ਸੰਸਕਰਣ
Punjabi

ਦੋ ਸਰਕਾਰੀ ਨੌਕਰੀਆਂ ਛੱਡ ਕੇ ਬਣਾਈ ਆਪਣੀ ਕੰਪਨੀ, ਤਿਆਰ ਕੀਤਾ ਹੇਪਾਟਾਈਟੀਸ-ਬੀ ਦਾ ਸਭ ਤੋਂ ਸਸਤਾ ਟੀਕਾ

27th May 2016
Add to
Shares
0
Comments
Share This
Add to
Shares
0
Comments
Share

ਸਰਕਾਰੀ ਸਿਸਟਮ ਤੋਂ ਪਰੇਸ਼ਾਨ ਹੋ ਕੇ ਦੋ ਦਫ਼ਾ ਨੌਕਰੀ ਛੱਡੀ. ਮਿਹਨਤ ਨਾਲ ਜਿਸ ਕੰਪਨੀ ਨੂੰ ਖੜਾ ਕੀਤਾ ਉਥੋਂ ਹੀ ਕਢਿਆ ਗਿਆ. ਪਰ ਇਨ੍ਹਾਂ ਘਟਨਾਵਾਂ ਨੇ ਉਨ੍ਹਾਂ ਨੂੰ ਹੋਰ ਮਜਬੂਤ ਕੀਤਾ. ਆਪਣੀ ਪਹਿਲੀ ਕੰਪਨੀ ਦਾ ਨਾਂਅ ਆਪਣੀ ਮਾਂ ਸ਼ਾਂਤਾ ਦੇ ਨਾਂਅ ‘ਤੇ ਰਖਿਆ. ਮਾਂ ਅਤੇ ਮਾਮਾ ਵੱਲੋਂ ਦੱਸੇ ਉਸੂਲਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ. ਸ਼ਾਂਤਾ ਬਾਯੋਟੇਕਨਿਕਸ ਰਾਹੀਂ ਬੀਮਾਰਿਆਂ ਤੋਂ ਬਚਾਉਣ ਵਾਲੇ ਟੀਕੇ ਆਮ ਆਦਮੀ ਦੀ ਪਹੁੰਚ ‘ਚ ਲੈ ਕੇ ਆਏ. ਭਾਰਤ ਵਿੱਚ ਬਾਯੋ-ਟੇਕਨੋਲੋਜੀ ਅਤੇ ਜੇਨੇਟਿਕ ਇੰਜੀਨਰਿੰਗ ਦੇ ਖੇਤਰ ‘ਚ ਕ੍ਰਾਂਤੀ ਲੈ ਆਏ.

ਇੱਕ ਇਲੈਕਟਰੋਨਿਕ ਇੰਜੀਨੀਅਰ ਸੀ. ਬਹੁਤ ਹੀ ਇਮਾਨਦਾਰ. ਦੇਸ਼ ਅਤੇ ਸਮਾਜ ਦੇ ਪ੍ਰਤੀ ਸਮਰਪਿਤ. ਭ੍ਰਸ਼ਟਾਚਾਰ ਤੋਂ ਉਸ ਨੂੰ ਸਖ਼ਤ ਨਫ਼ਰਤ ਸੀ. ਆਮ ਜਨਤਾ ਦੇ ਪੈਸੇ ਦੀ ਦੁਰਵਰਤੋਂ ਵੇਖ ਕੇ ਪਰੇਸ਼ਾਨ ਹੋ ਕੇ ਉਸਨੇ ਦੋ ਵਾਰੀ ਸਰਕਾਰੀ ਨੌਕਰੀ ਛੱਡ ਦਿੱਤੀ. ਪਹਿਲੀ ਰਾਜ ਸਰਕਾਰ ਦੀ ਅਤੇ ਦੂਜੀ ਕੇਂਦਰ ਸਰਕਾਰ ਦੀ. ਉਸ ਤੋਂ ਬਾਅਦ ਫੇਰ ਕਦੇ ਨੌਕਰੀ ਨਾ ਕਰਨ ਦੀ ਸਹੁੰ ਚੁੱਕ ਲਈ. ਅਤੇ ਆਪ ਹੀ ਉਦਮੀ ਬਣਨ ਦਾ ਫੈਸਲਾ ਕਰ ਲਿਆ. ਇੱਕ ਅਜਿਹੀ ਕੰਪਨੀ ਲੱਭ ਲਈ ਜੋ ਬੰਦ ਹੋਣ ਹੀ ਵਾਲੀ ਸੀ. ਉਸ ਵਿੱਚ ਉਨ੍ਹਾਂ ਨੇ ਪੈਸਾ ਲਾਇਆ. ਅਤੇ ਆਪਣੀ ਮਿਹਨਤ ਨਾਲ ਉਸ ਕੰਪਨੀ ਨੂੰ ਮੁੜ ਖੜਾ ਕੀਤਾ. ਨਵੇਂ ਪ੍ਰੋਡਕਟ ਬਣਾਏ, ਵੱਧਿਆ ਕੁਆਲਿਟੀ ਦੇਣ ਕਰ ਕੇ ਮਾਰਕੇਟ ‘ਚ ਥਾਂ ਬਣਾਈ ਅਤੇ ਇਨਾਮ ਜਿੱਤੇ. ਪਰ ਪੈਸੇ ਦੀ ਅਤੇ ਕੁਆਲਿਟੀ ਵਿੱਚ ਗੜਬੜੀ ਬਾਰੇ ਜਦੋਂ ਇੱਥੇ ਵੀ ਆਵਾਜ਼ ਬੁਲੰਦ ਕੀਤੀ ਤਾਂ ਆਪਣੀ ਹੀ ਕੰਪਨੀ ‘ਚੋਂ ਕੱਢ ਦਿੱਤਾ ਗਿਆ.

