ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਮਿਹਨਤ ਕਰਦੀ ਹੈ ਇਹ ਬੈੰਕ ਮੈਨੇਜਰ
ਤਰੁਨਾ ਲਈ ਇਹ ਗਰੀਬ ਬੱਚੇ ਹੀ ਸਬ ਕੁਛ ਹਨ. ਇਨ੍ਹਾਂ ਗਰੀਬ ਬੱਚਿਆਂ ਨਾਲ ਸਮਾਂ ਬਤੀਤ ਕਰਨਾ ਤਰੁਨਾ ਨੂੰ ਚੰਗਾ ਲਗਦਾ ਹੈ. ਉਹ ਆਪਣੇ ਦੋਸਤਾਂ ਨਾਲ ਰਲ੍ਹ ਕੇ ਉਨ੍ਹਾਂ ਨੂੰ ਪੜ੍ਹਾਉਂਦੀ ਹੈ.
ਇਨ੍ਹਾਂ ਵਿੱਚੋਂ ਕਈ ਬੱਚੇ ਤਾਂ ਆਪਣੇ ਮਾਪਿਆਂ ਨਾਲ ਕੰਮ ਕਰਦੇ ਹਨ ਅਤੇ ਘਰ ਦਾ ਕੰਮ ਵੀ ਸਾਂਭਦੇ ਹਨ. ਉਨ੍ਹਾਂ ਦੀ ਸੰਸਥਾ ਨਿਰਭੇਦ ਫ਼ਾਉਂਡੇਸ਼ਨ ਇਸ ਗੱਲ ਪ੍ਰਤੀ ਸਮਰਪਿਤ ਹੈ ਕੇ ਕੋਈ ਵੀ ਬੱਚਾ ਭੁੱਖਾ ਨਹੀਂ ਰਹੇਗਾ ਅਤੇ ਪੜ੍ਹਾਈ ‘ਤੋਂ ਵਾਂਝਾ ਨਹੀਂ ਹੋਏਗਾ. ਇਹ ਸੰਸਥਾ ਹੁਣ ਆਪਣੀ ਦੁੱਜੀ ਬਰਸੀ ਮਨਾਉਣ ਦੀ ਤਿਆਰੀ ਕਰ ਰਹੀ ਹੈ.
ਤੀਹ ਸਾਲ ਕੀ ਤਰੁਨਾ ਵਿਧਾ ਨੇ ਗਰੀਬ ਬੱਚਿਆਂ ਨੂੰ ਸਿਖਿਆ ਅਤੇ ਖਾਣਾ ਦੇਣ ਦੀ ਮੁਹਿਮ ਚਲਾਈ ਹੋਈ ਹੈ. ਪੇਸ਼ੇ ‘ਤੋਂ ਬੈੰਕ ਮੈਨੇਜਰ ਤਰੁਨਾ ਇਨ੍ਹਾਂ ਬੱਚਿਆਂ ਦੀ ਜੋ ਵੀ ਕਰ ਸਕਦੀ ਹੈ, ਉਹ ਕਰ ਰਹੀ ਹੈ. ਉਹ ਕਹਿੰਦੀ ਹੈ ਕੇ ਉਹ ਸਕੂਲ ਅਤੇ ਕਾਲੇਜ ਦੇ ਦਿਨਾਂ ਤੋਂ ਵੇਖਦੀ ਹੁੰਦੀ ਸੀ ਕੇ ਕਿਵੇਂ ਗਰੀਬ ਬੱਚਿਆਂ ਕਿਵੇਂ ਗਰੀਬੀ ਕਰਕੇ ਪੜ੍ਹਾਈ ਨਹੀਂ ਸੀ ਕਰ ਸਕਦੇ.
ਤਰੁਨਾ ਇੱਕ ਸਰਕਾਰੀ ਬੈੰਕ ਵਿੱਚ ਕੰਮ ਕਰਦੀ ਹੈ. ਕੰਮ ਤੋਂ ਫੁਰਸਤ ਮਿਲਦੇ ਹੀ ਉਹ ਗਾਜ਼ੀਆਬਾਦ ਦੇ ਇੰਦਿਰਾਪੁਰਮ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਉਂਦੀ ਹੈ. ਉਨ੍ਹਾਂ ਨੇ ਇਸ ਮੁਹਿਮ ਦੀ ਸ਼ੁਰੁਆਤ 2012 ਵਿੱਚ ਹੋਈ ਸੀ. ਉਸ ਵੇਲੇ ਉਹ ਝੁੱਗੀ ਬਸਤੀ ਦੇ ਬੱਚਿਆਂ ਨੂੰ ਪੜ੍ਹਾਉਂਦੀ ਸੀ.
ਉਹ ਦੱਸਦੀ ਹੈ ਕੇ ਮੈਂ ਕੰਮ ਤੋਂ ਵੇਲ੍ਹੀ ਹੋ ਕੇ ਇਨ੍ਹਾਂ ਬੱਚਿਆਂ ਕੋਲ ਜਾਂਦੀ ਹਾਂ. ਹਰ ਰੋਜ਼ ਤਿੰਨ-ਚਾਰ ਘੰਟੇ ਇਨ੍ਹਾਂ ਬੱਚਿਆਂ ਨਾਲ ਬਤੀਤ ਕਰਦੀ ਹਾਂ. ਥੋੜੇ ਸਮੇਂ ਲਈ ਸ਼ੁਰੂ ਕੀਤਾ ਇਹ ਕੰਮ ਛੇਤੀ ਹੀ ਉਨ੍ਹਾਂ ਦੀ ਜਿੰਦਗੀ ਦਾ ਹਿੱਸਾ ਬਣ ਗਿਆ.
