ਭਾਰਤ ਵਿੱਚ ਸਨੱਤਕਾਰਾਂ ਦਾ ਸਭ ਤੋਂ ਵੱਡਾ ਸਮੇਲਨ 'ਟੇਕਸਪਾਰਕਸ-2016' ਸ਼ੁਰੂ
ਸਟਾਰਟਅਪ ਦੀ ਤਾਕਤ ਮਾਪਣ ਦਾ ਪੈਮਾਨਾ ਸਿਰਫ਼ ਫੰਡਿੰਗ ਨਹੀਂ: ਸ਼ਰਧਾ ਸ਼ਰਮਾ
ਭਾਰਤ ਵਿੱਚ ਸਨੱਤਕਾਰਾਂ ਦਾ ਸਭ ਤੋਂ ਵੱਡਾ ਸਮੇਲਨ –ਟੇਕਸਪਾਰਕਸ- 2016 ਆਰੰਭ ਹੋ ਗਿਆ ਹੈ. ਬੰਗਲੁਰੂ ਵਿੱਚ ਦੋ ਦਿਹਾੜੇ ਚੱਲਣ ਵਾਲੇ ਇਸ ਇਜਲਾਸ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਆਏ ਕਈ ਕਾਰੋਬਾਰੀ ਹਿੱਸਾ ਲੈ ਰਹੇ ਹਨ. ਇਸ ਪ੍ਰੋਗ੍ਰਾਮ ਦੀ ਸ਼ੁਰੁਆਤ ਯੂਅਰਸਟੋਰੀ ਦੀ ਸੰਸਥਾਪਕ ਅਤੇ ਮੁੱਖ ਕਾਰਜ਼ਕਾਰੀ ਅਧਿਕਾਰੀ ਸ਼ਰਧਾ ਸ਼ਰਮਾ ਨੇ ਕੀਤੀ. ਉਨ੍ਹਾਂ ਨੇ ਆਪਣੇ ਉਦਘਾਟਨ ਸਪੀਚ ਵਿੱਚ ਕਿਹਾ ਕੇ ਤਕਰੀਬਨ ਛੇ ਸਾਲ ਪਹਿਲਾਂ ਉਨ੍ਹਾਂ ਨੇ ‘ਟੇਕਸਪਾਰਕਸ- 2016 ਦੀ ਸ਼ੁਰੁਆਤ ਕੀਤੀ ਸੀ ਅਤੇ ਇਹ ਉਸ ਵੇਲੇ ਤੋਂ ਹੀ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ.
‘ਟੇਕਸਪਾਰਕਸ-2016’ ਦਾ ਇਹ ਸੱਤਵਾਂ ਸਾਲ ਹੈ ਅਤੇ ਇਸ ਮੌਕੇ ‘ਤੇ ਸ਼ਰਧਾ ਸ਼ਰਮਾ ਨੇ ਕਿਹਾ “ਮੈਨੂ ਯਾਦ ਹੈ ਜਦੋਂ ਇਹ ਪ੍ਰੋਗ੍ਰਾਮ ਪਹਿਲੀ ਵਾਰ ਆਯੋਜਿਤ ਕੀਤਾ ਗਿਆ ਸੀ. ਉਦੋਂ ਮਾਈਕਰੋਸੋਫਟ ਨੇ ਇਸ ਨੂੰ ਸਪੋੰਸਰ ਕੀਤਾ ਸੀ. ਉਸ ਵੇਲੇ ਲੋਕਾਂ ਨੇ ਇਸ ਨੂੰ ਮਾਈਕਰੋਸੋਫਟ ਦਾ ਸ਼ੋਅ ਦੱਸਿਆ ਸੀ. ਯੂਅਰਸਸਟੋਰੀ ਦਾ ਕਿੱਤੇ ਕੋਈ ਨਾਂਅ ਨਹੀਂ ਸੀ. ਉਸ ਵੇਲੇ ਕਿਸੇ ਨੇ ਮੈਨੂ ਕਿਹਾ ਸੀ ਕੇ ਜੇ ਸਾਰਿਆਂ ਨੂੰ ਹੀ ਸਟੇਜ ‘ਤੇ ਆਉਣ ਦਿਓਗੇ ਤਾਂ ਤੁਹਾਨੂੰ ਸਟੇਜ ਨਹੀਂ ਮਿਲੇਗਾ.”