image


ਇਸ ਘਟਨਾ ਨੇ ਉਸ ਵਿਗਿਆਨੀ ਨੂੰ ਬੁਤ ਪਰੇਸ਼ਾਨ ਕਰ ਦਿੱਤਾ. ਕਦੇ ਉਹ ਸੋਚਦਾ ਕੇ ਸਬ ਕੁਝ ਛੱਡ ਕੇ ਪਿੰਡ ਚਲਾ ਜਾਵੇ ਅਤੇ ਖੇਤੀ ਹੀ ਕਰਨ ਲੱਗ ਜਾਵੇ ਜਾਂ ਫੇਰ ਕੋਈ ਹੋਰ ਤਰ੍ਹਾਂ ਦਾ ਕੰਮ ਕਰੇ. ਇਸੇ ਦੌਰਾਨ ਉਸ ਵਿਗਿਆਨੀ ਨੂੰ ਜਿਨੇਵਾ ਜਾਣ ਦਾ ਮੌਕਾ ਮਿਲ ਗਿਆ. ਆਪਣੇ ਕਿਸੇ ਰਿਸ਼ਤੇਦਾਰ ਨਾਲ ਵਿਸ਼ਵ ਸੇਹਤ ਸੰਸਥਾ ਦੇ ਇੱਕ ਸੇਮਿਨਾਰ ‘ਚ ਸ਼ਾਮਿਲ ਹੋਣ ਦਾ ਮੌਕਾ ਮਿਲ ਗਿਆ.

ਸੇਮਿਨਾਰ ਵਿੱਚ ਬੁਲਾਰਿਆਂ ਨੇ ਭਾਰਤੀ ਵਿਗਿਆਨੀਆਂ ਬਾਰੇ ਬਹੁਤ ਬੁਰਾ ਭਲਾ ਕਿਹਾ. ਉਨ੍ਹਾਂ ਕਿਹਾ ਕੇ ਭਾਰਤੀ ਵਿਗਿਆਨੀ ਮੰਗਤੇ ਵਾਂਗੂ ਪੱਛਮੀ ਦੇਸ਼ਾਂ ‘ਚ ਭੱਜੇ ਆਉਂਦੇ ਹਨ. ਇਸ ਗੱਲ ਨੇ ਉਸ ਵਿਗਿਆਨੀ ਨੂੰ ਹੋਰ ਵੀ ਡੂੰਘੀ ਸੱਟ ਦੇ ਗਈ. ਉਸ ਨੇ ਇਸ ਬੇਇਜ਼ਤੀ ਦਾ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ ਅਤੇ ਭਾਰਤੀ ਵਿਗਿਆਨੀ ਤਾਕਤ ਬਾਰੇ ਦੁਨਿਆ ਨੂੰ ਦੱਸੇਗਾ.

ਵਾਪਸ ਆ ਕੇ ਉਸ ਵਿਗਿਆਨੀ ਨੇ ਕੁਝ ਅਜਿਹਾ ਕਰ ਦਿੱਤਾ ਕੇ ਦੁਨਿਆ ਉਸ ਵੱਲ ਵੇਖਣ ਨੂੰ ਮਜਬੂਰ ਹੋ ਗਈ. ਦੁਨਿਆ ਭਰ ਦੇ ਲੋਕਾਂ ਨੂੰ ਉਸਦੀ ਮਿਹਨਤ ਦਾ ਫਾਇਦਾ ਹੋਇਆ. ਉਸ ਵਿਗਿਆਨੀ ਨੇ ਜਿਹੜੀ ਕੰਪਨੀ ਬਣਾਈ ਉਸ ਨੇ ਘਾਤਕ ਬੀਮਾਰਿਆਂ ਤੋਂ ਬਚਾਉ ਦੇ ਟੀਕੇ ਤਿਆਰ ਕੀਤੇ. ਕਈ ਪੱਛਮੀ ਦੇਸ਼ਾਂ ਨੇ ਇਹ ਟੀਕੇ ਭਾਰਤ ਤੋਂ ਮੰਗਵਾਏ.

