ਸਰਕਾਰੀ ਸਕੂਲਾਂ ਦੇ ਸਟੂਡੇੰਟਸ ਨੂੰ ਸਾਇੰਸ ਪੜ੍ਹਾਉਣ ਲਈ ਇਸ ਨੌਜਵਾਨ ਨੇ ਛੱਡ ਦਿੱਤੀ ਲੱਖਾਂ ਦੀ ਨੌਕਰੀ
ਸ਼੍ਰੀਧਰ ਨੇ ਕਰਜ਼ਾ ਲੈ ਕੇ ਆਪਣੇ ਚਾਰ ਵਿਦਿਆਰਥੀਆਂ ਦੀ ਮਦਦ ਕੀਤੀ ਤਾਂ ਜੋ ਦਿਹਾੜੀਦਾਰ ਮਜਦੂਰ ਦੇ ਬੱਚੇ ਜਾਪਾਨ ਵਿੱਖੇ ਹੋਣ ਵਾਲੀ ‘ਰੋਬੋ ਕਪ-2017’ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਪਾਉਣ. ਉਹ ਪੜ੍ਹਾਈ ਦਾ ਖ਼ਰਚਾ ਬਰਦਾਸ਼ਤ ਨਾ ਕਰ ਪਾਉਣ ਵਾਲੇ ਬੱਚਿਆਂ ਨੂੰ ਸਾਇੰਸ ਪੜ੍ਹਾਉਂਦੇ ਹਨ.
ਸ਼੍ਰੀਧਰ ਨੇ ਇਨ੍ਹਾਂ ਬੱਚਿਆਂ ‘ਤੇ ਮਿਹਨਤ ਕੀਤੀ. ਉਹ ਨਹੀਂ ਸੀ ਚਾਹੁੰਦੇ ਕੇ ਉਨ੍ਹਾਂ ਦੀ ਮਿਹਨਤ ਬਰਬਾਦ ਹੋਏ. ਇਸ ਲਈ ਉਨ੍ਹਾਂ ਨੇ ਪੈਸਾ ਇੱਕਠਾ ਕਰਨ ਦੀ ਜਿਮੇਦਾਰੀ ਵੀ ਆਪਣੇ ‘ਤੇ ਲਈ. ਉਨ੍ਹਾਂ ਨੇ ਕਰਾਉਡ-ਫੰਡਿੰਗ ਰਾਹੀਂ 2.4 ਲੱਖ ਰੁਪੇ ਇੱਕਠੇ ਕੀਤੇ ਤਾਂ ਜੋ ਗਰੀਬ ਬੱਚਿਆਂ ਦਾ ਸਪਨਾ ਪੂਰਾ ਹੋ ਸਕੇ.
ਦੇਸ਼ ਦੇ ਸਬ ਤੋਂ ਵਧੀਆ ਸਾਇੰਸ ਸਕੂਲਾਂ ‘ਚ ਮੰਨੇ ਜਾਂਦੇ ਬੰਗਲੁਰੂ ਦੇ ਇੰਡੀਅਨ ਇੰਸਟੀਟਿਉਟ ਆਫ਼ ਸਾਇੰਸ ਤੋਂ ਪਾਸ ਆਉਟ ਹੋਏ 33 ਵਰ੍ਹੇ ਦੇ ਸ਼੍ਰੀਧਰ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਾਇੰਸ ਪੜ੍ਹਾਉਣ ਲਈ ਮੋਟੀ ਸੇਲੇਰੀ ਵਾਲੀ ਨੌਕਰੀ ਛੱਡ ਦਿੱਤੀ. ਉਹ ਉਨ੍ਹਾਂ ਸਾਰਿਆਂ ਲਈ ਇੱਕ ਪ੍ਰੇਰਨਾ ਹਨ ਜੋ ਸਮਾਜ ਲਈ ਕੁਛ ਕਰਨਾ ਚਾਹੁੰਦੇ ਹਨ. ਸ਼੍ਰੀਧਰ ਨੇ ਆਪਣੇ ਚਾਰ ਸਟੂਡੇੰਟ ਦਾ ਸਪਨਾ ਪੂਰਾ ਕਰਨ ਲਈ ਕਰਜ਼ਾ ਲਿਆ ਹੈ. ਕੁਛ ਪੈਸਾ ਆਪਣੀ ਬਚਤ ਦਾ ਲਾਇਆ. ਉਹ ਬੱਚਿਆਂ ਨੂੰ ਪੜ੍ਹਾਉਣ ਲਈ ਉਹ ਮਠਕੇਰੇ ਇਲਾਕੇ ਤੋਂ 13 ਕਿਲੋਮੀਟਰ ਦੂਰ ਵਿਵੇਕਨਗਰ ਦੇ ਸਕੂਲ ਆਉਂਦੇ ਹਨ.
