ਗੂਗਲ ਸਾਇੰਸ ਮੇਲੇ ਵਿੱਚ ਭਾਰਤੀ ਬੱਚਿਆਂ ਨੇ ਵਿਖਾਇਆ ਹੁਨਰ; ਕਾਮਯਾਬ ਪ੍ਰੋਜੇਕਟ ਲੈ ਕੇ ਆਉਣ ਵਾਲੇ ਬੱਚਿਆਂ ਵਿੱਚੋਂ ਇੱਕ ਤਿਹਾਈ ਭਾਰਤੀ
ਭਾਰਤੀ ਲੋਕਾਂ ਨੇ ਦੁਨਿਆ ਭਰ ਵਿੱਚ ਆਪਣੇ ਹੁਨਰ ਦਾ ਪਰਚਮ ਲਹਿਰਾਇਆ ਹੋਇਆ ਹੈ. ਅਮੇਰਿਕਾ ਜਿਹੇ ਮੁਲਕ ਵਿੱਚ ਭਾਰਤੀ ਲੋਕਾਂ ਨੇ ਹਰ ਖੇਤਰ ਵਿੱਚ ਆਪਣਾ ਨਾਂਅ ਕੀਤਾ ਹੋਇਆ ਹੈ. ਆਈਟੀ- ਇਨਫੋਰਮੇਸ਼ਨ ਟੈਕਨੋਲੋਜੀ ਦੇ ਖੇਤਰ ਵਿੱਚ ਤਾਂ ਭਾਰਤੀਆਂ ਨੇ ਧੂਮਾਂ ਪਾਈਆਂ ਹੋਈਆਂ ਹਨ.
ਗੂਗਲ ਦੇ ਸਾਲਾਨਾ ਸਾਇੰਸ ਮੇਲੇ ਵਿੱਚ ਇਸ ਵਾਰ ਭਾਰਤੀ ਮੂਲ ਦੇ ਬੱਚਿਆਂ ਨੇ ਆਪਣਾ ਅਤੇ ਆਪਣੇ ਮੁਲਕ ਦਾ ਨਾਂਅ ਰੋਸ਼ਨ ਕੀਤਾ ਹੈ. ਦੁਨਿਆ ਭਰ ਤੋਂ ਇਸ ਮੇਲੇ ਵਿੱਚ ਹਿੱਸਾ ਲੈਣ ਆਉਣ ਵਾਲੇ ਲੱਖਾਂ ਬੱਚਿਆਂ ‘ਚੋਂ ਚੁਣੇ ਗਏ ਕੁਲ 16 ਬੱਚਿਆਂ ਵਿੱਚੋਂ 6 ਭਾਰਤੀ ਹਨ.
ਇਹ ਮੇਲਾ ਸਾਲ 2016 ਤੋਂ ਹਰ ਸਾਲ ਲਾਇਆ ਜਾਂਦਾ ਹੈ ਜਿਸ ਵਿੱਚ ਦੁਨਿਆ ਭਰ ਤੋਂ ਬੱਚੇ ਸਾਇੰਸ ਨਾਲ ਸੰਬਧਿਤ ਆਪਣੇ ਪ੍ਰੋਜੇਕਟ ਪੇਸ਼ ਕਰਦੇ ਹਨ. ਇਸ ਵਾਰ ਇਸ ਮੇਲੇ ਅਤੇ ਮੁਕਾਬਲੇ ਵਿੱਚ 16 ਪ੍ਰੋਜੇਕਟ ਫ਼ਾਈਨਲ ਕੀਤੇ ਗਏ. ਇਨ੍ਹਾਂ ਵਿੱਚੋਂ 6 ਭਾਰਤੀ ਮੂਲ ਦੇ ਬੱਚਿਆਂ ਦੇ ਹਨ. ਇਨ੍ਹਾਂ ਬੱਚਿਆਂ ਵਿੱਚ ਮਨਸ਼ਾ ਫ਼ਾਤਿਮਾ ਅਤੇ ਸ਼੍ਰੀਯਾਂਸ਼ ਕੇ ਭਾਰਤ ਤੋਂ ਹੀ ਹਨ. ਨਿਤੀਸ਼ਾ ਬੇਲੂਰ, ਨਿਖਿਲ ਗੋਪਾਲ, ਅਨਿਕ ਚੀਰਲਾ ਅਤੇ ਅਨੁਸ਼ਕਾ ਨਾਇਕਨਾਵਾਰੇ ਅਮੇਰਿਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਬੱਚੇ ਹਨ.
ਮਨਸ਼ਾ ਫ਼ਾਤਿਮਾ ਹੈਦਰਾਬਾਦ ਦੇ ਸਾਧੂ ਵਾਸਵਾਨੀ ਇੰਟਰਨੇਸ਼ਨਲ ਸਕੂਲ ‘ਚ ਪੜ੍ਹਦੀ ਹੈ. ਉਸ ਦਾ ਪ੍ਰੋਜੇਕਟ ਜ਼ੀਰੀ ਦੇ ਖੇਤਾਂ ਨੂੰ ਪਾਣੀ ਲਾਉਣ ਵਾਲੀ ਇੱਕ ਆਟੋਮੈਟਿਕ ਤਕਨੀਕ ਬਾਰੇ ਹੈ. ਸ਼ਾਰਿਯਾਂਸ਼ ਕੇ ਬੰਗਲੋਰ ਦੇ ਨੇਸ਼ਨਲ ਪਬਲਿਕ ਸਕੂਲ ਵਿੱਚ ਪੜ੍ਹਦਾ ਹੈ. ਉਸ ਦੇ ਪ੍ਰੋਜੇਕਟ ਦਾ ਨਾਂਅ ਕੀਪਟੈਬ ਹੈ ਜੋ ਕੇ ਇੱਕ ਘੜੀ ਜਿਹਾ ਦਿੱਸਣ ਵਾਲਾ ਉਪਕਰਣ ਹੈ ਜਿਸ ਨਾਲ ਰੋਜ਼ਾਨਾ ਇਸਤੇਮਾਲ ਦੀ ਵਸਤੂਆਂ ਦੀ ਜਗ੍ਹਾਂ ਦੀ ਜਾਣਕਾਰੀ ਮਿਲਦੀ ਹੈ.
ਹੋਰਨਾ ਭਾਰਤੀ ਮੂਲ ਦੇ ਬੱਚਿਆਂ ਵਲੋਂ ਸ਼ਾਮਿਲ ਕੀਤੇ ਗਏ ਪ੍ਰੋਜੇਕਟਾਂ ਵਿੱਚ ਪ੍ਰਦੂਸ਼ਣ ਨੂੰ ਨਜੀਠਣ ਦੀ ਤਕਨੀਕ, ਸੋਕੇ ਇਲਾਕਿਆਂ ਵਿੱਚ ਫਸਲਾਂ ਲਈ ਸਿੰਚਾਈ ਦੇ ਸਾਧਨ ਅਤੇ ਸੰਤਰੇ ਦੇ ਛਿਲੜਾਂ ਤੋਂ ਬਣੇ ਵਾਟਰ ਫਿਲਟਰ ਸ਼ਾਮਿਲ ਹਨ.
ਲੇਖਕ: ਥਿੰਕ ਚੇੰਜ ਇੰਡੀਆ