ਮੈਗੀ ਬਣਨ ਨਾਲੋਂ ਵੀ ਛੇਤੀ ਲੋਨ ਦਿੰਦੀ ਹੈ 'ਵੋਟ ਫ਼ਾਰ ਕੈਸ਼ ਡਾੱਟ ਇਨ', ਉਹ ਵੀ ਬਿਨਾਹ ਕਿਸੇ ਗਾਰੰਟੀ ਦੇ

ਇਹ ਗੱਲ ਸਾਲ 2000 ਦੀ ਹੈ. ਕੀਰਤੀ ਜੈਨ ਪੁਣੇ ਯੂਨੀਵਰਸਿਟੀ ‘ਤੋਂ ਇੰਜੀਨੀਅਰਿੰਗ ਦੇ ਆਖਿਰੀ ਸਾਲ ਦੇ ਵਿਦਿਆਰਥੀ ਸਨ. ਪੜ੍ਹਾਈ ਪੂਰੀ ਕਰਕੇ ਉਹ ਨੌਕਰੀ ਸ਼ੁਰੂ ਕਰਨ ਅਤੇ ਇੱਕ ਨਵੀਂ ਜਿੰਦਗੀ ਦੀ ਸ਼ੁਰੁਆਤ ਕਰਨ ਦੇ ਸੁਪਨੇ ਵੇਖ ਰਹੇ ਸਨ. ਪਰ ਉਸੇ ਸਾਲ ਉਨ੍ਹਾਂ ਦੇ ਪਿਤਾ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਹੋਣਾ ਪਿਆ. ਪਿਤਾ ਦਾ ਨਿੱਕਾ ਜਿਹਾ ਕਾਰੋਬਾਰ ਵੀ ਬੰਦ ਹੋ ਗਿਆ. ਵੱਡੀ ਭੈਣ ਦੇ ਵਿਆਹ ਦੀ ਤਾਰੀਕ ਪੈ ਚੁੱਕੀ ਸੀ. ਪੜ੍ਹਾਈ ਦੇ ਨਾਲ ਪਰਿਵਾਰ ਦਾ ਸਾਰਾ ਬੋਝ ਕੀਰਤੀ ਦੇ ਮੋਢਿਆਂ ‘ਤੇ ਆ ਗਿਆ. ਪਰ ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਕੀਰਤੀ ਲਈ ਇਹ ਰਹੀ ਕੀ ਮੁਸੀਬਤ ਵੇਲੇ ਉਨ੍ਹਾਂ ਦੇ ਸਾਰੇ ਸ਼ਰੀਕੇ ਵਾਲੇ ਤੇ ਯਾਰ-ਮਿੱਤਰ ਵੀ ਸਾਥ ਛੱਡ ਗਏ. ਕੀਰਤੀ ਕਹਿੰਦੇ ਹਨ ਕੇ “ਮੈਂ ਉਸ ਵੇਲੇ ਵੇਖਿਆ ਕੇ ਜਦੋਂ ਸਮਾਂ ਖਰਾਬ ਹੁੰਦਾ ਹੈ ਤਾਂ ਸਬ ਤੋਂ ਪਹਿਲਾਂ ਆਪਣੇ ਲੋਕ ਹੀ ਸਾਥ ਛੱਡ ਕੇ ਭੱਜਦੇ ਹਨ.ਉਹ ਵੇਲੇ ਕਿਸੇ ਕੋਲੋਂ ਇੱਕ ਹਜ਼ਾਰ ਰੁਪਏ ਵੀ ਮੰਗੀਏ ਤਾਂ ਉਹ ਵੀ ਨੀ ਮਿਲਦੇ.” ਇਹੀ ਉਹ ਸਮਾਂ ਸੀ ਜਦੋਂ ਕੀਰਤੀ ਨੂੰ ਪਤਾ ਲੱਗਾ ਕੇ ਕਰਜ਼ਾ ਲੈਣਾ ਕਿੰਨਾ ਔਖਾ ਹੁੰਦਾ ਹੈ. ਕਰਜ਼ਾ ਲੈਣ ਲਈ ਕਈ ਵਾਰ ਅਪਮਾਨਿਤ ਵੀ ਹੋਣਾ ਪੈਂਦਾ ਹੈ. ਆੜ੍ਹਤੀਆਂ ਕੋਲੋਂ ਪੈਸਾ ਲੈਣ ‘ਤੇ ਵਿਆਜ਼ ਹੀ ਇੰਨਾ ਹੋ ਜਾਂਦਾ ਹੈ ਕੇ ਇਨਸਾਨ ਉਸ ‘ਚ ਫੱਸਿਆ ਰਹਿ ਜਾਂਦਾ ਹੈ. ਬੈੰਕ ਵਾਲੇ ਕਾਗਜ਼ੀ ਕਾਰਵਾਈ ਇੰਨੀ ਕਰਾ ਦਿੰਦੇ ਹਨ ਕੇ ਲੋਕ ਪਹਿਲਾਂ ਹੀ ਡਰ ਕੇ ਪਿਛਾਂਹ ਹੱਟ ਜਾਂਦੇ ਹਨ. ਇਸ ਮੌਕੇ ‘ਤੇ ਕੀਰਤੀ ਨੇ ਸੋਚਿਆ ਕੇ ਕਿਉਂ ਨਾ ਕੁਝ ਅਜਿਹਾ ਕੀਤਾ ਜਾਵੇ ਜਿਸ ਵਿੱਚ ਤਕਨੋਲੋਜੀ ਦਾ ਸਹਾਰਾ ਲੈ ਕੇ ਕਰਜ਼ੇ ਦੀ ਲੋੜ ਵਾਲੇ ਲੋਕਾਂ ਦੀ ਮਦਦ ਹੋ ਸਕੇ. ਅਜਿਹਾ ਕੁਝ ਜਿਸ ਨਾਲ ਕਰਜ਼ਾ ਲੈਣ ਦੇ ਲੋੜਵਾਨ ਲੋਕਾਂ ਨੂੰ ਆਪਣਾ ਸੋਨਾ, ਮਕਾਨ ਜਾਂ ਕੋਈ ਹੋਰ ਸਮਾਨ ਆੜ੍ਹਤੀਆਂ ਕੋਲ੍ਹ ਰੱਖਣ ਦੀ ਮਜਬੂਰੀ ਨਾ ਹੋਵੇ. ਉਨ੍ਹਾਂ ਨੇ ਇਸ ਬਾਰੇ ਪੱਕਾ ਮੰਨ ਬਣਾ ਲਿਆ. ਪਰ ਇਸ ਫ਼ੈਸਲੇ ਨੂੰ ਪੂਰਾ ਕਰਨ ਲਈ ਕੀਰਤੀ ਜੈਨ ਨੂੰ 14 ਸਾਲ ਲੱਗ ਗਏ. ਇਨ੍ਹਾਂ 14 ਸਾਲਾਂ ਦੇ ਦੌਰਾਨ ਕੀਰਤੀ ਨੇ ਆਈਸੀਆਈਸੀਆਈ, ਯੈਸ ਬੈੰਕ ਅਤੇ ਨਾਗਾਰਜੁਨ ਕੰਸਟਰਕਸ਼ਨ ਜਿਹੀ ਮੰਨੇ ਹੋਏ ਅਦਾਰਿਆਂ ਨਾਲ ਕੰਮ ਕੀਤਾ. ਪੈਸਾ ਕਮਾਇਆ ਅਤੇ ਨਾਂਅ ਵੀ ਖੱਟਿਆ. ਪਰ ਉਹ ਆਪਣੇ ਉਸ ਫ਼ੈਸਲੇ ਬਾਰੇ ਸੋਚਦੇ ਰਹੇ. ਆਖਿਰਕਾਰ, ਫ਼ਰਵਰੀ 2014 ਜਦੋਂ ਉਹ ਨਾਗਾਰਜੁਨ ਕੰਪਨੀ ਵਿੱਚ ਨੌਕਰੀ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਲੱਗਾ ਕੇ ਉਹ ਉਹ ਸਮਾਂ ਆ ਗਿਆ ਹੈ ਜਦੋਂ ਉਨ੍ਹਾਂ ਨੂੰ ਆਪਣਾ ਸੁਪਨਾ ਪੂਰਾ ਕਰਨਾ ਚਾਹਿਦਾ ਹੈ. 

