ਮਿਲੋ ਰਾਜਸਥਾਨ ਦੇ 200 ਪਿੰਡਾਂ 'ਚ ਹਰਿਆਲੀ ਦਾ ਹੜ੍ਹ ਲਿਆਉਣ ਵਾਲੀ 70 ਵਰ੍ਹੇ ਦੀ ਅਮਲਾ ਰੁਇਆ ਨੂੰ...

ਮਿਲੋ ਰਾਜਸਥਾਨ ਦੇ 200 ਪਿੰਡਾਂ 'ਚ ਹਰਿਆਲੀ ਦਾ ਹੜ੍ਹ ਲਿਆਉਣ ਵਾਲੀ 70 ਵਰ੍ਹੇ ਦੀ ਅਮਲਾ ਰੁਇਆ ਨੂੰ...

Friday April 15, 2016,

4 min Read

ਮੁੰਬਈ 'ਚ ਰਹਿਣ ਵਾਲੀ 70 ਸਾਲ ਦੀ ਅਮਲਾ ਰੁਇਆ ਦਾ ਰੁਝਾਨ ਭਾਵੇਂ ਅਧਿਆਤਮ ਵੱਲ ਸੀ ਪਰ ਇਕ ਨਿੱਕੀ ਜਿਹੀ ਘਟਨਾ ਨੇ ਉਨ੍ਹਾਂ ਨੂੰ ਸਮਾਜ ਲਈ ਕੁਝ ਕਰਣ ਲਈ ਪ੍ਰੇਰਿਤ ਕਰ ਦਿੱਤਾ। ਉਨ੍ਹਾਂ ਨੇ ਰਾਜਸਥਾਨ ਵਿੱਚ ਪਾਣੀ ਦੀ ਇੱਕ ਇੱਕ ਬੂੰਦ ਲਈ ਤ੍ਰਿਸ਼ਨਾ ਝੱਲ ਰਹੇ ਪਿੰਡਾਂ ਵਿੱਚ ਦੋ ਸੌ ਤੋਂ ਵੱਧ ਪਾਣੀ ਤੇ ਤਲਾਅ ਬਣਵਾਏ ਜਿਨ੍ਹਾਂ ਵਿੱਚ ਇੱਕ ਕਰੋੜ ਲੀਟਰ ਪਾਣੀ ਇੱਕਠਾ ਹੁੰਦਾ ਹੈ. ਅਮਲਾ ਰੁਇਆ ਨੇ ਇਨ੍ਹਾਂ ਪਿੰਡਾਂ ਦੀ ਤਸਵੀਰ ਹੀ ਬਦਲ ਦਿੱਤੀ ਹੈ. ਰਾਜਸਥਾਨ ਤੋਂ ਅਲਾਵਾ ਵੀ ਉਨ੍ਹਾਂ ਨੇ ਕੁਝ ਹੋਰ ਰਾਜਾਂ ਵਿੱਚ ਪਾਣੀ ਇੱਕਠਾ ਕਰਨ ਲਈ ਚੇਕ ਡੈਮ ਬਣਵਾਏ। ਜਿੱਥੇ ਦੇ ਲੋਕ ਕਦੇ ਪੀਣ ਦੇ ਪਾਣੀ ਲਈ ਤਰਸਦੇ ਸੀ ਉੱਥੇ ਅੱਜ ਹਰਿਆਲੀ ਹੈ.