ਸ਼੍ਰੀਧਰ ਦੱਸਦੇ ਹਨ ਕੇ ਉਹ ਇੰਜੀਨੀਅਰਿੰਗ ਦੀ ਮਾਸਟਰ ਡਿਗਰੀ ਪੂਰੀ ਕਰਨ ਦੇ ਬਾਅਦ ਵਧੀਆ ਨੌਕਰੀ ਕਰ ਰਹੇ ਸਨ. ਉਸੇ ਵੇਲੇ ਉਨ੍ਹਾਂ ਨੇ ਇੱਕ ਐਨਜੀਉ ਵੱਲੋਂ ਸਰਕਾਰੀ ਸਕੂਲ ‘ਚ ਪੜ੍ਹਦੇ ਅਤੇ ਝੁੱਗੀ-ਬਸਤੀ ‘ਚ ਰਹਿੰਦੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ. ਮੈਂ ਉਨ੍ਹਾਂ ਨੂੰ ਪ੍ਰੈਕਟੀਕਲ ਕਰਕੇ ਪੜ੍ਹਾਉਂਦਾ ਸੀ. ਉਸ ਵੇਲੇ ਮੈਂ ਪੁਣੇ ਦੀ ਇੱਕ ਆਈਟੀ ਕੰਪਨੀ ਨਾਲ ਕੰਮ ਕਰ ਰਿਹਾ ਸੀ.
ਉਸ ਤੋਂ ਤਿੰਨ ਸਾਲ ਬਾਅਦ ਮੈਂ ਬੰਗਲੁਰੂ ਆ ਗਿਆ ਅਤੇ ਸੇਵਾਭਾਰਤੀ ਸਰਕਾਰੀ ਸਕੂਲ ਵਿੱਚ ਅਕਸ਼ਰਾ ਫ਼ਾਉਂਡੇਸ਼ਨ ਵੱਲੋਂ ਸਥਾਪਿਤ ਕੀਤੀ ਗਈ ਰੋਬੋਟਿਕਸ ਲੈਬ ਵਿੱਚ ਨੌਕਰੀ ਸ਼ੁਰੂ ਕੀਤੀ. ਉਹ ਬੱਚਿਆਂ ਨੂੰ ਸਾਇੰਸ ਪੜ੍ਹਾਉਣ ਲੱਗੇ.
ਉਨ੍ਹਾਂ ਨੇ ਗਰੀਬ ਅਤੇ ਪੜ੍ਹਾਈ ਵਿੱਚ ਦਿਲਚਸਪੀ ਵਿਖਾਉਣ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ. ਪਿਛਲੇ ਸਾਲ ਸ਼੍ਰੀਧਰ ਨੇ ਸਟੂਡੇੰਟਸ ਨਾਲ ਰਲ੍ਹ ਕੇ ‘ਮਾਸਟਰ ਮਾਇੰਡ’ ਨਾਂਅ ਦੀ ਇੱਕ ਟੀਮ ਬਣਾਈ. ਇਸ ਤੋਂ ਬਾਅਦ ਹੁਨਰਮੰਦ ਬੱਚਿਆਂ ਦੇ ਇੱਕ ਮੁਕਾਬਲੇ ਰੋਬੋਕਪ ਵਿੱਚ ਹਿੱਸਾ ਵੀ ਲਿਆ. ਇਸ ਵਾਰ ਇਹ ਮੁਕਾਬਲਾ ਜਾਪਾਨ ‘ਚ ਹੋਣਾ ਹੈ. ਸਰਕਾਰੀ ਸਕੂਲ ਕੋਲ ਇੰਨੇ ਪੈਸੇ ਨਹੀਂ ਸੀ. ਸ਼੍ਰੀਧਰ ਆਪਣੀ ਮਿਹਨਤ ਬਰਬਾਦ ਨਹੀਂ ਸੀ ਹੋਣ ਦੇਣਾ ਚਾਹੁੰਦੇ. ਸਰਕਾਰੀ ਸਕੂਲ ‘ਚ ਪੜ੍ਹਨ ਵਾਲੇ ਜਿਆਦਾਤਰ ਬੱਚਿਆਂ ਦੇ ਮਾਪੇ ਮਜਦੂਰੀ ਕਰਦੇ ਹਨ. ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ. ਇਸ ਲਈ ਇਹ ਜਿਮੇਦਾਰੀ ਆਪਣੇ ਉਪਰ ਲੈ ਲਈ. ਉਨ੍ਹਾਂ ਨੇ ਆਪਣੀ ਬਚਤ ਦਾ ਪੈਸਾ ਲਾਇਆ ਅਤੇ ਕਰਾਉਡ ਫੰਡਿੰਗ ਕਰਕੇ 2.4 ਲੱਖ ਰੁਪੇ ਇੱਕਠੇ ਕੀਤੇ.