ਸੰਸਕਰਣ
Punjabi

ਤਕਨੋਲੋਜੀ ਰਾਹੀਂ ਪੀਜੀਆਈ ਨੇ ਸੌਖਾ ਕੀਤਾ ਹਰ ਰੋਜ਼ ਆਉਂਦੇ ਪੰਜ ਹਜ਼ਾਰ ਮਰੀਜਾਂ ਦੀ ਰਜਿਸਟ੍ਰੇਸ਼ਨ ਦਾ ਕੰਮ, ਘਰੇ ਬੈਠੇ ਬਣਾਉ ਓਪੀਡੀ ਦਾ ਕਾਰਡ

3rd Jul 2016
Add to
Shares
0
Comments
Share This
Add to
Shares
0
Comments
Share

ਲਾਇਲਾਜ਼ ਰੋਗਾਂ ਦੇ ਇਲਾਜ਼ ਲਈ ਚੰਡੀਗੜ੍ਹ ਦੇ ਪੀਜੀਆਈ ਨੂੰ ਨਵੀਂ ਤੋਂ ਨਵੀਂ ਤਕਨੋਲੋਜੀ ਇਸਤੇਮਾਲ ਕਰਨ ਲਈ ਜਾਣਿਆ ਜਾਂਦਾ ਹੈ. ਇਥੇ ਮੇਡਿਕਲ ਦੇ ਖੇਤਰ ਵਿੱਚ ਤਕਨੋਲੋਜੀ ਦੀ ਵਰਤੋਂ ਪੂਰੇ ਦੇਸ਼ ਵਿੱਚ ਸਬ ਤੋਂ ਅੱਗੇ ਮੰਨੀ ਜਾਂਦੀ ਹੈ.

ਤਕਨੋਲੋਜੀ ਦੇ ਇਸਤੇਮਾਲ ਵਿੱਚ ਹੀ ਇੱਕ ਹੋਰ ਅਗਾਂਹ ਵਧਾਉ ਕਦਮ ਰਖਦੇ ਹੋਏ ਪੀਜੀਆਈ ਨੇ ਆਪਣੇ ਇੱਥੇ ਇਲਾਜ਼ ਕਰਾਉਣ ਆਉਣ ਵਾਲੇ ਮਰੀਜਾਂ ਨੂੰ ਲਾਈਨਾਂ ਲਾਉਣ ਦੀ ਖੇਚਲ੍ਹ ਤੋਂ ਵੀ ਮੁਕਤ ਕਰ ਦਿੱਤਾ ਹੈ. ਪੀਜੀਆਈ ਨੇ ਇੰਫ਼ੋਰਮੇਸ਼ਨ ਤਕਨੋਲੋਜੀ ਨੂੰ ਇਸਤੇਮਾਲ ਕਰਦਿਆਂ ਪਹਲੀ ਵਾਰ ਓਪੀਡੀ ਦੇ ਮਰੀਜਾਂ ਦੇ ਕਾਰਡ ਬਣਾਉਣ ਦਾ ਕੰਮ ਆਨਲਾਈਨ ਕਰ ਦਿੱਤਾ ਹੈ. ਹੁਣ ਮਰੀਜ਼ ਆਪਣੇ ਘਰ ਬੈਠੇ ਹੋਏ ਹੀ ਆਪਣਾ ਓਪੀਡੀ ਕਾਰਡ ਬਣਾ ਸਕਦੇ ਹਨ ਅਤੇ ਮਿੱਥੇ ਦਿਨ ਅਤੇ ਸਮੇਂ ‘ਤੇ ਪੀਜੀਆਈ ਆ ਕੇ ਆਪਣਾ ਇਲਾਜ਼ ਕਰਾ ਸਕਦੇ ਹਨ.

ਪੀਜੀਆਈ ਦੇ ਬੁਲਾਰੇ ਨੇ ਇਸ ਬਾਰੇ ਦਸਿਆ ਕੇ ਪੀਜੀਆਈ ‘ਚ ਓਪੀਡੀ ਲਈ ਕਾਰਡ ਬਣਾਉਣ ਜਾਂ ਰਜਿਸਟ੍ਰੇਸ਼ਨ ਕਰਾਉਣ ਲਈ ਲਮਿਆਂ ਲਾਈਨਾਂ ਲਗਦੀਆਂ ਹਨ ਕਿਓਂਕਿ ਇੱਥੇ ਮਰੀਜਾਂ ਦੀ ਆਵਕ ਬਹੁਤ ਹੀ ਜ਼ਿਆਦਾ ਹੈ. ਪੀਜੀਆਈ ਵਿੱਚ ਹਰ ਰੋਜ਼ ਪੰਜ ਹਜ਼ਾਰ ਨਵੇਂ ਮਰੀਜ਼ ਆਉਂਦੇ ਹਨ. ਇਨ੍ਹਾਂ ਤੋਂ ਅਲਾਵਾ ਪੁਰਾਣੇ ਮਰੀਜਾਂ ਨੂੰ ਵੀ ਜਦੋਂ ਤਕ ਇਲਾਜ਼ ਚਲਦਾ ਹੈ, ਇੱਥੇ ਮੁੜ ਆਉਣਾ ਪੈਂਦਾ ਹੈ. ਇਸ ਤਰ੍ਹਾਂ ਸਾਲ ‘ਚ 15 ਲੱਖ ਤੋਂ ਵੀ ਵੱਧ ਮਰੀਜ਼ ਪੀਜੀਆਈ ‘ਚ ਆਉਂਦੇ ਹਨ.

