ਲੋੜਮੰਦ ਤਕ ਖੂਨ ਪਹੁੰਚਾਉਣ ਦਾ ਪ੍ਰਬੰਧ ਕਰੇਗਾ ਇਹ ਐਪ
ਇਸ ਐਪ ਵਿੱਚ ਹੈ ਦੇਸ਼ ਭਰ ਦੇ 50 ਹਜ਼ਾਰ ਖੂਨਦਾਨੀਆਂ ਦਾ ਡੇਟਾਬੇਸ
ਇਹ ਉਨ੍ਹਾਂ ਗਰੀਬਾਂ ਅਤੇ ਲੋੜਮੰਦਾਂ ਦੀ ਲੋੜ ਨੂੰ ਪੂਰਾ ਕਰਦਾ ਹੈ ਜੋ ਕਿਸੇ ਵਜ੍ਹਾ ਕਰਕੇ ਆਪਣੇ ਮਰੀਜ਼ ਲਈ ਖੂਨ ਨਹੀਂ ਖਰੀਦ ਸਕਦੇ. ਦਿੱਲੀ ਦੇ ਹਸਪਤਾਲਾਂ ਵਿੱਚ ਦੇਸ਼ ਭਰ ਤੋਂ ਲੋਕ ਇਲਾਜ਼ ਲਈ ਆਉਂਦੇ ਹਨ. ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਅਜਿਹੇ ਗਰੀਬ ਲੋਕ ਵੀ ਹੁੰਦੇ ਹਨ ਜੋ ਆਪਣੇ ਮਰੀਜ਼ ਲਈ ਖੂਨ ਤਾਂ ਛੱਡੋ ਦਵਾਈ ਵੀ ਨਹੀਂ ਖਰੀਦ ਪਾਉਂਦੇ.
ਇਸ ਐਪ ਵਿੱਚ ਦੇਸ਼ ਭਰ ਦੇ 50 ਹਜ਼ਾਰ ਖੂਨਦਾਨੀਆਂ ਦਾ ਡੇਟਾਦੇਸ ਹੈ. ਇਹ ਖੂਨਦਾਨੀ ਲਗਾਤਾਰ ਖੂਨਦਾਨ ਕਰਦੇ ਰਹਿੰਦੇ ਹਨ. ਇਸ ਐਪ ਦੇ ਇੱਕ ਹਜ਼ਾਰ ਤੋਂ ਵੀ ਵਧ ਰਜਿਸਟਰਡ ਯੂਜ਼ਰ ਵੀ ਹਨ.
ਸਮੇਂ-ਸਮੇਂ ‘ਤੇ ਕਈ ਸਮਾਜ ਭਲਾਈ ਸੰਸਥਾਵਾਂ ਖੂਨਦਾਨ ਦੇ ਕੈੰਪ ਲਾਉਂਦਿਆਂ ਰਹਿੰਦੀਆਂ ਹਨ. ਇਨ੍ਹਾਂ ਕੈਂਪਾਂ ਵਿੱਚ ਲੋਕ ਖੂਨਦਾਨ ਕਰਦੇ ਹਨ ਪਰ ਕਿਸੇ ਨੂੰ ਨਹੀਂ ਪਤਾ ਹੁੰਦਾ ਕੇ ਉਨ੍ਹਾਂ ਵੱਲੋਂ ਦਾਨ ਕੀਤਾ ਖੂਨ ਕਿੱਥੇ ਅਤੇ ਕਿਸ ਦੇ ਕੰਮ ਆਇਆ. ਇਹ ਖੂਨ ਮੁਫ਼ਤ ਵਿੱਚ ਕਿਸੇ ਲੋੜਮੰਦ ਕੋਲ ਪਹੁੰਚ ਰਿਹਾ ਹੈ ਜਾਂ ਕਿਸੇ ਨੂੰ ਵੇਚਿਆ ਤਾਂ ਨਹੀਂ ਜਾ ਰਿਹਾ.
