ਮਿਸ ਵ੍ਹੀਲਚੇਅਰ ਵਰਲਡ-2017 ਲਈ ਭਾਰਤ ਦੀ ਦਾਵੇਦਾਰੀ ਪੇਸ਼ ਕਰੇਗੀ ਰਾਜਲਕਸ਼ਮੀ
ਪੋਲੈੰਡ ‘ਚ ਹੋਣ ਵਾਲੀ ਮਿਸ ਵ੍ਹੀਲਚੇਅਰ ਵਰਲਡ ਪ੍ਰੋਗ੍ਰਾਮ ਉਹ ਜਾ ਰਹੀ ਹਨ. ਰਾਜਲਕਸ਼ਮੀ ਡੈਂਟਲ ਕਾਲੇਜ ਵਿੱਚ ਸਹਾਇਕ ਪ੍ਰੋਫੇਸਰ ਹਨ. ਉਨ੍ਹਾਂ ਦਾ ਆਪਣਾ ਡੈਂਟਲ ਕਲੀਨਿਕ ਵੀ ਹੈ.
ਇਸ ਡੈਂਟਲ ਸਰਜਨ ਕੋਲ ਕਈ ਤਰ੍ਹਾਂ ਦੇ ਹੁਨਰ ਹਨ. ਉਨ੍ਹਾਂ ਨੂੰ ਏਡਵੇਂਚਰ ਪਸੰਦ ਹੈ. ਉਹ ਸਾਲ 2014 ‘ਚ ਮਿਸ ਵ੍ਹੀਲਚੇਅਰ ਇੰਡੀਆ ‘ਚ ਵੀ ਹਿੱਸਾ ਲੈ ਚੁੱਕੀ ਹਨ. ਹੁਣ ਉਹ ਮਿਸ ਵ੍ਹੀਲਚੇਅਰ ਵਰਲਡ ਮੁਕਾਬਲੇ ‘ਚ ਭਾਰਤ ਵੱਲੋਂ ਹਿੱਸਾ ਲਵੇਗੀ. ਇਸ ਵਾਰ ਇਹ ਮੁਕਾਬਲਾ ਪੋਲੈੰਡ ‘ਚ ਹੋ ਰਿਹਾ ਹੈ.
ਰਾਜਲਕਸ਼ਮੀ ਬੀਡੀਐਸ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਸਾਲ 2007 ‘ਚ ਇੱਕ ਕੌਮੀ ਕਾਂਫ੍ਰੇਂਸ ਲਈ ਚੇਨਈ ਜਾ ਰਹੀ ਸੀ. ਰਾਹ ‘ਚ ਉਨ੍ਹਾਂ ਦਾ ਐਕਸੀਡੇੰਟ ਹੋ ਗਿਆ ਅਤੇ ਰੀੜ੍ਹ ਦੀ ਹੱਡੀ ਦੀ ਸੱਟ ਕਰਕੇ ਉਹ ਪੈਰਾਂ ਨਾਲ ਚੱਲਣ ਤੋਂ ਮੋਹਤਾਜ ਹੋ ਗਈ.
ਉਨ੍ਹਾਂ ਨੇ ਬਹੁਤ ਇਲਾਜ਼ ਕਰਾਇਆ ਪਰ ਉਨ੍ਹਾਂ ਦੇ ਪੈਰ ਠੀਕ ਨਹੀਂ ਹੋ ਸਕੇ. ਪਰ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ. ਡਾਕਟਰਾਂ ਦੇ ਮੁਤਾਬਿਕ ਉਨ੍ਹਾਂ ਨੂੰ ਹੁਣ ਆਪਣੀ ਜਿੰਦਗੀ ਵ੍ਹੀਲਚੇਅਰ ‘ਤੇ ਹੀ ਬਤੀਤ ਕਰਨੀ ਪਵੇਗੀ. ਪਰ ਰਾਜਲਕਸ਼ਮੀ ਦਾ ਮੰਨਣਾ ਹੈ ਕੇ ਇਸ ਤਰ੍ਹਾਂ ਦੀ ਸ਼ਰੀਰਿਕ ਔਕੜ ਉਨ੍ਹਾਂ ਦੇ ਸੁਫਨੇ ਨੂੰ ਪੂਰਾ ਹੋਣ ਦੀ ਰਾਹ ‘ਚ ਨਹੀਂ ਆ ਸਕਦੀ.
ਇਲਾਜ਼ ਦੇ ਦੌਰਾਨ ਉਨ੍ਹਾਂ ਨੇ ਮਨੋਵਿਗਿਆਨ ਅਤੇ ਫ਼ੈਸ਼ਨ ਬਾਰੇ ਜਾਣਿਆ. ਜਦੋਂ ਉਨ੍ਹਾਂ ਨੂੰ ਮਿਸ ਵ੍ਹੀਲਚੇਅਰ ਮੁਕਾਬਲੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ. ਇਸ ਮੁਕਾਬਲੇ ਨੇ ਉਨ੍ਹਾਂ ਨੂੰ ਇੱਕ ਨਵਾਂ ਸੁਫਨਾ ਵਿਖਾਇਆ. ਸਾਲ 2015 ਦੇ ਦੌਰਾਨ ਉਨ੍ਹਾਂ ਨੇ ਫ਼ੈਸ਼ਨ ਵੀਕ ‘ਚ ਵੀ ਹਿੱਸਾ ਲਿਆ.
ਇਲਾਜ਼ ਦੇ ਦੌਰਾਨ ਹੀ ਉਨ੍ਹਾਂ ਨੇ ਡੈਂਟਲ ਸਰਜਰੀ ਵਿੱਚ ਮਾਸਟਰ ਡਿਗਰੀ ਕੀਤੀ. ਸੋਨੇ ਦਾ ਤਗਮਾ ਵੀ ਹਾਸਿਲ ਕੀਤਾ.
ਆਪਣੇ ਕੰਮ ਦੇ ਨਾਲ ਉਹ ਸਮਾਜ ਭਲਾਈ ਦੇ ਕੰਮ ਵੀ ਕਰਦੀ ਹੈ. ਸਕੂਲਾਂ ‘ਚ ਜਾ ਕੇ ਬੱਚਿਆਂ ਲਈ ਡੈਂਟਲ ਜਾਂਚ ਕੈੰਪ ਲਾਉਂਦੀ ਹੈ.
ਉਨ੍ਹਾਂ ਨੇ ਸ਼ਰੀਰਿਕ ਤੌਰ ‘ਤੇ ਅਪਾਹਿਜ ਲੋਕਾਂ ਦੀ ਮਦਦ ਲਈ ਇੱਕ ਫ਼ਾਉਂਡੇਸ਼ਨ ਵੀ ਬਣਾਇਆ ਹੋਇਆ ਹੈ. ਦੇਸ਼ ਵਿੱਚ ਸ਼ਰੀਰਿਕ ਤੌਰ ‘ਤੇ ਅਪਾਹਿਜਾਂ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹੈ ਕੇ ਦੇਸ਼ ਵਿੱਚ ਸੁਵਿਧਾਵਾਂ ਦੀ ਘਾਟ ਹੈ. ਸ਼ਰੀਰਿਕ ਤੌਰ ‘ਤੇ ਅਪਾਹਿਜ ਬਾਰੇ ਲੋਕਾਂ ਦੀ ਮਾਨਸਿਕਤਾ ਹਾਲੇ ਵੀ ਵਧੀਆ ਨਹੀਂ ਹੈ.