ਉਨ੍ਹਾਂ ਨੇ ਵਿਆਹ ਵੇਲੇ ਵੀ ਇਹ ਸ਼ਰਤ ਰੱਖੀ ਸੀ ਕੇ ਉਹ ਅਜਿਹੇ ਇਨਸਾਨ ਨਾਲ ਹੀ ਵਿਆਹ ਕਰੇਗੀ ਜੋ ਉਨ੍ਹਾਂ ਦੇ ਇਸ ਸਮਾਜ ਭਲਾਈ ਦੇ ਕੰਮ ਨੂ ਸਹਿਯੋਗ ਕਰੇਗਾ. ਕਿਉਂਕਿ ਮੈਂ ਬਹੁਤ ਸਮਾਂ ਇਨ੍ਹਾਂ ਬੱਚਿਆਂ ਦੇ ਨਾਲ ਬਤੀਤ ਕਰਨਾ ਹੁੰਦਾ ਹੈ. ਤਰੁਨਾ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਇਸ ਕੰਮ ਵਿੱਚ ਸਹਿਯੋਗ ਦਿੰਦੇ ਹਨ.
ਤਰੁਨਾ ਕਹਿੰਦੀ ਹੈ ਕੇ ਇਹ ਬੱਚੇ ਹੁਨਰਮੰਦ ਹਨ ਅਤੇ ਪੜ੍ਹਾਈ ਵਿੱਚ ਵੀ ਵਧੀਆ ਹਨ. ਪਰ ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਸਕੂਲ ਨਹੀਂ ਜਾ ਪਾਉਂਦੇ. ਕਈ ਬੱਚੇ ਤਾਂ ਆਪਣੇ ਮਾਪਿਆਂ ਨਾਲ ਹੀ ਕੰਮ ਕਰਦੇ ਹਨ. ਇਸ ਲਈ ਉਨ੍ਹਾਂ ਨੂੰ ਸਕੂਲ ਜਾਣ ਦਾ ਮੌਕਾ ਨਹੀਂ ਮਿਲਦਾ.
ਉਨ੍ਹਾਂ ਨੇ ਇਸ ਲਈ ਇੱਕ ਗਰੁਪ ਬਣਾਇਆ ਅਤੇ ਹਰ ਮੈਂਬਰ ਕੋਲੋਂ ਦੋ ਹਾਜ਼ਾਰ ਰੁਪੇ ਲਏ. ਇਸ ਰਕਮ ਨਾਲ ਕਿਤਾਬਾਂ, ਕਾਪੀਆਂ ਅਤੇ ਹੋਰ ਸਮਗਰੀ ਲਈ. ਪੈਸੇ ਦੀ ਸਮੱਸਿਆ ਨਾਲ ਨਜੀਠਣ ਲਈ ਉਨ੍ਹਾਂ ਨੇ ਇੱਕ ਮੁਹਿਮ ਸ਼ੁਰੂ ਕੀਤੀ. ਉਨ੍ਹਾਂ ਨੇ ਇੱਕ ਸੌ ਬੱਚਿਆਂ ਦਾ ਚੋਣ ਕੀਤਾ ਤੇ ਉਨ੍ਹਾਂ ਦੀ ਸਾਰੀ ਜਿਮੇੰਦਾਰੀ ਲੈ ਲਈ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਛੱਡ ਕੇ ਕੰਮ ਨਾ ਕਰਨਾ ਪਏ. ਗਰੀਬ ਪਰਿਵਾਰਾਂ ਵਿੱਚ ਬੱਚਿਆਂ ਦੀ ਪੜ੍ਹਾਈ ਬੋਝ ਜਾਪਦੀ ਹੈ. ਇਸ ਲਈ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਥਾਂ ਕਿਸੇ ਕੰਮ ‘ਤੇ ਲਾ ਦਿੰਦੇ ਹਨ.
ਬੱਚਿਆਂ ਨੂੰ ਸੁਵਿਧਾਵਾਂ ਮਿਲਦੀਆਂ ਵੇਖ ਕੇ ਗਰੀਬ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਤਰੁਨਾ ਕੋਲ ਪੜ੍ਹਾਈ ਲਈ ਭੇਜਣਾ ਸ਼ੁਰੂ ਕਰ ਦਿੱਤਾ. ਬੱਚਿਆਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਹੁਣ ਤਰੁਨਾ ਨੇ ਇੱਕ ਵੱਡਾ ਸਕੂਲ ਖੋਲਣ ਦਾ ਫੈਸਲਾ ਕੀਤਾ ਹੈ. ਇਸ ਵਿੱਚ ਬੱਚਿਆਂ ਨੂੰ ਮੁਫਤ ਸਿੱਖਿਆ ਤੋਂ ਅਲਾਵਾ ਖਾਣਾ, ਵਰਦੀ, ਕਿਤਾਬਾਂ ਅਤੇ ਹੋਸਟਲ ਦੀ ਸੁਵਿਧਾ ਵੀ ਦਿੱਤੀ ਜਾਵੇਗੀ.