ਦੋ ਨੌਜਵਾਨ ਕਾਰੋਬਾਰਿਆਂ ਨੇ ਸ਼ੁਰੂ ਕੀਤਾ ਆਪਣੀ ਤਰ੍ਹਾਂ ਦਾ ਪਹਿਲਾ ਸੋਸ਼ਲ ਮੀਡਿਆ ਨਿਊਜ਼ ਪਲੇਟਫ਼ਾਰਮ ‘ਸੋਸ਼ਲ ਸਮੋਸਾ’
ਸੋਸ਼ਲ ਸਮੋਸਾ ਮੁੰਬਈ ਦੀ ਰਹਿਣ ਵਾਲੀ ਅੰਕਿਤਾ ਗਾਬਾ ਦਾ ਦੁੱਜਾ ਕਾਰੋਬਾਰ ਹੈ. ਸੋਸ਼ਲ ਸਮੋਸਾ ਸੋਚ, ਆਈਡਿਆ, ਕੇਸ ਸਟਡੀ ਅਤੇ ਸੋਸ਼ਲ ਮੀਡਿਆ ਦੇ ਡਾਇਲੋਗ ਦਾ ਨਵਾਂ ਪਲੇਟਫ਼ਾਰਮ ਹੈ.
ਅੱਜਕਲ ਲੋਕਾਂ ਨੂੰ ਇਹ ਲਗਦਾ ਹੈ ਕੇ ਉਹ ਸੋਸ਼ਲ ਮੀਡਿਆ ਰਾਹੀਂ ਬਹੁਤ ਕੁਛ ਕਰ ਸਕਦੇ ਹਨ. ਵੱਡੇ ਬ੍ਰਾਂਡਸ ਨੂੰ ਵੀ ਇਹ ਸਮਝ ਆ ਗਈ ਹੈ. ਪਰ ਇੱਕ ਪਾਸੇ ਜਿੱਥੇ ਕਈ ਪ੍ਰਾਈਵੇਟ ਸਾਇਟ ਅਤੇ ਬਲਾਗ ਇਸ ਦਾ ਭਰਪੂਰ ਫਾਇਦਾ ਚੁੱਕ ਰਹੇ ਹਨ ਉੱਥੇ ਹੀ ਕਈ ਬ੍ਰਾਂਡ ਹਾਲੇ ਵੀ ਇਸ ਤੋਂ ਵਾਕਿਫ਼ ਨਹੀਂ ਹਨ. ਉਹ ਆਪਣੇ ਕੰਮ ਦੇ ਪ੍ਰਸਾਰ ਲਈ ਸੋਸ਼ਲ ਮੀਡਿਆ ਦਾ ਸਹੀ ਇਸਤੇਮਾਲ ਨਹੀਂ ਕਰ ਪਾ ਰਹੇ ਹਨ.
ਕੌਮੀ ਪਧਰ ਦੇ ਸਰਵੇ ਦੇ ਮੁਤਾਬਿਕ ਲਗਭਗ 30 ਮਿਲੀਅਨ ਭਾਰਤੀ ਸੋਸ਼ਲ ਨੇਟਵਰਕਿੰਗ ਸਾਇਟ ਨਾਲ ਜੁੜੇ ਹੋਏ ਹਨ. ਆਬਾਦੀ ਦੇ ਮੁਕਾਬਲੇ ਭਾਵੇਂ ਇਹ ਆੰਕੜਾ ਬਹੁਤ ਵੱਡਾ ਨਹੀਂ ਜਾਪਦਾ ਪਰ ਇਹ ਵਧ ਬਹੁਤ ਤੇਜ਼ੀ ਨਾਲ ਰਿਹਾ ਹੈ.
ਸੋਸ਼ਲ ਮੀਡਿਆ ਦਾ ਇਸਤੇਮਾਲ ਤੇਜ਼ੀ ਨਾਲ ਵਧ ਰਿਹਾ ਹੈ. ਵੱਡੇ ਕਾਰੋਬਾਰੀ ਵੀ ਆਪਣੇ ਪ੍ਰਚਾਰ ਲਈ ਸੋਸ਼ਲ ਮੀਡਿਆ ਦਾ ਸਹਾਰਾ ਲੈ ਰਹੇ ਹਨ. ਵੱਡੇ ਬ੍ਰਾਂਡ ਵੀ ਹੁਣ ਆਨਲਾਈਨ ਸੇਲ ਵੱਲ ਧਿਆਨ ਦੇ ਰਹੇ ਹਨ.
ਸੋਸ਼ਲ ਸਮੋਸਾ ਦੇ ਸੰਸਥਾਪਕ ਅੰਕਿਤਾ ਗਾਬਾ ਅਤੇ ਆਦਿਤਿਆ ਗੁਪਤਾ ਵੀ ਸੋਸ਼ਲ ਮੀਡਿਆ ਇੰਡਸਟਰੀ ਨਾਲ ਹੀ ਸੰਬਧ ਰਖਦੇ ਹਨ. ਆਦਿਤਿਆ ਗੁਪਤਾ ਆਈ-ਜਿਨੇਰਿਓ ਨਾਂਅ ਦੀ ਸੋਸ਼ਲ ਮੀਡਿਆ, ਵੇਬ ਮੋਬਾਇਲ ਅਤੇ ਬ੍ਰਾਂਡਿੰਗ ਏਜੇਂਸੀ ਚਲਾਉਂਦੇ ਹਨ. ਅੰਕਿਤਾ ਇਸ ਲਈ ਮੁੰਬਈ ਤੋਂ ਕੰਮ ਕਰਦੀ ਹੈ.
ਅੰਕਿਤਾ ਦਾ ਕਹਿਣਾ ਹੈ ਕੇ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਸੋਸ਼ਲ ਮੀਡਿਆ ਦੀ ਤਾਕਤ ਬਾਰੇ ਸਮਝਾਉਣਾ ਹੈ. ਇਸ ਦੇ ਫਾਇਦੇ ਬਾਰੇ ਜਾਣੂ ਕਰਾਉਣਾ ਹੈ. ਇਸ ਰਾਹੀਂ ਅਸੀਂ ਲੋਕਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਪ੍ਰਸਾਰ ਦਾ ਤਰੀਕਾ ਸਿਖਾਉਣਾ ਚਾਹੁੰਦੇ ਹਾਂ. ਤਾਂ ਜੋ ਉਹ ਆਪਣੇ ਆਪ ਹੀ ਆਪਣੇ ਕਾਰੋਬਾਰ ਜਾਂ ਨੌਕਰੀ ਬਾਰੇ ਪ੍ਰਸਾਰ ਕਰ ਸੱਕਣ. ਉਨ੍ਹਾਂ ਦਾ ਮਕਸਦ ਸੋਸ਼ਲ ਮੀਡਿਆ ਦੀ ਨੌਕਰੀਆਂ, ਏਜੇਂਸੀਆਂ ਅਤੇ ਇਵੇੰਟਸ ਸ਼ੁਰੂ ਕਰ ਦੇਣ ਦਾ ਹੈ.
ਬਿਜ਼ਨੇਸ ਵਿੱਚ ਸਬ ਤੋਂ ਜ਼ਰੂਰੀ ਹੁੰਦਾ ਹੈ ਕੰਟੇੰਟ. ਕੰਟੇੰਟ ਦੀ ਪਲਾਨਿੰਗ ਕਿਵੇਂ ਕੀਤੀ ਜਾਵੇ, ਇਹ ਇੱਕ ਵੱਡਾ ਸਵਾਲ ਹੁੰਦਾ ਹੈ. ਸੋਸ਼ਲ ਸਮੋਸਾ ਲਈ ਇਹ ਕੰਟੇੰਟ ਤਿਆਰ ਕੀਤਾ ਗਿਆ ਹੈ. ਕਈ ਬ੍ਰਾਂਡਸ ਦੀ ਕੇਸ ਸਟਡੀ ਸ਼ਾਮਿਲ ਕੀਤੀ ਗਈ. ਇਹ ਸਾਇਟ ਛੇਤੀ ਹੀ ਮੋਬਾਇਲ ‘ਤੇ ਵੀ ਉਪਲਭਧ ਹੋਏਗੀ.