ਚਾਰ ਦੋਸਤਾਂ ਨੇ ਡੇਅਰੀ ਫਾਰਮ ਤੋਂ ਸ਼ੁਰੁਆਤ ਕਰ ਬਣਾ ਲਿਆ 100 ਕਰੋੜ ਦਾ ਕਾਰੋਬਾਰ
ਭਾਰਤ ਦੁਨਿਆ ਭਰ ਵਿੱਚ ਦੁੱਧ ਦਾ ਸਬ ਤੋਂ ਵੱਡਾ ਖਪਤਕਾਰ ਹੈ. ਦੇਸ਼ ਵਿੱਚ ਰੋਜ਼ਾਨਾ 40 ਕਰੋੜ ਲੀਟਰ ਦੁੱਧ ਦੀ ਖਪਤ ਹੁੰਦੀ ਹੈ. ਇਹ ਮਾਰਕੇਟ ਸਾਲਾਨਾ 16 ਫ਼ੀਸਦ ਦੀ ਰਫ਼ਤਾਰ ਨਾਲ ਵਧ ਰਹੀ ਹੈ. ਸਾਲ 2020 ਤਕ ਇਸ ਦੇ 155 ਅਰਬ ਡਾੱਲਰ ਤਕ ਪਹੁੰਚ ਜਾਣ ਦੀ ਉਮੀਦ ਹੈ.
ਰਾਂਚੀ ਦੇ ਇੱਕ ਸਾਧਾਰਣ ਪਰਿਵਾਰ ਨਾਲ ਸਬੰਧ ਰਖਣ ਵਾਲੇ ਹਰਸ਼ ਦੇ ਸੁਫਨੇ ਦੀ ਸਧਾਰਨ ਹੀ ਸਨ. ਪੜ੍ਹਾਈ ਪੂਰੀ ਕਰਨ ਮਗਰੋਂ ਉਹ ਡਿਸਟ੍ਰਿਬਿਉਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ. ਉਨ੍ਹਾਂ ਦੇ ਤਿੰਨ ਹੋਰ ਸਾਥੀ ਸੀਏ ਦੀ ਪ੍ਰੈਕਟਿਸ ਕਰ ਰਹੇ ਸਨ. ਸਾਰੇ ਹੀ 32 ਤੋਂ 34 ਵਰ੍ਹੇ ਦੇ ਸਨ.
ਨੌਕਰੀ ਤਾਂ ਸਾਰਿਆਂ ਦੀ ਹੀ ਵਧੀਆ ਸੀ ਪਰ ਨੌਕਰੀ ਉਨ੍ਹਾਂ ਨੂੰ ਖੁਸ਼ੀ ਨਹੀਂ ਸੀ ਦੇ ਰਹੀ. ਅਪ੍ਰੈਲ 2012 ਵਿੱਚ ਸਾਰਿਆਂ ਨੇ ਰਲ੍ਹ ਕੇ ਇੱਕ ਨਵਾਂ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ. ਉਨ੍ਹਾਂ ਨੇ ਓਰਮਾਂਝੀ ਦੇ ਸਿਕਿਦਾਰੀ ‘ਚ ਇੱਕ ਡੇਅਰੀ ਫਾਰਮ ਸ਼ੁਰੂ ਕੀਤਾ. ਕੰਪਨੀ ਨੇ ਇੱਕ ਸਾਲ ਦੇ ਦੌਰਾਨ ਹੀ ਰੋਜ਼ਾਨਾ ਤੀਹ ਹਜ਼ਾਰ ਲੀਟਰ ਦੁੱਧ ਵੇਚਣ ਦਾ ਟੀਚਾ ਪਰ ਕਰ ਲਿਆ. ਇਸਦੇ ਨਾਲ ਹੀ ‘ਓਸਮ’ ਡੇਅਰੀ ਖੇਤਰ ਦਾ ਇੱਕ ਵੱਡਾ ਨਾਂਅ ਬਣ ਕੇ ਸਾਹਮਣੇ ਆਇਆ.