6th Aug 2016
  • +0
Share on
close
  • +0
Share on
close
Share on
close

ਉਸ ਸਮੇਂ ਤਕ ਕੀਰਤੀ ਜੈਨ ਮਾਲੀ ਤੌਰ ਤੇ ਅਤੇ ਸਮਾਜਿਕ ਤੌਰ ਤੇ ਇੰਨੇ ਕੁ ਮਜਬੂਤ ਹੋ ਗਏ ਸਨ ਕੇ ਉਨ੍ਹਾਂ ਨੇ ਕਾਰੋਬਾਰੀ ਬਣਨ ਦਾ ਖ਼ਤਰਾ ਚੁੱਕ ਲੈਣ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਅਤੇ ਘੱਟ ਵਿਆਜ਼ ‘ਤੇ ਲੋੜਵਾਨ ਲੋਕਾਂ ਨੂੰ ਕਰਜ਼ਾ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ. ਉਨ੍ਹਾਂ ਨੇ ਸਿਤੰਬਰ 2014 ਵਿੱਚ ਹੈਦਰਾਬਾਦ ਦੇ ਇੱਕ ਇਲਾਕੇ ‘ਚ ‘ਐਨੀ ਟਾਈਮ ਲੋਨ ਸਰਵਿਸ’ ਦੀ ਸ਼ੁਰੁਆਤ ਕਰ ਦਿੱਤੀ. ਉਨ੍ਹਾਂ ਨੇ ‘ਵੋਟ ਫ਼ੋਰ ਕੈਸ਼ ਡਾੱਟ ਇਨ’ ਦੀ ਸ਼ੁਰੁਆਤ ਕਰਕੇ ਦੁਨਿਆ ਦਾ ਪਹਿਲਾ ਅਜਿਹਾ ਪਲੇਟਫ਼ਾਰਮ ਤਿਆਰ ਕਰ ਦਿੱਤਾ ਜਿੱਥੇ ਕੋਈ ਵੀ ਲੋੜਵਾਂ ਆੱਨਲਾਈਨ ਲੋਨ ਲੈ ਸਕਦਾ ਹੈ. ਇਹ ਸਿਰਫ਼ ਇਸ ਲਈ ਕੇ ਕਰਜ਼ਾ ਲੈਣ ਦਾ ਲੋੜਵਾਨ ਵਿਅਕਤੀ ਸ਼ਰਮਿੰਦਗੀ ਮਹਿਸੂਸ ਨਾ ਕਰੇ. ਇਸ ਤੋਂ ਅਲਾਵਾ ਕੀਰਤੀ ਜੈਨ ਕਾਰੋਬਾਰਿਆਂ ਲਈ ਤੀਹ ਹਜ਼ਾਰ ਤੋਂ ਤੀਹ ਲੱਖ ਰੁਪਏ ਦਾ ਲੋਨ ਦੇਣ ਲਈ ‘ਐਸਐਮਈਬੈੰਕ ਡਾੱਟ ਇਨ’ ਵੀ ਚਲਾਉਂਦੇ ਹਨ.

