ਸਿਹਤ, ਫਿਟਨੇਸ ਅਤੇ ਸ਼ਿਸ਼ਟਾਚਾਰ ਸਿਖਾਉਣ ਦੇ ਖ਼ੇਤਰ ਦਾ ਵੱਡਾ ਨਾਂ ਹੈ ਰੂਪਾ ਪਾਹਵਾ

8th Mar 2016
  • +0
Share on
close
  • +0
Share on
close
Share on
close

ਕਾਮਯਾਬੀ ਦੀ ਨਵੀਂ ਪਰਿਭਾਸ਼ਾ ਲਿਖ ਰਹੀ ਹੈ ਰੂਪਾ

ਸਿਹਤ ਅਤੇ ਫਿਟਨੇਸ ਬਾਰੇ ਲੋਕਾਂ ਨੂੰ ਪ੍ਰੇਰਨਾ ਦੇ ਰਹੀ ਹੈ

ਸਕੂਲਾਂ ਅਤੇ ਕਾਲੇਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸਿਖਾਉਂਦੀ ਹੈ ਅਚਾਰ-ਵਿਹਾਰ

ਅੱਜ ਕਾਮਯਾਬ ਕਾਰੋਬਾਰੀ ਵੱਜੋਂ ਨਾਂ ਬੋਲਦਾ ਹੈ

ਪੰਜਾਬ ਦੇ ਲੁਧਿਆਣਾ ਰੂਪਾ ਪਾਹਵਾ ਉਸ ਸ਼ਖਸ਼ੀਅਤ ਦਾ ਨਾਂ ਹੈ ਜਿਸਨੂੰ ਸਧਾਰਣ ਕਿਸਮ ਦੇ ਕੰਮ ਪਸੰਦ ਨਹੀਂ ਸੀ ਆਉਂਦੇ। ਸਾਈਕਲ ਕੰਪਨੀ ਵੱਜੋਂ ਦੇਸ਼-ਵਿਦੇਸ਼ਾਂ ਵਿੱਚ ਮੰਨਿਆ-ਪਰਮੰਨਿਆ ਕਾਰੋਬਾਰੀ ਪਰਿਵਾਰ ਨਾਲ ਸੰਬੰਧ ਹੋਣ ਤੋਂ ਬਾਅਦ ਵੀ ਰੂਪਾ ਨੇ ਆਪਣੀ ਇੱਛਾ ਦੇ ਮੁਤਾਬਿਕ ਕੁਝ ਨਵਾਂ ਕਰਣ ਦਾ ਹੀ ਫ਼ੈਸਲਾ ਲਿਆ.

image


ਸ਼ੁਰੂ ਤੋਂ ਹੀ ਉਹ ਕੁਝ ਅਜਿਹਾ ਕਰਣਾ ਚਾਹੁੰਦੀ ਸੀ ਜਿਸ ਨਾਲ ਲੋਕਾਂ ਦਾ ਤਾਂ ਭਲਾ ਹੋਵੇ ਹੀ, ਸਮਾਜ ਵਿੱਚ ਸੁਧਾਰ ਵੀ ਆਵੇ. ਇਸ ਬਾਰੇ ਹੀ ਸੋਚ ਕੇ ਰੂਪਾ ਨੇ ਉਸ ਵਿਸ਼ਾ ਤੇ ਕੰਮ ਸ਼ੁਰੂ ਕੀਤਾ ਜਿਸ ਦੀ ਅੱਜ ਸੇ ਸਮੇਂ ਵਿੱਚ ਢਾਡੀ ਲੋੜ ਹੈ. ਉਹ ਹੈ ਸਿਹਤ, ਆਚਾਰ-ਵਿਹਾਰ ਅਤੇ ਸ਼ਿਸ਼ਟਾਚਾਰ। ਇਸ ਤੋਂ ਪਹਿਲਾਂ ਪੰਜਾਬ ਵਿੱਚ ਇਸ ਤਰ੍ਹਾਂ ਦੇ ਕੰਮ ਬਾਰੇ ਕਿਸੇ ਧਿਆਨ ਨਹੀਂ ਸੀ ਗਿਆ. ਸਾਲ 1990 ਵਿੱਚ ਪੰਜਾਬ ਵਿੱਚ ਜੋਰਾਂ ਅੱਤਵਾਦ ਘੱਟ ਰਿਹਾ ਸੀ ਤਾਂ ਰੂਪਾ ਨੇ ਲੋਕਾਂ ਦਾ ਰੁਝਾਨ ਸਿਹਤ ਅਤੇ ਫਿਟਨੇਸ ਵੱਲ ਨੂੰ ਮੋੜ ਲਿਆਉਣ ਬਾਰੇ ਸੋਚਿਆ.ਇਸ ਦੇ ਨਾਲ ਹੀ 'ਅੱਡਿਕਸ਼ਨ ਫਿਟਨੇਸ ਸਟੂਡਿਓ' ਦੀ ਨੀਂਹ ਪਈ. ਯੂਰ ਸਟੋਰੀ ਨਾਲ ਗੱਲ ਕਰਦਿਆਂ ਰੂਪਾ ਨੇ ਕਿਹਾ-

