ਗ਼ਰੀਬੀ ਦੇ ਖਿਆਫ਼ ਜੰਗ ਵਿੱਚ ਸਿਖਿਆ ਨੂੰ ਹਥਿਆਰ ਬਣਾਉਣਾ ਸਿਖਾਉਣ ਵਾਲੇ ਜੋਧਾ ਨੇ ਅਚੁਤਿਆਨੰਦ ਸਾਮੰਤ

ਆਦੀਵਾਸੀਆਂ ‘ਚ ਸਿਖਿਆ ਦੀ ਲੌ ਵਾਲ੍ਹ ਕੇ ਭੁੱਖ, ਗਰੀਬੀ ਅਤੇ ਪਿਛੜੇਪਨ ਨੂੰ ਖ਼ਤਮ ਕਰਨ ਦਾ ਨਾਂਅ ਹੈ ਅਚੁਤਿਆਨੰਦ ਸਾਮੰਤ. ਲੋਕਾਂ ਨੂੰ ਵੰਡ ਛੱਕਣ ਦੀ ਪ੍ਰੇਰਨਾ ਵੀ ਦੇ ਰਹੇ ਹਨ. ਨਵੀਂ ਸਮਾਜਿਕ ਅਤੇ ਸਿਖਿਆ ਕ੍ਰਾਂਤੀ ਦੇ ਜਨਕ. ਭੁੱਖੇ ਰਹਿਣ ਦੀ ਮਜਬੂਰੀ ਨੇ ਪੈਦਾ ਕੀਤਾ ਲੋੜਵਾਨਾਂ ਦੀ ਮਦਦ ਕਰਨ ਦਾ ਜੁਨੂਨ. ਬਚਪਨ ਵਿੱਚ ਗਰੀਬੀ ਦਾ ਇਹ ਹਾਲ ਸੀ ਕੇ ਕਈ ਦਿਨਾਂ ਤਕ ਭੁੱਖੇ ਹੀ ਸੌਣਾ ਪੈਂਦਾ ਸੀ. ਫੇਰ ਵੀ ਉਨ੍ਹਾਂ ਦੀ ਮਾਂ ਨੇ ਮਿਹਨਤ ਕਰਕੇ ਸੱਤ ਭੈਣ-ਭਰਾਵਾਂ ਨੂੰ ਪਾਲਿਆ. ਮਾਂ ਕੋਲ ਇੱਕੋ ਸਾੜੀ ਸੀ. ਮਾਂ ਦੇ ਮੋਢਿਆਂ ‘ਤੇ ਆਏ ਭਾਰ ਨੂੰ ਘਟਾਉਣ ਲਈ ਅਚੁਤਿਆਨੰਦ ਨੇ ਸੱਤ ਵਰ੍ਹੇ ਦਾ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ. ਸਕੂਲ ਵੀ ਕਈ ਕਿਲੋਮੀਟਰ ਦੂਰ ਸੀ. ਨੰਗੇ ਪੈਰੀਂ ਜਾਂਦੇ ਸੀ. ਕਾਲੇਜ ਵਿੱਚ ਹੀ ਆਪਣੇ ਤੋਂ ਜੂਨੀਅਰਾਂ ਨੂੰ ਟਿਊਸ਼ਨ ਪੜ੍ਹਾਉਣਾ ਸ਼ੁਰੂ ਕਰ ਦਿੱਤਾ. ਪੋਸਟ ਗ੍ਰੇਜੁਏਟ ਹੁੰਦੇ ਹੀ ਲੈਕਚਰਾਰ ਲੱਗ ਗਏ. ਉਸੇ ਦੌਰਾਨ ਆਏ ਇੱਕ ਵਿਚਾਰ ਨੇ ਉਨ੍ਹਾਂ ਨੂੰ ਨਵੀਂ ਸਿਖਿਆ ਅਤੇ ਸਮਾਜਿਕ ਕ੍ਰਾਂਤੀ ਦਾ ਨਾਇਕ.

8th Sep 2016
 • +0
Share on
close
 • +0
Share on
close
Share on
close

ਉੜੀਸ਼ਾ ਦੇ ਅਚੁਤਿਆਨੰਦ ਸਾਮੰਤ ਦੇਸ਼ ਦੇ ਮੰਨੇ ਹੋਏ ਸਿਖਿਆ ਮਾਹਿਰ, ਸਮਾਜਸ਼ਾਸ਼ਤਰੀ ਅਤੇ ਸਮਾਜ ਸੇਵਕ ਹਨ. ਇਨ੍ਹਾਂ ਨੇ ਦੇਸ਼ ਵਿੱਚ ਇੱਕ ਨਵੀਂ ਸਿਖਿਅਕ ਅਤੇ ਸਮਾਜਿਕ ਕ੍ਰਾਂਤੀ ਦੀ ਸ਼ੁਰੁਆਤ ਕੀਤੀ ਹੈ. ਇਸ ਨਵੀਂ ਕ੍ਰਾਂਤੀ ਦੀ ਸ਼ੁਰੁਆਤ ਕਰਕੇ ਇਨ੍ਹਾਂ ਨੇ ਇੱਕ ਅਜਿਹਾ ਮਹਾਨ ਕੰਮ ਕੀਤਾ ਹੈ ਜਿਸ ਨੂੰ ਹਾਲੇ ਤਕ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਨਹੀਂ ਕਰ ਸਕੀ. ਉਨ੍ਹਾਂ ਦੇ ਬਣਾਏ ਕਲਿੰਗਾ ਇੰਸਟੀਟਿਉਟ ਆਫ਼ ਸੋਸ਼ਲ ਸਟਡੀਜ਼ ਵਿੱਚ ਪੰਜੀ ਹਜ਼ਾਰ ਆਦੀਵਾਸੀ ਬੱਚਿਆਂ ਨੂੰ ਮੁਫਤ ਸਿਖਿਆ ਦਿੱਤੀ ਜਾ ਰਹੀ ਹੈ. ਇਸ ਤੋਂ ਵੀ ਹੈਰਾਨੀ ਦੀ ਗੱਲ ਤਾਂ ਇਹ ਹੈ ਕੇ ਇਨ੍ਹਾਂ ਬੱਚਿਆਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਸੰਸਥਾਨ ਵਿੱਚ ਹੀ ਹੈ.3