image


ਦੇਸ਼ ਵਿੱਚ ਹਾਲੇ ਵੀ ਫ਼ਸਲਾਂ ਅਤੇ ਪੀਣ ਦੇ ਪਾਣੀ ਲਈ ਵੀ ਮੀਂਹ ਦੇ ਪਾਣੀ 'ਤੇ ਨਿਰਭਰਤਾ ਹੈ. ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਉਪਰਾਲੇ ਲੋਕਾਂ ਲਈ ਬਹੁਤੇ ਢੁਕਵੇਂ ਸਾਬਿਤ ਨਹੀਂ ਹੁੰਦੇ। ਅਜਿਹੀ ਘਾਟ ਅਤੇ ਮੰਗ ਦੀ ਪੂਰਤੀ ਕਰਨ ਲਈ ਸਮਾਜ ਵਿੱਚੋਂ ਹੀ ਕੁਝ ਲੋਕ ਸਾਹਮਣੇ ਆਉਂਦੇ ਹਨ. ਅਮਲਾ ਰੁਇਆ ਉਨ੍ਹਾਂ 'ਚੋਂ ਹੀ ਇੱਕ ਹੈ. ਅਮਲਾ ਦੇ ਸਹੁਰਿਆਂ ਦਾ ਪਰਿਵਾਰ ਰਾਜਸਥਾਨ ਦੇ ਸ਼ੇਖਾਵਟੀ ਪਿੰਡ ਵਿੱਚ ਰਹਿੰਦਾ ਸੀ. ਅਮਲਾ ਦੱਸਦੀ ਹਨ-

"ਮੈਂ ਤਾਂ ਅਧਿਆਤਮ ਨਾਲ ਜੁੜੀ ਹੋਈ ਸੀ. ਕੋਈ ਵੀਹ ਕੁ ਸਾਲ ਪਹਿਲਾਂ ਮੈਂ ਟੀਵੀ 'ਤੇ ਇਕ ਖ਼ਬਰ ਵੇਖੀ ਜਿਸ ਵਿੱਚ ਰਾਜਸਥਾਨ ਦੇ ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਬਾਰੇ ਦੱਸਿਆ ਸੀ. ਮੈਨੂੰ ਪਤਾ ਲੱਗ ਗਿਆ ਕੀ ਮੈਂ ਕੀ ਕਰਣਾ ਹੈ."

ਭਾਵੇਂ ਅਮਲਾ ਦੇ ਸਹੁਰੇ ਪਰਿਵਾਰ ਨੇ ਲੋਕਾਂ ਲਈ ਟੈਂਕਰਾਂ ਰਾਹੀਂ ਪਾਣੀ ਦਾ ਇੰਤਜ਼ਾਮ ਵੀ ਕੀਤਾ ਪਰ ਉਹ ਕੋਈ ਪੱਕਾ ਸਮਾਧਾਨ ਨਹੀਂ ਸੀ. ਅਮਲਾ ਨੇ ਇਸ ਸਮੱਸਿਆ ਦਾ ਸਥਾਈ ਸਮਾਧਾਨ ਕਰਣ ਦਾ ਫ਼ੈਸਲਾ ਕਰ ਲਿਆ.

image


ਉਨ੍ਹਾਂ ਦਾ ਕਹਿਣਾ ਹੈ ਕੀ ਉਨ੍ਹਾਂ ਨੂੰ ਨਹੀ ਸੀ ਪਤਾ ਕੀ ਉਨ੍ਹਾਂ ਨੇ ਇਹ ਕੰਮ ਕਿਵੇਂ ਕਰਨਾ ਹੈ. ਉਨ੍ਹਾਂ ਨੇ ਉਸ ਇਲਾਕੇ 'ਚ ਕੰਮ ਕਰਦੇ ਗੈਰ ਸਰਕਾਰੀ ਸੰਸਥਾਵਾਂ ਨਾਲ ਗੱਲ ਕੀਤੀ। ਉਨ੍ਹਾਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਸ਼ੇਖਾਵਟੀ ਇਲਾਕੇ 'ਤੋਂ ਹੀ ਕੰਮ ਸ਼ੁਰੂ ਕੀਤਾ। ਇਹ ਇਲਾਕਾ ਥਾਰ ਮਰੁਥੱਲ 'ਚ ਪੈਂਦਾ ਹੈ ਜਿੱਥੇ ਮੀਂਹ ਪੈਣ ਤੇ ਵੀ ਰੇਤਾ ਸਾਰਾ ਪਾਣੀ ਸੋਖ ਲੈਂਦਾ ਹੈ. ਉਨ੍ਹਾਂ ਉਸ ਜਗ੍ਹਾਂ 'ਤੇ ਤਰੀਕੇ ਨਾਲ ਪਾਣੀ ਇੱਕਠਾ ਕਰਨ ਲਈ ਇਕ ਤਲਾਅ ਬਣਾਉਣ ਦਾ ਫ਼ੈਸਲਾ ਕੀਤਾ।

