ਸੰਸਕਰਣ
Punjabi

ਮਣੀਪੁਰ ਦੇ 65 ਵਰ੍ਹੇ ਦੇ ਕਿਸਾਨ ਨੇ ਤਿਆਰ ਕਰ ਲਾਈਆਂ ਜੀਰੀ ਦੀਆਂ 165 ਕਿਸਮਾਂ

ਮਣੀਪੁਰ ਦੇ ਪਹਾੜੀ ਇਲਾਕਿਆਂ ਦੀ ਆਬੋਹਵਾ ਇੱਕੋ ਜਿਹੀ ਨਹੀ ਹੈ. ਹਰ ਇਲਾਕੇ ਦੀ ਹਵਾ ਵੱਖਰੀ ਤਰ੍ਹਾਂ ਦੀ ਕਿਸਮ ਨਾਲ ਹੀ ਜੁੜਦੀ ਹੈ. ਜੀਰੀ ਲਈ ਮਣੀਪੁਰ ਦਾ ਇਲਾਕਾ ਬਹੁਤ ਵਧੀਆ ਮੰਨੀਆ ਜਾਂਦਾ ਹੈ. ਆਪਣੇ ਖੇਤਾਂ ਵਿੱਚ ਦੇਵਕਾੰਤ ਨੇ ਜੀਰੀ ਦਿਆਂ 25 ਕਿਸਮਾਂ ਤਿਆਰ ਕੀਤੀਆਂ ਹਨ.

22nd Jun 2017
Add to
Shares
0
Comments
Share This
Add to
Shares
0
Comments
Share

ਪੰਜ ਸਾਲ ਪਹਿਲਾਂ ਪੀ ਦੇਵਕਾੰਤ ਨੇ ਇਮਫਾਲ ‘ਚ ਆਪਣੇ ਘਰ ਵਿੱਚ ਚੌਲ੍ਹਾਂ ਦੀਆਂ ਚਾਰ ਕਿਸਮਾਂ ਤਿਆਰ ਕੀਤੀਆਂ ਸਨ. ਪਰ ਹੁਣ ਇਹ ਇਨ੍ਹਾਂ ਦਾ ਜੁਨੂਨ ਬਣ ਚੁੱਕਾ ਹੈ. ਉਨ੍ਹਾਂ ਨੇ ਮਣੀਪੁਰ ਇਲਾਕੇ ਵਿੱਚ ਹੋਣ ਵਾਲੀਆਂ ਸਾਰੀਆਂ ਕਿਸਮਾਂ ਲੱਭ ਲਈਆਂ.

ਮਣੀਪੁਰ ਦੇ ਇਸ ਕਿਸਾਨ ਪੀ ਦੇਵਕਾੰਤ ਨੇ ਜੀਰੀ ਦੀਆਂ ਇੱਕ ਸੌ ਤੋਂ ਵਧ ਕਿਸਮਾਂ ਦੀ ਆਰਗੇਨਿਕ ਖੇਤੀ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ. ਉਹ ਕੇਵਲ ਜੀਰੀ ਦੀ ਖੇਤੀ ਹੀ ਨਹੀਂ ਕਰਦੇ ਸਗੋਂ ਅਜਿਹੀਆਂ ਕਿਸਮਾਂ ਦੀ ਪੈਦਾਵਾਰ ਵੀ ਕਰਦੇ ਹਨ ਜਿਨ੍ਹਾਂ ਬਾਰੇ ਹੁਣ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਰਹੀ. ਅਜਿਹੀ ਹੀ ਇੱਕ ਕਿਸਮ ਹੈ ‘ਚਾਖਾਓ ਪੋਰਟਨ’. ਇਹ ਚੌਲ੍ਹ ਕਾਲੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਬੀਮਾਰਿਆਂ ਨੂੰ ਠੀਕ ਕਰਨ ਦੀ ਭਰਪੂਰ ਤਾਕਤ ਹੈ. ਕਿਹਾ ਜਾਂਦਾ ਹੈ ਕੇ ਇਸ ਕਿਸਮ ਦੇ ਚੌਲ੍ਹ ਬੁਖਾਰ ਤੋਂ ਲੈ ਕੇ ਡੇਂਗੂ ਅਤੇ ਕੈੰਸਰ ਜਿਹੀ ਬੀਮਾਰੀ ਨੂੰ ਵੀ ਠੀਕ ਕਰ ਸਕਦੇ ਹਨ.

image


ਦੇਵਕਾੰਤ ਨੇ ਆਪਣੇ ਜੁਨੂਨ ਨਾਲ 165 ਕਿਸਮ ਦੀ ਜੀਰੀ ਦੀ ਪੈਦਾਵਾਰ ਕੀਤੀ ਹੈ. ਪੰਜ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਚਾਰ ਤਰ੍ਹਾਂ ਦੀਆਂ ਕਿਸਮਾਂ ਨਾਲ ਕੰਮ ਸ਼ੁਰੂ ਕੀਤਾ ਸੀ. ਉਹ ਮਣੀਪੁਰ ਦੇ ਹਰ ਇਲਾਕੇ ਵਿੱਚ ਜਾ ਕੇ ਜੀਰੀ ਦੀ ਕਿਸਮਾਂ ਲੱਭ ਕੇ ਲਿਆਉਂਦੇ ਹਨ.

ਪਿੱਛੇ ਜਿਹੇ ਹੋਏ ਨੇਸ਼ਨਲ ਸੀਦ ਡਾਈਵਰਸਿਟੀ ਫੇਸਟੀਵਲ ਵਿੱਚ ਦੇਵਕਾੰਤ ਨੇ ਆਪਣਾ ਕਮਾਲ ਵਿਖ਼ਾਇਆ. ਉਨ੍ਹਾਂ ਦੱਸਿਆ ਕੇ ਇਨ੍ਹਾਂ ਕਿਸਮਾਂ ਨੂੰ ਤਿਆਰ ਕਰਨਾ ਸੌਖਾ ਨਹੀਂ ਸੀ. ਕਈ ਕਿਸਮਾਂ ਤਾਂ ਖ਼ਤਮ ਹੋ ਗਈਆਂ ਮੰਨੀਆਂ ਜਾਂਦੀਆਂ ਸਨ. ਕਈ ਕਿਸਾਨਾਂ ਕੋਲ ਕਈ ਦੁਰਲਭ ਕਿਸਮਾਂ ਲੱਭ ਗਈਆਂ. ਇਨ੍ਹਾਂ ਕਿਸਮਾਂ ਨੂੰ ਮੁੜ ਕੇ ਫ਼ਸਲ ਦੇ ਤੌਰ ‘ਤੇ ਤਿਆਰ ਕਰਨਾ ਵੀ ਇੱਕ ਚੁਨੋਤੀ ਸੀ. ਦੇਵਕਾੰਤ ਨੂੰ 2012 ਪੀਪੀਵੀਏਐਫ ਦਾ ਸਨਮਾਨ ਵੀ ਮਿਲ ਚੁੱਕਾ ਹੈ. 

Add to
Shares
0
Comments
Share This
Add to
Shares
0
Comments
Share
Report an issue
Authors

Related Tags