ਅਜਿਹਾ ਸਵਾਲ ਕਿਰਨ ਵਰਮਾ ਦੇ ਮਨ ਵਿੱਚ ਵੀ ਆਇਆ ਸੀ. ਕਿਰਨ ਵਰਮਾ ਦੀ ਮਾਂ ਦੀ ਮੌਤ ਖੂਨ ਦੇ ਕੈੰਸਰ ਕਰਕੇ ਹੋਈ ਸੀ. ਉਸ ਵੇਲੇ ਉਨ੍ਹਾਂ ਨੂੰ ਅਹਿਸਾਸ ਹੋਇਆ ਕੇ ਖੂਨਦਾਨ ਕਰਨਾ ਕਿੰਨਾ ਲਾਜ਼ਮੀ ਹੈ. ਇਸ ਤੋਂ ਬਾਅਦ ਉਹ ਆਪ ਪੱਕੇ ਤੌਰ ‘ਤੇ ਖੂਨਦਾਨ ਕਰਨ ਲੱਗ ਪਏ. ਪਰ ਫੇਰ ਉਨ੍ਹਾਂ ਨੇ ਵਿਚਾਰਿਆ ਕੇ ਅਜਿਹੇ ਕੈਂਪਾਂ ਵਿੱਚ ਦਿੱਤਾ ਗਿਆ ਖੂਨ ਕਿਸ ਦੇ ਕੰਮ ਆਉਂਦਾ ਹੈ. ਇਸ ਬਾਰੇ ਉਨ੍ਹਾਂ ਨੇ ਹਸਪਤਾਲਾਂ ਤੋਂ ਵੀ ਜਵਾਬ ਮੰਗਿਆ. ਉਨ੍ਹਾਂ ਨੂੰ ਇੱਕ ਮਰੀਜ਼ ਦੀ ਪਤਨੀ ਨੇ ਦੱਸਿਆ ਕੇ ਉਸਨੇ 1500 ਰੁਪੇ ਦੇ ਕੇ ਉਹ ਖੂਨ ਖਰੀਦਿਆ ਸੀ.
ਬਾਅਦ ‘ਚ ਖੁਲਾਸਾ ਹੋਇਆ ਕੇ ਉਹ ਜਿਸ ਸੰਸਥਾ ਦੀ ਮਾਰਫ਼ਤ ਖੂਨ ਦਾਨ ਕਰਦੇ ਸੀ, ਉਹ ਏਜੇਂਟ ਸੀ ਅਤੇ ਲੋੜਮੰਦ ਮਰੀਜਾਂ ਨੂੰ ਖੂਨ ਵੇਚਦਾ ਸੀ.
ਇਸ ਤੋਂ ਸਬਕ ਲੈ ਕੇ ਕਿਰਨ ਵਰਮਾ ਨੇ ‘ਸਿੰਪਲੀ ਬਲੱਡ’ ਨਾਂਅ ਦਾ ਐਪ ਲਾਂਚ ਕੀਤਾ. ਇਸ ਐਪ ਵਿੱਚ ਦੇਸ਼ ਦੇ 50 ਹਜ਼ਾਰ ਖੂਨਦਾਨੀਆਂ ਦਾ ਡੇਟਾਬੇਸ ਹੈ.
ਇਹ ਐਪ ਲੋੜਮੰਦਾਂ ਨੂੰ ਖੂਨਦਾਨੀਆਂ ਨਾਲ ਜੋੜਦਾ ਹੈ. ਉਨ੍ਹਾਂ ਨੂੰ ਖੂਨਦਾਨ ਕਰਨ ਲਈ ਨਜਦੀਕੀ ਥਾਂ ਦਾ ਪਤਾ ਵੀ ਦੱਸਦਾ ਹੈ. ਕਿਰਨ ਵਰਮਾ ਦਾ ਦਾਅਵਾ ਹੈ ਕੇ ਇਹ ਦੁਨਿਆ ਦਾ ਇੱਕੋ ਇੱਕ ਵਰਚੁਅਲ ਬਲੱਡ ਡੋਨੇਸ਼ਨ ਪਲੇਟਫਾਰਮ ਹੈ.
ਅਸਲ ਵਿੱਚ ਇਹ ਖੂਨਦਾਨੀਆਂ ਦਾ ਇੱਕ ਨੇਟਵਰਕ ਹੈ. ਇਹ ਉਨ੍ਹਾਂ ਗਰੀਬ ਅਤੇ ਲੋੜਮੰਦ ਮਰੀਜਾਂ ਦੀ ਮਦਦ ਕਰਦਾ ਹੈ ਜੋ ਇਲਾਜ਼ ਲਈ ਖੂਨ ਖ਼ਰੀਦਣ ਲਈ ਪੈਸੇ ਨਹੀਂ ਦੇ ਸਕਦੇ. ਕਿਰਨ ਵਰਮਾ ਸਾਲ 202 0 ਤਕ ਇਸ ਨੇਟਵਰਕ ਨਾਲ 10 ਲੱਖ ਲੋਕਾਂ ਨੂੰ ਜੋੜਨਾ ਚਾਹੁੰਦੇ ਹਨ.