image


ਕਲਿੰਗਾ ਇੰਸਟੀਟਿਉਟ ਆਫ਼ ਸੋਸ਼ਲ ਸਟਡੀਜ਼ ਵਿੱਚ ਪ੍ਰਾਚੀਨ ਭਾਰਤ ਦੀ ਸਿਖਿਆ ਪ੍ਰਣਾਲੀ ‘ਤੇ ਅਧਾਰਿਤ ‘ਗੁਰੂਕੁਲ ਸਿਖਿਆ ਪ੍ਰਣਾਲੀ ਰਾਹੀਂ ਪੜ੍ਹਾਇਆ ਜਾਂਦਾ ਹੈ. ਇਸ ਸੰਸਥਾਨ ਵਿੱਚ ਪੜ੍ਹਾਈ ਕਰ ਰਹੇ ਬੱਚੇ ਅਜਿਹੇ ਹਨ ਜਿਨ੍ਹਾਂ ਦੇ ਘਰਾਂ ਵਿੱਚ ਦੋ ਜੂਨ ਦੀ ਰੋਟੀ ਬਣਨੀ ਵੀ ਔਖੀ ਹੈ. ਬਹਤੇ ਬੱਚੇ ਅਜਿਹੇ ਵੀ ਹਨ ਜਿਨ੍ਹਾਂ ਦੇ ਪਰਿਵਾਰ ਵਿੱਚ ਪਹਿਲਾਂ ਕਿਸੇ ਨੇ ਪੜ੍ਹਾਈ ਕੀਤੀ ਹੀ ਨਹੀਂ. ਇੱਕੋ ਥਾਂ ‘ਤੇ ਹਜ਼ਾਰਾਂ ਬੱਚਿਆਂ ਨੂੰ ਮੁਫ਼ਤ ਸਿਖਿਆ ਦੇਣ ਕਰਕੇ ਅਚੁਤਿਆਨੰਦ ਸਾਮੰਤ ਦਾ ਨਾਂਅ ਦੁਨਿਆ ਭਰ ਵਿੱਚ ਫੈਲ ਰਿਹਾ ਹੈ.

image


ਆਦੀਵਾਸੀ ਬੱਚਿਆਂ ਲਈ ਦੁਨਿਆ ਦਾ ਸਬ ਤੋਂ ਵੱਡਾ ਸਿਖਿਆ ਸੰਸਥਾਨ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ. ਉਹ ਅਜਿਹੇ ਇਨਸਾਨ ਹਨ ਜਿਨ੍ਹਾਂ ਨੇ ਨਿੱਕੇ ਹੁੰਦੇ ਬਹੁਤ ਗਰੀਬੀ ਝੱਲੀ ਹੈ. ਕਈ ਦਿਨਾਂ ਤਕ ਭੁੱਖੇ ਸੁੱਤੇ. ਪਰ ਇਹ ਗੱਲ ਨਿੱਕੇ ਹੁੰਦੇ ਹੀ ਹੈ.

image


ਉਹ ਜਦੋਂ ਚਾਰ ਵਰ੍ਹੇ ਦੇ ਸੀ ਤਾਂ ਉਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ. ਆਪਣੀ ਮਾਂ ਦੀ ਮਦਦ ਕਰਨ ਲਈ ਉਨ੍ਹਾਂ ਨੇ ਬਹੁਤ ਨਿੱਕੇ ਹੁੰਦੀਆਂ ਹੀ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ. ਉਨ੍ਹਾਂ ਨੂੰ ਉਸ ਵੇਲੇ ਹੀ ਪਤਾ ਲੱਗ ਗਿਆ ਸੀ ਕੇ ਗਰੀਬੀ ਨੂੰ ਕੇਵਲ ਸਿਖਿਆ ਨਾਲ ਹੀ ਨਜਿਠਿਆ ਜਾ ਸਕਦਾ ਹੈ. ਆਪ ਸਿਖਿਆ ਪ੍ਰਾਪਤ ਕਰਨ ਮਗਰੋਂ ਉਨ੍ਹਾਂ ਨੇ ਹੋਰ ਗਰੀਬ ਬੱਚਿਆਂ ਨੂੰ ਸਿਖਿਆ ਦੇਣ ਦੀ ਮੁਹਿੰਮ ਸ਼ੁਰੂ ਕੀਤੀ. ਕਲਿੰਗਾ ਇੰਸਟੀਟਿਉਟ ਆਫ਼ ਸੋਸ਼ਲ ਸਾਇੰਸ ਦੁਨਿਆ ਭਰ ਦੇ ਅੱਗੇ ਇੱਕ ਮਿਸਾਲ ਬਣ ਕੇ ਖਲੌਤਾ ਹੈ.