ਜਿਨ੍ਹਾਂ ਵਿਗਿਆਨੀ ਦੀ ਗੱਲ ਇੱਥੇ ਹੋ ਰਹੀ ਹੈ ਉਨ੍ਹਾਂ ਦਾ ਨਾਂਅ ਹੈ ਵਰਪ੍ਰਸਾਦ ਰੇਡੀ. ਇਹ ਓਹੀ ਵਰਪ੍ਰਸਾਦ ਰੇਡੀ ਹਨ ਜਿਨ੍ਹਾਂ ਦੀ ਕੰਪਨੀ ਸ਼ਾਂਤਾ ਬਾਯੋ-ਟੇਕਨਿਕਸ ਨੇ ਹੇਪਾਟਾਈਟੀਸ-ਬੀ ਅਤੇ ਹੋਰ ਘਾਤਕ ਬੀਮਾਰਿਆਂ ਦੇ ਇਲਾਜ਼ ਦੇ ਟੀਕੇ ਬਣਾਏ. ਅਤੇ ਵਾਜਿਬ ਕੀਮਤ ਤੇ ਲੋਕਾਂ ਤਕ ਉਪਲਬਧ ਕਰਾਏ. ਸ਼ਾਂਤਾ ਬਾਯੋ-ਟੇਕਨਿਕਸ ਕੰਪਨੀ ਹੋਂਦ ‘ਚ ਆਉਣ ਤੋਂ ਪਹਿਲਾਂ ਇਹ ਟੀਕੇ ਇੰਨੇ ਮਹਿੰਗੇ ਭਾਅ ‘ਤੇ ਮਿਲਦੇ ਸਨ ਕੇ ਅਮੀਰ ਲੋਕ ਹੀ ਆਪਣੇ ਬੱਚਿਆਂ ਨੂੰ ਇਹ ਟੀਕੇ ਲਗਵਾ ਕੇ ਬੀਮਾਰਿਆਂ ਤੋਂ ਬਚਾ ਸਕਦੇ ਸਨ.

ਵਰਪ੍ਰਸ਼ਾਦ ਰੇਡੀ ਦੀ ਇਨ੍ਹਾਂ ਸੇਵਾਵਾਂ ਕਰਕੇ ਉਨ੍ਹਾਂ ਨੂੰ ਕਈ ਇਨਾਮ ਵੀ ਦਿੱਤੇ ਗਾਏ ਹਨ. ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ‘ਪਦਮ ਭੂਸ਼ਣ’ ਦੇ ਕੇ ਵੀ ਸਨਮਾਨਿਤ ਕੀਤਾ ਗਿਆ.

ਵਰਪ੍ਰਸਾਦ ਰੇਡੀ ਨੇ ਇੱਕ ਮੁਲਾਕਾਤ ਦੇ ਦੌਰਾਨ ਦੱਸਿਆ ਕੇ ਜਿਨੇਵਾ ‘ਚ ਵਿਸ਼ਵ ਸਿਹਤ ਸੰਸਥਾ ਦੇ ਸੇਮਿਨਾਰ ਦੇ ਦੌਰਾਨ ਟੀਕਾਕਰਨ ਦੀ ਮਹਤਤਾ ਬਾਰੇ ਗੱਲ ਹੋ ਰਹੀ ਸੀ. ਉਸ ਸੇਮਿਨਾਰ ‘ਚ ਮੈਨੂ ਬਹੁਤ ਜਾਣਕਾਰੀ ਮਿਲੀ. ਉਸ ਸੇਮਿਨਾਰ ‘ਚ ਮੈਂ ਪਹਿਲੀ ਵਾਰ ਹੇਪਾਟਾਈਟੀਸ- ਬੀ ਬਾਰੇ ਜਾਣਿਆ. ਉਸ ਸਮੇਂ ਭਾਰਤ ਵਿੱਚ 50 ਮਿਲਿਯਨ ਲੋਕ ਇਸ ਬੀਮਾਰੀ ਨਾਲ ਜੂਝ ਰਹੇ ਸਨ. ਚੀਨ ਵਿੱਚ ਇਸ ਬੀਮਾਰੀ ਦੇ ਮਰੀਜ਼ਾ ਦੀ ਤਾਦਾਦ 55 ਮਿਲਿਯਨ ਸੀ. ਇਹ ਟੀਕੇ ਭਾਰਤ ਆਉਂਦੇ ਸਨ ਪਰ ਇੰਨੇ ਮਹਿੰਗੇ ਸਨ ਕੇ ਅਮੀਰ ਲੋਕ ਹੀ ਇਸ ਨੂੰ ਖਰੀਦ ਸਕਦੇ ਸਨ. ਉਸ ਵੇਲੇ ਮੇਰੇ ਕੋਲ ਨਾ ਤਾਂ ਕੋਈ ਨੌਕਰੀ ਸੀ ਅਤੇ ਨਾਹ ਹੀ ਕੋਈ ਹੋਰ ਕੰਮ. ਮੈਂ ਫ਼ੈਸਲਾ ਕਰ ਲਿਆ ਕੇ ਮੈਂ ਹੇਪਾਟਾਈਟੀਸ-ਬੀ ਦਾ ਟੀਕਾ ਭਾਰਤ ‘ਚ ਹੀ ਤਿਆਰ ਕਰਾਂਗਾ. ਮੈਂ ਜਾਣ ਲਿਆ ਸੀ ਕ੍ਲੇ ਮੇਰਾ ਟੀਚਾ ਕੀ ਹੈ.