"ਮੈਂ ਇਕ ਵੱਡੇ ਕਾਰੋਬਾਰੀ ਪਰਿਵਾਰ ਨਾਲ ਸੰਬੰਧ ਰਖਦੀ ਹਾਂ. ਮੈਂ ਵੇਖਿਆ ਕੀ ਕਾਰੋਬਾਰੀ ਪਰਿਵਾਰਾਂ ਦੇ ਮੈਂਬਰ ਸਿਹਤ ਵੱਲ ਜਿਆਦਾ ਧਿਆਨ ਸੀ ਦਿੰਦੇ। ਸਾਰਾ ਦਿਨ ਦਫ਼ਤਰਾਂ ਅਤੇ ਫੈਕਟਰੀਆਂ ਵਿੱਚ ਬੈਠੇ ਰਹਿਣਾ ਉਨ੍ਹਾਂ ਦੀ ਸਿਹਤ ਖ਼ਰਾਬ ਕਰ ਰਿਹਾ ਸੀ. ਮੈਂ ਉਨ੍ਹਾਂ ਨੂੰ ਫਿਟਨੇਸ ਵਾਲੇ ਪਾਸੇ ਲਾਉਣ ਦਾ ਕੰਮ ਕੀਤਾ। ਇਸ ਦੀ ਮੰਗ ਵੱਧ ਗਈ ਅਤੇ ਮੈਂ ਇਸ ਕੰਮ ਨੂੰ ਬਿਜਨੇਸ ਤਰ੍ਹਾਂ ਸਾੰਭਣਾ ਸ਼ੁਰੂ ਕਰ ਦਿੱਤਾ."

ਅੱਜ 'ਅੱਡਿਕਸ਼ਨ ਫਿਟਨੇਸ ਸਟੂਡਿਓ' ਸਿਹਤ ਅਤੇ ਫਿਟਨੇਸ ਟ੍ਰੇਨਿੰਗ ਦੇ ਖ਼ੇਤਰ ਦਾ ਇਕ ਵੱਡਾ ਨਾਂ ਹੈ. ਪਰ ਰੂਪਾ ਦੇ ਮਨ ਵਿੱਚ ਹਾਲੇ ਵੀ ਕੁਝ ਹੋਰ ਨਵਾਂ ਕਰਣ ਦੀ ਲਾਲਸਾ ਸੀ. ਪਰ ਉਸ ਬਾਰੇ ਕੁਝ ਵਿਚਾਰ ਵਿਚਾਰ ਨਹੀਂ ਸੀ ਆ ਰਿਹਾ। ਰੂਪਾ ਦੇ ਦਸਿਆ-