image


ਇਹ ਕਹਾਣੀ ਉੜੀਸ਼ਾ ਦੇ ਕਟਕ ਜਿਲ੍ਹੇ ਦੇ ਇੱਕ ਪਿਛੜੇ ਇਲਾਕੇ ਕਲਾਰਬਾਂਕਾ ਤੋਂ ਸ਼ੁਰੂ ਹੁੰਦੀ ਹੈ. ਉਨ੍ਹਾਂ ਦਾ ਜਨਮ ਵੀਹ ਜਨਵਰੀ 1965 ‘ਚ ਹੋਇਆ. ਉਨ੍ਹਾਂ ਦੇ ਪਿਤਾ ਅਨਾਦੀਚਰਨ ਜਮਸ਼ੇਦਪੁਰ ਵਿੱਚ ਟਾਟਾ ਕੰਪਨੀ ਦੇ ਮੁਲਾਜਿਮ ਸਨ. ਉਨ੍ਹਾਂ ਦੀ ਮਾਤਾ ਨੀਲਮ ਰਾਨੀ ਘਰ ਪਰਿਵਾਰ ਸਾਂਭਦੀ ਸੀ. ਉਨ੍ਹਾਂ ਦੇ ਸੱਤ ਬੱਚਿਆਂ ‘ਚੋ ਅਚੁਤਿਆਨੰਦ ਛੇਵੇਂ ਨੰਬਰ ‘ਤੇ ਸਨ.

image


ਉਹ ਜਦੋਂ ਚਾਰ ਵਰ੍ਹੇ ਦੇ ਸਨ ਤਾਂ ਇੱਕ ਰੇਲ ਹਾਦਸੇ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ. ਪਰਿਵਾਰ ਲਈ ਇਹ ਇੱਕ ਵੱਡਾ ਹਾਦਸਾ ਸੀ. ਉਨ੍ਹਾਂ ਦੇ ਪਿਤਾ ਕੱਲੇ ਕਮਾਉਣ ਵਾਲੇ ਸਨ. ਸੱਤ ਬੱਚਿਆਂ ਦੇ ਪਾਲਣ ਦੀ ਜ਼ਿਮੇਦਾਰੀ ਮਾਂ ਉੱਪਰ ਆ ਗਈ. ਘਰ ਵਿੱਚ ਚੁਲ੍ਹਾ ਵੀ ਵਾਲਨ੍ਹਾ ਬੰਦ ਹੋ ਗਿਆ. ਉਨ੍ਹਾਂ ਦੀ ਮਾਂ ਬੱਚਿਆਂ ਨੂੰ ਲੈ ਕੇ ਜਮਸ਼ੇਦਪੁਰ ਤੋਂ ਵਾਪਸ ਪਿੰਡ ਆ ਗਈ.

ਅਚੁਤਿਆਨੰਦ ਦੀ ਮਾਂ ਨੇ ਬੱਚਿਆਂ ਦੀ ਪਾਲਣਾ ਲਈ ਬਹੁਤ ਮਿਹਨਤ ਕੀਤੀ ਅਤੇ ਔਖੇ ਦਿਨ ਵੇਖੇ. ਉਨ੍ਹਾਂ ਲੋਕਾਂ ਦੇ ਘਰੇ ਜਾ ਕੇ ਭਾਂਡੇ ਸਾਫ਼ ਕੀਤੇ. ਘਰ ਦੇ ਵੇਹੜੇ ਵਿੱਚ ਸਬਜੀਆਂ ਬੀਜਿਆਂ ਅਤੇ ਉਹ ਵੇਚ ਕੇ ਦੋ ਜੂਨ ਦੀ ਰੋਟੀ ਦਾ ਜੁਗਾੜ ਕੀਤਾ. ਲੋਕਾਂ ਦੇ ਘਰਾਂ ਵਿੱਚ ਜਾ ਕੇ ਜੀਰੀ ਕਢਣ ਦਾ ਕੰਮ ਕੀਤਾ. ਪਰ ਫੇਰ ਵੀ ਉਨ੍ਹਾਂ ਦੇ ਮੂਹਰੇ ਰੋਟੀ ਦੇ ਜੁਗਾੜ ਦੀ ਸਮੱਸਿਆ ਰਹੀ.