ਰੇਡੀ ਨੂੰ ਇਹ ਕੰਮ ਸ਼ੁਰੂ ਕਰਨ ਲੱਗਿਆਂ ਵੀ ਬਹੁਤ ਔਕੜਾਂ ਆਈਆਂ. ਉਹ ਜਦੋਂ ਵਿਦੇਸ਼ ਜਾ ਕੇ ਹੇਪਾਟਾਈਟੀਸ-ਬੀ ਦੇ ਟੀਕੇ ਦਾ ਫ਼ਾਰ੍ਮੂਲਾ ਲੈਣ ਗਏ ਤਾਂ ਵੀ ਉਨ੍ਹਾਂ ਨੂੰ ਬੇਇਜ਼ਤ ਹੋਣਾ ਪਿਆ. ਇੱਕ ਵਿਦੇਸ਼ੀ ਨੇ ਕਿਹਾ ਕੇ ਭਾਰਤੀ ਮੰਗਤੇ ਹਨ. ਮੰਗਤੇ ਬਣ ਕੇ ਪੱਛਮੀ ਦੇਸ਼ਾਂ ਵੱਲ ਤੁਰ ਆਉਂਦੇ ਹਨ. ਉਸ ਨੇ ਕਿਹਾ ਕੇ ਜੇ ਅਸੀਂ ਤੁਹਾਨੂੰ ਟੇਕਨੋਲੋਜੀ ਦੇ ਵੀ ਦੈਈਏ ਤਾਂ ਵੀ ਤੁਹਾਨੂੰ ਇਸ ਨੂੰ ਸਮਝਣ ਨੂੰ ਹੀ ਕਈ ਸਾਲ ਲੱਗ ਜਾਣਗੇ. ਇਸ ਤੋਂ ਅਲਾਵਾ ਉਸ ਗੋਰੇ ਨੇ ਇੱਕ ਹੋਰ ਚੁੱਭਦੀ ਹੋਈ ਗੱਲ ਕਹੀ. ਉਸਨੇ ਕਿਹਾ ਕੇ ਭਾਰਤ ਵਿੱਚ ਹਰ ਰੋਜ਼ ਹਜ਼ਾਰਾਂ ਬੱਚੇ ਪੈਦਾ ਹੁੰਦੇ ਹਨ. ਜੇ ਕੁਝ ਬੱਚੇ ਮਰ ਵੀ ਜਾਣ ਤਾਂ ਕੀ ਫ਼ਰਕ ਪੈਂਦਾ ਹੈ. ਇਨ੍ਹਾਂ ਗੱਲਾਂ ਨੂੰ ਮੈਨੂੰ ਡੂੰਘੀ ਸੱਟ ਦਿੱਤੀ.

ਰੇਡੀ ਨੇ ਜਦੋਂ ਸ਼ਾਂਤਾ ਬਾਯੋ-ਟੇਕਨਿਕਸ ਦੀ ਨੀਂਹ ਰੱਖੀ, ਉਸ ਵੇਲੇ ਭਾਰਤ ਵਿੱਚ ਬਾਯੋ-ਫਾਰਮਾ ਦੀ ਇੱਕ ਵੀ ਕੰਪਨੀ ਨਹੀਂ ਸੀ. ਕਾਲੇਜਾਂ ‘ਚ ਇਹ ਵਿਸ਼ਾ ਪੜ੍ਹਾਇਆ ਤਾਂ ਜਾਂਦਾ ਸੀ ਪਰ ਕੰਮ ਨਹੀਂ ਸੀ ਹੋ ਰਿਹਾ, ਇਸ ਕਰਕੇ ਰੇਡੀ ਨੂੰ ਇਸ ਵਿਸ਼ਾ ਦੇ ਮਾਹਿਰ ਬੰਦੇ ਵੀ ਨਹੀਂ ਸੀ ਮਿਲ ਰਹੇ. ਪਰ ਉਨ੍ਹਾਂ ਨੇ ਆਪ ਹੀ ਲੋਕਾਂ ਨੂੰ ਕੰਮ ਦੀ ਟ੍ਰੇਨਿੰਗ ਦੇਣ ਦਾ ਫ਼ੈਸਲਾ ਕੀਤਾ. ਨਿਵੇਸ਼ ਵੀ ਇਸ ਸਮਸਿਆ ਸੀ. ਕਿਸੇ ਤਰ੍ਹਾਂ ਓਹ ਇੱਕ ਕਰੋੜ ਨੱਬੇ ਲੱਖ ਰੁਪਏ ਇਕੱਠੇ ਕਰ ਸਕੇ. ਪਰ ਇਹ ਰਕਮ ਵੀ ਖੋਜੀ ਪਪ੍ਰੋਜੇਕਟ ਲਈ ਘੱਟ ਪੈ ਰਹੀ ਸੀ.

ਪਰ ਉਨ੍ਹਾਂ ਨੂੰ ਉਮਾਨ ਤੋਂ ਮਦਦ ਮਿਲ ਗਈ. ਉਮਾਨ ਦੇ ਵਿਦੇਸ਼ ਮੰਤਰੀ ਨੂੰ ਉਨ੍ਹਾਂ ਦਾ ਪ੍ਰੋਜੇਕਟ ਚੰਗਾ ਲੱਗਾ. ਉਨ੍ਹਾਂ ਨੇ ਦੋ ਕਰੋੜ ਰੁਪਏ ਦਾ ਨਿਵੇਸ਼ ਕਰਾਇਆ. ਪੈਸੇ ਦੀ ਸਮਸਿਆ ਹੱਟਦੇ ਸਾਰ ਹੀ ਕੰਮ ਨੇ ਸਪੀਡ ਫੜ ਲਈ.

ਰੇਡੀ ਨੂੰ ਇਸ ਗੱਲ ਦਾ ਗੁੱਸਾ ਹੈ ਕੇ ਉਨ੍ਹਾਂ ਦਿਨਾਂ ‘ਚ ਭਾਰਤੀ ਬੈੰਕਾਂ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ.