ਇਸ ਤੋਂ ਬਾਅਦ ਰੁਇਆ ਨੇ ਇਲਾਕੇ ਦੇ ਲੋਕਾਂ ਨਾਲ ਰਲ੍ਹ ਕੇ ਕਿਸਾਨਾਂ ਦੇ ਖੇਤਾਂ ਵਿੱਚ 200 ਤਲਾਅ ਬਣਵਾਏ। ਇਨ੍ਹਾਂ ਵਿੱਚ 16 ਹਜ਼ਾਰ ਲੀਟਰ ਤੋਂ ਲੈ ਕੇ 50 ਹਜ਼ਾਰ ਲੀਟਰ ਪਾਣੀ ਇੱਕਠਾ ਹੋ ਸਕਦਾ ਹੈ. ਕੁਲ ਮਿਲਾ ਕੇ ਇਨ੍ਹਾਂ 'ਚ ਇੱਕ ਕਰੋੜ ਲੀਟਰ ਪਾਣੀ ਜਮਾਂ ਹੁੰਦਾ ਹੈ ਜਿਸ ਨਾਲ ਖੇਤੀ ਵੀ ਹੁੰਦੀ ਹੈ ਅਤੇ ਔਰਤਾਂ ਨੂੰ ਪੀਣ ਲਈ ਪਾਣੀ ਲੈਣ ਦੂਰ ਨਹੀਂ ਜਾਣਾ ਪੈਂਦਾ। ਘਰਾਂ ਦੇ ਲਾਗੇ ਹੀ ਪਾਣੀ ਉਪਲਬਧ ਹੋ ਜਾਣ ਨਾਲ ਲੋਕਾਂ ਨੇ ਡੰਗਰ ਪਾਲਣੇ ਸ਼ੁਰੂ ਕਰ ਦਿੱਤੇ ਹਨ ਅਤੇ ਦੁੱਧ ਵੇਚਣ ਦਾ ਕੰਮ ਕਰਕੇ ਆਮਦਨ ਵੀ ਵੱਧਾ ਲਈ ਆਈ.

image


ਇਸੇ ਤਰ੍ਹਾਂ ਜਦੋਂ ਅਮਲਾ ਨੂੰ ਸੋਕੇ ਕਾਰਣ ਕਿਸਾਨਾਂ ਵੱਲੋਂ ਆਤਮਹਤਿਆ ਕਰ ਲੈਣ ਬਾਰੇ ਸੁਣਿਆ ਤਾਂ ਉਨ੍ਹਾਂ ਨੇ ਇੱਕ ਇਲਾਕੇ ਨੀਮ ਕਾ ਥਾਣਾ ਲਈ ਕੰਮ ਕਰਨ ਦਾ ਫ਼ੈਸਲਾ ਕੀਤਾ। ਇਹ ਜਗ੍ਹਾਂ ਪਹਾੜੀ ਇਲਾਕੇ 'ਚ ਸੀ. ਇੱਥੇ ਚੈਕ ਡੈਮ ਬਣਾਏ ਜਾ ਸਕਦੇ ਸੀ. ਅਮਲਾ ਵੱਲੋਂ ਚੈਕ ਡੈਮ ਬਣਾਉਣ ਮਗਰੋਂ ਦੋ ਘੰਟੇ ਦੇ ਮੀਂਹ ਨਾਲ ਹੀ ਡੈਮ ਭਰ ਜਾਂਦੇ ਸੀ ਅਤੇ ਪਾਣੀ ਇੱਕਠਾ ਹੋ ਜਾਂਦਾ ਸੀ. ਇਨ੍ਹਾਂ ਚੈਕ ਡੈਮਾਂ ਨਾਲ ਆਸੇ ਪਾਸੇ ਦੇ ਪਿੰਡਾਂ ਦੇ ਜ਼ਮੀਨੀ ਪਾਣੀ ਦਾ ਲੇਵਲ ਵੀ 'ਤਾਂਹ ਚੁੱਕਿਆ ਗਿਆ ਅਤੇ ਹੈੰਡ ਪੰਪਾਂ ਵਿੱਚ ਵੀ ਪਾਣੀ ਆਉਣ ਲੱਗ ਪਿਆ. ਕਿਸਾਨਾਂ ਨੇ ਖੇਤੀ ਦੇ ਨਾਲ ਨਾਲ ਸਬਜ਼ੀਆਂ ਦੀ ਪੈਦਾਵਾਰ ਸ਼ੁਰੂ ਕਰ ਦਿੱਤੀ ਹੈ.

