11ਵੀੰ ਪਾਸ ਇਸ ਕਿਸਾਨ ਨੇ ਤਿਆਰ ਕੀਤੀਆਂ ਕਮਾਦ ਬੀਜਣ ਦੀ ਮਸ਼ੀਨਾਂ; ਅਫ਼ਰੀਕੀ ਮੁਲਕਾਂ 'ਤੋਂ ਆਉਂਦੀ ਹੈ ਡਿਮਾੰਡ

14th Oct 2016
  • +0
Share on
close
  • +0
Share on
close
Share on
close

ਉਂਝ ਤਾਂ ਇਹ ਵੀ ਇੱਕ ਕਿਸਾਨ ਹੀ ਹੈ ਪਰ ਲੋਕ ਇਨ੍ਹਾਂ ਨੂੰ ਨਵੀਂ ਕਾੜ੍ਹ ਕੱਢਣ ਲਈ ਜਾਣਦੇ ਹਨ. ਇਨ੍ਹਾਂ ਦੀ ਕਾੜ੍ਹ ਦਾ ਫਾਇਦਾ ਅੱਜ ਲੱਖਾਂ ਕਿਸਾਨ ਚੁੱਕ ਰਹੇ ਹਨ.

ਮਧ ਪ੍ਰਦੇਸ਼ ਦੇ ਜਿਲ੍ਹਾ ਨਰਸਿੰਘਪੂਰ ਦੇ ਮੇਖ ਪਿੰਡ ਦੇ ਰਹਿਣ ਵਾਲੇ ਰੋਸ਼ਨ ਲਾਲ ਵਿਸ਼ਵਕਰਮਾ ਨੇ ਨਵੇਂ ਤਰੀਕੇ ਨਾਲ ਕਮਾਦ ਬੀਜ ਕੇ ਲਾਗਤ ਘੱਟ ਕਰਕੇ ਅਤੇ ਪੈਦਾਵਾਰ ਵਧਾ ਕੇ ਚੰਗਾ ਨਾਂਅ ਖੱਟਿਆ ਹੋਇਆ ਸੀ ਪਰ ਹੁਣ ਕਮਾਦ ਦੀ ਕਲਮ ਤਿਆਰ ਕਰਨ ਦੀ ਮਸ਼ੀਨ ਬਣਾ ਕੇ ਦੁਨਿਆ ਭਰ ਦੇ ਕਿਸਾਨਾਂ ਦਾ ਕੰਮ ਸੌਖਾ ਕਰ ਦਿੱਤਾ ਹੈ.

image


ਰੋਸ਼ਨ ਲਾਲ ਵਿਸ਼ਵਕਰਮਾ ਨੇ ਪੜ੍ਹਾਈ ਤਾਂ ਗਿਆਰ੍ਹਵੀਂ ਜਮਾਤ ਤਕ ਹੀ ਕੀਤੀ ਸੀ. ਪਰਿਵਾਰ ਕਾਸ਼ਤਕਾਰੀ ਦੇ ਕੰਮ ‘ਚ ਲੱਗਾ ਹੋਇਆ ਸੀ ਤਾਂ ਉਹ ਵੀ ਇਸੇ ਕੰਮ ਵਿੱਚ ਪੈ ਗਏ. ਉਨ੍ਹਾਂ ਵੇਖਿਆ ਕੇ ਕਮਾਦ ਦੀ ਖੇਤੀ ਵਿੱਚ ਜ਼ਿਆਦਾ ਫਾਇਦਾ ਰਹਿੰਦਾ ਸੀ. ਪਰ ਕਮਾਦ ਬੀਜਣ ‘ਤੇ ਲਾਗਤ ਬਹੁਤ ਪੈਂਦੀ ਸੀ. ਇਸ ਕਰਕੇ ਵੱਡੇ ਕਿਸਾਨ ਹੀ ਕਮਾਦ ਬੀਜਦੇ ਸਨ.