image


ਅਜਿਹੇ ਮਾੜੇ ਸਮੇਂ ਦੇ ਬਾਅਦ ਵੀ ਅਚੁਤਿਆਨੰਦ ਦੀ ਮਾਂ ਨੇ ਹੌਸਲਾ ਨਹੀਂ ਛਡਿਆ. ਉਨ੍ਹਾਂ ਨੇ ਬਹੁਤ ਮਿਹਨਤ ਕੀਤੀ. ਪਰ ਉਹ ਅਚੁਤਿਆਨੰਦ ਨੂੰ ਸਕੂਲ ਨਹੀਂ ਪਾ ਸਕੀ. ਉਨ੍ਹਾਂ ਦਾ ਸਕੂਲ ਵਿੱਚ ਦਾਖਿਲਾ ਵੀ ਇੱਕ ਦਿਲਚਸਪ ਘਟਨਾ ਹੈ. ਉਹ ਸਾਰਾ ਦਿਨ ਪਿੰਡ ਵਿੱਚ ਉਨ੍ਹਾਂ ਬੱਚਿਆਂ ਨਾਲ ਖੇਡਦੇ ਰਹਿੰਦੇ ਸਨ ਜੋ ਸਕੂਲ ਨਹੀਂ ਸੀ ਜਾਂਦੇ. ਇੱਕ ਦਿਨ ਉਹ ਖੇਡਦੇ ਖੇਡਦੇ ਸਰਕਾਰੀ ਸਕੂਲ ਵਿੱਚ ਜਾ ਵੜੇ. ਉਨ੍ਹਾਂ ਲੱਗਾ ਕੇ ਮਾਸਟਰ ਉਨ੍ਹਾਂ ਨੂੰ ਕੁੱਟ ਦੇਣਗੇ. ਕੁੱਟ ਪੈਣ ਦੇ ਡਰ ਤੋਂ ਹੋਰ ਬੱਚੇ ਤਾਂ ਭੱਜ ਗਏ ਪਰ ਅਚੁਤਿਆਨੰਦ ਸਕੂਲ ਵਿੱਚ ਹੀ ਰਹਿ ਗਏ. ਮਾਸਟਰ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਪੁੱਛਿਆ ਕੇ ਉਹ ਸਕੂਲ ਕਿਓਂ ਨਹੀਂ ਆਉਂਦਾ? ਮਾਸਟਰ ਨੇ ਕਿਹਾ ਕੇ ਉਹ ਆਪ ਉਸਨੂੰ ਪੜ੍ਹਾਉਣਗੇ ਅਤੇ ਲਿਖਾਈ ਵਾਸਤੇ ਫੱਟੀ ਵੀ ਦੇਣਗੇ. ਇਸ ਤੋਂ ਬਾਅਦ ਮਾਸਟਰ ਉਨ੍ਹਾਂ ਨੂੰ ਕਲਾਸ ਵਿੱਚ ਲੈ ਗਏ ਅਤੇ ਉਨ੍ਹਾਂ ਦਾ ਨਾਂਅ ਪੁਛਿਆ. ਉਨ੍ਹਾਂ ਦੱਸਿਆ ਕੇ ਘਰ ਵਿੱਚ ਤਾਂ ਸਾਰੇ ਉਨ੍ਹਾਂ ਨੂੰ ਸੁਕੁਟਾ ਹੀ ਕਹਿ ਕੇ ਬੁਲਾਉਂਦੇ ਹਨ. ਮਾਸਟਰ ਨੇ ਉਨ੍ਹਾਂ ਦੀ ਮਾਂ ਕੋਲੋਂ ਪੁਛਿਆ. ਉਨ੍ਹਾਂ ਨੇ ਵੀ ਇਹੋ ਦੱਸਿਆ. ਇਹ ਸੁਣ ਕੇ ਮਾਸਟਰ ਜੀ ਹੈਰਾਨ ਰਹਿ ਗਏ. ਉਨ੍ਹਾਂ ਨੇ ਹੀ ਉਸੇ ਵੇਲੇ ਉਨ੍ਹਾਂ ਦਾ ਨਾਂਅ ਅਚੁਤਿਆਨੰਦ ਰਖ ਦਿੱਤਾ.

image


ਇਹ ਸੁਣ ਕੇ ਮਾਂ ਬਹੁਤ ਖੁਸ਼ ਹੋਈ ਕੇ ਮੁੰਡੇ ਦਾ ਦਾਖਿਲਾ ਬਿਨਾਹ ਕਿਸੇ ਖਰਚੇ ਦੇ ਹੋ ਗਿਆ. ਨਾਲ ਹੀ ਸਕੂਲ ਦੇ ਮਾਸਟਰ ਜੀ ਨੇ ਹੀ ਨਾਂਅ ਦੇ ਦਿੱਤਾ. ਸਕੂਲ ਜਾਣ ਦੇ ਨਾਲ ਨਾਲ ਅਚੁਤਿਆਨੰਦ ਘਰ ਚਲਾਉਣ ਲਈ ਮਾਂ ਦੀ ਮਦਦ ਵੀ ਕਰਦੇ ਸੀ. ਸਬਜੀਆਂ ਵੇਚਣ ਬਾਜ਼ਾਰ ਵੀ ਜਾਂਦੇ ਸਨ. ਉਨ੍ਹਾਂ ਬਾਜ਼ਾਰ ਵਿੱਚ ਕੇਲੇ ਅਤੇ ਗੀਰੀਆਂ ਵੇਚਣੀਆਂ ਸ਼ੁਰੂ ਕਰਰ ਦਿੱਤੀਆਂ ਅਤੇ ਆਪਣੇ ਆਪ ਹੀ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ.

