ਸੰਸਕਰਣ
Punjabi

6 ਸਾਲ ਦੀ ਉਮਰ 'ਚ ਬਣੀ ਬਾਲ ਮਜ਼ਦੂਰ, ਹੁਣ ਹੈ ਸਮਾਜਿਕ ਕ੍ਰਾਂਤੀ ਦੀ ਆਗੂ

Team Punjabi
3rd Mar 2016
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਬਾਲ ਮਜ਼ਦੂਰੀ ਵਿਰੋਧੀ ਆਂਦੋਲਨ ਨੂੰ ਦਿੱਤੀ ਨਵੀਂ ਦਿਸ਼ਾ

ਬੱਚਿਆਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਸਮਰਪਿਤ

ਆਪ ਸਮਸਿਆਵਾਂ 'ਚ ਰਹਿ ਕੇ ਕਾਮਯਾਬ ਹੋਈ.

ਅਨੁਰਾਧਾ ਭੋੰਸਲੇ ਉਸ ਔਰਤ ਦਾ ਨਾਂ ਹੈ ਜਿਸਨੇ ਨਾ ਕੇਵਲ ਆਪਣੇ ਆਪ ਲਈ ਸਗੋਂ ਹੋਰ ਔਰਤਾਂ ਲਈ ਸੰਘਰਸ਼ ਕੀਤਾ ਅਤੇ ਜੀਵਨ ਸ਼ੁਰੂ ਕੀਤਾ। ਉਹ ਆਪ 6 ਸਾਲ ਦੀ ਉਮਰ ਵਿੱਚ ਹੀ ਬਣਾ ਦਿੱਤੀ ਗਈ ਸੀ ਪਰ ਅੱਗੇ ਜਾ ਕੇ ਉਸ ਨੇ ਬਲ ਮਜਦੂਰੀ ਦੇ ਖਿਲਾਫ਼ ਮੁਹਿਮ ਛੇੜੀ। ਬੇਸਹਾਰਾ ਔਰਤਾਂ ਅਤੇ ਬੱਚਿਆਂ ਲਈ ਕੰਮ ਸ਼ੁਰੂ ਕਰਾਏ।

ਅਨੁਰਾਧਾ ਦਾ ਜਨਮ ਇਕ ਕੈਥੋਲਿਕ ਇਸਾਈ ਪਰਿਵਾਰ 'ਚ ਹੋਈ ਸੀ. ਪਰਿਵਾਰ ਪਹਿਲਾਂ ਹਿੰਦੂ ਸੀ ਪਰ ਉਸ ਦੇ ਬੁਜ਼ੁਰਗਾਂ ਦਾ ਝੁਕਾਉ ਇਸਾਈ ਧਰਮ ਵੱਲ ਹੋ ਗਿਆ ਸੀ. ਉਹ ਸਮਾਜਿਕ ਤੌਰ 'ਤੇ ਨੀਵੀਂ ਜਾਤ 'ਚ ਮੰਨੇ ਜਾਂਦੇ ਸੀ ਅਤੇ ਉਸ ਜ਼ਮਾਨੇ 'ਚ ਛੁਆਛੂਤ ਵੀ ਬਹੁਤ ਮਨਿਆ ਜਾਂਦਾ ਸੀ. ਉਨ੍ਹਾਂ ਨੂੰ ਬਾਹਰ ਹੀ ਰਖਿਆ ਜਾਂਦਾ ਸੀ ਅਤੇ ਹੋਰ ਵੀ ਜ਼ੁਲਮ ਹੁੰਦੇ ਸਨ. ਇਨ੍ਹਾਂ ਗੱਲ ਨੂੰ ਵੇਖਦਿਆਂ ਅਨੁਰਾਧਾ ਦੇ ਬੁਜ਼ੁਰਗਾਂ ਨੇ ਇਸਾਈ ਧਰਮ ਅਪਣਾ ਲਿਆ ਸੀ. ਇਸਾਈ ਧਰਮ ਦੇ ਮਿਸ਼ਨਰੀਆਂ ਦੀ ਮਦਦ ਨਾਲ ਅਨੁਰਾਧਾ ਦੇ ਪਿਤਾ ਪੜ੍ਹਾਈ ਕਰ ਸਕੇ. ਉਨ੍ਹਾਂ ਨੂੰ ਇਕ ਸਕੂਲ 'ਚ ਅਧਿਆਪਕ ਤੇ ਤੌਰ ਤੇ ਨੌਕਰੀ ਵੀ ਮਿਲ ਗਈ. ਪਰ ਉਨ੍ਹਾਂ ਦੀ ਕਈ ਬੱਚੇ ਹੋਣ ਕਰਕੇ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਸੀ.