ਹਰ ਰੋਜ਼ ਪੰਜ ਹਜ਼ਾਰ ਮਰੀਜਾਂ ਦੀ ਰਜਿਸਟ੍ਰੇਸ਼ਨ ਅਤੇ ਕਾਰਡ ਬਣਾਉਣ ਲਈ ਨਾ ਕੇਵਲ ਸਮਾਂ ਲਗਦਾ ਹੈ ਸਗੋਂ ਮਰੀਜਾਂ ਨੂੰ ਵੀ ਕਾਰਡ ਬਣਾਉਣ ਦੀ ਲਾਈਨ ਵਿੱਚ ਲੱਗਣ ਲਈ ਬਹੁਤ ਛੇਤੀ ਆਉਣਾ ਪੈਂਦਾ ਹੈ. ਪੀਜੀਆਈ ‘ਚ ਆਉਣ ਵਾਲੇ ਬਹੁਤੇ ਮਰੀਜ਼ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ‘ਚੋਣ ਆਉਂਦੇ ਹਨ. ਉਨ੍ਹਾਂ ਨੂੰ ਇੱਕ ਦਿਨ ਪਹਿਲਾਂ ਹੀ ਆਉਣਾ ਪੈਂਦਾ ਹੈ.

image


ਇਸ ਸਮੱਸਿਆਂ ਨੂੰ ਵੇਖਦਿਆਂ ਪੀਜੀਆਈ ਨੇ ਓਪੀਡੀ ਦਾ ਰਜਿਸਟ੍ਰੇਸ਼ਨ ਅਤੇ ਕਾਰਡ ਬਣਾਉਣ ਦਾ ਕੰਮ ਆਨਲਾਈਨ ਕਰ ਦਿੱਤਾ ਹੈ. ਮਰੀਜ਼ ਆਪਣਾ ਰਜਿਸਟ੍ਰੇਸ਼ਨ ਕਰਾ ਕੇ ਮਿੱਥੇ ਸਮੇਂ ‘ਤੇ ਹੀ ਆਵੇ. ਇਸ ਲਈ ਮਰੀਜ਼ ਨੂੰ ਪੀਜੀਆਈ ਦੀ ਵੇਬਸਾਇਟ ‘ਤੇ ਜਾ ਕੇ ਓਪੀਡੀ ਕਲਿਕ ਕਰਨਾ ਹੁੰਦਾ ਹੈ. ਇੱਥੇ ਜਾ ਕੇ ਮਰੀਜ਼ ਬੀਮਾਰੀ ਦੇ ਇਲਾਜ਼ ਨਾਲ ਸੰਬਧਿਤ ਵਿਭਾਗ ਦੀ ਰਜਿਸਟ੍ਰੇਸ਼ਨ ਖੋਲਦਾ ਹੈ. ਇੱਥੇ ਮਰੀਜ਼ ਨੂੰ ਆਪਣਾ ਆਧਾਰ ਕਾਰਡ ਨੰਬਰ ਪਾਉਣਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਮਰੀਜ਼ ਨਾਲ ਸੰਬਧਿਤ ਸਾਰੀ ਜਾਣਕਾਰੀ ਖੁੱਲ ਜਾਂਦੀ ਹੈ. ਮਰੀਜ਼ ਕਿਸੇ ਵੀ ਕ੍ਰੇਡਿਟ ਜਾਂ ਡੇਬਿਟ ਕਾਰਡ ਰਾਹੀਂ ਫ਼ੀਸ ਜਮਾਂ ਕਰਾ ਸਕਦਾ ਹੈ.

image


ਇਸ ਤੋਂ ਬਾਅਦ ਮਰੀਜ਼ ਵੱਲੋਂ ਦਿੱਤੇ ਮੋਬਾਇਲ ਨੰਬਰ ‘ਤੇ ਓਪੀਡੀ ਦੇ ਦਿਨ, ਸਮੇਂ, ਕਮਰਾ ਨੰਬਰ ਅਤੇ ਡਾਕਟਰ ਦਾ ਨਾਂਅ ਸੰਬਧੀ ਜਾਣਕਾਰੀ ਆ ਜਾਂਦੀ ਹੈ.

ਪੀਜੀਆਈ ਦੇ ਬੁਲਾਰੇ ਨੇ ਦੱਸਿਆ ਕੇ ਇਹ ਸੁਵਿਧਾ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ. ਇਸ ਨਾਲ ਮਰੀਜਾਂ ਨੂੰ ਬਹੁਤ ਸਹੂਲੀਅਤ ਹੋ ਜਾਏਗੀ. ਉਨ੍ਹਾਂ ਦੱਸਿਆ ਕੇ ਛੇਤੀ ਹੀ ਲੈਬੋਰੇਟ੍ਰੀ ਦੇ ਟੇਸਟ ਦੀ ਰਿਪੋਰਟ ਵੀ ਸਿਧੇ ਹੀ ਡਾਕਟਰ ਦੇ ਕੰਪਿਉਟਰ ‘ਤੇ ਭੇਜ ਦਿੱਤੀ ਜਾਇਆ ਕਰੇਗੀ. ਇਸ ਨਾਲ ਮਰੀਜਾਂ ਨੂੰ ਰਿਪੋਰਟ ਲੈਣ ਲਈ ਵੀ ਲਾਈਨਾਂ ‘ਚ ਲੱਗਾਂ ਦੀ ਖੇਚਲ੍ਹ ਨਹੀਂ ਹੋਏਗੀ.

ਲੇਖਕ: ਰਵੀ ਸ਼ਰਮਾ

Add to
Shares
0
Comments
Share This
Add to
Shares
0
Comments
Share
Report an issue
Authors

Related Tags