ਸੰਸਕਰਣ
Punjabi

"ਕਾਮਯਾਬੀ ਦਾ ਕੋਈ ਸ਼ਾੱਰਟ ਕੱਟ ਨਹੀਂ ਹੁੰਦਾ"

Team Punjabi
20th May 2016
Add to
Shares
0
Comments
Share This
Add to
Shares
0
Comments
Share

ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਹੀ ਤਰੀਕਾ ਹੈ ਅਤੇ ਉਹ ਹੈ ਮਿਹਨਤ. ਸਫਲਤਾ ਦਾ ਕੋਈ ਸ਼ੋਰਟ ਕਟ ਨਹੀਂ ਹੁੰਦਾ. ਇਹ ਕਹਿਣਾ ਹੈ ਮਾੱਡਲ ਅਤੇ ਐਂਕਰ ਕਰਿਸ਼ਮਾ ਕੋਟਕ ਦਾ. ਉਹ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ਦੇ ਸਿਲਸਿਲੇ ਵਿੱਚ ਚੰਡੀਗੜ੍ਹ ਆਏ ਹੋਏ ਸਨ. ਉਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਸਚ ਕਰਨ ਅਤੇ ਕਾਮਯਾਬੀ ਹਾਸਿਲ ਕਰਨ ਦੀ ਕੁੰਜੀ ਬਾਰੇ ਗੱਲ ਕੀਤੀ.

ਕਰਿਸ਼ਮਾ ਕੋਟਕ ਇੱਕ ਮੰਨੀ ਹੋਈ ਐਂਕਰ ਹਨ ਅਤੇ ਮਾੱਡਲਿੰਗ ਦੇ ਖੇਤਰ ਵਿੱਚ ਇਕ ਕਾਮਯਾਬ ਨਾਂਅ ਹੈ. ਆਪਣੀ ਮਿਹਨਤ ਦੇ ਸਦਕੇ ਉਨ੍ਹਾਂ ਨੇ ਮਾੱਡਲਿੰਗ ਦੇ ਖੇਤਰ ਵਿੱਚ ਨਾਂਅ ਖੱਟਿਆ ਅਤੇ ਹੁਣ ਪੰਜਾਬੀ ਫ਼ਿਲਮ ਇੰਡਸਟ੍ਰੀ ਵਿੱਚ ਵੀ ਆਪਣੀ ਥਾਂ ਬਣਾ ਲਈ ਹੈ. ਉਨ੍ਹਾਂ ਕਿਹਾ ਕੇ ਕਾਮਯਾਬੀ ਪ੍ਰਾਪਤ ਕਰਨ ਦਾ ਮੂਲ ਮੰਤਰ ਆਪਣੇ ਜੀਵਨ ਦੇ ਟੀਚੇ ਬਾਰੇ ਸਪਸ਼ਟ ਹੋਣਾ ਅਤੇ ਇਮਾਨਦਾਰੀ ਨਾਲ ਮਿਹਨਤ. 

image


ਉਨ੍ਹਾਂ ਕਿਹਾ ਕੇ ਲੋਕਾਂ ਨੂੰ ਜਾਪਦਾ ਹੈ ਕਿ ਐਂਕਰ ਬਣਨਾ ਸੌਖਾ ਕੰਮ ਹੈ. ਪਰ ਅਸਲ ਵਿੱਚ ਇਹ ਬਹੁਤ ਮਿਹਨਤ ਵਾਲਾ ਕੰਮ ਹੈ. ਕੈਮਰੇ ਦੇ ਮੂਹਰੇ ਕਈ ਕਈ ਘੰਟੇ ਖੜ ਕੇ ਕੰਮ ਕਰਨਾ ਸੌਖਾ ਨਹੀਂ ਹੁੰਦਾ. ਹੱਡ ਭੰਨ ਮਿਹਨਤ ਕਰਨੀ ਪੈਂਦੀ ਹੈ ਤਾਂ ਕਿੱਤੇ ਜਾ ਕੇ ਇੱਕ ਪ੍ਰੋਗ੍ਰਾਮ ਤਿਆਰ ਹੁੰਦਾ ਹੈ. 

