ਕੇਰਲ ਦੇ ਇੱਕ ਪਿੰਡ ਵਿੱਚ ਸ਼ਤਰੰਜ ਦੇ ਖੇਡ ਨੇ ਖ਼ਤਮ ਕੀਤੀ ਸ਼ਰਾਬ ਦੀ ਬੀਮਾਰੀ

ਕੇਰਲ ਦੇ ਇੱਕ ਪਿੰਡ ਵਿੱਚ ਸ਼ਤਰੰਜ ਦੇ ਖੇਡ ਨੇ ਖ਼ਤਮ ਕੀਤੀ ਸ਼ਰਾਬ ਦੀ ਬੀਮਾਰੀ

Friday September 22, 2017,

2 min Read

ਪੰਜਾਹ ਕੁ ਸਾਲ ਪਹਿਲਾਂ ਕੇਰਲ ਦੇ ਜਿਲ੍ਹੇ ਤ੍ਰਿਸ਼ੁਰ ਦਾ ਇੱਕ ਪਿੰਡ ਮ੍ਰੋਤੀਚਿਲ ਸ਼ਰਾਬੀਆਂ ਅਤੇ ਜੁਆਰੀਆਂ ਦੇ ਪਿੰਡ ਵੱਜੋਂ ਜਾਣਿਆਂ ਜਾਂਦਾ ਸੀ. ਨਸ਼ੇ ਦਾ ਇਹ ਹਾਲ ਸੀ ਕੇ ਸ਼ਾਮ ਹੁੰਦਿਆਂ ਹੀ ਲੋਕ ਸੜਕਾਂ ਦੇ ਕੰਡੇ ਸ਼ਰਾਬ ਪੀ ਕੇ ਰੁੜ੍ਹੇ ਹੋਏ ਮਿਲਦੇ ਸੀ, ਪਿੰਡ ਵਿੱਚ ਨਾ ਕੋਈ ਬਸ ਮਿਲਦੀ ਸੀ ਨਾ ਹੀ ਕੋਈ ਰਿਕਸ਼ਾ. ਸ਼ਰਾਬ ਦੀ ਆਦਤ ਨੇ ਕਈ ਘਰਾਂ ਵਿੱਚ ਹਨੇਰਾ ਕਰ ਦਿੱਤਾ ਸੀ.

image


ਪਿੰਡ ਦੇ ਸੀ. ਉੰਨੀਕ੍ਰਿਸ਼ਨਨ ਨੂੰ ਅਜਿਹੀ ਹਾਲਤ ਬਹੁਤ ਬੁਰੀ ਲਗਦੀ ਸੀ. ਇਹ ਨਹੀਂ ਸੀ ਚਾਹੁੰਦੇ ਉਨ੍ਹਾਂ ਦਾ ਪਿੰਡ ਸ਼ਰਾਬ ਕਰਕੇ ਬਰਬਾਦ ਹੋ ਜਾਵੇ. ਉਸ ਵੇਲੇ ਉਹ ਦਸਵੀਂ ‘ਚ ਪੜ੍ਹ ਰਹੇ ਸੀ. ਉਨ੍ਹਾਂ ਨੇ ਅਮਰੀਕਾ ਦੇ ਸ਼ਤਰੰਜ਼ ਦੇ ਖਿਡਾਰੀ ਬਾਬੀ ਫਿਸ਼ਰ ਤੋਂ ਪ੍ਰਭਾਵਿਤ ਹੋ ਕੇ ਸ਼ਤਰੰਜ ਸਿੱਖਣ ਲੱਗੇ. ਉਹ ਨਾਲ ਦੇ ਪਿੰਡ ਜਾ ਕੇ ਇਹ ਖੇਡ ਸਿੱਖਦੇ ਤੇ ਆਪਣੇ ਪਿੰਡ ਆ ਕੇ ਲੋਕਾਂ ਨੂੰ ਸਿਖਾਉਂਦੇ. ਕੁਛ ਹੀ ਸਮੇਂ ‘ਚ ਇਹ ਖੇਡ ਪਿੰਡ ਦਾ ਸਬ ਤੋਂ ਪਸੰਦੀਦਾ ਖੇਡ ਬਣ ਗਿਆ.

