਿੱਚ ਨਾ ਕੇਵਲ ਤਕਨੀਕੀ ਤੌਰ ਉਤੇ, ਸਗੋਂ ਆਰਥਿਕ ਤੌਰ ਉਤੇ ਵੀ ਮਦਦ ਕਰਦੇ ਹਨ। ਵਣਜਾਰਾ ਭਾਈਚਾਰੇ ਦੇ ਜਿਹੜੇ ਲੋਕਾਂ ਨੂੰ ਸਰਕਾਰ ਵੱਲੋਂ ਰਹਿਣ ਲਈ ਜ਼ਮੀਨ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਇਹ ਮਕਾਨ ਬਣਾਉਣ ਲਈ ਵੀ ਆਰਥਿਕ ਮਦਦ ਦਿੰਦੇ ਹਨ। ਇਸ ਤੋਂ ਇਲਾਵਾ ਲੋੜ ਪੈਣ ਉਤੇ ਬੈਂਕ ਤੋਂ ਵੀ ਕਰਜ਼ਾ ਦਿਵਾਉਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਇਹ ਉਨ੍ਹਾਂ ਦੇ ਜਤਨਾਂ ਦਾ ਹੀ ਨਤੀਜਾ ਹੈ ਕਿ ਹੁਣ ਤੱਕ ਉਹ 265 ਘਰ ਬਣਵਾ ਚੁੱਕੇ ਹਨ, ਜਦ ਕਿ 300 ਘਰ ਬਣਵਾਉਣ ਦਾ ਕੰਮ ਜਾਰੀ ਹੈ। ਅੱਜ ਮਿੱਤਲ ਪਟੇਲ ਅਤੇ ਉਨ੍ਹਾਂ ਦੀ ਸੰਸਥਾ ਗੁਜਰਾਤ ਦੇ 9 ਜ਼ਿਲ੍ਹਿਆਂ ਵਿੱਚ ਵਣਜਾਰਾ ਭਾਈਚਾਰੇ ਦੇ ਲੋਕਾਂ ਦੇ ਵਿਕਾਸ ਦੇ ਕੰਮ ਕਰ ਰਹੇ ਹਨ।

Add to
Shares
0
Comments
Share This
Add to
Shares
0
Comments
Share
Report an issue
Authors

Related Tags