ਰੇਡੀ ਅੱਗੇ ਵੱਧਦੇ ਗਏ. ਹੇਪਾਟਾਈਟੀਸ-ਬੀ ਦਾ ਟੀਕਾ ਭਾਰਤ ਵਿੱਚ ਬਣ ਕੇ ਹੀ ਤਿਆਰ ਹੋ ਗਿਆ. ਇਸ ਟੀਕੇ ਨੂੰ ਵੇਚਣ ਲਈ ਲਾਇਸੇੰਸ ਲੈਣ ਲਈ ਵੀ ਮੁਸ਼ਕਿਲਾਂ ਆਈਆਂ ਕਿਉਂਕਿ ਉਸ ਵੇਲੇ ਇਸ ਟੀਕੇ ਲਈ ਭਾਰਤ ਵਿੱਚ ਕੋਈ ਪ੍ਰੋਟੋਕੋਲ ਨਹੀਂ ਸੀ. ਉਨ੍ਹਾਂ ਨੇ ਅਗਸਤ 1997 ‘ਚ ਇਸ ਟੀਕੇ ਨੂੰ ਲੌੰਚ ਕੀਤਾ. ਭਾਰਤ ਦੀ ਆਜ਼ਾਦੀ ਦਾ ਗੋਲਡਨ ਜੁਬਲੀ ਸਾਲ.

ਘੱਟ ਕੀਮਤ ‘ਤੇ ਟੀਕਾ ਬਾਜ਼ਾਰ ਵਿੱਚ ਆਉਣ ਨਾਲ ਦੂਜੇ ਦੇਸ਼ਾਂ ਦੀਆਂ ਕੰਪਨੀਆਂ ਨੂੰ ਆਪਣੇ ਸਮਾਨ ਦੀ ਕੀਮਤ ਘੱਟ ਕਰਨੀ ਪਈ.

ਇੱਕ ਹੋਰ ਹੈਰਾਨੀ ਦੀ ਗੱਲ ਇਹ ਹੋਈ ਕੇ ਇਸ ਟੀਕੇ ਦੇ ਆਉਣ ਤੋਂ ਬਾਅਦ ਵੀ ਭਾਰਤ ਸਰਕਾਰ ਨੇ ਇਸ ਟੀਕੇ ਨੂੰ ਬੱਚਿਆਂ ਦੇ ਟੀਕਾਕਰਨ ਪ੍ਰੋਗ੍ਰਾਮ ‘ਚ ਸ਼ਾਮਿਲ ਨਹੀਂ ਕੀਤਾ. ਪਾਕਿਸਤਾਨ ਵੀ ਇਸ ਟੀਕੇ ਨੂੰ ਭਾਰਤ ਤੋਂ ਖਰੀਦ ਕੇ ਬੱਚਿਆਂ ਦਾ ਟੀਕਾਕਰਨ ਪ੍ਰੋਗ੍ਰਾਮ ‘ਚ ਸ਼ਾਮਿਲ ਕਰ ਚੁੱਕਾ ਸੀ. ਭਾਰਤ ਵਿੱਚ ਇਸ ਟੀਕੇ ਨੂੰ ਟੀਕਾਕਰਨ ਪ੍ਰੋਗ੍ਰਾਮ ਵਿੱਚ ਸ਼ਾਮਿਲ ਕਰਨ ਲਈ 14 ਸਾਲ ਲੱਗ ਗਏ. ਰੇਡੀ ਨੇ ਦੱਸਿਆ ਕੇ ਇਸ ਟੀਕੇ ਨੂੰ ਪ੍ਰੋਗ੍ਰਾਮ ‘ਚ ਸ਼ਾਮਿਲ ਕਰਨ ਲਈ ਕੁਝ ਮੰਤਰੀਆਂ ਨੇ ਰਿਸ਼ਵਤ ਮੰਗੀ ਸੀ ਪਰ ਰੇਡੀ ਇਸ ਦੇ ਸਖ਼ਤ ਖਿਲਾਫ਼ ਸਨ.

