ਸੰਸਕਰਣ
Punjabi

'ਹਾਊਸਜੁਆਏ' ਨੇ 'ਐਮੇਜ਼ੌਨ' ਦੀ ਅਗਵਾਈ ਹੇਠ ਜੁਟਾਏ 150 ਕਰੋੜ ਰੁਪਏ, ਟੀਚਾ 50,000 ਸਰਵਿਸ ਪ੍ਰੋਵਾਈਡਰਜ਼ ਤੱਕ ਪੁੱਜਣ ਦਾ

17th Dec 2015
Add to
Shares
0
Comments
Share This
Add to
Shares
0
Comments
Share

ਇੱਕ ਆੱਨਲਾਈਨ ਹੋਮ ਸਰਵਿਸੇਜ਼ ਪ੍ਰੋਵਾਈਡਰ 'ਹਾਊਸਜੁਆਏ' ਨੇ ਬੀ ਲੜੀ ਦੇ ਫ਼ੰਡਿੰਗ ਗੇੜ ਵਿੱਚ 150 ਕਰੋੜ ਰੁਪਏ ਜੁਟਾਏ ਹਨ। ਇਸ ਗੇੜ ਦੀ ਅਗਵਾਈ ਐਮੇਜ਼ੌਨ ਨੇ ਕੀਤੀ ਸੀ ਤੇ ਇੱਕ ਵਿੱਚ ਵਰਟੈਕਸ ਵੈਂਚਰਜ਼, ਕੁਆਲਕੌਮ ਤੇ ਰੂ-ਨੈਟ ਟੈਕਨਾਲੋਜੀ ਜਿਹੇ ਨਵੇਂ ਨਿਵੇਸ਼ਕ ਸ਼ਾਮਲ ਸਨ। ਇਸ ਨਵੇਂ ਗੇੜ ਵਿੱਚ 'ਮੈਟ੍ਰਿਕਸ ਪਾਰਟਨਰਜ਼ ਇੰਡੀਆ' ਨੇ ਵੀ ਭਾਗ ਲਿਆ ਸੀ।

'ਹਾਊਸਜੁਆਏ' ਦੀ ਸ਼ੁਰੂਆਤ ਜਨਵਰੀ 2015 'ਚ ਸੁਨੀਲ ਗੋਇਲ ਤੇ ਅਰਜੁਨ ਕੁਮਾਰ ਨੇ ਕੀਤੀ ਸੀ। ਇਨ੍ਹਾਂ ਦੋਵਾਂ ਨੂੰ ਸੇਵਾ ਉਦਯੋਗ ਦਾ ਡਾਢਾ ਤਜਰਬਾ ਹੈ। ਸ਼ੁਰੂਆਤ ਵਿੱਚ ਇੱਕ ਦਿਨ 'ਚ 40-50 ਜੌਬਸ ਹੀ ਆਉਂਦੇ ਸਨ ਤੇ ਹੁਣ ਜਦੋਂ 'ਯੂਅਰ ਸਟੋਰੀ' ਨੇ ਨਵੰਬਰ ਮਹੀਨੇ 'ਹਾਊਸਜੁਆਏ' ਨਾਲ ਗੱਲਬਾਤ ਕੀਤੀ, ਤਦ ਉਹ 10 ਸ਼ਹਿਰਾਂ ਵਿੱਚ ਇੱਕ ਦਿਨ ਅੰਦਰ 4,000 ਜੌਬਸ ਨੂੰ ਨੇਪਰੇ ਚਾੜ੍ਹ ਰਹੇ ਸਨ। ਪਿੱਛੇ ਜਿਹੇ ਸ੍ਰੀ ਸਰਨ ਚੈਟਰਜੀ ਨੂੰ ਵੀ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਪਹਿਲਾਂ ਫ਼ਲਿਪ ਕਾਰਟ 'ਚ ਵੀ.ਪੀ.-ਉਤਪਾਦਾਂ ਦੇ ਸੀ.ਈ.ਓ. ਰਹਿ ਚੁੱਕੇ ਹਨ।