ਵੈਸੇ ਤਾਂ ਸਮਾਜਸੇਵਾ ਦਾ ਕੰਮ ਹੀ ਉਨ੍ਹਾਂ ਨੇ ਨਿੱਕੇ ਹੁੰਦੀਆਂ ਹੀ ਸ਼ੁਰੂ ਕਰ ਦਿੱਤਾ ਸੀ. ਉਹ ਗੁਵਾੰਡ ‘ਚ ਰਹਿੰਦੀਆਂ ਔਰਤਾਂ ਦੀ ਮਦਦ ਕਰ ਦਿੰਦੇ. ਬਾਜ਼ਾਰ ਤੋਂ ਜਾ ਕੇ ਸਮਾਨ ਲੈ ਆਉਂਦੇ.

image


ਘਰ ਵਿੱਚ ਬਿਜਲੀ ਦੀ ਰੋਸ਼ਨੀ ਨਹੀਂ ਸੀ. ਇਸ ਕਰਕੇ ਉਹ ਲਾਲਟੇਨ ਦੀ ਰੋਸ਼ਨੀ ਵਿੱਚ ਹੀ ਪੜ੍ਹਦੇ ਸੀ. ਉਨ੍ਹਾਂ ਨੂੰ ਇਹ ਗੱਲ ਸਮਝ ਏਆ ਗਈ ਸੀ ਕੇ ਗਰੀਬੀ ਦੂਰ ਕਰਨ ਦਾ ਇੱਕੋ ਹੀ ਤਰੀਕਾ ਹੈ ਅਤੇ ਉਹ ਹੈ ਵਧੀਆ ਸਿਖਿਆ. ਪਿੰਡ ਦੇ ਸਰਕਾਰੀ ਸਕੂਲ ਤੋਂ ਮੁਢਲੀਆਂ ਜਮਾਤਾਂ ਪਾਸ ਕਰਨ ਮਗਰੋਂ ਉਨ੍ਹਾਂ ਨੇ ਇੱਕ ਹੋਰ ਪਿੰਡ ਰਘੁਨਾਥਪੁਰ ਦੇ ਸਕੂਲ ‘ਚ ਦਾਖਿਲਾ ਲੈ ਲਿਆ. ਸਕੋਲ ਘਰੋਂ 8 ਕਿਲੋਮੀਟਰ ਦੂਰ ਸੀ. ਉਹ ਤੁਰ ਕੇ ਹੀ ਸਕੂਲ ਜਾਂਦੇ ਸਨ. ਉਸਤੋਂ ਬਾਅਦ ਉਨ੍ਹਾਂ ਦਾ ਦਾਖਿਲਾ ਜਗਤਸਿੰਘਪੁਰ ਦੇ ਇੰਟਰ ਕਾਲੇਜ ਵਿੱਚ ਹੋ ਗਿਆ. ਉਨ੍ਹਾਂ ਨੇ ਗਣਿਤ, ਭੌਤੀਕ ਅਤੇ ਰਸਾਇਨ ਵਿਸ਼ੇ ਨਾਲ ਪੜ੍ਹਾਈ ਕੀਤੀ ਅਤੇ ਪੂਰੀ ਦੇ ਐਸਸੀਐਸ ਕਾਲੇਜ ਤੋਂ ਬੀਐਸਸੀ ਪਾਸ ਕੀਤੀ. ਉਸ ਤੋਂ ਬਾਅਦ ਉਤਕਲ ਯੂਨੀਵਰਸਿਟੀ ਤੋਂ ਰਸਾਇਨ ਸ਼ਾਸ਼ਤਰ ਵਿਸ਼ੇ ਵਿੱਚ ਐਮਐਸਸੀ ਪਾਸ ਕੀਤੀ.

ਇਹ ਪ੍ਰੀਖਿਆ ਪਾਸ ਕਰਦੇ ਹੀ ਉਨ੍ਹਾਂ ਨੂੰ ਇੱਕ ਲੋਕਲ ਕਾਲੇਜ ਵਿੱਚ ਹੀ ਲੇਕਚਰਾਰ ਵੱਜੋਂ ਨੌਕਰੀ ਮਿਲ ਗਈ. ਉਹ ਸ਼ਾਮ ਵੇਲੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਣ ਲੱਗ ਪਏ. ਇਸ ਨਾਲ ਉਨ੍ਹਾਂ ਦੀ ਮਾਲੀ ਹਾਲਤ ‘ਚ ਸੁਧਾਰ ਹੋਇਆ. ਉਹ ਕਹਿੰਦੇ ਹਨ ਕੇ “ਮੇਰਾ ਪਰਿਵਾਰ ਮੇਰੀ ਨੌਕਰੀ ਲੱਗ ਜਾਣ ਦੀ ਉਡੀਕ ਹੀ ਕਰ ਰਹੇ ਸੀ. ਨੌਕਰੀ ਲੱਗ ਜਾਣ ਸਾਰ ਹੀ ਦੋਵੇਂ ਭਰਾਵਾਂ ਅਤੇ ਨਿੱਕੀ ਭੈਣ ਦਾ ਵਿਆਹ ਹੋ ਗਿਆ.’