ਪਾਣੀ ਦੀ ਘਾਟ ਪੂਰੀ ਹੋ ਜਾਣ ਦਾ ਸਮਾਜਿਕ ਲਾਭ ਵੀ ਹੋਇਆ। ਲੋਕਾਂ ਨੇ ਪਿੰਡ ਛੱਡ ਕੇ ਸ਼ਹਿਰਾਂ ਵੱਲ ਭੱਜਣਾ ਛੱਡ ਦਿੱਤਾ ਅਤੇ ਪਿੰਡ ਵਿੱਚ ਰਹਿ ਕੇ ਹੀ ਕੰਮ ਧੰਦਾ ਸ਼ੁਰੂ ਕਰ ਲਿਆ. ਇਸ ਨਾਲ ਲੋਕਾਂ ਨੇ ਬੱਚਿਆਂ ਦੀ ਪੜ੍ਹਾਈ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ. ਹੁਣ ਅਮਲਾ ਰੁਇਆ ਨੇ ਇਸ ਕੰਮ ਲਈ 'ਆਕਾਰ ਟ੍ਰਸਟ' ਬਣਾਇਆ ਹੈ ਜੋ ਕਿਸਾਨਾਂ ਨੂੰ ਆਪਣੇ ਇਲਾਕੇ ਵਿੱਚ ਚੈਕ ਡੈਮ ਬਣਾਉਣ ਲਈ ਮਾਲੀ ਸਹਾਇਤਾ ਕਰਦਾ ਹੈ. ਇਸ ਸਾਰੇ ਕੰਮ ਨੂੰ ਚਲਾਉਣ ਲਈ ਅਮਲਾ ਦੀ ਇੱਕ ਟੀਮ ਹੈ ਜਿਸ ਵਿੱਚ ਨੌ ਜਣੇ ਕੰਮ ਕਰਦੇ ਹਨ.

image


ਇਸ ਕੰਮ ਲਈ ਸਰਕਾਰ ਵੱਲੋਂ ਮਦਦ ਬਾਰੇ ਅਮਲਾ ਰੁਇਆ ਕਹਿੰਦੀ ਹੈ ਕੇ ਉਨ੍ਹਾਂ ਨੂੰ ਹਾਲੇ ਤਕ ਕੋਈ ਆਰਥਿਕ ਸਹਾਇਤਾ ਨਹੀਂ ਮਿਲੀ ਹੈ. ਉਨ੍ਹਾਂ ਨੇ ਹੁਣ ਤਕ ਇਸ ਕੰਮ 'ਤੇ 8 ਕਰੋੜ ਰੁਪਏ ਖ਼ਰਚ ਕੀਤੇ ਹਨ. ਪਿੰਡਾਂ ਦੇ ਲੋਕਾਂ ਨੇ ਵੀ ਰਲ੍ਹ ਕੇ ਤਿੰਨ ਕਰੋੜ ਰੁਪਏ ਲਾਏ ਹਨ. ਹੁਣ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਹਾਈ ਕਮੀਸ਼ਨ ਵੱਲੋਂ ਦਸ ਲੱਖ ਰੁਪਏ ਦੀ ਮਦਦ ਮਿਲੀ ਹੈ. ਉਹ ਹੁਣ ਦੇਸ਼ ਦੇ ਹੋਰਨਾ ਰਾਜਾਂ ਵਿੱਚ ਇਸ ਕੰਮ ਨੂੰ ਲੈ ਕੇ ਜਾਣਾ ਚਾਹੁੰਦੀ ਹੈ.

ਲੇਖਕ: ਗੀਤਾ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ 

    Share on
    close