image


ਹਾਊਸਜੁਆਏ ਲਈ ਇਹ ਸੱਚਮੁਚ ਇੱਕ ਮੀਲ-ਪੱਥਰ ਹੈ। ਇਹ ਗੇੜ ਸਾਡੇ ਵਿਕਾਸ, ਟੀਮ ਦੀ ਮਜ਼ਬੂਤੀ ਤੇ 9 ਮਹੀਨਿਆਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਕੁੱਝ ਕਰਨ ਦੀ ਯੋਗਤਾ ਨੂੰ ਹੀ ਦਰਸਾਉਂਦਾ ਹੈ। ਅਸੀਂ ਆਪਣੀ ਟੀਮ ਦਾ ਇੰਝ ਹੀ ਪਾਸਾਰ ਕਰਨਾ ਲੋਚਦੇ ਹਾਂ ਤੇ ਸਾਫ਼-ਸੁਥਰੇ ਢੰਗ ਨਾਲ ਹੋਰਨਾਂ ਕੰਪਨੀਆਂ ਨਾਲ ਭਾਈਵਾਲ ਬਣਨ ਦੇ ਚਾਹਵਾਨ ਹਾਂ ਤੇ ਇਹ ਸਭ ਗਾਹਕਾਂ ਦੀ ਖ਼ੁਸ਼ੀ ਲਈ ਹੀ ਕੀਤਾ ਜਾਵੇਗਾ।

ਹਾਊਸਜੁਆਏ; ਘਰ ਦੀਆਂ ਮੁਰੰਮਤਾਂ, ਰੱਖ-ਰਖਾਅ ਤੋਂ ਲੈ ਕੇ ਪਲੰਬਿੰਗ, ਬਿਜਲੀ ਸੇਵਾਵਾਂ, ਘਰ ਦੀ ਸਫ਼ਾਈ, ਕੰਪਿਊਟਰ ਮੁਰੰਮਤਾਂ, ਲਾਂਡਰੀ ਤੇ ਡਰਾਈ ਕਲੀਨਿੰਗ ਤੱਕ ਜਿਹੀਆਂ ਅਨੇਕਾਂ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਇਸ ਦੇ ਨਾਲ ਹੀ ਸੁੰਦਰਤਾ ਤੇ ਘਰ ਵਿੱਚ ਹੀ ਦੁਲਹਨ ਨੂੰ ਤਿਆਰ ਕਰਨ ਜਿਹੀਆਂ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਅਜਿਹੀਆਂ ਸੇਵਾਵਾਂ ਦੇ ਘੇਰੇ ਵਿੱਚ ਨਿੱਤ ਵਾਧਾ ਕੀਤਾ ਜਾ ਰਿਹਾ ਹੈ। ਪਹਿਲਾਂ ਉਨ੍ਹਾਂ 'ਯੂਅਰ ਸਟੋਰੀ' ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਯੋਜਨਾ ਘਰ ਵਿੱਚ ਆਟੋਮੋਬਾਇਲ ਸਰਵਿਸਿੰਗ ਤੇ ਵਾਹਨਾਂ ਦੀ ਮੁਰੰਮਤ ਕਰਵਾਉਣ ਜਿਹੀਆਂ ਸੇਵਾਵਾਂ ਅਰੰਭਣ ਦੀ ਵੀ ਹੈ। ਪਹਿਲਾਂ ਇਸੇ ਵਰ੍ਹੇ, ਕੰਪਨੀ ਨੇ ਮੈਟ੍ਰਿਕਸ ਪਾਰਟਨਰਜ਼ ਤੋਂ ਏ ਗੇੜ ਦੀ ਲੜੀ ਵਿੱਚ 40 ਲੱਖ ਡਾਲਰ ਜੁਟਾਏ ਸਨ।