image


‘ਵੋਟ ਫ਼ਾਰ ਕੈਸ਼ ਡਾੱਟ ਇਨ’ ‘ਪੀਅਰ ਟੂ ਪੀਅਰ’ ਖੇਤਰ ਦੀ ਦੇਸ਼ ਦੀ ਪਹਿਲੇ ਨੰਬਰ ਦੀ ਕੰਪਨੀ ਹੈ. ਇਹ ਕੰਪਨੀ ਇੱਕ ਹਜ਼ਾਰ ਰੁਪਏ ਤੋਂ ਲੈ ਕੇ ਤੀਹ ਲੱਖ ਦਾ ਲੋਨ ਦਿੰਦੀ ਹੈ. ਲੋਨ ਦੇਣ ਲਈ ਕੰਪਨੀ ‘ਪ੍ਰਿਡੀਕਟਿਵ ਸਾਇੰਸ’ ਦੇ ਇੱਕ ਤਰੀਕੇ ‘ਬੀਮਸ’ ਦਾ ਇਸਤੇਮਾਲ ਕਰਦੀ ਹੈ. ਕਰਜ਼ਾ ਲੈਣ ਵਾਲੇ ਵਿਅਕਤੀ ਦੀ ਸੋਚ ਨੂੰ ਜਾਨਣ ਲਈ ‘ਆਰਟੀਫਿਸ਼ਿਅਲ ਇੰਟੇਲੀਜੇੰਸ’ ਦੀ ਤਕਨੀਕ ਵੀ ਵਰਤੀ ਜਾਂਦੀ ਹੈ. ਇਸ ਤਕਨੀਕ ਨਾਲ ਬੰਦੇ ਦੀ ਫ਼ੋਟੋ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ ਕੇ ਕਰਜ਼ਾ ਲੈਣ ਮਗਰੋਂ ਇਹ ਵਿਅਕਤੀ ਕਿੱਤੇ ਸੌਖਾ ਹੋਂਦੇ ਹੋਏ ਵੀ ਕਰਜ਼ਾ ਮੋੜੇਗਾ ਜਾਂ ਨਹੀਂ. ਇਨ੍ਹਾਂ ਟੈਸਟਾਂ ਰਾਹੀਂ ਵਿਅਕਤੀ ਬਾਰੇ ਜਾਣ ਕੇ ਕੰਪਨੀ ਮਾਤਰ ਦੋ ਮਿਨਟ ਵਿੱਚ ਹੀ ਲੋਨ ਦੇ ਦਿੰਦੀ ਹੈ. ਇਸ ਲਈ ਕੰਪਨੀ ਕੋਈ ਕਾਗਜ਼ ਵੀ ਨਹੀਂ ਮੰਗਦੀ.

ਇਹ ਕੰਪਨੀ ਸਿਰਫ਼ ਲੋਨ ਹੀ ਨਹੀਂ ਦਿੰਦੀ ਸਗੋਂ ਨਿਵੇਸ਼ ਦੀ ਸੁਵਿਧਾ ਵੀ ਦਿੰਦੀ ਹੈ. ਜੇ ਕਿਸੇ ਨੇ ਨਿਵੇਸ਼ ਕਰਨ ਹੋਏ ਤਾਂ ਵੀਹ ਹਜ਼ਾਰ ਰੁਪਏ ਤੋਂ ਵੱਧ ਰਕਮ ਲਾ ਸਕਦਾ ਹੈ. ਕੀਰਤੀ ਜੈਨ ਦਾ ਦਾਅਵਾ ਹੈ ਕੇ ਲੋਕ ਉਨ੍ਹਾਂ ਦੀ ਕੰਪਨੀ ਵਿੱਚ ਛੇ ਕਰੋੜ ਰੁਪਏ ਨਿਵੇਸ਼ ਕਰਨਾ ਚਾਹੁੰਦੇ ਹਨ.