ਰੋਸ਼ਨਲਾਲ ਨੇ ਤਿੰਨ ਏਕੜ ‘ਚ ਕਮਾਦ ਬੀਜਣ ਦਾ ਫ਼ੈਸਲਾ ਕਰ ਲਿਆ ਅਤੇ ਉਹ ਵੀ ਨਵੇਂ ਤਰੀਕੇ ਨਾਲ. ਉਨ੍ਹਾਂ ਨੇ ਕਮਾਦ ਦਾ ਬੀਜ ਆਲੂ ਦੀ ਤਰ੍ਹਾਂ ਬੀਜਿਆ. ਦੋ ਕੁ ਸਾਲ ਵਿੱਚ ਉਨ੍ਹਾਂ ਦੀ ਪੈਦਾਵਾਰ ਵੀਹ ਫ਼ੀਸਦ ਤੋਂ ਵੀ ਜਿਆਦਾ ਵਧ ਗਈ. ਉਨ੍ਹਾਂ ਦੀ ਤਕਨੀਕ ਨਾਲ ਇੱਕ ਏਕੜ ਵਿੱਚ ਕਮਾਦ ਬੀਜਣ ਦਾ ਖ਼ਰਚਾ ਘੱਟ ਗਿਆ.

image


ਇਹ ਤਕਨੀਕ ਛੋਟੇ ਕਿਸਾਨਾਂ ਲਈ ਫਾਇਦੇਮੰਦ ਸਾਬਿਤ ਹੋਈ ਅਤੇ ਉਨ੍ਹਾਂ ਦੀ ਪੈਦਾਵਾਰ ਵਧ ਗਈ. ਬੀਜ ਦਾ ਖ਼ਰਚਾ ਘੱਟ ਗਿਆ. ਹੁਣ ਕਈ ਹੋਰ ਰਾਜਾਂ ਦੇ ਕਿਸਾਨ ਇਸੇ ਤਕਨੀਕ ਨਾਲ ਕਮਾਦ ਬੀਜਦੇ ਹਨ.

ਇਸ ਤੋਂ ਬਾਅਦ ਰੋਸ਼ਨ ਲਾਲ ਨੇ ਹੱਥ ਨਾਲ ਕਲਮ ਤਿਆਰ ਕਰਨ ਨੂੰ ਸੌਖਾ ਬਣਾਉਣ ਵੱਲ ਸੋਚਿਆ. ਉਨ੍ਹਾਂ ਨੇ ਕੋਈ ਅਜਿਹੀ ਮਸ਼ੀਨ ਤਿਆਰ ਕਰਨ ਬਾਰੇ ਸੋਚਿਆ ਜੋ ਕੇ ਕਮਾਦ ਦੀ ਕਲਮ ਤਿਆਰ ਕਰ ਸਕੇ. ਇਸ ਕੰਮ ਲਈ ਉਨ੍ਹਾਂ ਨੇ ਖੇਤੀ ਵਿਗਿਆਨ ਕੇਂਦਰ ਦੀ ਸਲਾਹ ਵੀ ਲਈ. ਰੋਸ਼ਨ ਲਾਲ ਨੇ ਆਪ ਵਰਕਸ਼ਾਪ ਅਤੇ ਟੂਲ ਫੈਕਟਰੀ ਜਾ ਕੇ ਮਸ਼ੀਨ ਬਾਰੇ ਜਾਣਕਾਰੀ ਇੱਕਠੀ ਕੀਤੀ. ਕਈ ਦਿਨਾਂ ਤਕ ਮਿਹਨਤ ਕਰਨ ਤੋਂ ਬਾਅਦ ਉਹ ‘ਸ਼ੁਗਰਕੇਨ ਬਡ ਚਿੱਪਰ’ ਮਸ਼ੀਨ ਬਣਾਉਣ ਵਿੱਚ ਕਾਮਯਾਬ ਹੋਏ.