ਇਸ ਸਮਸਿਆ ਨੂੰ ਵੇਖਦਿਆਂ ਅਨੁਰਾਧਾ ਨੂੰ ਮਾਤਰ 6 ਵਰ੍ਹੇ ਦੀ ਉਮਰ ਵਿੱਚ ਹੀ ਲੋਕਾਂ ਦੇ ਘਰਾਂ 'ਚ ਜਾ ਕੇ ਕੰਮ ਕਰਨ ਲਈ ਜਾਣ ਲਾ ਦਿੱਤਾ ਗਿਆ.ਉਸਨੂੰ ਲੋਕਾਂ ਦੇ ਘਰਾਂ 'ਚ ਜਾ ਕੇ ਭਾਂਡੇ ਅਤੇ ਕਪੜੇ ਧੋਣੇ ਪੈਂਦੇ ਅਤੇ ਹੋਰ ਕੰਮ ਕਰਨੇ ਪੈਂਦੇ। ਉਸਨੂੰ ਮਾਤਰ 6 ਸਾਲ ਦੀ ਉਮਰ ਵਿੱਚ ਹੀ ਮਜਦੂਰੀ ਕਰਣੀ ਪੈ ਗਈ.

image


ਪਰ ਅਨੁਰਾਧਾ ਦੇ ਮਨ ਵਿੱਚ ਪੜ੍ਹਾਈ ਬਾਰੇ ਬਹੁਤ ਰੁਝਾਨ ਸੀ. ਉਹ ਸਵੇਰੇ 6 ਵਜੇ ਤੋਂ 11 ਵਜੇ ਤਕ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਅਤੇ ਫੇਰ ਸਕੂਲ ਜਾਂਦੀ. ਜਿਨ੍ਹਾਂ ਘਰਾਂ 'ਚ ਉਹ ਕੰਮ ਕਰਦੀ ਸੀ ਉਨ੍ਹਾਂ ਨੇ ਵੀ ਉਸਨੂੰ ਹੌਸਲਾ ਦਿੱਤਾ ਅਤੇ ਸਕੂਲ ਜਾਣ ਲਈ ਮਨ੍ਹਾਂ ਨਹੀਂ ਕੀਤਾ। ਮਜ਼ਦੂਰੀ ਕਰਦਿਆਂ ਉਹ 11 ਵਰ੍ਹੇ ਤਕ ਹੀ ਸਵੈ ਨਿਰਭਰ ਹੋ ਗਈ. ਫੇਰ ਇਸਾਈ ਚਰਚ ਨੇ ਵੀ ਮਦਦ ਕੀਤੀ ਅਤੇ ਅਨੁਰਾਧਾ ਅੱਗੇ ਪੜ੍ਹਾਈ ਕਰਣ 'ਚ ਕਾਮਯਾਬ ਹੋ ਗਈ.

ਬਚਪਨ ਵਿੱਚ ਹੀ ਗਰੀਬੀ ਵੇਖਣ ਕਰਕੇ ਅਨੁਰਾਧਾ ਨੂੰ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਸਾਹਮਣੇ ਆਉਣ ਵਾਲਿਆਂ ਸਮਸਿਆਵਾਂ ਦਾ ਪਤਾ ਸੀ ਅਤੇ ਇਹ ਵੀ ਜਾਣਦੀ ਸੀ ਕੇ ਗਰੀਬਾਂ ਦੇ ਬੱਚੇ ਮਜ਼ਦੂਰ ਕਿਓਂ ਬਣਦੇ ਹਨ.