ਜੁਲਾਈ 2014 'ਚ, ਐਮੇਜ਼ੌਨ ਨੇ ਫ਼ਲਿਪਕਾਰਟ ਵੱਲੋਂ ਕੀਤੇ 1 ਅਰਬ ਡਾਲਰ ਦੇ ਫ਼ੰਡ-ਵਾਧੇ ਦੇ ਐਲਾਨ ਦਾ ਮੁਕਾਬਲਾ ਕਰਨ ਲਈ 2 ਅਰਬ ਡਾਲਰ ਭਾਰਤ ਲਈ ਖ਼ਾਸ ਤੌਰ ਉਤੇ ਦੇਣ ਦਾ ਐਲਾਨ ਕੀਤਾ ਸੀ। ਜੁਲਾਈ 2015 'ਚ, ਐਮੇਜ਼ੌਨ ਨੇ ਹੋਰਨਾਂ ਨਾਲ ਮਿਲ ਕੇ ਬੈਂਕ ਬਾਜ਼ਾਰ ਡਾੱਟ ਕਾੱਮ ਵਿੱਚ 375 ਕਰੋੜ ਰੁਪਏ ਲਾਏ ਸਨ। ਐਮੇਜ਼ੌਨ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਦੇਸ਼ ਦੇ ਪ੍ਰਬੰਧਕ ਨੇ ਆਪਣੀ ਹਾਲੀਆ ਪੂੰਜੀਕਾਰੀ (ਨਿਵੇਸ਼) ਬਾਰੇ ਦੱਸਿਆ ਕਿ ਹਾਊਸਜੁਆਏ ਘਰ ਵਿੱਚ ਹੀ ਬਹੁਤ ਸਾਰੀਆਂ ਸੇਵਾਵਾਂ ਗਾਹਕਾਂ ਨੂੰ ਮੁਹੱਈਆ ਕਰਵਾ ਰਿਹਾ ਸੀ। ਅਸੀਂ ਵੀ ਭਾਰਤ ਵਿੱਚ ਅਜਿਹਾ ਕੁੱਝ ਚਾਹੁੰਦੇ ਸਾਂ ਕਿ ਭਾਰਤ ਜਿਸ ਤਰੀਕੇ ਖ਼ਰੀਦਦਾ ਤੇ ਵੇਚਦਾ ਹੈ, ਉਸ ਵਿੱਚ ਤਬਦੀਲੀ ਆਵੇ।

ਹਾਊਸਜੁਆਏ ਦਾ ਦਾਅਵਾ ਹੈ ਕਿ ਉਸ ਵੱਲੋਂ ਆਪਣੇ ਮੰਚ ਤੋਂ 11 ਸ਼ਹਿਰਾਂ ਵਿੱਚ 10,000 ਤੋਂ ਵੱਧ ਸਰਵਿਸ ਪ੍ਰੋਵਾਈਡਰਜ਼ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਇਸੇ ਮਹੀਨੇ ਚੰਡੀਗੜ੍ਹ ਵਿੱਚ ਵੀ ਉਸ ਨੇ ਆਪਣੀਆਂ ਸੇਵਾਵਾਂ ਦਾ ਪਾਸਾਰ ਕਰ ਦਿੱਤਾ ਹੈ। ਹਾਊਸਜੁਆਏ ਦੇ ਸਹਿ-ਬਾਨੀ ਸੁਨੀਲ ਦਸਦੇ ਹਨ,''ਸਾਡੇ ਨਵੇਂ ਨਿਵੇਸ਼ ਭਾਈਵਾਲਾਂ ਨੇ ਬਾਜ਼ਾਰ-ਵਿਸਤਾਰ ਲਈ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹ ਦਿੱਤੇ ਹਨ। ਲੰਮਾ ਸਮਾਂ ਤੱਕ ਇਹ ਕਾਰੋਬਾਰ ਚਲਾਉਣ ਲਈ ਵਧੀਆ ਤੋਂ ਵਧੀਆ ਅਭਿਆਸ ਕੀਤੇ ਜਾ ਰਹੇ ਹਨ। ਅਸੀਂ ਵਿਕਾਸ ਦਾ ਅਗਲਾ ਪੜਾਅ ਵੀ ਛੇਤੀ ਹੀ ਵੇਖਣ ਦੇ ਚਾਹਵਾਨ ਹਾਂ।''

ਖੇਤਰ ਉਤੇ ਝਾਤ ਅਤੇ ਭਵਿੱਖ ਦੀਆਂ ਯੋਜਨਾਵਾਂ

ਆੱਨਲਾਈਨ ਸਥਾਨਕ ਸੇਵਾਵਾਂ ਉਦਯੋਗ ਦਾ ਬਹੁਤ ਜ਼ਿਆਦਾ ਪਾਸਾਰ ਹੋਇਆ ਹੈ ਅਤੇ ਇਸ ਦਾ ਅਨੁਮਾਨਤ ਬਾਜ਼ਾਰ ਆਕਾਰ 50 ਅਰਬ ਡਾਲਰ ਹੈ। ਮੈਟ੍ਰਿਕਸ ਇੰਡੀਆ ਦੇ ਐਮ.ਡੀ. ਵਿਕਰਮ ਵੈਦਿਆਨਾਥਨ ਦਾ ਮੰਨਣਾ ਹੈ ਕਿ ਹੋਮ ਸਰਵਿਸੇਜ਼ ਅਰਥਚਾਰਾ ਇਸ ਵਰ੍ਹੇ ਪੂਰੀ ਤਰ੍ਹਾਂ ਤਬਦੀਲ ਹੋਣ ਲਈ ਤਿਆਰ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਹਾਊਸਜੁਆਏ ਵੀ ਨਾਲ ਹੀ ਇੰਝ ਹੀ ਬਦਲੇਗਾ।