ਸ਼ਰਧਾ ਸ਼ਰਮਾ ਨੇ ਦੱਸਿਆ ਕੇ ਕੁਝ ਦਿਨ ਪਹਿਲਾਂ ਉਹ ਇੱਕ ਵੱਡੀ ਸ਼ਖਸ਼ੀਅਤ ਨੂੰ ਮਿਲੀ ਪਰ ਉਨ੍ਹਾਂ ਨੇ ਇਸ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ‘ਤੋਂ ਨਾਂਹ ਕਰ ਦਿੱਤੀ. ਉਨ੍ਹਾਂ ਦਾ ਕਹਿਣਾ ਸੀ ਕੇ ਉਹ ਜਦੋਂ ਵੀ ਸ਼ਰਧਾ ਨਾਲ ਮਿਲਦੇ ਹਨ ਉਹ ਕਿਸੇ ਟੇਂਸ਼ਨ ਵਿੱਚ ਦਿੱਸਦੀ ਹੈ. ਇਸ ਕਰਕੇ ਉਹ ਪ੍ਰੋਗ੍ਰਾਮ ਵਿੱਚ ਨਹੀਂ ਆਉਣਗੇ.
ਇਹ ਕਿੱਸਾ ਸੁਣਾਉਣ ਮਗਰੋਂ ਸ਼ਰਧਾ ਨੇ ਮਜਲਿਸ ਵਿੱਚਆ ਆਏ ਲੋਕਾਂ ਕੋਲੋਂ ਪੁਛਿਆ ਕੇ ਕੀ ਸਟਾਰਟਅਪ ਸ਼ੁਰੂ ਕਰਨਾ ਇੱਕ ਟੇਂਸ਼ਨ ਵਾਲਾ ਕੰਮ ਹੈ. ਇਸ ਬਾਰੇ ਲੋਕਾਂ ਦੀ ਵੱਖ ਵੱਖ ਤਰ੍ਹਾਂ ਦੀ ਪ੍ਰਿਤੀਕ੍ਰਿਆ ਸੀ.
ਸ਼ਰਧਾ ਸ਼ਰਮਾ ਨੇ ਕਿਹਾ ਕੇ ਸਟਾਰਟਅਪ ਸ਼ੁਰੂ ਕਰਨਾ ਇੱਕ ਵੱਡੀ ਚੁਨੌਤੀ ਹੁੰਦਾ ਹੈ. ਪਰੰਤੂ ਪਿਛਲੇ ਕੁਝ ਸਮੇਂ ਤੋਂ ਸਟਾਰਟਅਪ ਦੀ ਕਾਮਯਾਬੀ ਇਸ ਗੱਲ ਤੋਂ ਪਰਖੀ ਜਾਂਦੀ ਹੈ ਕੇ ਕਿਸੇ ਸਟਾਰਟਅਪ ਨੂੰ ਕਿੰਨਾ ਫੰਡ ਮਿਲਿਆ ਅਤੇ ਕਿਸਨੇ ਫੰਡਿੰਗ ਕੀਤੀ. ਇਸ ਤੋਂ ਅਲਾਵਾ ਸਟਾਰਟਅਪ ਦੀ ਦੁਨਿਆ ਵਿੱਚ ਇਹ ਚਰਚਾ ਵਧੇਰੇ ਹੁੰਦੀ ਹੈ ਕੇ ਕੌਣ ਕਿੱਥੇ ਨਿਵੇਸ਼ ਕਰ ਰਿਹਾ ਹੈ. ਇਸ ਕਰਕੇ ਫੰਡਿੰਗ ਦੇ ਹਿਸਾਬ ਨਾਲ ਹੀ ਲੋਕ ਇਹ ਸੋਚ ਲੈਂਦੇ ਹਨ ਕੇ ਕਿਹੜਾ ਸਟਾਰਟਅਪ ਵਧੀਆ ਹੈ.