ਅਨੁਰਾਧਾ ਨੇ ਅੰਤਰਜਾਤੀ ਵਿਆਹ ਕੀਤਾ। ਪਰ ਹੀ ਸਹੂਰਿਆਂ ਨੇ ਪਰੇਸ਼ਾਨ ਕਰਣਾ ਸ਼ੁਰੂ ਕਰ ਦਿੱਤਾ। ਉਸ ਨੂੰ ਕੁੱਟਿਆ ਮਾਰਿਆ ਵੀ ਜਾਂਦਾ ਅਤੇ ਘਰ ਦਾ ਸਾਰਾ ਕੰਮ ਵੀ ਕਰਵਾਇਆ ਜਾਂਦਾ। ਉਸ ਦੇ ਪਤੀ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਇਕ ਦਿਨ ਜਦੋਂ ਅਨੁਰਾਧਾ ਨੂੰ ਪਤਾ ਲੱਗਾ ਕੀ ਉਸਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਵੀ ਸੰਬੰਧ ਹਨ ਤਾਂ ਘਰ ਵਿੱਚ ਬਹੁਤ ਰੌਲ੍ਹਾ ਪਿਆ ਅਤੇ ਅਨੁਰਾਧਾ ਨੂੰ ਹੀ ਉਸਦੇ ਦੋ ਬੱਚਿਆਂ ਨਾਲ ਘਰੋਂ ਕੱਢ ਦਿੱਤਾ ਗਿਆ. ਉਸਨੇ ਇਕ ਬੇਸਹਾਰਾ ਔਰਤ ਦੀ ਝੁੱਗੀ ਵਿੱਚ ਰਹਿਣ ਨੂੰ ਮਜ਼ਬੂਰ ਹੋਣਾ ਪਿਆ. ਤਿੰਨ ਹਫ਼ਤੇ ਉਸ ਝੁੱਗੀ 'ਚ ਰਹਿੰਦੀਆਂ ਅਨੁਰਾਧਾ ਨੇ ਸੋਚਿਆ ਕੀ ਜੇਕਰ ਇਕ ਪੜ੍ਹੀ ਲਿੱਖੀ ਔਰਤ ਇਸ ਤਰ੍ਹਾਂ ਦਾ ਬਰਤਾਵ ਕੀਤਾ ਜਾ ਸਕਦਾ ਹੈ ਤਾਂ ਅਨਪੜ੍ਹ ਔਰਤਾਂ ਦਾ ਕੀ ਹੁੰਦਾ ਹੋਵੇਗਾ।

ਇਸ ਵਿਚਾਰ ਨੇ ਅਨੁਰਾਧਾ ਦੀ ਸੋਚ ਬਦਲ ਦਿੱਤੀ ਅਤੇ ਉਸਨੇ ਅਜਿਹੀ ਬੇਸਹਾਰਾ ਅਤੇ ਮਜ਼ਬੂਰ ਔਰਤਾਂ ਦੇ ਹਕ਼ ਦੀ ਲੜਾਈ ਸ਼ੁਰੂ ਕਰਣ ਦਾ ਫ਼ੈਸਲਾ ਕਰ ਲਿਆ. ਉਸਨੂੰ ਪਤਾ ਸੀ ਗਰੀਬੀ ਕਰਕੇ ਘਰਾਂ 'ਚ ਔਰਤਾਂ ਨਾਲ ਕੀ ਬਰਤਾਵ ਹੁੰਦਾ ਹੈ. ਉਸਨੇ ਬਾਲ ਮਜ਼ਦੂਰਾਂ ਲਈ ਕੰਮ ਕਰਣ ਦਾ ਵੀ ਫੈਸਲਾ ਕੀਤਾ। ਕਿਓਂਕਿ ਉਸਨੂੰ ਪਤਾ ਸੀ ਕੇ ਗਰੀਬੀ ਅਤੇ ਬਾਲ ਮਜਦੂਰੀ ਦਾ ਆਪਸ ਵਿੱਚ ਡੂੰਘਾ ਸੰਬੰਧ ਹੁੰਦਾ ਹੈ. ਇਸ ਵਿਚਾਰ ਨਾਲ ਅਨੁਰਾਧਾ ਨੇ 'ਵੀਮਨ ਏੰਡ ਚਾਇਲਡ ਰਾਈਟਸ' ਨਾਂ ਦੀ ਸੰਸਥਾ ਬਣਾਈ। ਉਸਨੇ ਅਜਿਹੀ ਔਰਤਾਂ ਨੂੰ ਲੱਭਣਾ ਸ਼ੁਰੂ ਕੀਤਾ ਜੋ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੀ ਸੀ ਪਰ ਗਰੀਬੀ ਕਰਕੇ ਨਹੀਂ ਭੇਜ ਪਾ ਰਹੀਆਂ ਸਨ.