ਹਾਊਸਜੁਆਏ ਇਸ ਮਾਮਲੇ ਵਿੱਚ ਮੋਹਰੀ ਰਿਹਾ ਹੈ ਤੇ ਵਿਅਕਤੀਗਤ ਗਾਹਕਾਂ ਤੱਕ ਪਹੁੰਚ ਬਣਾਉਣ ਦਾ ਉਸ ਦਾ ਆਪਣਾ ਵਿਲੱਖਣ ਤਜਰਬਾ ਹੈ।

ਅਰਬਨ-ਕਲੈਪ; ਜਿਸ ਨੇ ਪਿੱਛੇ ਜਿਹੇ ਬੀ ਲੜੀ ਦੀ ਫ਼ੰਡਿੰਗ ਦੌਰਾਨ ਬੀਸੇਮਰ, ਸੈਫ਼ ਅਤੇ ਐਕਸੈਲ ਪਾਰਟਨਰਜ਼ ਤੋਂ ਢਾਈ ਕਰੋੜ ਡਾਲਰ ਜੁਟਾਏ ਸਨ ਅਤੇ ਉਸ ਨੂੰ ਰਤਨ ਟਾਟਾ ਦਾ ਸਮਰਥਨ ਵੀ ਹਾਸਲ ਹੈ। ਇਸ ਵੇਲੇ ਇਹੋ ਹਾਊਸਜੁਆਏ ਦੇ ਮੁਕਾਬਲੇ ਵਿੱਚ ਖੜ੍ਹਾ ਹੈ। ਇਨ੍ਹਾਂ ਤੋਂ ਇਲਾਵਾ ਇਸ ਵਰਗ ਵਿੱਚ ਡੋਰਮਿੰਟ, ਲੋਕਲਓਏ, ਜ਼ਿੰਬਰ, ਟਾਸਕਬੌਬ, ਅਰਬਨਪ੍ਰੋ, ਟਾਈਮਸੇਵਰਜ਼, ਮਿਸਟਰ ਰਾਈਟ ਅਤੇ ਦਾਮੇਕਓਵਰਜ਼ ਜਿਹੀਆਂ ਨਵੀਆਂ ਕੰਪਨੀਆਂ ਵੀ ਆਉਂਦੀਆਂ ਹਨ। ਲੋਕਲਓਏ ਨੇ ਅਪ੍ਰੈਲ ਮਹੀਨੇ ਟਾਈਗਰ ਗਲੋਬਲ ਤੇ ਲਾਈਟਸਪੀਡ ਵੈਂਚਰ ਪਾਰਟਨਰਜ਼ ਤੋਂ 50 ਲੱਖ ਡਾਲਰ ਜੁਟਾਏ ਸਨ; ਜਦ ਕਿ ਟਾਸਕਬੌਬ, ਜਿਸ ਨੇ ਪਿੱਛੇ ਜਿਹੇ ਜ਼ੈਪਰ ਨੂੰ ਅਕਵਾਇਰ ਕੀਤਾ ਹੈ; ਨੇ ਓਰੀਓਜ਼, ਮੇਅਫ਼ੀਲਡ ਤੇ ਹੋਰਨਾਂ ਤੋਂ 12 ਲੱਖ ਡਾਲਰ ਜੁਟਾਏ ਹਨ।