image


ਕੰਪਨੀ ਤਿੰਨ ਤ੍ਰਾਂਹ ਦੇ ਲੋਨ ਦਿੰਦੀ ਹੈ. ਪਰਸਨਲ ਲੋਨ, ਸਕੂਲੀ ਸਿੱਖਿਆ ਲਈ ਲੋਨ ਅਤੇ ਨਿੱਕਾ ਕਾਰੋਬਾਰ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਲੋਨ ਦੀ ਸੁਵਿਧਾ. ਇਹ ਦੇਸ਼ ਦੀ ਪਹਿਲੀ ਕੰਪਨੀ ਹੈ ਜੋ ਉਚੇਰੀ ਸਿੱਖਿਆ ਦੀ ਜਗ੍ਹਾਂ ਸਕੂਲੀ ਸਿਖਿਆ ਲਈ ਲੋਨ ਦਿੰਦੀ ਹੈ.

ਕੀਰਤੀ ਜੈਨ ਦੱਸਦੇ ਹਨ-

“ ਦੇਸ਼ ਦਾ ਕੋਈ ਵੀ ਵਿੱਤ ਅਦਾਰਾ ਪਹਿਲੀ ਜ਼ਮਾਤ ਤੋਂ ਲੈ ਕੇ ਬਾਰ੍ਹਵੀਂ ਤਕ ਦੀ ਪੜ੍ਹਾਈ ਲਈ ਲੋਨ ਨਹੀਂ ਦਿੰਦੀ. ਹੁਣ ਹਾਲਾਤ ਅਜਿਹੇ ਹੋ ਗਏ ਹਨ ਕੇ ਲੋਕਾਂ ਨੂੰ ਸਕੂਲਾਂ ਦੀ ਫ਼ੀਸ ਦੇਣ ਲਈ ਵੀ ਲੋਨ ਲੈਣਾ ਪੈਂਦਾ ਹੈ. ਬੱਚਿਆਂ ਦੀ ਫ਼ੀਸ ਦੇਣ ਲਈ ਲੋਕਾਂ ਨੂੰ ਪਰੇਸ਼ਾਨ ਨਾਹ ਹੋਣਾ ਪਵੇ. ਇਸ ਲਈ ਅਸੀਂ ਸਕੂਲ ਫ਼ੀਸ ਲਈ ਵੀ ਲੋਨ ਦਿੰਦੇ ਹਾਂ.”

ਕੀਰਤੀ ਜੈਨ ਕਈ ਸਾਲ ਨੌਕਰੀ ਕਰਨ ਦੇ ਬਾਅਦ ਕਾਰੋਬਾਰੀ ਬਣੇ. ਕਾਰੋਬਾਰੀ ਬਣਨ ਦੇ ਦੌਰਾਨ ਸਾਹਮਣੇ ਆਉਣ ਵਾਲੇ ਖਤਰਿਆਂ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਹਨ. ਇਸ ਲਈ ਉਨ੍ਹਾਂ ਨੇ ਕਾਰੋਬਾਰੀ ਬਣਨ ਦੇ ਚਾਹਵਾਨ ਲੋਕਾਂ ਲਈ ਖ਼ਾਸ ਤੌਰ ‘ਤੇ ਬਹੁਤ ਹੀ ਘੱਟ ਵਿਆਜ਼ ‘ਤੇ ਲੋਨ ਦਿੰਦੇ ਹਨ. ਉਹ ਵੀ ਬਿਨਾਹ ਕਿਸੇ ਗਾਰੰਟੀ ਦੇ. ਉਨ੍ਹਾਂ ਦੀ ਕੰਪਨੀ ਅੱਧੇ ਫ਼ੀਸਦ ਤੇ ਵਿਆਜ਼ ਦਿੰਦੀ ਹੈ.

ਕੀਰਤੀ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕੇ ‘ਵੋਟ ਫ਼ਾਰ ਕੈਸ਼ ਡਾੱਟ ਇਨ ਨੇ ਬੀਤੇ 19 ਮਹੀਨਿਆਂ ਦੇ ਦੌਰਾਨ ਵੀਹ ਹਜ਼ਾਰ ਲੋਕਾਂ ਨੂੰ 34 ਕਰੋੜ ਰੁਪਏ ਦਾ ਲੋਨ ਦਿੱਤਾ ਹੈ. ਉਨ੍ਹਾਂ ਨੇ ਆਪਣੀ ਕੰਪਨੀ ਬਾਰੇ ਕਿਸੇ ਤਰ੍ਹਾਂ ਦਾ ਕੋਈ ਪ੍ਰਚਾਰ ਨਹੀਂ ਕਿੱਤਾ. ਇਸ ਕੰਪਨੀ ਤੋਂ ਲੋਨ ਲੈਣ ਵਾਲੇ ਆਪ ਹੀ ਹੋਰ ਲੋੜਵਾਨ ਲੋਕਾਂ ਨੂੰ ਇਸ ਬਾਰੇ ਦੱਸਦੇ ਹਨ. ਉਨ੍ਹਾਂ ਦੀ ਕੰਪਨੀ ਹਰ ਮਹੀਨੇ ਤਿੰਨ ਕਰੋੜ ਰੁਪਏ ਦਾ ਲੋਨ ਦੇ ਰਹੀ ਹੈ.

ਭਵਿੱਖ ਦੀ ਯੋਜਨਾ ਬਾਰੇ ਕੀਰਤੀ ਜੈਨ ਦਾ ਕਹਿਣਾ ਹੈ ਕੇ ਸਾਡਾ ਟੀਚਾ ਆਉਣ ਵਾਲੇ ਪੰਜ ਸਾਲ ਦੇ ਦੌਰਾਨ ਇੱਕ ਹਜ਼ਾਰ ਕਰੋੜ ਦੇ ਲੋਨ ਵੰਡਣ ਦਾ ਹੈ. ਇਸ ਤੋਂ ਅਲਾਵਾ ਅਸੀਂ ਇਸ ਨੂੰ ਦੇਸ਼ ਦੀ ਸਬ ਤੋਂ ਤੇਜ਼ ਅਤੇ ਕਿਫਾਇਤੀ ਵਿਆਜ਼ ‘ਤੇ ਲੋਨ ਦੇਣ ਵਾਲੀ ਬਣਾਉਣਾ ਚਾਹੁੰਦੇ ਹਾਂ. ਜਨਵਰੀ 2017 ਤੋਂ ਅਸੀਂ ਇੱਕ ਨਵੀਂ ਸ਼ੁਰੁਆਤ ਕਰਾਂਗੇ ਜਿਸ ਨਾਲ ਲੋਕਾਂ ਨੂੰ ਲੋਨ ਲੈਣ ਲਈ ਦੋ ਮਿਨਟ ਵੀ ਇੰਤਜ਼ਾਰ ਨਾ ਕਰਨਾ ਪਏ.

image


ਕੀਰਤੀ ਜੈਨ ਦੇ ਸੁਪਨਿਆਂ ਨੂੰ ਖੰਬ ਲਾਉਣ ਵਿੱਚ ਟੀ-ਹਬ ਵੱਡਾ ਰੋਲ ਨਿਭਾ ਰਿਹਾ ਹੈ. ਟੀ-ਹਬ ਦੀ ਮਦਦ ਨਾਲ ਕੀਰਤੀ ਜੈਨ ਆਪਣੇ ਕੰਮ ਨੂੰ ਵਧਾਉਣ ਦੀ ਯੋਜਨਾ ਬਣਾ ਰਹੇ ਹਨ.

ਇਸ ਗੱਲ ਵਿੱਚ ਵੀ ਕੋਈ ਸ਼ਕ਼ ਨਹੀਂ ਕੇ ਕੀਰਤੀ ਜੈਨ ਨੇ ਆਪਣੇ ਸਟਾਰਟਅਪ ਨਾਲ ਬਹੁਤ ਹੀ ਘੱਟ ਸਮੇਂ ‘ਚ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਨਾਂਅ ਖੱਟਿਆ ਹੈ. ਕਾਰੋਬਾਰੀ ਬਣਨ ਦੇ ਨਾਲ ਉਨ੍ਹਾਂ ਨੇ ਲੋੜਵਾਨ ਲੋਕਾਂ ਦੀ ਮਦਦ ਕਰਨ ਦਾ ਜ਼ਜਬਾ ਵੀ ਕਾਇਮ ਰਖਿਆ. ਉਹ ਕਾਰੋਬਾਰ ਦਾ ਇੱਕ ਨਵੀਕਲਾ ਤਰੀਕਾ ਲੈ ਕੇ ਆਏ.

ਉਸ ਤੋਂ ਪਹਿਲਾਂ ਉਨ੍ਹਾਂ ਨੇ ਕਾਲੇਜ ਦੀ ਪੜ੍ਹਾਈ ਪੂਰੀ ਕਰਦੇ ਹੀ ਨੌਕਰੀ ‘ਚ ਆਉਂਦੀਆਂ ਸਾਰ ਹੀ ਨਵੇਂ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ. ਪੁਣੇ ਦੇ ਕੇ.ਕੇ. ਵਾਘ ਇੰਸਟੀਟਿਉਟ ‘ਤੋਂ ਪ੍ਰੋਡਕਸ਼ਨ ਇੰਜੀਨੀਅਰਿੰਗ ਦੀ ਡਿਗਰੀ ਲੈਣ ਤੋਂ ਬਾਅਦ ਹੀ ਉਨ੍ਹਾਂ ਨੇ ਕਾਰੋਬਾਰ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ. ਉਹ ਕਾਰੋਬਾਰ ਪ੍ਰਬੰਧ ਸਿੱਖਣਾ ਚਾਹੁੰਦੇ ਸਨ. ਉਨ੍ਹਾਂ ਨੇ ਆਈਆਈਐਮ ਕੋਜ਼ੀਕੋਡ ‘ਚ ਦਾਖਿਲਾ ਮਿਲ ਗਿਆ. ਉੱਥੇ ਪੜ੍ਹਦਿਆਂ ਉਨ੍ਹਾਂ ਨੇ ਕਈ ਤਰ੍ਹਾਂ ਦੇ ਕਾਮਯਾਬ ਬਿਜਨੇਸ ਮਾਡਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ.