ਉਨ੍ਹਾਂ ਨੇ ਅਜਿਹੀਆਂ ਔਰਤਾਂ ਨੂੰ ਕੰਮ ਸਿੱਖਾਂ ਬਾਰੇ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਕੰਮ ਤੇ ਵੀ ਲਾਇਆ. ਸਰਕਾਰੀ ਯੋਜਨਾਵਾਂ ਦਾ ਪਤਾ ਲਾ ਕੇ ਗ਼ਰੀਬ ਅਤੇ ਮਜਬੂਰ ਔਰਤਾਂ ਨੂੰ ਸਰਕਾਰੀ ਯੋਜਨਾਵਾਂ 'ਚੋਂ ਲਾਭ ਲੈਣ 'ਚ ਮਦਦ ਕੀਤੀ।

ਥੋੜੇ ਸਮੇਂ ਵਿੱਚ ਹੀ ਉਹ ਕੋਹਲਾਪੁਰ ਅਤੇ ਨੇੜਲੇ ਇਲਾਕਿਆਂ 'ਚ ਮਸ਼ਹੂਰ ਹੋ ਗਈ. ਔਰਤਾਂ ਉਨ੍ਹਾਂ ਕੋਲ ਸਲਾਹਾਂ ਲੈਣ ਆਉਣ ਲੱਗੀਆਂ. ਉਨ੍ਹਾਂ ਨੇ ਹੋਰ ਗੈਰ ਸਰਕਾਰੀ ਸੰਸਥਾਵਾਂ ਨਾਲ ਰਲ੍ਹ ਕੇ 'ਸਿੱਖਿਆ ਦੇ ਅਧਿਕਾਰ' ਕਾਨੂਨ ਬਾਰੇ ਕੰਮ ਕੀਤਾ ਅਤੇ ਇਸ ਮੱਤੇ ਨੂੰ ਸੰਸਦ ਵਿੱਚ ਪਾਸ ਕਰਾਉਣ ਲਈ ਵੀ ਮਿਹਨਤ ਕੀਤੀ।

ਉਨ੍ਹਾਂ ਨੇ ਗ਼ਰੀਬ, ਮਜਬੂਰ ਅਤੇ ਬੇਸਹਾਰਾ ਔਰਤਾਂ ਨੂੰ ਰੋਟੀ,ਕਪੜਾ ਅਤੇ ਮਕਾਨ ਦੀ ਸਹੂਲੀਅਤ ਦੇਣ ਲਈ 'ਅਵਨੀ' ਨਾਂ ਦੀ ਇਕ ਹੋਰ ਸੰਸਥਾ ਸ਼ੁਰੂ ਕੀਤੀ। ਉਨ੍ਹਾਂ ਨੇ ਕੋਹਲਾਪੁਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਇੱਟਾਂ ਦੇ ਭੱਠਿਆਂ ਤੇ ਕੰਮ ਕਰਣ ਵਾਲੇ ਬੱਚਿਆਂ ਨੂੰ ਮੁਕਤ ਕਰਾਇਆ ਅਤੇ ਉਨ੍ਹਾਂ ਲਈ ਪੜ੍ਹਾਈ ਦਾ ਪ੍ਰਬੰਧ ਕੀਤਾ। ਮਹਾਤਮਾ ਗਾਂਧੀ ਦੇ ਪੋਤਰੇ ਅਰੁਣ ਗਾਂਧੀ ਅਨੁਰਾਧਾ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਇੱਟ ਭੱਠਿਆਂ 'ਤੇ ਕੰਮ ਕਰਣ ਵਾਲੇ ਬੱਚਿਆਂ ਲਈ ਸਕੂਲ ਖੋਲਣ 'ਚ ਮਦਦ ਕੀਤੀ।

ਅਨੁਰਾਧਾ ਦੇ ਕੰਮ ਦੀ ਪ੍ਰਸ਼ੰਸ਼ਾ ਨਾ ਕੇਵਲ ਭਾਰਤ ਸਗੋਂ ਵਿਦੇਸ਼ਾਂ ਵਿੱਚ ਵੀ ਹੋਈ. ਉਨ੍ਹਾਂ ਨੂੰ ਕਈ ਸਨਮਾਨ ਪ੍ਰਾਪਤ ਹੋਏ. ਅੱਜ ਉਨ੍ਹਾਂ ਦਾ ਨਾਂ ਬਾਲ ਮਜ਼ਦੂਰੀ ਖ਼ਤਮ ਕਰਣ ਲਈ ਉਪਰਾਲੇ ਕਰਣ ਵਾਲਿਆਂ 'ਚ ਸਨਮਾਨ ਨਾਲ ਲਿਆ ਜਾਂਦਾ ਹੈ.

ਲੇਖਕ: ਮੰਜੂ ਯਾਦਵ

ਅਨੁਵਾਦ: ਅਨੁਰਾਧਾ ਸ਼ਰਮਾ 

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags