ਪਿਉ ਅਤੇ ਸਹੁਰੇ ਨੇ ਗੱਡੀ ਚਲਾਉਣ 'ਤੋਂ ਨਾਂਹ ਕੀਤੀ ਤੇ ਬਾਨੀ ਬਣ ਗਈ ਦੇਸ਼ ਦੀ ਸਭ ਤੋਂ ਤੇਜ਼ ਰਫ਼ਤਾਰ ਕਾਰ ਰੇਸਰ
ਪਿਉ ਨੂੰ ਖਦਸ਼ਾ ਸੀ ਕੇ ਕੁੜੀ ਨੂੰ ਸੱਤ ਵੱਜ ਗਈ ਤੇ ਕਿਸੇ ਨੇ ਵਿਆਹ ਨੀ ਕਰਨਾ. ਵਿਆਹ ਹੋ ਗਿਆ ਤੇ ਸਹੁਰਿਆਂ ਨੂੰ ਫ਼ਿਕਰ ਸੀ ਕੇ ਨੂੰਹ ਜੇਕਰ ਗੱਡੀ ਦੀ ਰੇਸਾਂ ਲਾਉਣ ਲੱਗ ਪਈ ਤੇ ਲੋਕਾਂ ਨੇ ਅਤੇ ਸਮਾਜ ਨੇ ਕੀ ਕਹਿਣਾ ਹੈ. ਪਰ ਬਾਨੀ ਯਾਦਵ ਨੂੰ ਤਾਂ ਜਿਵੇਂ ਗੱਡੀਆਂ ਦੇ ਸਟੇਰਿੰਗ ਅਤੇ ਰਫ਼ਤਾਰ ਨਾਲ ਪਿਆਰ ਹੋ ਗਿਆ ਸੀ. ਉਸਨੇ ਆਪਣੀ ਮੰਨ ਦੀ ਗੱਲ ਸੁਣਨਾਂ ਪਸੰਦ ਕੀਤਾ. ਪਤੀ ਨੇ ਇਸ ਵਿੱਚ ਸਾਹੋਯਿਗ ਦਿੱਤਾ. ਅਤੇ ਬਾਨੀ ਯਾਦਵ ਅੱਜ ਬਣ ਗਈ ਹੈ ਦੇਸ਼ ਦੀ ਟਾੱਪ ਮਹਿਲਾ ਰੇਸਰ.
ਇਸ ਬਾਰੇ ਗੱਲ ਕਰਦਿਆਂ ਬਾਨੀ ਨੇ ਦੱਸਿਆ-
“ਮੈਂ ਨਿੱਕੇ ਹੁੰਦਿਆਂ ਲਖਨਊ ਵਿੱਚ ਪਾਪਾ ਨੂੰ ਬਹੁਤ ਰਫ਼ਤਾਰ ‘ਤੇ ਗੱਡੀ ਚਲਾਉਂਦਾ ਵੇਖਦੀ ਸੀ. ਕੁਝ ਵੱਡੀ ਹੋਈ ਤੰਨ ਕਾਰ ਰੇਸਰ ਬਣਨ ਬਾਰੇ ਸੋਚਣ ਲੱਗੀ. ਪਰ ਪਿਤਾ ਜੀ ਨੇ ਨਾਂਹ ਕਰ ਦਿੱਤੀ. ਉਨ੍ਹਾਂ ਨੂੰ ਡਰ ਲੱਗਦਾ ਸੀ ਕੇ ਜੇ ਕੁੜੀ ਨੂੰ ਸੱਟਾਂ ਵੱਜ ਗਾਈਆਂ ਤੇ ਕਿਸੇ ਨੇ ਵਿਆਹ ਨਹੀਂ ਕਰਨਾ.”
ਪਰ ਬਾਨੀ ਨੇ ਆਪਣੇ ਸੁਪਨੇ ਨੂੰ ਖ਼ਤਮ ਨਹੀਂ ਹੋਣ ਦਿੱਤਾ. ਉਹ ਆਪਣੇ ਪਿਤਾ ਦੀ ਗੈਰ-ਮੌਜੂਦਗੀ ਵਿੱਚ ਕਾਰ ਚਲਾਉਣ ਲਈ ਲੈ ਜਾਂਦੀ ਤੇ ਮੁੜ ਕੇ ਬਿਨਾਹ ਕਿਸੇ ਨੂੰ ਸੂਹ ਲੱਗਣ ਦਿੱਤੇ ਹੀ ਵਾਪਸ ਖੜੀ ਕਲਰ ਦਿੰਦੀ. ਬਾਨੀ ਬਿਨਾਹ ਕਿਸੇ ਨੂੰ ਦੱਸੇ ਹੀ ਟਾੱਪ ਦੀ ਡਰਾਈਵਰ ਬਣ ਚੁੱਕੀ ਸੀ. ਕਾਲੇਜ ਵਿੱਚ ਪੜ੍ਹਦਿਆਂ ਹੀ ਉਨ੍ਹਾਂ ਨੇ ਆਪਣੇ ਦੋਸਤ ਨਾਲ ਵਿਆਹ ਕਰ ਲਿਆ. ਉਹ ਆਪਨੇ ਸਹੁਰੇ ਗੁੜਗਾਉ ਦੇ ਨੇੜਲੇ ਮਾਨੇਸਰ ‘ਚ ਆ ਕੇ ਰਹਿਣ ਲੱਗ ਪਈ.
ਬਾਨੀ ਨੇ ਦੱਸਿਆ ਕੇ ਉਸਨੂੰ ਉਮੀਦ ਸੀ ਕੇ ਉਸ ਦੇ ਸਹੁਰੇ ਉਸ ਨੂੰ ਉਸਦਾ ਸੁਪਨਾ ਪੂਰਾ ਕਰਨ ਦੀ ਇਜਾਜ਼ਤ ਦੇ ਦੇਣਗੇ ਪਰ ਇਹ ਨਹੀਂ ਹੋਇਆ. ਉਸਦੇ ਸਹੁਰਿਆਂ ਨੇ ਕਾਰ ਰੇਸਰ ਬਣਨ ਦੇ ਵਿਚਾਰ ਦਾ ਵਿਰੋਧ ਕੀਤਾ. ਬਾਨੀ ਪੂਰੇ ਪਰਿਵਾਰ ਵਿੱਚ ਕਾਰ ਚਲਾਉਣ ਵਾਲੀ ਕੱਲੀ ਮੈਂਬਰ ਸੀ ਪਰ ਫੇਰ ਵੀ ਉਸਨੂੰ ਕਾਰ ਚਲਾਉਣ ਦੀ ਇਜਾਜਤ ਨਹੀਂ ਦਿੱਤੀ ਗਈ.
ਬਾਨੀ ਦੇ ਮੁਤਾਬਿਕ ਉਸਨੇ ਹਾਰ ਨਹੀਂ ਮੰਨੀਂ. ਉਸ ਆਪਣੇ ਸਹੁਰਿਆਂ ਦਾ ਮੰਨ ਜਿੱਤ ਲੈਣ ਦੀ ਕੋਸ਼ਿਸ਼ਾਂ ‘ਚ ਲੱਗੀ ਰਹੀ. ਫੇਰ ਪਰਿਵਾਰ ‘ਚ ਦੋ ਬੱਚੇ ਵੀ ਆ ਗਏ. ਉਨ੍ਹਾਂ ਦੀ ਵੀ ਜਿੰਮੇਦਾਰੀ ਆ ਗਈ. ਉਸ ਤੋਂ ਉਪਰੰਤ ਬਾਨੀ ਦੇ ਪਤੀ ਨੇ ਉਸਨੂੰ ਆਪਣਾ ਸ਼ੌਕ ਪੂਰਾ ਕਰ ਲੈਣ ਦੀ ਇਜਾਜ਼ਤ ਦੇ ਦਿੱਤੀ.
ਫੇਰ ਬਾਨੀ ਨੇ ਪਿਛਾਂਹ ਮੁੜ ਕੇ ਨਹੀਂ ਵੇਖਿਆ. ਉਹ ਕਾਰ ਰੈਲਿਆਂ ਵਿੱਚ ਜਾਣ ਲੱਗੀ ਅਤੇ ਜਿੱਤ ਦਾ ਪਰਚਮ ਬੁਲੰਦ ਕਰਨ ਲੱਗ ਪਈ. ਪਿਛਲੇ ਸਾਲ ਚਿਕਮੰਗਲੂਰ ‘ਚ ਹੋਈ ਇੰਡੀਅਨ ਕਾਰ ਰੈਲੀ ਵਿੱਚ ਸ਼ਾਮਿਲ ਹੋਈ ਅਤੇ ਤੀਜਾ ਅਸਥਾਨ ਹਾਸਿਲ ਕੀਤਾ. ਮਹਿਲਾਵਾਂ ਦੀ ਕੈਟੇਗਰੀ ਵਿੱਚ ਉਹ ਪਹਿਲੀ ਥਾਂ ‘ਤੇ ਰਹੀ. ਦੇਸ਼ ਦੀ ਸਭ ਤੋਂ ਤੇਜ਼ ਰਫਤਾਰ ਮਹਿਲਾ ਕਾਰ ਰੇਸਰ ਦਾ ਖ਼ਿਤਾਬ ਵੀ ਜਿੱਤ ਲਿਆ. ਬਾਨੀ ਨੂੰ ਹੁਣ ਅੰਤਰਰਾਸ਼ਟਰੀ ਪੱਧਰ ਦੀ ਰੈੰਕਿੰਗ ਮਿਲ ਚੁੱਕੀ ਹੈ. ਹੁਣ ਉਸਦਾ ਸੁਪਨਾ ਆਪਣੇ ਦੇਸ਼ ਨੂੰ ਕੌਮਾਂਤਰੀ ਜੇਤੂ ਬਣਾਉਣਾਂ ਹੈ.
ਬਾਨੀ ਗੁੜਗਾਉਂ ਵਿੱਖੇ ਇੱਕ ਟੇਲੀਕ਼ਾਮ ਕੰਪਨੀ ‘ਚ ਕੰਮ ਕਰਦੀ ਹੈ. ਉਹ ਆਪਣੀ ਪੂਰੀ ਤਨਖਾਅ ਰੇਸਿੰਗ ਦੀ ਤਿਆਰੀ ਕਰਨ ‘ਤੇ ਹੀ ਲਾ ਦਿੰਦੀ ਹੈ. ਘਰ ਦੀ ਪੂਰੀ ਜ਼ਿਮੇੰਦਾਰੀ ਪਤੀ ਦੇ ਸਰ ‘ਤੇ ਹੈ ਅਤੇ ਉਹ ਇਸ ਲਈ ਪੂਰਾ ਸਹਿਯੋਗ ਦਿੰਦੇ ਹਨ.
ਲੇਖਕ: ਰਵੀ ਸ਼ਰਮਾ