ਕੀਰਤੀ ਨੇ ਆਪਣੇ ਨੌਕਰੀਪੇਸ਼ਾ ਜੀਵਨ ਦੀ ਸ਼ੁਰੁਆਤ ਆਈਸੀਆਈਸੀਆਈ ‘ਤੋਂ ਕੀਤੀ. ਸਾਢੇ ਤਿੰਨ ਸਾਲ ਦੇ ਦੌਰਾਨ ਹੀ ਉਨ੍ਹਾਂ ਨੇ ਵਿਕਰੀ ਅਤੇ ਬਿਜਨੇਸ ਦੇ 17 ਨੇਸ਼ਨਲ ਰਿਕਾਰਡ ਆਪਨੇ ਨਾਂਅ ਕੀਤੇ. ਉਨ੍ਹਾਂ ਨੇ ਇੱਕ ਹੀ ਦਿਨ ‘ਚ ਸੱਤ ਕਰੋੜ 93 ਲੱਖ ਰੁਪਏ ਦੀ ਬੀਮਾ ਪਾਲਿਸੀ ਕਰਾਈਆਂ ਜਿਸ ਕਰਕੇ ਉਨ੍ਹਾਂ ਦਾ ਨਾਂਅ ਗੀਨੀਸ ਬੂਕ ਆਫ਼ ਵਰਡ ਰਿਕਾਰਡ ਵਿੱਚ ਵੀ ਦਰਜ਼ ਕਰਾ ਲਿਆ.

ਆਈਸੀਆਈਸੀਆਈ ਛੱਡ ਕੇ ਉਨ੍ਹਾਂ ਨੇ ਯੈਸ ਬੈੰਕ ‘ਚ ਨੌਕਰੀ ਸ਼ੁਰੂ ਕੀਤੀ. ਉਹ ਹੈਦਰਾਬਾਦ ਵਿੱਚ ਯੈਸ ਬੈੰਕ ਦੇ ਪਹਿਲੇ ਕਰਮਚਾਰੀ ਸਨ. ਉਨ੍ਹਾਂ ਕਰਕੇ ਦੇਸ਼ ਵਿੱਚ ਪਹਿਲੀ ਵਾਰੀ ‘ਰਿਵਰਸ ਬੈੰਕਿੰਗ’ ਦੀ ਸ਼ੁਰੁਆਤ ਹੋਈ. ਇਹ ਵੀ ਕੀਰਤੀ ਜੈਨ ਦੀ ਹੀ ਕਾਮਯਾਬੀ ਸੀ. ਉਨ੍ਹਾਂ ਕਰਕੇ ਰਿਵਰਸ ਬੈੰਕਿੰਗ ਕਰਨ ਵਾਲਾ ਯੈਸ ਬੈੰਕ ਦੇਸ਼ ਦਾ ਪਹਿਲਾ ਬੈੰਕ ਬਣਿਆ.

ਉਨ੍ਹਾਂ ਨੂੰ ਦੱਖਣੀ ਅਤੇ ਪਛਮੀ ਖ਼ੇਤਰ ਦਾ ਇੰਚਾਰਜ ਬਣਾ ਦਿੱਤਾ ਗਿਆ. ਕੀਰਤੀ ਨੇ ਉੱਥੇ ਵੀ ਬੈੰਕ ਦੇ ਕਾਰੋਬਾਰ ਨੂੰ ਵਧਾਇਆ. ਨਵੀਆਂ ਬ੍ਰਾਂਚਾਂ ਖੋਲਿਆਂ. ਤਿੰਨ ਸਾਲ ਅਤੇ ਤਿੰਨ ਮਹੀਨੇ ਬਾਅਦ ਉਨ੍ਹਾਂ ਨੇ ਯੈਸ ਬੈੰਕ ਛੱਡ ਦਿੱਤਾ.

