ਹਜ਼ਾਰ ਰੁਪੇ ਦੀ ਨੌਕਰੀ ਛੱਡ ਫੁੱਲਾਂ ਦੀ ਖੇਤੀ ਕਰਕੇ ਬਣਿਆ ਕਰੋੜਪਤੀ
ਹਜ਼ਾਰ ਰੁਪੇ ਦੀ ਨੌਕਰੀ ਕਰਨ ਵਾਲਾ ਬੋਲਾਪੱਤੀ ਸ਼੍ਰੀਕਾੰਤ ਅੱਜ ਫੁੱਲਾਂ ਦੀ ਖੇਤੀ ਕਰਕੇ ਕਰੋੜਪਤੀ ਬਣ ਚੁੱਕੇ ਹਨ. ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਨ ਤੋਂ ਪਹਿਲਾਂ ਖੇਤੀ ਦੀ ਆਧੁਨਿਕ ਤਕਨੀਕਾਂ ਨੂੰ ਚੰਗੇ ਢੰਗ ਨਾਲ ਸਮਝਿਆ ਅਤੇ ਵਿਗਿਆਨਿਕ ਤਰੀਕੇ ਨਾਲ ਖੇਤੀ ਕੀਤੀ.
ਸ਼ੁਰੁਆਤੀ ਦਿਨਾਂ ਵਿੱਚ ਸ਼੍ਰੀਕਾੰਤ ਆਪ ਹੀ ਫੁੱਲਾਂ ਦੀ ਪੈਦਾਵਾਰ ਇੱਕਠੀ ਕਰਕੇ ਪੈਕਿੰਗ ਅਤੇ ਪਾਰਸਲ ਕਰਦੇ ਹੁੰਦੇ ਸੀ. ਸਮੇਂ ਦੇ ਨਾਲ ਉਨ੍ਹਾਂ ਦੀ ਡਿਮਾੰਡ ਵਧ ਗਈ ਅਤੇ ਉਨ੍ਹਾਂ ਨੇ ਕਰਮਚਾਰੀ ਰਖ ਲਏ.
22 ਵਰ੍ਹੇ ਪਹਿਲਾਂ ਤੇਲੰਗਾਨਾ ਦੇ ਇੱਕ ਨਿੱਕੇ ਜਿਹੇ ਸ਼ਹਿਰ ‘ਚ ਰਹਿਣ ਵਾਲੇ ਬੋਲਾਪੱਤੀ ਸ਼੍ਰੀਕਾੰਤ ਦਾ ਸੁਫਨਾ ਸੀ ਕੇ ਉਨ੍ਹਾਂ ਦੀ ਆਪਣੀ ਜ਼ਮੀਨ ਹੋਏ ਜਿੱਥੇ ਉਹ ਖੇਤੀ ਕਰ ਸੱਕਣ. ਪਰ ਪਾਰਿਵਾਰਿਕ ਜ਼ਿਮੇੰਦਾਰੀ ਕਰਕੇ ਉਨ੍ਹਾਂ ਨੂੰ ਆਪਣਾ ਸ਼ਹਿਰ ਛੱਡ ਕੇ ਕਿਸੇ ਹੋਰ ਸ਼ਹਿਰ ਜਾ ਕੇ ਨੌਕਰੀ ਕਰਨੀ ਪਈ.
ਸਾਲ 1995 ‘ਚ ਬੰਗਲੁਰੂ ਨੇ ਫੁੱਲਾਂ ਦਾ ਕੰਮ ਕਰਦੀ ਇੱਕ ਕੰਪਨੀ ਦੇ ਗ੍ਰੀਨ ਹਾਉਸ ਵਿੱਚ ਸੁਪਰਵਾਈਜ਼ਰ ਦੀ ਨੌਕਰੀ ਕੀਤੀ. ਇਸ ਦੌਰਾਨ ਉਨ੍ਹਾਂ ਨੇ ਕੰਮ ਨੂੰ ਬਾਰੀਕੀ ਨਾਲ ਸਿਖ ਲਿਆ. ਦੋ ਸਾਲ ਨੌਕਰੀ ਕਰਨ ਦੇ ਦੌਰਾਨ ਕੀਤੀ ਬਚਤ ਨਾਲ ਬੰਗਲੁਰੂ ‘ਚ ਆਪਣਾ ਫੁੱਲਾਂ ਦਾ ਛੋਟਾ ਜਿਹਾ ਕੰਮ ਸ਼ੁਰੂ ਕੀਤਾ. ਹੌਲੇ-ਹੌਲੇ ਉਨ੍ਹਾਂ ਨੇ ਹੋਰ ਕੰਪਨੀਆਂ ਬਾਰੇ, ਡਿਸਟ੍ਰਿਬਿਉਟਰਾਂ ਅਤੇ ਕਿਸਾਨਾਂ ਨਾਲ ਸੰਪਰਕ ਕੀਤਾ. ਉਹ ਆਪ ਹੀ ਪੈਕਿੰਗ ਕਰਦੇ ਸਨ ਤੇ ਪਾਰਸਲ ਕਰਦੇ ਸਨ.
ਸਾਲ 2012 ‘ਚ ਸ਼੍ਰੀਕਾੰਤ ਨੇ 10 ਏਕੜ ਜ਼ਮੀਨ ਲੈ ਕੇ ਆਧੁਨਿਕ ਖੇਤੀ ਤਕਨੀਕ ਨਾਲ ਫੁੱਲਾਂ ਦੀ ਖੇਤੀ ਕੀਤੀ. ਅੱਜ ਉਨ੍ਹਾਂ ਨਾਲ 30 ਏਕੜ ਤੋਂ ਵਧ ਜ਼ਮੀਨ ਹੈ. ਪਿਛਲੇ ਸਾਲ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਕੇ 9 ਕਰੋੜ ਰੁਪੇ ਦਾ ਮੁਨਾਫਾ ਕਮਾਇਆ. ਇਸ ਸਾਲ ਇਹ ਵਧ ਕੇ 12 ਕਰੋੜ ਹੋ ਗਿਆ ਹੈ. ਹੁਣ ਉਨ੍ਹਾਂ ਦੇ ਨਾਲ 40 ਕਰਮਚਾਰੀ ਕੰਮ ਕਰਦੇ ਹਨ.
ਸ਼੍ਰੀਕਾੰਤ ਨੇ ਹੁਣ ਫੁੱਲਾਂ ਲਈ ਗ੍ਰੀਨ ਹਾਉਸ ਤਿਆਰ ਕੀਤਾ ਹੈ ਅਤੇ ਨਵੀਂ ਤਕਨੀਕ ਸ਼ਾਮਿਲ ਕੀਤੀ ਹੈ.