ਰੇਡੀ ਦੇ ਉਸੂਲ ਉਨ੍ਹਾਂ ਦੀ ਮਾਂ ਅਤੇ ਮਾਮਾ ਦੇ ਦਿੱਤੇ ਹੋਏ ਸੰਸਕਾਰ ਸਨ. ਵਰਪ੍ਰਸਾਦ ਰੇਡੀ ਆਪਣੀ ਮਾਂ ‘ਤੋਂ ਇੰਨਾ ਕੁ ਪ੍ਰਭਾਵਿਤ ਸਨ ਕੇ ਉਨ੍ਹਾਂ ਨੇ ਆਪਣੀ ਕੰਪਨੀ ਦਾ ਨਾਂਅ ਉਨ੍ਹਾਂ ਦੇ ਨਾਮ ‘ਤੇ ਹੀ ਰਖਿਆ. ਉਨ੍ਹਾਂ ਦੇ ਪਿਤਾ ਆਂਧਰ ਪ੍ਰਦੇਸ਼ ਦੇ ਵੈਲੁਰ ਦੇ ਕਿਸਾਨ ਸਨ. ਰਕਬਾ ਬਹੁਤ ਸੀ. ਪਿਤਾ ਛੱਟੀ ਅਤੇ ਮਾਂ ਅੱਠਵੀੰ ਜਮਾਤ ਤਕ ਪੜ੍ਹੀ ਸੀ. ਉਨ੍ਹਾਂ ਦੀ ਮਾਂ ਨੇ ਉਸ ਨੂੰ ਪੜ੍ਹਾਈ ਲਈ ਉਸਦੇ ਨਾਨਕੇ ਭੇਜ ਦਿੱਤਾ. ਓਹ ਨੇਲੂਰ ਸ਼ਹਿਰ ‘ਚ ਰਹਿੰਦੇ ਸਨ. ਉਹ ਸਮਾਜ ਸੇਵਾ ‘ਚ ਲੱਗੇ ਹੋਏ ਸੀ ਅਤੇ ਇਸ ਕਰਕੇ ਉਨ੍ਹਾਂ ਨੇ ਵਿਆਹ ਵੀ ਨਹੀਂ ਸੀ ਕੀਤਾ. ਉਹ ਗਰੀਬਾਂ ਦੀ ਭਲਾਈ ਲਈ ਕੰਮ ਕਰਦੇ ਸੀ. ਵਰਪ੍ਰਸਾਦ ਰੇਡੀ ਦੇ ਮਨ ‘ਤੇ ਉਨ੍ਹਾਂ ਦਾ ਬਹੁਤ ਪ੍ਰਭਾਵ ਪਿਆ. ਰੇਡੀ ਤੇਲੁਗੁ ਭਾਸ਼ਾ ਦੇ ਪ੍ਰਤੀ ਬੜੇ ਚਾਹਵਾਨ ਸਨ ਅਤੇ ਤੇਲਗੂ ਭਾਸ਼ਾ ਵਿੱਚ ਹੀ ਅੱਗੇ ਪੜ੍ਹਾਈ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਮਾਮਾ ਨੇ ਕਿਹਾ ਕੀ ਜ਼ਮਾਨਾ ਅੱਗੇ ਵੱਧਣ ਦਾ ਹੈ. ਇਸ ਲਈ ਇੰਜੀਨੀਅਰ ਬਣਨ ਦੀ ਸਲਾਹ ਦੀਤੀ. ਰੇਡੀ ਨੇ ਦੱਸਿਆ ਕੇ ਉਨ੍ਹਾਂ ਨੂੰ ਜਬਰਦਸਤੀ ਇੰਜੀਨੀਅਰ ਬਣਾਇਆ ਗਿਆ. ਪਰੰਤੂ ਮੈਂ ਕਦੇ ਵੀ ਪਹਿਲੇ ਨੰਬਰ ‘ਤੇ ਨਹੀਂ ਆਇਆ.

image


ਵਰਪ੍ਰਸਾਦ ਰੇਡੀ ਨੇ ਵੇੰਕੇਟਸ਼ਵਰ ਯੁਨਿਵੇਰ੍ਸਿਟੀ ‘ਤੋਂ ਬੀਐਸਸੀ ਕੀਤੀ. ਫੇਰ ਕਾਕਿਨਾਡਾ ਤੋਂ ਇੰਜੀਨੀਆਰਿੰਗ ਕੀਤੀ. ਇਲੇਕਟ੍ਰੋਨਿਕਸ ਅਤੇ ਕਮ੍ਯੂਨੀਕੇਸ਼ਨ ‘ਚ ਡਿਗਰੀ ਲਈ. ਉਸ ਤੋਂ ਬਾਅਦ ਉਹ ਕੰਮਪਿਉਟਰ ਸਾਇੰਸ ਦੀ ਪੜ੍ਹਾਈ ਲਈ ਜਰਮਨੀ ਚਲੇ ਗਏ. ਇਸੇ ਦੌਰਾਨ ਉਹ ਥੋੜੇ ਸਮੇਂ ਲਈ ਅਮਰੀਕਾ ਵੀ ਗਏ ਪਰ ਉਨ੍ਹਾਂ ਨੂੰ ਅਮਰੀਕਾ ‘ਚ ਰਹਿਣਾ ਪਸੰਦ ਨਹੀਂ ਆਇਆ. ਉਹ 1972 ‘ਚ ਵਾਪਸ ਭਾਰਤ ਪਰਤ ਆਏ. ਉਨ੍ਹਾਂ ਨੂੰ ਹੈਦਰਾਬਾਦ ਦੀ ਡੀਫ਼ੇੰਸ ਏਲੇਕਟ੍ਰੋਨਿਕ ਰਿਸਰਚ ਲਬੋਰੇਟ੍ਰੀ ‘ਚ ਵਿਗਿਆਨੀ ਵੱਜੋਂ ਨੌਕਰੀ ਮਿਲ ਗਈ.

ਪਰ ਰੇਡੀ ਨੂੰ ਇੱਥੇ ਕੰਮ ਕਾਜ ਦਾ ਤਰੀਕਾ ਬਹੁਤਾ ਪਸੰਦ ਨਹੀਂ ਆਇਆ. ਇਸ ਲਈ ਉਨ੍ਹਾਂ ਨੇ ਪੰਜ ਸਾਲ ਨੌਕਰੀ ਕਰਕੇ ਉਹ ਥਾਂ ਛੱਡ ਦਿੱਤੀ. ਉਹ ਕਹਿੰਦੇ ਹਨ-

“ਮੈਨੂੰ ਲਗਦਾ ਸੀ ਕੇ ਉੱਥੇ ਟੈਕਸ ਦੇਣ ਵਾਲਿਆਂ ਦੇ ਪੈਸੇ ਦੀ ਫਿਜ਼ੂਲਖਰਚੀ ਬਹੁਤ ਹੁੰਦੀ ਸੀ. ਮੇਰੇ ਕੋਲੋਂ ਉਹ ਬਰਦਾਸ਼ਤ ਨਹੀਂ ਹੋਇਆ.”