ਹਾਊਸਜੁਆਏ ਇਨ੍ਹਾਂ ਫ਼ੰਡਾਂ ਦੀ ਵਰਤੋਂ ਆਪਣੇ ਵਿਕਾਸ ਲਈ ਕਰੇਗਾ ਤੇ ਵਰਗ ਨੂੰ ਹੋਰ ਨਵੀਨ ਬਣਾਇਆ ਜਾਵੇਗਾ ਤੇ ਬਿਹਤਰ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ; ਜਿਸ ਨਾਲ ਆੱਪਰੇਸ਼ਨਜ਼ ਵਿੱਚ ਹੋਰ ਡੂੰਘਾਈ ਤੇ ਬਾਰੀਕੀ ਲਿਆਂਦੀ ਜਾਵੇਗੀ। ਨੀਤੀਗਤ ਤਰੀਕੇ ਕੰਪਨੀਆਂ ਨੂੰ ਅਕਵਾਇਰ ਕੀਤਾ ਜਾਵੇਗਾ ਤੇ ਇੰਝ ਹੀ ਨਵੀਆਂ ਭਾਈਵਾਲੀਆਂ ਰਾਹੀਂ ਆਪਣੀ ਟੀਮ ਤਿਆਰ ਕੀਤੀ ਜਾਵੇਗੀ। ਕੰਪਨੀ ਦਾ ਮੰਤਵ 10 ਤੋਂ ਵੀ ਵੱਧ ਸ਼ਹਿਰਾਂ ਵਿੱਚ ਆਪਣੀ ਮੌਜੂਦਗੀ ਨੂੰ ਕਾਇਮ ਰੱਖਣਾ ਤੇ ਆਪਣੇ ਮੰਚ ਉਤੇ ਇੱਕ ਦਿਨ ਵਿੱਚ ਇੱਕ ਲੱਖ ਜੌਬਸ ਨੂੰ ਨੇਪਰੇ ਚਾੜ੍ਹਨ ਲਈ 50 ਹਜ਼ਾਰ ਸਰਵਿਸ ਪ੍ਰੋਵਾਈਡਰਜ਼ ਨੂੰ ਆਪਣੇ ਨਾਲ ਜੋੜਨਾ ਹੈ।

ਯੂਅਰ ਸਟੋਰੀ ਦੀ ਆਪਣੀ ਗੱਲ

3 ਕਰੋੜ 90 ਲੱਖ ਡਾਲਰ ਦੀ ਫ਼ੰਡਿੰਗ ਦੇ ਬਾਵਜੂਦ ਅਮਰੀਕਾ ਸਥਿਤ ਹੋਮਜੁਆਏ ਨੇ ਇਸੇ ਵਰ੍ਹੇ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ ਕਿਉਂਕਿ ਉਹ ਆਪਣੇ ਕਿਰਤ-ਬਲਾਂ ਦੇ ਰੱਖ-ਰਖਾਅ ਤੋਂ ਅਯੋਗ ਹੋ ਰਹੇ ਸਨ ਤੇ ਮੁਨਾਫ਼ਾ ਵੀ ਨਹੀਂ ਹੋ ਰਿਹਾ ਸੀ। ਤਦ ਆੱਨ-ਡਿਮਾਂਡ ਹੋਮ ਸਰਵਿਸੇਜ਼ ਦੇ ਖੇਤਰ ਅਤੇ ਇਸ ਖੇਤਰ ਦੀਆਂ ਨਵੀਆਂ ਕੰਪਨੀਆਂ ਦੇ ਭਵਿੱਖ ਉਤੇ ਕਈ ਤਰ੍ਹਾਂ ਦੇ ਸੁਆਲ ਉਠਣ ਲੱਗ ਪਏ ਸਨ ਪਰ ਭਾਰਤ ਵਿੱਚ ਇਸ ਖੇਤਰ ਦੀਆਂ ਨਵੀਆਂ ਕੰਪਨੀਆਂ ਆਪਣੇ ਵਿਕਾਸ ਨੂੰ ਕਾਇਮ ਰੱਖਣ ਦੇ ਪੂਰੀ ਤਰ੍ਹਾਂ ਯੋਗ ਹਨ ਤੇ ਅਗਲੇ ਗੇੜ ਦੀ ਫ਼ੰਡਿੰਗ ਵਿੱਚ ਵੀ ਸਫ਼ਲ ਹੋ ਰਹੀਆਂ ਹਨ। ਐਮੇਜ਼ੌਨ ਦੀ ਮਦਦ ਅਤੇ ਨਿਵੇਸ਼ਕਾਂ ਦੇ ਪੂਰੇ ਇੱਕ ਸਮੂਹ ਸਦਕਾ ਹਾਊਸਜੁਆਏ ਹੁਣ ਪੂਰੀ ਤਰ੍ਹਾਂ ਮੁਕਾਬਲੇ ਵਿੱਚ ਆਉਣ ਲਈ ਤਿਆਰ ਹੈ।

ਲੇਖਕ: ਹਰਸ਼ਿਤ ਮਾਲਯਾ

ਅਨੁਵਾਦ: ਮਹਿਤਾਬ-ਉਦ-ਦੀਨ

Add to
Shares
0
Comments
Share This
Add to
Shares
0
Comments
Share
Report an issue
Authors

Related Tags