ਇਸ ਤੋਂ ਬਾਅਦ ਉਨ੍ਹਾਂ ਨੇ ਬਿਲਡਰ ਬਣਨ ਦਾ ਫ਼ੈਸਲਾ ਕੀਤਾ ਅਤੇ ਨਾਗਾਰਜੁਨ ਕੰਸਟ੍ਰਕਸ਼ਨ ਕੰਪਨੀ ਜੁਆਇਨ ਕੀਤੀ. ਉਨ੍ਹਾਂ ਨੇ ਰਾਂਚੀ ਵਿੱਖੇ ਖੇਡ ਗਾਓੰ ਬਣਾਉਣ ਦੀ ਜ਼ਿਮੇਦਾਰੀ ਪੂਰੀ ਕਰਕੇ ਬਹੁਤ ਸ਼ੌਹਰਤ ਹਾਸਿਲ ਕੀਤੀ. ਉਨ੍ਹਾਂ ਨੇ ਹੀ ਦੇਸ਼ ਵਿੱਚ ‘ਫਲੈਟ ਖਰੀਦੋ ਅਤੇ ਪਹਿਲੇ ਮਹੀਨੇ ਹੀ ਕਿਰਾਇਆ ਪਾਓ’ ਯੋਜਨਾ ਸ਼ੁਰੂ ਕੀਤੀ. ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਖੇ ਕੌਮੀ ਖੇਡਾਂ ਲਈ ਖੇਡ ਗਾਓਂ ਦਾ ਨਿਰਮਾਣ ਕੀਤਾ ਗਿਆ ਸੀ. ਇਸ ਲਈ ਸਟੇਡੀਅਮ ਦੇ ਨਾਲ ਨਾਲ ਅਧਿਕਾਰੀਆਂ ਦੇ ਰਹਿਣ ਲਈ ਫਲੈਟ ਵੀ ਬਣਾਏ ਗਏ ਸਨ. ਕੌਮੀ ਖੇਡਾਂ ਕਿਸੇ ਵਜ੍ਹਾ ਨਾਲ ਨਹੀਂ ਹੋਈਆਂ. ਪਰ ਫਲੈਟ ਬਣ ਕੇ ਤਿਆਰ ਹੋ ਚੁੱਕੇ ਸਨ. ਇਹ ਪ੍ਰੋਜੇਕਟ ਪੀਪੀਪੀ ਸਕੀਮ ਹੇਠਾਂ ਤਿਆਰ ਕੀਤਾ ਏਸ਼ੀਆ ਦਾ ਦਾ ਸਬ ਤੋਂ ਵੱਡਾ ਪ੍ਰੋਜੇਕਟ ਸੀ.

ਖੇਡਾਂ ਹੋਈਆਂ ਨਹੀਂ ਫਲੈਟ ਖਾਲੀ ਪਏ ਸਨ. ਕੰਪਨੀ ਨੂੰ ਘਾੱਟਾ ਹੋ ਰਿਹਾ ਸੀ. ਖੇਡਾਂ ਹੋਣ ਤੋਂ ਪਹਿਲਾਂ ਫਲੈਟ ਵੇਚੇ ਨਹੀਂ ਸੀ ਜਾ ਸਕਦੇ. ਕੰਪਨੀ ਦਾ ਕਰਜ਼ਾ ਵੱਧਦਾ ਜਾ ਰਿਹਾ ਸੀ. ਇਸ ਪ੍ਰੋਜੇਕਟ ਦੀ ਜ਼ਿਮੇਦਾਰੀ ਕੀਰਤੀ ਜੈਨ ਨੂੰ ਦਿੱਤੀ ਗਈ. ਉਨ੍ਹਾਂ ਨੇ ਪੂਰੀ ਤਾਕਤ ਲਾ ਦਿੱਤੀ. ਇਸ ਦਾ ਨਤੀਜ਼ਾ ਵੀ ਛੇਤੀ ਹੀ ਮਿਲ ਗਿਆ. ‘ਫਲੈਟ ਖਰੀਦੋ ਅਤੇ ਪਹਿਲੇ ਹੀ ਮਹੀਨੇ ਤੋਂ ਕਿਰਾਇਆ ਪਾਓ’ ਯੋਜਨਾ ਕਾਮਯਾਬ ਹੋ ਗਈ. ਇਸ ਯੋਜਨਾ ਦੇ ਤਹਿਤ ਜਿਨ੍ਹਾਂ ਲੋਕਾਂ ਨੇ ਫਲੈਟ ਖਰੀਦ ਲਏ ਉਨ੍ਹਾਂ ਨੂੰ ਹਰ ਮਹੀਨੇ ਕਿਰਾਇਆ ਦਿੱਤਾ ਜਾਣਾ ਸੀ ਅਤੇ ਖੇਡਾਂ ਖਤਮ ਹੋਣ ਦੇ ਬਾਅਦ ਫਲੈਟ ਮਾਲਿਕਾਂ ਨੂੰ ਦਿੱਤੇ ਜਾਣੇ ਸੀ.

ਇਸ ਸਕੀਮ ਨੂੰ ਭਰਵਾਂ ਹੁੰਗਾਰਾ ਮਿਲਿਆ. ਲੋਕਾਂ ਨੇ ਫਲੈਟ ਖਰੀਦ ਲਏ. ਕੀਰਤੀ ਜੈਨ ਨੇ ਨਾਗਾਰਜੁਨ ਕੰਪਨੀ ਨੂੰ ਘਾਟੇ ਤੋਂ ਬਚਾ ਲਿਆ. ਇਸ ਕਾਮਯਾਬੀ ਨਾਲ ਕੀਰਤੀ ਜੈਨ ਦਾ ਨਾਂਅ ਕੰਸਟ੍ਰਕਸ਼ਨ ਦੇ ਖ਼ੇਤਰ ਵਿੱਚ ਵੀ ਆ ਗਿਆ.