ਇਸਸੇ ਦੌਰਾਨ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਦੇ ਉਦਯੋਗਿਕ ਵਿਕਾਸ ਨਿਗਮ ‘ਚ ਕੰਮ ਕਰਨ ਲਈ ਸੱਦਿਆ ਗਿਆ. ਉਨ੍ਹਾਂ ਨੂੰ ਇਲੇਕਟ੍ਰੋਨਿਕ ਇਕਾਈ ਦੀ ਨਿਗਰਾਨੀ ਦਾ ਜ਼ਿਮਾ ਦਿੱਤਾ ਗਿਆ. ਉਹ ਡਾਈਰੇਕਟਰ ਵੱਜੋਂ ਕੰਮ ਕਰ ਰਹੇ ਸੀ. ਕੁਝ ਹੀ ਸਮੇਂ ‘ਚ ਉਨ੍ਹਾਂ ਨੂੰ ਸਮਝ ਆ ਗਿਆ ਕੇ ਨਿਗਮ ‘ਚ ਭ੍ਰਿਸ਼ਟਾਚਾਰ ਬਹੁਤ ਡੂੰਘਾ ਹੈ. ਨੇਤਾਵਾਂ ਅਤੇ ਅਫਸਰਾਂ ਦੇ ਰਿਸ਼ਤੇਦਾਰ ਆਪਣੇ ਆਪ ਨੂੰ ਉਦਮੀ ਦੱਸ ਕੇ ਲੋਨ ਲੈ ਰਹੇ ਸੀ ਜਦੋਂ ਕਿ ਉਹ ਉਦਮੀ ਹੈ ਹੀ ਨਹੀਂ ਸਨ. ਇਸ ਤਰੀਕੇ ਨਾਲ ਕਰੋੜਾਂ ਰੁਪਏ ਦੀ ਹੇਰਾ ਫੇਰੀ ਕੀਤੀ ਜਾ ਰਹੀ ਸੀ. ਇਸ ਬਾਰੇ ਇੱਕ ਅਫਸਰ ਨੇ ਕਿਹਾ ਕੇ ਉਦਮੀ ਬਣਨਾ ਸੌਖਾ ਨਹੀਂ ਹੁੰਦਾ. ਜੇ ਤੂੰ ਉਦਮੀ ਬਣਿਆ ਤਾਂ ਤੈਨੂੰ ਵੀ ਇਹ ਸਬ ਕਰਨਾ ਪਏਗਾ. ਇਹ ਗੱਲ ਉਨ੍ਹਾਂ ਦੇ ਮਨ ਵਿੱਚ ਜਾ ਲੱਗੀ ਅਤੇ ਉਨ੍ਹਾਂ ਨੇ ਉਦਮੀ ਬਣਨ ਦਾ ਫ਼ੈਸਲਾ ਕਰ ਲਿਆ.

ਉਨ੍ਹਾਂ ਨੇ ਇਕ ਬੀਮਾਰ ਕੰਪਨੀ ਹੈਦਰਾਬਾਦ ਬੈਟਰੀਜ਼ ਦਾ ਪਤਾ ਲਾਇਆ. ਇਸ ਕੰਪਨੀ ਦੇ ਪ੍ਰਮੋਟਰ ਵਿਦਵਾਨ ਵਿਅਕਤੀ ਸਨ. ਉਹ ਨਿਊਯਾਰਕ ਯੂਨੀਵਰਸਿਟੀ ‘ਚ ਪੜ੍ਹਾਉਂਦੇ ਵੀ ਸਨ. ਬੈਟਰੀਆਂ ਬਾਰੇ ਉਨ੍ਹਾਂ ਨੂੰ ਬਹੁਤ ਜਾਣਕਾਰੀ ਸੀ. ਰੇਡੀ ਨੇ ਉਸ ਕੰਪਨੀ ‘ਚ ਨਿਵੇਸ਼ ਕੀਤਾ ਅਤੇ ਉਸਦੇ ਡਾਈਰੇਕਟਰ ਬਣ ਗਏ. ਮਿਹਨਤ ਕਾਮਯਾਬ ਰਹੀ ਅਤੇ ਕੰਪਨੀ ਘਾੱਟੇ ‘ਤੋਂ ਬਾਹਰ ਆ ਗਈ. ਕੰਪਨੀ ਨੇ ਹਵਾਈ ਜਹਾਜਾਂ ਲਈ ਬੈਟਰੀ ਬਣਾਉਦੀ ਸੀ. ਇਸ ਕੰਪਨੀ ਨੇ ਇਸ ਕੰਮ ‘ਤੋਂ ਬਹੁਤ ਮੁਨਾਫ਼ਾ ਖੱਟਿਆ. ਪ੍ਰਮੋਟਰ ਨੇ ਮੁਨਾਫ਼ੇ ‘ਚੋ ਸਰਕਾਰ ਨੂੰ ਟੈਕਸ ਨਾ ਦੇਣ ਦੀ ਸਲਾਹ ਦਿੱਤੀ ਜਿਸ ਨੂੰ ਲੈ ਕੇ ਰੇਡੀ ਦੀ ਉਨ੍ਹਾਂ ਨਾਲ ਬਹਿਸ ਹੋ ਗਈ. ਸੰਸਕਾਰੀ ਰੇਡੀ ਨੇ ਇਨ੍ਹਾਂ ਗੱਲਾਂ ‘ਤੇ ਏਤਰਾਜ ਕੀਤਾ. ਇਸ ਨੂੰ ਲੈ ਕੇ ਪ੍ਰਮੋਟਰ ਨੇ ਰੇਡੀ ਨੂੰ ਕੰਪਨੀ ‘ਤੋ ਬਾਹਰ ਕਰ ਦਿੱਤਾ.