ਇਸ ਮਸ਼ੀਨ ਦਾ ਵਜ਼ਨ ਮਾਤਰ ਸਾਢੇ ਤਿੰਨ ਕਿਲੋਗਰਾਮ ਸੀ ਅਤੇ ਇੱਕ ਘੰਟੇ ਵਿੱਚ ਤਿੰਨ ਸੌ ਤੋਂ ਲੈ ਕੇ ਚਾਰ ਸੌ ਕਲਮਾਂ ਤਿਆਰ ਕਰ ਸਕਦੀ ਸੀ. ਇਸ ਮਸ਼ੀਨ ਵਿੱਚ ਸੁਧਾਰ ਲਿਆ ਕੇ ਉਨ੍ਹਾਂ ਨੇ ਹੱਥ ਦੀ ਥਾਂ ਪੈਰਾਂ ਨਾਲ ਚੱਲਣ ਵਾਲੀ ਮਸ਼ੀਨ ਬਣਾਈ ਜਿਸ ਨਾਲ ਇੱਕ ਘੰਟੇ ਵਿੱਚ ਅੱਠ ਸੌ ਤੋਂ ਵਧ ਕਲਮਾਂ ਤਿਆਰ ਕੀਤੀਆਂ ਜਾ ਸਕਦੀਆਂ ਸਨ. ਉਨ੍ਹਾਂ ਦੀ ਬਣਾਈ ਮਸ਼ੀਨ ਅੱਜ ਮਧ ਪ੍ਰਦੇਸ਼ ਦੇ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ. ਇਸ ਤੋਂ ਅਲਾਵਾ ਹੋਰ ਰਾਜਾਂ ਵਿੱਚ ਵੀ ਇਸ ਮਸ਼ੀਨ ਦੀ ਡਿਮਾੰਡ ਵਧ ਰਹੀ ਹੈ. ਅਫ਼ਰੀਕੀ ਦੇਸ਼ਾਂ ਵਿੱਚ ਵੀ ਇਸ ਮਸ਼ੀਨ ਦੀ ਬਹੁਤ ਡਿਮਾੰਡ ਹੈ. ਇਸ ਮਸ਼ੀਨ ਦੀ ਕੀਮਤ ਲਗਭਗ ਦੋ ਹਜ਼ਾਰ ਰੁਪਏ ਹੈ.

ਵੱਡੇ ਫ਼ਾਰਮ ਹਾਉਸਾਂ ਦੀ ਡਿਮਾੰਡ ‘ਤੇ ਹੁਣ ਰੋਸ਼ਨ ਲਾਲ ਨੇ ਬਿਜਲੀ ਤੋਂ ਚੱਲਣ ਵਾਲੀ ਮਸ਼ੀਨ ਵੀ ਤਿਆਰ ਕਰ ਦਿੱਤੀ ਹੈ ਜਿਸ ਨਾਲ ਇੱਕ ਘੰਟੇ ਵਿੱਚ ਦੋ ਹਜ਼ਾਰ ਤੋਂ ਵਧ ਕਲਮਾਂ ਤਿਆਰ ਸਕਦੀਆਂ ਹਨ. ਗੰਨੇ ਦੀ ਨਰਸਰੀ ਵਾਲੇ ਇਸ ਮਸ਼ੀਨ ਦੀ ਬਹੁਤ ਮੰਗ ਕਰਦੇ ਹਨ.

image


ਰੋਸ਼ਨ ਲਾਲ ਨੇ ਹੁਣ ਕਮਾਦ ਬੀਜਣ ਵਾਲੀ ਮਸ਼ੀਨ ਵੀ ਤਿਆਰ ਕਰ ਕਰ ਲਈ ਹੈ ਜਿਸ ਨੂੰ ਟਰੈਕਟਰ ਨਾਲ ਜੋੜ ਕੇ ਦੋ ਜਾਂ ਤਿੰਨ ਘੰਟੇ ਵਿੱਚ ਇੱਕ ਏਕੜ ‘ ਚ ਕਮਾਦ ਬੀਜੀ ਜਾ ਸਕਦੀ ਹੈ. ਸਵਾ ਲੱਖ ਰੁਪਏ ਕੀਮਤ ਦੀ ਇਹ ਮਸ਼ੀਨ ਕਲਮਾਂ ਦੇ ਨਾਲ ਖੇਤਾਂ ਵਿੱਚ ਖਾਦ ਵੀ ਪਾ ਸਕਦੀ ਹੈ.

ਖੇਤੀਬਾੜੀ ਦੇ ਖੇਤਰ ਵਿੱਚ ਕੰਮ ਕਰਨ ਲਈ ਉਨ੍ਹਾਂ ਨੂੰ ਕੌਮੀ ਇਨਾਮ ਵੀ ਮਿਲ ਚੁੱਕਾ ਹੈ.

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਰਵੀ ਸ਼ਰਮਾ 

  • +0
Share on
close
  • +0
Share on
close
Share on
close
Report an issue
Authors

Related Tags

ਸਾਡੇ ਰੋਜ਼ਾਨਾ ਸਮਾਚਾਰ ਪੱਤਰ ਲਈ ਸਾਈਨ ਅੱਪ ਕਰੋ

Our Partner Events

Hustle across India