ਫਾਰਮੇਸੀ ਕਾਲੇਜ ਵਿੱਚ ਪੜ੍ਹਾਉਂਦਿਆਂ ਉਨ੍ਹਾਂ ਦੇ ਮੰਨ ਵਿੱਚ ਇੱਕ ਕ੍ਰਾਂਤੀਕਾਰ੍ਰੀ ਵਿਚਾਰ ਆਇਆ. ਉਨ੍ਹਾਂ ਨੇ ਗਰੀਬ ਅਤੇ ਲੋੜਵਾਨ ਬੱਚਿਆਂ ਨੂੰ ਸਿਖਿਆ ਦੇਣ ਦਾ ਫੈਸਲਾ ਕੀਤਾ. ਉਨ੍ਹਾਂ ਨੂੰ ਲੱਗਾ ਕੇ ਉੜੀਸ਼ਾ ਦੇ ਆਦੀਵਾਸੀ ਬੱਚੇ ਸਭ ਤੋਂ ਵੱਧ ਲੋੜਵਾਨ ਹਨ. ਉਨ੍ਹਾਂ ਨੇ 125 ਆਦੀਵਾਸੀ ਬੱਚੇ ਚੁਣ ਲਏ ਅਤੇ ਆਪਣੇ ਖ਼ਰਚੇ ‘ਤੇ ਉਨ੍ਹਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ. ਉਨ੍ਹਾਂ ਨੇ ਆਪਣੀ ਸਾਰੀ ਕਮਾਈ ਅਜਿਹੇ ਗਰੀਬ ਅਤੇ ਲੋੜਵਾਨ ਬੱਚਿਆਂ ਦੀ ਸਿਖਿਆ ‘ਤੇ ਲਾਉਣ ਦਾ ਫੈਸਲਾ ਕਰ ਲਿਆ.

ਉਨ੍ਹਾਂ ਨੇ ਆਪਣਾ ਆਈਟੀਆਈ ਖੋਲਣ ਦਾ ਫੈਸਲਾ ਕਰ ਲਿਆ. ਉਨ੍ਹਾਂ ਨੇ 1992-93 ‘ਚ ਇਸ ਦੀ ਸ਼ੁਰੁਆਤ ਕੀਤੀ. ਵੱਡੀ ਗੱਲ ਇਹ ਹੈ ਕੇ ਉਸ ਵੇਲੇ ਉਨ੍ਹਾਂ ਕੋਲ ਮਾਤਰ ਪੰਜ ਹਜ਼ਾਰ ਰੁਪਏ ਸਨ. ਉਨ੍ਹਾਂ ਨੇ ਦੋ ਬਿਲਡਿੰਗ ਕਿਰਾਏ ‘ਤੇ ਲੈ ਲਈਆਂ ਅਤੇ 12 ਵਿਦਿਆਰਥੀਆਂ ਅਤੇ ਦੋ ਕਰਮਚਾਰੀਆਂ ਨਾਲ ਆਈਟੀਆਈ ਦੀ ਸ਼ੁਰੁਆਤ ਕੀਤੀ. ਮਿਹਨਤ ਕਰਦਿਆਂ ਹੋਇਆਂ ਉਨ੍ਹਾਂ ਨੇ ਕਈ ਸਿਖਿਆ ਸੰਸਥਾਨ ਖੋਲ ਲਏ. ਕਲਿੰਗਾ ਇੰਸਟੀਟਿਉਟ ਆਫ਼ ਇੰਡਸਤਟ੍ਰਿਅਲ ਟੇਕਨੋਲੋਜੀ ਅਤੇ ਕਲਿੰਗਾ ਇੰਸਟੀਟਿਉਟ ਆਫ਼ ਸੋਸ਼ਲ ਸਾਇੰਸੇਜ ਚਲਾਉਣ ਲਈ ਕਰਜ਼ਾ ਲੈਣਾ ਪਿਆ. ਕਰਜ਼ਾ ਵੱਧਦਾ ਜਾ ਰਿਹਾ ਸੀ. ਸਮੱਸਿਆ ਵੱਡੀ ਸੀ. ਪਰ ਫੇਰ ਇੱਕ ਬੈੰਕ ਨੇ ਉਨ੍ਹਾਂ ਨੂੰ 25 ਲੱਖ ਰੁਪਏ ਦਾ ਕਰਜਾ ਦਿੱਤਾ. ਇਸ ਨਾਲ ਉਨ੍ਹਾਂ ਨੇ ਤਰੱਕੀ ਦੀ ਰਾਹ ਫੜ ਲਈ.