ਕੰਮ ਦੇ ਚੋਣ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ-

"ਕੰਮ ਸਿਰਫ ਕੰਮ ਹੁੰਦਾ ਹੈ. ਨਿੱਕਾ ਜਾਂ ਵੱਡਾ ਨਹੀਂ ਹੁੰਦਾ. ਜਦੋਂ ਮੈਂ ਆਪਣੇ ਕੈਰੀਅਰ ਦੀ ਸ਼ੁਰੁਆਤ ਕੀਤੀ ਤਾਂ ਮੈਂ ਇਹ ਨਹੀਂ ਸੀ ਸੋਚਿਆ ਕਿ ਮੈਂ ਸਿਰਫ਼ ਐਡ ਫਿਲਮਾਂ ਹੀ ਕਰਣੀਆਂ ਹਨ ਜਾਂ ਸਿਰਫ ਐਂਕਰ ਹੀ ਬਣਨਾ ਹੈ. ਮੈਂ ਸਮਝ ਲਿਆ ਸੀ ਕਿ ਮਿਹਨਤ ਦਾ ਕੋਈ ਰੂਪ ਨਹੀਂ ਹੁੰਦਾ. ਬਸ, ਇੰਨਾ ਪਤਾ ਹੋਏ ਕਿ ਕਿਸ ਪਾਸੇ ਜਾਣਾ ਹੈ." 

ਕਰਿਸ਼ਮਾ ਨੇ ਆਈਪੀਐਲ ਕ੍ਰਿਕੇਟ ਮੈਚ ਦੀ ਐਂਕਰਿੰਗ ਕੀਤੀ ਹੈ. ਇਸ ਬਾਰੇ ਉਨ੍ਹਾਂ ਦੱਸਿਆ ਕਿ ਇਹ ਵੀ ਬਹੁਤ ਚੁਨੌਤੀ ਭਰਿਆ ਅਤੇ ਮਿਹਨਤ ਵਾਲਾ ਕੰਮ ਸੀ. ਕ੍ਰਿਕੇਟ ਦੇ ਫ਼ੀਲਡ ਬਾਰੇ ਜਾਣਕਾਰੀ ਪ੍ਰਾਪਤ ਕੀਤੀ. ਆਈਪੀਐਲ ਮੈਚ ਲਾਈਵ ਹੁੰਦਾ ਹੈ ਇਸ ਲਈ ਉਸ ਵਿੱਚ ਗਲਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ. 

ਪੰਜਾਬੀ ਫ਼ਿਲਮ ਇੰਡਸਟ੍ਰੀ ਵਿੱਚ ਆਉਣ ਦੇ ਫੈਸਲੇ ਬਾਰੇ ਕਰਿਸ਼ਮਾ ਕੋਟਕ ਨੇ ਕਿਹਾ ਕੇ ਇਹ ਵੀ ਮਿਹਨਤ ਕਰਨ ਦਾ ਇੱਕ ਤਰੀਕਾ ਹੈ. ਇਸ ਵਿੱਚ ਵੀ ਮਿਹਨਤ ਬਹੁਤ ਹੈ. ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਸਮਝਨਾ ਵੀ ਮਿਹਨਤ ਹੈ. 

ਉਨ੍ਹਾਂ ਦੀ ਪੰਜਾਬੀ ਫ਼ਿਲਮ ਗਿੱਪੀ ਗਰੇਵਾਲ ਨਾਲ ਆ ਰਹੀ ਹੈ. ਇਸ ਫ਼ਿਲਮਾ ਰਾਹੀਂ ਓਹ ਪੰਜਾਬੀ ਫ਼ਿਲਮ ਇੰਡਸਟ੍ਰੀ ਵਿੱਚ ਦਾਖਿਲ ਹੋ ਰਹੀ ਹੈ. 

ਲੇਖਕ: ਰਵੀ ਸ਼ਰਮਾ 

Add to
Shares
0
Comments
Share This
Add to
Shares
0
Comments
Share
Report an issue
Authors

Related Tags

    Latest Stories

    ਸਾਡੇ ਰੋਜ਼ਾਨਾ ਸਮਾਚਾਰ ਪੱਤਰ ਲਈ ਸਾਈਨ ਅੱਪ ਕਰੋ