ਉਨ੍ਹਾਂ ਕਿਹਾ ਕੇ ਸਟਾਰਟਅਪ ਦੀ ਦੁਨਿਆ ਅੱਜ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ. ਪਹਿਲੀ ਉਹ ਜਿਸਨੂੰ ਫੰਡਿੰਗ ਮਿਲਦੀ ਹੈ ਅਤੇ ਦੁੱਜੀ ਉਹ ਜਿਸਨੂੰ ਫੰਡਿੰਗ ਨਹੀਂ ਮਿਲਦੀ. ਇਸ ਖੇਤਰ ਵਿੱਚ ਫੰਡਿੰਗ ਲੈਣਾ ਹੀ ਸਬ ਤੋਂ ਔਖਾ ਕੰਮ ਹੈ. ਇਹੀ ਵਜ੍ਹਾ ਹੈ ਕੇ ਹਰ ਸਾਲ ਮਾਤਰ 0.01 ਫ਼ੀਸਦ ਕੰਪਨੀਆਂ ਨੂੰ ਹੀ ਫੰਡਿੰਗ ਮਿਲ ਪਾਉਂਦੀ ਹੈ.
ਸ਼ਰਧਾ ਸ਼ਰਮਾ ਨੇ ਜ਼ੋਰ ਦਿੰਦਿਆਂ ਕਿਹਾ ਕੇ ਕਿਸੇ ਵੀ ਸਟਾਰਟਅਪ ਦੀ ਤਰੱਕੀ ਨੂੰ ਮਾਪਣ ਦਾ ਪੈਮਾਨਾ ਫੰਡਿੰਗ ਹੀ ਨਹੀਂ ਹੁੰਦਾ. ਇਸ ਤੋਂ ਅਲਾਵਾ ਵੀ ਕਈ ਹੋਰ ਗੱਲਾਂ ਬਾਰੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ. ਉਨ੍ਹਾਂ ਉਮੀਦ ਕੀਤੀ ਕੇ ਲੋਕ ਫੰਡਿੰਗ ਤੋਂ ਅਲਾਵਾ ਹੋਰ ਗੱਲਾਂ ‘ਤੇ ਵੀ ਵਿਚਾਰ ਕਰਣਗੇ.
ਆਪਣੇ ਸ਼ੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਸ਼ਰਧਾ ਸ਼ਰਮਾ ਨੇ ਕਿਹਾ ਕੇ ਸਨੱਤਕਾਰੀ ਦੇ ਖੇਤਰ ਵਿੱਚ ਕਈ ਲੋਕਾਂ ਦਾ ਸਹਿਯੋਗ ਹੁੰਦਾ ਹੈ. ਕਈ ਵਾਰ ਇਨਸਾਨ ਨੂੰ ਸੰਘਰਸ਼ ਦੀ ਰਾਹ ‘ਤੇ ਕੱਲਿਆਂ ਵੀ ਚੱਲਣਾ ਪੈਂਦਾ ਹੈ.
ਉਨ੍ਹਾਂ ਨੇ ਕਰਨਾਟਕ ਦੇ ਸੂਚਨਾ ਅਤੇ ਟੇਕਨੋਲੋਜੀ ਮੰਤਰੀ ਪ੍ਰਿਯੰਕ ਖਰਗੇ ਦਾ ਸੁਆਗਤ ਕੀਤਾ.
ਉਨ੍ਹਾਂ ਆਪਣੇ ਭਾਸ਼ਣ ਦਾ ਅੰਤ ਇਹ ਸ਼ੇ’ਰ ਸੁਣਾ ਕੇ ਕੀਤਾ ਕੇ
“ਡਰ ਮੁਝੇ ਭੀ ਲਗਾ ਫ਼ਾਸਲਾ ਦੇਖਕਰ, ਪਰ ਮੈਂ ਬੜ੍ਹਤਾ ਗਯਾ ਰਾਸਤਾ ਦੇਖਕਰ
ਖੁਦ-ਬ-ਖੁਦ ਮੇਰੇ ਨਜ਼ਦੀਕ ਆ ਗਈ ਮੇਰੀ ਮੰਜ਼ਿਲ, ਮੇਰਾ ਹੌਸਲਾ ਦੇਖਕਰ”