"ਮੇਰੇ ਦੋਵੇਂ ਬੱਚੇ ਜਦੋਂ ਉਚੇਰੀ ਸਿਖਿਆ ਲਈ ਵਿਦੇਸ਼ ਗਏ ਤਾਂ ਮੈਂ ਤਾਂ ਮੈਂ ਵੀ ਉਨ੍ਹਾਂ ਨਾਲ ਹੀ ਗਈ. ਉੱਥੇ ਜਾ ਕੇ ਜਾ ਕੇ ਵੇਖਿਆ ਕੇ ਸਾਡੇ ਦੇਸ਼ ਵਿੱਚ

ਪੜ੍ਹਨ ਵਾਲੇ ਬੱਚਿਆਂ ਵਿੱਚ ਇਕ ਬਹੁਤ ਵੱਡੀ ਘਾਟ ਹੈ ਤੇ ਉਹ ਹੈ 'ਅਚਾਰ-ਵਿਹਾਰ' ਦੀ ਜਾਂ ਜਿਸਨੂੰ ਅਸੀਂ ਸ਼ਿਸ਼ਟਾਚਾਰ ਕਹਿੰਦੇ ਹਾਂ."

ਸਾਡੇ ਦੇਸ਼ ਵਿੱਚ ਬੱਚਿਆਂ ਨੂੰ ਪੜ੍ਹਾਈ ਤੋਂ ਅਲਾਵਾ ਅਜਿਹਾ ਕੁਝ ਨਹੀਂ ਸਿਖਾਇਆ ਜਾ ਰਿਹਾ ਸੀ ਜਿਸ ਨਾਲ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਆਵੇ. ਘਾਟ ਕਰਕੇ ਹੀ ਉਹ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਚੰਗੀਆਂ ਥਾਵਾਂ ਤੇ ਨੌਕਰੀ ਨਹੀਂ ਲੈ ਪਾਉਂਦੇ। ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ. ਲੁਧਿਆਣਾ ਜਿਹੇ ਸ਼ਹਿਰ ਵਿੱਚ ਵੀ ਅਮੀਰ ਪਰਿਵਾਰਾਂ ਦੇ ਬੱਚਿਆਂ ਨੂੰ ਸ਼ਿਸ਼ਟਾਚਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ.