image


1997 ਵਿੱਚ ਉਨ੍ਹਾਂ ਨੂੰ ਇੰਜੀਨਿਰੰਗ ਕਾਲੇਜ ਖੋਲਣ ਦੀ ਪਰਮਿਸ਼ਨ ਮਿਲ ਗਈ. ਉਨ੍ਹਾਂ ਨੇ ਭੁਬਨੇਸ਼ਵਰ ਵਿੱਚ ਇੰਜੀਨੀਅਰਿੰਗ ਕਾਲੇਜ ਖੋਲਿਆ ਜਿਸ ਨੂੰ ਬਾਅਦ ਵਿੱਚ ਯੂਨੀਵਰਸਿਟੀ ਬਣਾ ਦਿੱਤਾ. ਇਹ 25 ਏਕੜ ਵਿੱਚ ਹੈ ਅਤੇ ਇਸ ਵਿੱਚ 22 ਕੈਂਪਸ ਹਨ. ਇਸ ਵਿੱਚ ਇੱਕ ਸੌ ਤੋਂ ਵਧ ਕੋਰਸ ਚਲਦੇ ਹਨ ਜਿਨ੍ਹਾਂ ਵਿੱਚ 25 ਹਜ਼ਾਰ ਤੋਂ ਵੀ ਵਧ ਵਿਦਿਆਰਥੀ ਪੜ੍ਹ ਰਹੇ ਹਨ. ਇਸ ਯੂਨੀਵਰਸਿਟੀ ਦੇ ‘ਚਾਂਸਲਰ’ ਬਣ ਕੇ ਅਚੁਤਿਆਨੰਦ ਨੇ ਦੁਨਿਆ ਭਰ ਵਿੱਚ ਸਭ ਤੋਂ ਘੱਟ ਉਮਰ ਦੇ ਚਾਂਸਲਰ ਬਣਨ ਦਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ. ਉਹ ਮਾਤਰ 38 ਸਾਲ ਦੀ ਉਮਰ ਵਿੱਚ ਹੀ ਚਾਂਸਲਰ ਬਣ ਗਏ ਸਨ.

ਉਨ੍ਹਾਂ ਨੇ ਗਰੀਬਾਂ ਅਤੇ ਲੋੜਮੰਦ ਲੋਕਾਂ ਦੀ ਮਦਦ ਲਈ ਇੱਕ ਸੁਪਰ ਸ੍ਪੇਸ਼ਾਲਿਟੀ ਵਾਲਾ ਹਸਪਤਾਲ ਵੀ ਬਣਾਇਆ. ਉਹ ਆਪਣੀ ਯੂਨੀਵਰਸਿਟੀ ਵਿੱਚ ਨਰਸਿੰਗ ਕਾਲੇਜ, ਦੰਦਾ ਦਾ ਹਸਪਤਾਲ ਅਤੇ ਕਾਲੇਜ ਅਤੇ ਮੇਡਿਕਲ ਕਾਲੇਜ ਵੀ ਚਲਾ ਰਹੇ ਹਨ. ਉਨ੍ਹਾਂ ਨੇ ਪਿੰਡਾਂ ਵਿੱਚ ਵੀ ਹਸਪਤਾਲ ਖੋਲੇ ਹੋਏ ਹਨ. ਉਹ ਇੱਕ ਨਿਊਜ਼ ਚੈਨਲ ਵੀ ਚਲਾਉਂਦੇ ਹਨ.

ਪਰ ਦੁਨਿਆ ਭਰ ਵਿੱਚ ਉਨ੍ਹਾਂ ਦਾ ਨਾਂਅ ਕਾਲਿੰਗਾ ਇੰਸਟੀਟਿਉਟ ਆਫ਼ ਸੋਸ਼ਲ ਸਾਇੰਸੇਜ ਕਰਕੇ ਹੋਇਆ. ਜਿਸ ਵਿੱਚ 25 ਹਜ਼ਾਰ ਆਦੀਵਾਸੀ ਬੱਚਿਆਂ ਨੂੰ ਮੁਫ਼ਤ ਸਿਖਿਆ ਦਿੱਤੀ ਜਾਂਦੀ ਹੈ. ਇਸ ਵਿੱਚ ਪਹਿਲੀ ਤੋਂ ਲੈ ਕੇ ਪੋਸਟ ਗ੍ਰੇਜੁਏਟ ਤਕ ਦੀ ਸਿਖਿਆ ਮੁਫ਼ਤ ਹੈ. ਇਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਮੁਫ਼ਤ ਹੈ.

image


ਇੱਕੋ ਹੀ ਥਾਂ ‘ਤੇ ਸਭ ਤੋਂ ਜਿਆਦਾ ਆਦੀਵਾਸੀ ਬੱਚਿਆਂ ਨੂੰ ਸਿਖਿਆ ਦੇਣ ਵਾਲਾ ਇਕ ਦੁਨਿਆ ਦਾ ਇੱਕਮਾਤਰ ਸੰਸਥਾਨ ਹੈ.