ਉੰਨੀਕ੍ਰਿਸ਼ਨਨ ਪਿੰਡ ‘ਚ ਚਾਹ ਦੀ ਦੁਕਾਨ ਚਲਾਉਂਦੇ ਹਨ. ਉਨ੍ਹਾਂ ਦੀ ਦੁਕਾਨ ‘ਤੇ ਸਾਰਾ ਦਿਨ ਸ਼ਤਰੰਜ਼ ਦੇ ਖਿਡਾਰੀ ਬਾਜ਼ੀਆਂ ਲਾਈ ਬੈਠੇ ਰਹਿੰਦੇ ਹਨ. ਇਨ੍ਹਾਂ ਖਿਡਾਰੀਆਂ ਵਿੱਚ ਅੱਠ ਸਾਲ ਤੋਂ ਲੈ ਕੇ ਅੱਸੀਆਂ ਸਾਲਾਂ ਦੇ ਬੁਜ਼ੁਰਗ ਵੀ ਬੈਠੇ ਹੁੰਦੇ ਹਨ.

ਸ਼ਤਰੰਜ਼ ਦਿਮਾਗੀ ਖੇਡ ਹੈ. ਇਸ ਵਿੱਚ ਰੁਝੇ ਵਿਅਕਤੀ ਨੂੰ ਨਾ ਭੁੱਖ ਲਗਦੀ ਹੈ ਨਾ ਹੀ ਕਿਸੇ ਹੋਰ ਚੀਜ਼ ਦੀ ਤਲਬ. ਇਸ ਖੇਡ ਦੀ ਇਸੇ ਤਾਸੀਰ ਨੂੰ ਸਮਝਦਿਆਂ ਉੰਨੀਕ੍ਰਿਸ਼ਨਨ ਨੇ ਇੱਕ ਖੇਡ ਰਾਹੀਂ ਸ਼ਰਾਬ ਦੀ ਆਦਤ ਨੂੰ ਪਿੰਡੋਂ ਬਾਹਰ ਕਰ ਦਿੱਤਾ.

ਹੁਣ ਸ਼ਾਮ ਵੇਲੇ ਪਿੰਡ ਦੇ ਨੌਜਵਾਨ ਸ਼ਤਰੰਜ਼ ਖੇਡਦੇ ਦਿੱਸਦੇ ਹਨ. ਪਿੰਡ ਦੇ ਹਰ ਘਰ ਦਾ ਇੱਕ ਮੇੰਬਰ ਤਾਂ ਜਰੁਰ ਹੀ ਸ਼ਤਰੰਜ਼ ਖੇਡਦਾ ਹੈ. ਇਸ ਪਿੰਡ ਦੇ ਇੱਕ ਹਜ਼ਾਰ ਲੋਕਾਂ ਨੇ ਇੱਕੋ ਵੇਲੇ ਸ਼ਤਰੰਜ਼ ਖੇਡ ਕੇ ਏਸ਼ੀਅਨ ਰਿਕਾਰਡ ਵੀ ਬਣਾਇਆ ਹੈ.

ਉੰਨੀਕ੍ਰਿਸ਼ਨਾਂ ਹੁਣ ਪਿੰਡ ਦੇ ਬੱਚਿਆਂ ਨੂੰ ਸ਼ਤਰੰਜ਼ ਸਿਖਾ ਕੇ ਸਟੇਟ ਅਤੇ ਨੇਸ਼ਨਲ ਪਧਰ ਦੇ ਚੈੰਪੀਅਨ ਤਿਆਰ ਕਰਨਾ ਚਾਹੁੰਦੇ ਹਨ.

ਹੁਣ ਉੰਨੀਕ੍ਰਿਸ਼ਨਨ 59 ਵਰ੍ਹੇ ਦੇ ਹਨ. ਉਹ ਆਪ 600 ਤੋਂ ਵਧ ਚੈੰਪੀਅਨਸ਼ਿਪ ਜਿੱਤ ਚੁੱਕੇ ਹਨ. ਇਸ ਪਿੰਡ ਤੋਂ ਚੇਸ ਐਸੋਸੀਏਸ਼ਨ ਨਾਲ 700 ਤੋਂ ਵਧ ਲੋਕ ਜੁੜੇ ਹੋਏ ਹਨ.