ਧੀ ਜੰਮਣ ‘ਤੇ 101 ਬੁੱਟੇ ਲਾ ਕੇ ਕੀਤੀ ਮਿਸਾਲ ਪੇਸ਼
ਰਣਜੀਤ ਅਤੇ ਨੇਹਾ ਦੋਵੇਂ ਵਾਤਾਵਰਣ ਬਾਰੇ ਕਾਫ਼ੀ ਫਿਕਰਮੰਦ ਰਹਿੰਦੇ ਹਨ. ਇਸ ਕਰਕੇ ਉਨ੍ਹਾਂ ਨੇ ਇਹ ਫੈਸਲਾ ਕੀਤਾ.
ਰਣਜੀਤ ਨੇ ਦੱਸਿਆ ਕੇ ਉਨ੍ਹਾਂ ਦੇ ਇਸ ਫ਼ੈਸਲੇ ਤੋਂ ਉਨ੍ਹਾਂ ਦੇ ਦੋਸਤ ਵੀ ਪ੍ਰਭਾਵਿਤ ਹੋਏ ਹਨ. ਪੌਧੇ ਲਾਉਣ ਦੇ ਬਾਅਦ ਹੀ ਕੇਕ ਕੱਟ ਕੇ ਬਾਕੀ ਪ੍ਰੋਗ੍ਰਾਮ ਹੋਇਆ. ਇਸ ਮੌਕੇ ‘ਤੇ ਹੀ ਸਬ ਨੇ ਕੁੜੀ ਦਾ ਨਾਂਅ ‘ਆਲੀਸ਼ਾ’ ਰੱਖਣ ਦਾ ਫ਼ੈਸਲਾ ਕੀਤਾ.
ਆਮਤੌਰ ‘ਤੇ ਲੋਕ ਘਰ ਵਿੱਚ ਨਿਆਣਾ ਆਉਣ ‘ਤੇ ਜਾਂ ਜਨਮਦਿਨ ‘ਤੇ ਪੈਸੇ ਖ਼ਰਚ ਕਰਕੇ ਹੀ ਜਸ਼ਨ ਮਨਾਉਂਦੇ ਹਨ. ਪੁਣੇ ਦੇ ਇਸ ਜੋੜੇ ਨੇ ਘਰ ਵਿੱਚ ਧੀ ਆਉਣ ਦੀ ਖੁਸ਼ੀ ਅਤੇ ਉਸ ਦੇ ਨਾਮਕਰਨ ਦੇ ਮੌਕੇ ‘ਤੇ 101 ਬੁੱਟੇ ਲਾ ਕੇ ਇਕ ਮਿਸਾਲ ਪੇਸ਼ ਕੀਤੀ. ਉਨ੍ਹਾਂ ਨੇ ਕੁਛ ਸਟੂਡੇੰਟਸ ਨੂੰ ਵੀ ਇਸ ਕੰਮ ‘ਚ ਸ਼ਾਮਿਲ ਕੀਤਾ. ਉਨ੍ਹਾਂ ਨੇ ਇਸ ਕੰਮ ਲਈ 50 ਹਜ਼ਾਰ ਰੁਪੇ ਖ਼ਰਚ ਕੀਤੇ.
ਰਣਜੀਤ ਅਤੇ ਨੇਹਾ ਆਪਣੀ ਧੀ ਦੇ ਜਨਮ ਅਤੇ ਉਸਦੇ ਨਾਮਕਰਣ ਦੇ ਮੌਕੇ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਸਨ. ਪਰ ਉਨ੍ਹਾਂ ਨੇ ਇਸ ਲਈ ਰੀਤੀ-ਰਿਵਾਜਾਂ ਨੂੰ ਨਹੀਂ ਸੀ ਨਿਭਾਉਣਾ ਚਾਹੁੰਦੇ. ਉਨ੍ਹਾਂ ਨੇ ਯਵਤ ਨਾਂਅ ਦੀ ਇੱਕ ਸੋਕਾ ਪ੍ਰਭਾਵਿਤ ਥਾਂ ਨੂੰ ਇਸ ਕੰਮ ਲਈ ਚੁਣਿਆ. ਉਨ੍ਹਾਂ ਨੇ ਉੱਥੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵੀ ਇਸ ਕੰਮ’ਚ ਸ਼ਾਮਿਲ ਕੀਤਾ. ਉਨ੍ਹਾਂ ਦੇ ਦੋਸਤ ਵੀ ਇਸ ਦੌਰਾਨ ਪਹੁੰਚੇ ਅਤੇ ਉਨ੍ਹਾਂ ਨੇ ਬੁੱਟੇ ਲਾਏ. ਉਨ੍ਹਾਂ ਨੇ ਅੰਬ, ਬਾਂਸ, ਚੀਕੂ, ਨਾਰੀਅਲ, ਗੁਲਮੋਹਰ, ਨੀਮ ਅਤੇ ਪੀਪਲ ਦੇ ਬੁੱਟੇ ਲਾਏ.
ਉਨ੍ਹਾਂ ਦੱਸਿਆ ਕੇ ਜਦੋਂ ਉਨ੍ਹਾਂ ਨੂੰ ਇਸ ਸੂਝ ਆਈ ਤਾਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦਾ ਇਹ ਗੱਲ ਸਾਂਝੀ ਕੀਤੀ. ਸਾਰਿਆਂ ਵੱਲੋਂ ਹੁੰਗਾਰਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਸ ਪ੍ਰੋਗ੍ਰਾਮ ਦੀ ਤਿਆਰੀ ਕੀਤੀ.
ਉਨ੍ਹਾਂ ਦੀ ਇਸ ਕੋਸ਼ਿਸ਼ ਦੇ ਸਦਕੇ ਮਾਲਾਰਿਸ਼ ਪਿੰਡ ਦੇ ਲੋਕ ਬਹੁਤ ਖੁਸ਼ ਹਨ. ਪਿੰਡ ਦੇ ਮੰਦਿਰ ਦੇ ਨੇੜੇ ਲੱਗੇ ਇਨ੍ਹਾਂ ਬੁੱਟਿਆ ਕਰਕੇ ਇਹ ਸੋਕੇ ਦਾ ਮਾਰਿਆ ਇਲਾਕਾ ਹੁਣ ਹਰਾ-ਭਰਾ ਹੋਣ ਲੱਗਾ ਹੈ.