ਹੁਣ ਚਾਰ ਦੋਸਤਾਂ ਦੀ ਇਹ ਟੀਮ ਵੱਡੇ ਕਾਰੋਬਾਰਿਆਂ ਵੱਜੋਂ ਜਾਣੀ ਜਾਂਦੀ ਹੈ. ਅਭਿਨਵ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ. ਰਾਕੇਸ਼, ਹਰਸ਼ ਅਤੇ ਅਭਿਸ਼ੇਕ ਕੰਪਨੀ ਦੇ ਨਿਦੇਸ਼ਕ.
ਡੇਅਰੀ ਫਾਰਮ ਲਈ ਪਹਿਲੀ ਵਾਰ ਗਊਆਂ ਪੰਜਾਬ ਤੋਂ ਲੈ ਕੇ ਆਏ. ਪੰਜਾਬ ਤੋਂ 110 ਗਊਆਂ ਲਿਆ ਕੇ ਕੰਮ ਸ਼ੁਰੂ ਕੀਤਾ ਗਿਆ. ਡੇਅਰੀ ਦੇ ਕੰਮ ਦੀ ਸਮਝ ਲੈਣ ਲਈ ਅਭਿਨਵ ਕਾਨਪੁਰ ਗਏ ਅਤੇ ਕੋਰਸ ਕੀਤਾ.
ਬਾਅਦ ਵਿੱਚ ਉਨ੍ਹਾਂ ਨੇ ਕੰਮ ਦੀ ਕੁਆਲਿਟੀ ‘ਚ ਇਜ਼ਾਫਾ ਕਰਦਿਆਂ ਨਵੇਂ ਪਲਾਂਟ ਅਤੇ ਮਸ਼ੀਨਰੀ ਸ਼ਾਮਿਲ ਕੀਤੀ. ਹੁਣ 44 ਹਜ਼ਾਰ ਵਰਗ ਫੂਟ ਦੇ ਏਰੀਆ ਵਿੱਚ ਇਹ ਪਲਾਂਟ ਲੱਗਾ ਹੋਇਆ ਹੈ.
ਕੰਪਨੀ ਨੇ ਹਰ ਰੋਜ਼ 60 ਹਜ਼ਾਰ ਲੀਟਰ ਦੁੱਧ ਦੀ ਵਿਕਰੀ ਦਾ ਟੀਚਾ ਮਿਥਿਆ ਹੈ. ਇਸ ਪ੍ਰੋਜੇਕਟ ਲਈ 20 ਕਰੋੜ ਰੁਪੇ ਦਾ ਨਿਵੇਸ਼ ਹੋਏਗਾ.
ਹੁਣ ਕੰਪਨੀ ਦਾ ਟੀਚਾ ਡਿਸਟ੍ਰਿਬਿਉਸ਼ਨ ਨੇਟਵਰਕ ਝਾਰਖੰਡ ਅਤੇ ਬਿਹਾਰ ਦੇ ਕੁਛ ਇਲਾਕਿਆਂ ਵਿੱਚ ਲੈ ਕੇ ਜਾਣ ਦਾ ਹੈ. ਲਗਭਗ 10 ਹਜ਼ਾਰ ਕਿਸਾਨ ਇਸ ਕੰਪਨੀ ਨਾਲ ਜੁੜੇ ਹੋਏ ਹਨ. ਝਾਰਖੰਡ ਵਿੱਚ ਹੀ ਤਿੰਨ ਹਜ਼ਾਰ ਡੀਲਰਾਂ ਦਾ ਨੇਟਵਰਕ ਹੈ.
ਹਰਸ਼ ਦੱਸਦੇ ਹਨ ਕੇ ਉਨ੍ਹਾਂ ਨੇ ਮੁਸ਼ਕਿਲਾਂ ਨੂੰ ਇੱਕ ਨਵਾਂ ਟੀਚਾ ਮੰਨਿਆ.