ਸੰਸਕਰਣ
Punjabi

ਸਕੂਲੀ ਵਿਦਿਆਰਥੀਆਂ ਨੇ ਬਣਾਈ ਗ਼ਰੀਬ ਕੁੜੀਆਂ 'ਤੇ ਫ਼ਿਲਮ, ਕੌਮਾਂਤਰੀ ਫ਼ਿਲਮ ਮੇਲੇ 'ਚ ਹੋਈ ਸ਼ਾਮਿਲ

16th May 2016
Add to
Shares
0
Comments
Share This
Add to
Shares
0
Comments
Share

ਕੁਝ ਨਵਾਂ ਕਰਨ ਲਈ ਉਮਰ ਦੀ ਨਹੀਂ ਸੋਚ ਦੀ ਲੋੜ ਹੁੰਦੀ ਹੈ. ਉਹ ਸੋਚ ਜੋ ਹੋਰਾਂ ਨਾਲੋਂ ਲਹਿਦਾ ਕਰਨ ਦਾ ਜ਼ਜਬਾ ਦਿੰਦੀ ਹੈ. ਚੰਡੀਗੜ੍ਹ ਦੇ ਸਕੂਲਾਂ ਦੇ ਬੱਚਿਆਂ ਦੇ ਇੱਕ ਗਰੁਪ ਨੇ ਕੁਝ ਅਜਿਹਾ ਹੀ ਕਰ ਵਿਖਾਇਆ ਹੈ. ਇਨ੍ਹਾਂ ਬੱਚਿਆਂ ਨੇ ਗ਼ਰੀਬੀ ਅਤੇ ਬੇਬਸੀ ਦਾ ਸਾਹਮਣਾ ਕਰਕੇ ਪੜ੍ਹਾਈ ਪੂਰੀ ਕਰਨ ਦੀ ਜਿੱਦ ਰੱਖਣ ਵਾਲੀ ਤਿੰਨ ਕੁੜੀਆਂ ਦੇ ਜੀਵਨ ਸ਼ੰਘਰਸ਼ 'ਤੇ ਇੱਕ ਛੋਟੀ ਫ਼ਿਲਮ 'ਬੇਟੀ' ਬਣਾਈ ਹੈ ਜਿਸ ਨੂੰ ਕੌਮਾਂਤਰੀ ਫ਼ਿਲਮ ਮੇਲੇ ਵਿੱਚ ਵਿਖਾਈ ਜਾਣ ਲਈ ਚੁਣਿਆ ਗਿਆ ਹੈ. ਕੌਮਾਂਤਰੀ ਫ਼ਿਲ੍ਮ ਮੇਲਾ ਅਮਰੀਕਾ ਦੇ ਸ਼ਹਿਰ ਸੀਟਲ ਵਿੱਖੇ ਹੋਣਾ ਹੈ. 

ਚੰਡੀਗੜ੍ਹ ਦੇ ਤਿੰਨ ਸਕੂਲਾਂ ਦੇ ਬਾਰ੍ਹਾਂ ਵਿਦਿਆਰਥੀਆਂ ਨੇ ਰਲ੍ਹ ਕੇ ਇਹ ਫਿਲਮ ਬਣਾਈ ਹੈ. ਇਸ ਵਿੱਚ ਸਰਕਾਰੀ ਸਕੂਲ 'ਚ ਪੜ੍ਹਦਿਆਂ ਤਿੰਨ ਕੁੜੀਆਂ ਨੇ ਹੀ ਮੁੱਖ ਭੂਮਿਕਾ ਨਿਭਾਈ ਹੈ. ਫਿਲਮ ਦੀ ਸ਼ੂਟਿੰਗ ਵੀ ਸ਼ਹਿਰ ਦੀ ਇੱਕ ਕਾਲੋਨੀ ਮੌਲੀ ਜਾਗਰਾਂ ਦੇ ਸਰਕਾਰੀ ਸਕੂਲ ਅਤੇ ਨੇੜਲੇ ਇਲਾਕਿਆਂ 'ਚ ਕੀਤੀ ਗਈ ਹੈ. ਮਾਤਰ 16 ਘੰਟੇ ਦੀ ਸ਼ੂਟਿੰਗ ਕਰਕੇ ਹੀ ਇਹ ਫਿਲਮ ਮੁੱਕਮਲ ਕਰ ਦਿੱਤੀ ਗਈ. 