ਪਰ ਹੈਰਾਨੀ ਦੀ ਗੱਲ ਹੈ ਕੇ ਇੰਨਾ ਹੋਣ ਦੇ ਬਾਅਦ ਵੀ ਰੇਡੀ ਉਸ ਪ੍ਰਮੋਟਰ ਦੀ ਤਾਰੀਫ਼ ਕਰਨਾ ਨਹੀਂ ਛੱਡਦੇ. ਉਹ ਕਹਿੰਦੇ ਹਨ-

“ਉਸ ਸਖਸ਼ ਵਿੱਚ ਮੇਰੇ ਨਾਲੋਂ ਵੀ ਜਿਆਦਾ ਕਾਬਲੀਅਤ ਹੈ. ਕੰਪਨੀ ਚਲਾਉਣ ਲੱਗੇ ਉਨ੍ਹਾਂ ਨੇ ਮੈਨੂੰ ਉਨ੍ਹਾਂ ਨੇ ਸਲਾਹ ਦਿੱਤੀ. ਮੈਂ ਕੁਆਲਿਟੀ ਵੱਲ ਧਿਆਨ ਦਿੱਤਾ. ਮੈਂ ਉਸ ਪ੍ਰਮੋਟਰ ਕੋਲੋਂ ਦੋ ਹੀ ਗੱਲਾਂ ਸਿੱਖਿਆਂ...ਕੀ ਕਰਨਾ ਚਾਹਿਦਾ ਹੈ ਅਤੇ ਕੀ ਨਹੀਂ.”

ਉਨ੍ਹਾਂ ਨੇ ਦੱਸਿਆ ਕੇ ਓਹ ਜਦੋਂ ਵੀ ਪਰੇਸ਼ਾਨ ਹੁੰਦੇ ਸਨ ਤੇ ਪਿੰਡ ਜਾ ਕੇ ਖੇਤੀ ਕਰਨ ਬਾਰੇ ਸੋਚਦੇ ਸੀ. ਪਰ ਹਰ ਵਾਰ ਵਾਪਸ ਆ ਜਾਂਦੇ ਸੀ. ਉਹਨਾਂ ਨੇ ਕਿਹਾ ਕੇ ਮੇਰੇ ਪਿਤਾ ਦੀ ਸਮਝ ਕੰਮ ਕਰ ਗਈ. ਉਨ੍ਹਾਂ ਪਤਾ ਸੀ ਕੇ ਮੈਂ ਪਿੰਡ ਆ ਜਾਣਾ ਹੈ, ਇਸ ਲਈ ਉਨ੍ਹਾਂ ਨੇ ਸਭ ਕੁਝ ਪਹਿਲਾਂ ਹੀ ਵੇਚ ਦਿੱਤਾ ਸੀ.

ਸ਼ਾਂਤਾ ਬਾਯੋਟੇਕਨਿਕਸ ਵਿੱਚ ਸਭ ਤੋਂ ਵੱਧਿਆ ਗੱਲ ਇਹ ਸੀ ਕੇ ਕੰਪਨੀ ਦੇ ਸ਼ੇਅਰ ਸਭ ਨੂੰ ਵੰਡ ਦਿੱਤੇ ਗਏ. ਡਰਾਈਵਰ ਤੋਂ ਲੈ ਕੇ ਸਾਇੰਟੀਸਟ ਤਕ. ਜਦੋਂ ਕਰਮਚਾਰੀਆਂ ਨੇ ਇਹ ਸ਼ੇਅਰ ਖਰੀਦੇ ਤਾਂ ਉਹ ਮਾਲਾਮਾਲ ਹੋ ਗਏ. ਸੋਨੋਫੀ ਨਾਂਅ ਦੀ ਕਂਪਨੀ ਨੇ ਪੰਜ ਸੌ ਰੁਪਏ ਦੀ ਥਾਂ ‘ਤੇ ਦੋ ਹਜ਼ਾਰ ਤਿੰਨ ਸੌ ਰੁਪਏ ਦੇ ਹਿਸਾਬ ਨਾਲ ਸ਼ੇਅਰ ਖਰੀਦ ਲਏ.

ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕੇ ਮੈਂ ਇੱਕ ਤਰ੍ਹਾਂ ਉਸ ਵਿਦੇਸ਼ੀ ਕੰਪਨੀ ‘ਤੋਂ ਬਦਲਾ ਲੈ ਲਿਆ. ਭਾਰਤ ‘ਚ ਬਣੇ ਟੀਕੇ ਯੂਨੀਸੇਫ਼ ਨੇ ਖਰੀਦ ਕੇ ਦੁਨਿਆ ਭਰ ‘ਚ ਬੱਚਿਆਂ ਨੂੰ ਲਾਏ. ਅਸੀਂ ਆਪ ਵੀ ਬਹੁਤ ਮਾਤਰਾ ਵਿੱਚ ਟਿੱਕੇ ਮੁਫਤ ਵੰਡੇ. 

ਲੇਖਕ: ਅਰਵਿੰਦ ਯਾਦਵ 

Add to
Shares
0
Comments
Share This
Add to
Shares
0
Comments
Share
Report an issue
Authors

Related Tags