ਇਸ ਸੰਸਥਾਨ ਨੂੰ ਚਲਾਉਣ ਲਈ ਅਚੁਤਿਆਨੰਦ ਦਾ ਤਰੀਕਾ ਵੀ ਖਾਸ ਹੀ ਰਿਹਾ. ਉਨ੍ਹਾਂ ਨੇ ਦੋ ਸੰਸਥਾਨ ਸ਼ੁਰੂ ਕੀਤੇ. ਉਨ੍ਹਾਂ ਸੋਚ ਲਿਆ ਸੀ ਕੇ ਕਲਿੰਗਾ ਇੰਸਟੀਟਿਉਟ ਆਫ਼ ਇੰਡਸਟ੍ਰਿਅਲ ਟੇਕਨੋਲੋਜੀ ‘ਚੋਂ ਜਿੰਨੀ ਵੀ ਕਮਾਈ ਹੋਏਗੀ ਉਹ ਕਲਿੰਗਾ ਇੰਸਟੀਟਿਉਟ ਅਫ਼ ਸੋਸ਼ਲ ਸਾਇੰਸੇਜ ਵਿੱਚ ਲਾਈ ਜਾਏਗੀ. ਟੇਕਨੋਲੋਜੀ ਸੰਸਥਾਨ ਦੇ ਵਿਦਿਆਰਥੀਆਂ ਦੀ ਫੀਸ ਦਾ ਦਸਵੰਧ ਸੋਸ਼ਲ ਸਾਇੰਸੇਜ ਸੰਸਥਾਨ ਨੂੰ ਜਾਂਦਾ ਹੈ. ਅਧਿਆਪਕਾਂ ਅਤੇ ਕਰਮਚਾਰੀਆਂ ਦੀ ਤਨਖ਼ਾਅ ਦਾ ਤਿੰਨ ਪ੍ਰਤੀਸ਼ਤ ਵੀ ਇਸੇ ਕੰਮ ਲਈ ਜਾਂਦਾ ਹੈ. ਸੋਸ਼ਲ ਸਾਇੰਸੇਜ ਸੰਸਥਾਨ ਦਾ ਹਰ ਰੋਜ਼ ਦਾ ਖਰਚਾ ਹੀ ਪੰਜਾਹ ਲੱਖ ਹੈ.

ਸੋਸ਼ਲ ਸਾਇੰਸੇਜ ਸੰਸਥਾਨ ਵਿੱਚ ਪੜ੍ਹ ਰਹੇ 25 ਹਜ਼ਾਰ ਆਦੀਵਾਸੀ ਬੱਚਿਆਂ ਲਈ ਹਰ ਰੋਜ਼ ਖਾਣਾ ਬਣਦਾ ਹੈ ਜਿਸ ਵਿੱਚ ਹਰ ਰੋਜ਼ 7500 ਕਿਲੋ ਚਾਵਲ, 2200 ਕਿਲੋ ਦਾਲ, 7200 ਕਿਲੋ ਸਬਜ਼ੀ, 25 ਹਜ਼ਾਰ ਅੰਡੇ, 2800 ਕਿਲੋ ਚਿਕਨ ਅਤੇ 600 ਕਿਲੋ ਮੱਛੀ ਲਗਦੀ ਹੈ. ਇਹ ਦੁਨਿਆ ਦੀ ਸਭ ਤੋਂ ਵੱਡੀ ਰਸੋਈ ਹੈ.

ਇਸ ਸੰਸਥਾਨ ਨੂੰ ਚਲਾਉਣ ਲਈ ਉਹ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਨ. ਉਨ੍ਹਾਂ ਨੇ ਵਿਆਹ ਨਹੀ ਕਰਾਇਆ. ਉਹ ਕਹਿੰਦੇ ਹਨ ਕੇ ਉਹ ਇਸ ਮੁੰਹਿਮ ‘ਚ ਇੰਨੇ ਰੁਝੇ ਹੋਏ ਸਨ ਕੇ ਵਿਆਹ ਵਾਲੇ ਪੱਸੇ ਸੋਚਣ ਦਾ ਸਮਾਂ ਹੀ ਨਹੀਂ ਮਿਲਿਆ.

ਇੱਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਕੇ ਉਹ ਹਾਲੇ ਵੀ ਦੋ ਕਮਰੇ ਦੇ ਘਰ ਵਿੱਚ ਰਹਿੰਦੇ ਹਨ . ਚਿੱਟੇ ਕਪੜੇ ਅਤੇ ਚੱਪਲਾਂ ਹੀ ਪਾਉਂਦੇ ਹਨ. ਉਨ੍ਹਾਂ ਨੇ ਆਪਣੇ ਲਈ ਕੋਈ ਗੱਡੀ ਵੀ ਨਹੀਂ ਰੱਖੀ. ਇਸ ਤੋੰ ਵੀ ਵਧ ਰੋਚਕ ਗੱਲ ਇਹ ਹੈ ਕੇ ਉਹ ਸੰਸਥਾਨ ਵਿੱਚ ਕਿਸੇ ਵੀ ਦਰਖ਼ਤ ਹੇਠਾਂ ਮੇਜ ਲਾ ਕੇ ਆਪਣਾ ਕੰਮ ਕਰ ਲੈਂਦੇ ਹਨ.

ਉਨ੍ਹਾਂ ਦਾ ਕਹਿਣਾ ਹੈ ਕੇ ਉਹ ਜਦੋਂ ਤਕ ਸਾਹ ਲੈ ਰਹੇ ਹਨ ਉਦੋਂ ਤਕ ਗਰੀਬਾਂ ਅਤੇ ਲੋੜਮੰਦਾਂ ਦੀ ਮਦਦ ਕਰਦੇ ਰਹਿਣਾ ਚਾਹੁੰਦੇ ਹਨ.

ਲੇਖਕ: ਅਰਵਿੰਦ ਯਾਦਵ

ਅਨੁਵਾਦ: ਰਵੀ ਸ਼ਰਮਾ 

 • Facebook Icon
 • Twitter Icon
 • LinkedIn Icon
 • WhatsApp Icon
 • Facebook Icon
 • Twitter Icon
 • LinkedIn Icon
 • WhatsApp Icon
 • Share on
  close
  Report an issue
  Authors

  Related Tags