1 ਸ਼ੁਭ ਕਰਮਨ,  2 ਚੈਤਨ੍ਯ, 3 ਸ਼ਿਵੇਨ ਅਰੋੜਾ, 4 ਪੀਹੁ ਗੁਪਤਾ, 5 ਰਿਆ ਸ਼ਰਮਾ, 6 ਆਰਯਨ 

1 ਸ਼ੁਭ ਕਰਮਨ,  2 ਚੈਤਨ੍ਯ, 3 ਸ਼ਿਵੇਨ ਅਰੋੜਾ, 4 ਪੀਹੁ ਗੁਪਤਾ, 5 ਰਿਆ ਸ਼ਰਮਾ, 6 ਆਰਯਨ 


ਇਹ ਫਿਲਮ ਤਿੰਨ ਅਜਿਹੀਆਂ ਕੁੜੀਆਂ ਦੀ ਕਹਾਣੀ 'ਤੇ ਅਧਾਰਿਤ ਹੈ ਜੋ ਪੜ੍ਹਾਈ ਦੇ ਨਾਲ ਘਰ ਦਾ ਕੰਮ ਵੀ ਸਾੰਭਦਿਆਂ ਹਨ. ਪਹਿਲੀ ਕੁੜੀ ਰੇਣੁਕਾ ਦੀ ਹੈ ਜੋ ਇੱਕ ਸਰਾਕਰੀ ਸਕੂਲ 'ਚ ਪੜ੍ਹਦੀ ਹੈ. ਉਸ ਦੀ ਮਾਂ ਚਾਰ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ. ਰੇਣੁਕਾ ਸਕੂਲ ਤੋਂ ਆ ਕੇ ਆਪਣੀਆਂ ਤਿੰਨ ਨਿੱਕੀ ਭੈਣਾਂ ਨੂੰ ਵੀ ਸਾੰਭਦੀ ਹੈ. ਉਸਦੇ ਪਿਤਾ ਸਮੋਸੇ ਅਤੇ ਨੂਡਲਾਂ ਦੀ ਰੇਹੜੀ ਲਾਉਂਦੇ ਹਨ. ਰੇਣੁਕਾ ਉਨ੍ਹਾਂ ਦੀ ਵੀ ਮਦਦ ਕਰਦੀ ਹੈ. 

ਦੂਜੀ ਕਹਾਣੀ 15 ਵਰ੍ਹੇ ਦੀ ਪ੍ਰੀਤ ਕੌਰ ਦੀ ਹੈ. ਪ੍ਰੀਤ ਪੁਲਿਸ 'ਚ ਇੰਸਪੇਕਟਰ ਬਣਨਾ ਚਾਹੁੰਦੀ ਹੈ. ਪਰ ਉਹ ਗਣਿਤ ਵਿੱਚ ਕਮਜੋਰ ਹੈ. ਗਣਿਤ ਦੀ ਟਿਊਸ਼ਨ ਲਈ ਉਹ ਆਪ ਨਿੱਕੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਹੈ. 

ਤੀੱਜੀ ਕਹਾਣੀ ਮਮਤਾ ਦੀ ਹੈ ਜੋ ਕੇ ਆਪਣੇ ਮਾਪਿਆਂ ਤੋਂ ਦੂਰ ਆਪਣੀ ਨਾਨੀ ਨਾਲ ਇੱਥੇ ਰਹਿੰਦੀ ਹੈ. ਆਈਏਐਸ ਬਣਨ ਦਾ ਸਪਨਾ ਵੇਖ ਰਹੀ ਮਮਤਾ ਉਸਦੀ ਨਾਨੀ ਦੀ ਕਿਰਾਨੇ ਦੀ ਦੁਕਾਨ ਵੀ ਸਾੰਭਦੀ ਹੈ. ਜਦੋਂ ਗਾਹਕ ਨਹੀਂ ਆਉਂਦਾ ਤਾਂ ਉਹ ਦੁਕਾਨ 'ਚ ਬੈਠ ਕੇ ਹੀ ਪੜ੍ਹਾਈ ਕਰਦੀ ਹੈ. 

ਇਹ ਵਿਦਿਆਰਥੀ ਸੇੰਟ ਕਬੀਰ ਸਕੂਲ, ਵਿਵੇਕ ਹੈ ਸਕੂਲ ਅਤੇ ਇੱਕ ਸਰਕਾਰੀ ਸਕੂਲ 'ਚ ਪੜ੍ਹਦੇ ਹਨ. ਫਿਲਮ ਦੀ ਪ੍ਰੋਡਕਸ਼ਨ ਵਿਭਾਗ ਦੀ ਮੁਖੀ ਪੀਹੁ ਗੁਪਤਾ ਨੇ ਦੱਸਿਆ ਕੇ ਫਿਲਮ ਬਣਾਉਣ ਦੇ ਕੰਮ 'ਚ 12 ਜਣੇ ਲੱਗੇ ਹੋਏ ਸਨ. ਇਨ੍ਹਾਂ ਵਿਦਿਆਰਥੀਆਂ ਨੇ ਫਿਲਮ ਬਣਾਉਣ ਤੋਂ ਪਹਿਲਾਂ ਫਿਲਮ ਨਿਰਮਾਣ ਬਾਰੇ ਪੜ੍ਹਾਈ ਕਰਾਉਣ ਵਾਲੇ ਇੱਕ ਸੰਸਥਾਨ 'ਚੋਂ ਫਿਲਮ ਨਿਰਮਾਣ ਦੀ ਤਕਨੀਕ ਦੀ ਮੁਢਲੀ ਜਾਣਕਰੀ ਵੀ ਪ੍ਰਾਪਤ ਕੀਤੀ. ਸ਼ੂਟਿੰਗ 'ਚ ਕੰਮ ਆਉਣ ਵਾਲਾ ਸਾਰਾ ਸਮਾਨ ਵੀ ਇਹ ਵਿਦਿਆਰਥੀ ਆਪ ਹੀ ਚੁੱਕ ਕੇ ਸ਼ੂਟਿੰਗ ਵਾਲੀ ਜਗ੍ਹਾ 'ਤੇ ਲੈ ਕੇ ਜਾਂਦੇ ਸੀ. 

ਇਸ ਕੌਮਾਂਰਤੀ ਫਿਲਮ ਮੇਲੇ ਵਿੱਚ 82 ਮੁਲਕਾਂ 'ਚੋਂ 142 ਫ਼ਿਲਮਾਂ ਸ਼ਾਮਿਲ ਕੀਤੀ ਗਾਈਆਂ ਹਨ.

ਲੇਖਕ: ਰਵੀ ਸ਼ਰਮਾ 

Add to
Shares
0
Comments
Share This
Add to
Shares
0
Comments
Share
Report an issue
Authors

Related Tags