image


ਰੂਪਾ ਨੇ ਇਸੇ ਘਾਟ ਨੂੰ ਪੂਰਾ ਕਰਣ ਦਾ ਫ਼ੈਸਲਾ ਕੀਤਾ ਅਤੇ ਆਪਣੀ ਇਕ ਈਮੇਜ ਸਲਾਹਕਾਰ ਕੰਪਨੀ ਬਣਾਈ। ਸਾਲ 2004 ਵਿੱਚ ਹੋਂਦ 'ਚ ਆਈ ਇਹ ਕੰਪਨੀ ਹੁਣ ਲੁਧਿਆਣਾ ਅਤੇ ਨੇੜਲੇ ਇਲਾਕਿਆਂ ਦੇ ਸਕੂਲਾਂ ਅਤੇ ਕਾਲੇਜਾਂ ਵਿੱਚ ਵਿਦਿਆਰਥੀਆਂ ਨੂੰ ਅਚਾਰ-ਵਿਹਾਰ, ਸ਼ਿਸ਼ਟਾਚਾਰ ਸਿਖਾਉਂਦੀ ਹੈ. ਇਸ ਨੂੰ ਬੱਚਿਆਂ ਦੇ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ. ਅਚਾਰ-ਵਿਹਾਰ ਦੀ ਟ੍ਰੇਨਿੰਗ ਹੇਠਾਂ ਬੱਚਿਆਂ ਨੂੰ ਲੋਕਾਂ ਨੂੰ ਮਿਲਣ ਲੱਗਿਆਂ ਹੱਥ ਮਿਲਾਉਣ ਤੋਂ ਲੈ ਕੇ ਲੋਕਾਂ ਨਾਲ ਗੱਲਾਂ ਕਰਣ ਅਤੇ ਹੋਰ ਸਾਮਜਿਕ ਮੌਕਿਆਂ ਤੇ ਮੇਲਜੋਲ ਵਧਾਉਣ ਅਤੇ ਮੁਖ ਤੌਰ 'ਤੇ ਖਾਣੇ ਦੀ ਮੇਜ਼ 'ਤੇ ਸ਼ਿਸ਼ਟਾਚਾਰ ਸਿਖਾਉਣਾ ਹੈ. ਰੂਪਾ ਦਾ ਕਹਿਣਾ ਹੈ ਕੇ ਆਮਤੌਰ ਤੇ ਘਰਾਂ ਵਿੱਚ ਬੱਚਿਆਂ ਨੂੰ ਡਾਈਨਿੰਗ ਟੇਬਲ ਦੇ ਸ਼ਿਸ਼ਟਾਚਾਰ ਬਾਰੇ ਕੁਝ ਨਹੀਂ ਪਤਾ ਹੁੰਦਾ। ਜੇਕਰ ਇਹ ਗੱਲਾਂ ਪਹਿਲਾਂ ਹੀ ਬੱਚਿਆਂ ਨੇ ਪਹਿਲਾਂ ਹੀ ਸਿਖਿਆਂ ਹੋਣ ਤਾਂ ਉਨ੍ਹਾ ਲਈ ਅੱਗੇ ਜਾ ਕੇ ਸੌਖਾ ਰਹਿੰਦਾ ਹੈ. ਹੋਟਲਾਂ, ਹਵਾਈ ਜਹਾਜਾਂ ਅਤੇ ਵੱਡੀਆਂ ਕੰਪਨੀਆਂ ਵੀ ਹੁਣ ਪੜ੍ਹਾਈ ਤੋਂ ਅਲਾਵਾ ਇਨ੍ਹਾਂ ਗੱਲਾਂ ਵੱਲ ਧਿਆਨ ਦਿੰਦਿਆਂ ਹਨ.

ਉਹ ਸ਼ਹਿਰ ਦੇ ਵੱਡੇ ਸਕੂਲਾਂ ਅਤੇ ਕਾਲੇਜਾਂ 'ਚ ਜਾ ਕੇ ਇਹ ਸਿਖਿਆ ਦਿੰਦੇ ਹਨ. ਲੁਧਿਆਣਾ ਵਿੱਖੇ ਹੋਈ ਡਾਕਟਰਾਂ ਦੀ ਇਕ ਅੰਤਰਰਾਸ਼ਟਰੀ ਵਰਕਸ਼ਾਪ 'ਚ ਸ਼ਾਮਿਲ ਹੋਣ ਆਏ ਡਾਕਟਰਾਂ ਨੂੰ ਸ਼ਿਸ਼ਟਾਚਾਰ ਸਿਖਾਉਣ ਲਈ ਉਨ੍ਹਾਂ ਨੂੰ ਖਾਸ ਤੌਰ ਤੇ ਸੱਦਿਆ ਗਿਆ ਸੀ.

ਰੂਪਾ ਇਸ ਖ਼ੇਤਰ ਵਿੱਚ ਵੀ ਇਕ ਵੱਡਾ ਨਾਂ ਬਣ ਚੁੱਕੀ ਹੈ. ਉਨ੍ਹਾਂ ਦਾ ਮਕਸਦ ਹੁਣ ਪੰਜਾਬ ਤੋਂ ਅਲਾਵਾ ਹੋਰ ਇਲਾਕਿਆਂ 'ਚ ਜਾਂ ਕੇ ਇਹ ਸਿਖਿਆ ਦੇਣ ਦਾ ਹੈ.

ਲੇਖਕ: ਰਵੀ ਸ਼ਰਮਾ 

  • +0
Share on
close
  • +0
Share on
close
Share on
close
Report an issue
Authors

Related Tags

Latest

Updates from around the world

Our Partner Events

Hustle across India