ਸਾਲ 2014 ਤੋਂ ਕੀਰਤ ਜੈਨ ਨੇ ਕਾਰੋਬਾਰ ਨੂੰ ਹੀ ਅਪਣਾ ਲਿਆ ਅਤੇ ਆਪਣੀ ਦਿਮਾਗੀ ਤਾਕਤ ਨਾਲ ਮੰਨੇ ਹੋਏ ਕਾਰੋਬਾਰੀ ਬਣੇ.

ਇੰਨੀ ਦਿਮਾਗੀ ਤਾਕਤ ਰੱਖਣ ਵਾਲੇ ਕੀਰਤੀ ਜੈਨ ਸੱਤਵੀਂ ਦੀ ਪੜ੍ਹਾਈ ਤਕ ਕਿਸੇ ਵੀ ਆਮ ਬੱਚੇ ਦੀ ਤਰ੍ਹਾਂ ਹੀ ਸਨ. ਉਹ ਪੜ੍ਹਾਈ ਦੀ ਥਾਂ ਐਕਟਿੰਗ ਅਤੇ ਗਾਈਕੀ ਵੱਲ ਹੀ ਰਹਿੰਦਾ ਸੀ. ਇੱਕ ਦਿਨ ਜਦੋਂ ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਕੇ ਉਸ ਦੀਆਂ ਦੋਵੇਂ ਭੈਣਾਂ ਪੜ੍ਹਾਈ ਵਿੱਚ ਬਹੁਤ ਤੇਜ਼ ਹਨ ਅਤੇ ਉਨ੍ਹਾਂ ਨੇ ਗੋਲਡ ਮੈਡਲ ਵੀ ਜਿੱਤਿਆ ਹੈ, ਇਸ ਲਈ ਉਸਨੂੰ ਵੀ ਆਪਣੀ ਕਲਾਸ ਵਿੱਚ ਪਹਿਲੇ ਨੰਬਰ ‘ਤੇ ਆਉਂਦਾ ਚਾਹਿਦਾ ਹੈ. ਇਸ ਤੋਂ ਬਾਅਦ ਉਨ੍ਹਾਂ ਨੇ ਆਪਨੇ ਪਿਤਾ ਨਾਲ ਵਾਇਦਾ ਕੀਤਾ ਕੇ ਉਹ ਪੜ੍ਹਾਈ ਵੱਲ ਵੀ ਧਿਆਨ ਦੇਣਗੇ. ਉਨ੍ਹਾਂ ਨੇ ਹੈਦਰਾਬਾਦ ਦੇ ਹਨੁਮਾਨ ਵਿਆਯਾਮਸ਼ਾਲਾ ਸਕੂਲ ‘ਤੋਂ ਦਸਵੀਂ ਕੀਤੀ. ਇਸ ਤੋ ਬਾਅਦ ਹਿਮਾਯਤਨਗਰ ਦੇ ਸੈਂਟ ਮੈਰੀਜ਼ ਕਾਲੇਜ ਵਿੱਚ ਦਾਖਿਲਾ ਲਿਆ ਲਿਆ.

ਹੁਣ ਉਨ੍ਹਾਂ ਦਾ ਕਹਿਣਾ ਹੈ ਕੇ ਉਹ ਕੁਝ ਹੋਰ ਵੱਡੀ ਯੋਜਨਾਵਾਂ ‘ਤੇ ਕੰਮ ਕਰ ਰਹੇ ਹਨ. ਆਪਣੀ ‘ਐਨੀ ਟਾਈਮ ਲੋਨ ਸਰਵਿਸ’ ਨੂੰ ਬੁਲੰਦ ਕਰਨ ਦੇ ਬਾਅਦ ਉਹ ਨਵੇਂ ਪ੍ਰੋਜੇਕਟ ‘ਤੇ ਕੰਮ ਕਰ ਰਹੇ ਹਨ. ਉਹ ਕਹਿੰਦੇ ਹਨ ਕੇ ਉਨ੍ਹਾਂ ਦੀ ਪਤਨੀ ਵੀ ਸੀਏ ਹੈ ਤੇ ਚੰਗਾ ਪੈਸਾ ਕਮਾਉਂਦੀ ਹੈ. ਇਸ ਕਰਕੇ ਉਹ ਖ਼ਤਰਾ ਲੈਣ ਦੀ ਹਾਲਤ ਵਿੱਚ ਹਨ. ਉਨ੍ਹਾਂ ਦੇ ਦੋ ਬੇਟੇ ਹਨ. ਵੱਡਾ ਤਿੱਜੀ ਕਲਾਸ ਵਿੱਚ ਪੜ੍ਹਦਾ ਹੈ ਤੇ ਨਿੱਕਾ ਨਰਸਰੀ ਵਿੱਚ.

ਲੇਖਕ: ਅਰਵਿੰਦ ਯਾਦਵ

ਅਨੁਵਾਦ; ਰਵੀ ਸ਼ਰਮਾ 

  • +0
Share on
close
  • +0
Share on
close
Share on
close
Report an issue
Authors

Related Tags

    Our Partner Events

    Hustle across India