ਸੰਸਕਰਣ
Punjabi

ਮੋਦੀ ਨੇ ਇੰਦਿਰਾ ਗਾਂਧੀ ਜਿਹੀ ਰਾਜਨੀਤਿਕ ਚਾਲ ਚੱਲੀ, ਪਰ ਨਾਕਾਮ ਰਹੇ: ਆਸ਼ੁਤੋਸ਼

Team Punjabi
12th Dec 2016
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

80 ਤੋਂ ਵਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ. ਆਮ ਜਨਤਾ ਪਰੇਸ਼ਾਨ ਹੈ. ਲੋਕਾਂ ਦੀ ਦਿੱਕਤਾਂ ਵਧ ਰਹੀਆਂ ਹਨ. ਅਰਥ ਵਿਵਸਥਾ ਖ਼ਰਾਬ ਹੁੰਦੀ ਜਾ ਰਹੀ ਹੈ. ਬੈਕਿੰਗ ਸਿਸਟਮ ਵੀ ਖ਼ਤਮ ਹੋਣ ਜਾ ਰਿਹਾ ਹੈ. ਇਸ ਵਿਸ਼ੇ ਅਤੇ ਖੇਤਰ ਦੇ ਮਾਹਿਰ ਕਹਿੰਦੇ ਹਨ ਕੇ ਭਵਿੱਖ ਬੇਰੌਨਕ ਦਿਸ ਰਿਹਾ ਹੈ ਅਤੇ ਨੋਟਬੰਦੀ ਦੀ ਮਾਰਫ਼ਤ ਕਾਲਾ ਧਨ ਮਿਲਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ. ਪਰੰਤੂ ਪ੍ਰਧਾਨ ਮੰਤਰੀ ਨਾ ਤਾਂ ਮਾਫ਼ੀ ਮੰਗਣ ਨੂੰ ਤਿਆਰ ਨੇ ਨਾਹ ਹੀ ਇਸ ਨੋਟਬੰਦੀ ਦੇ ਫ਼ੈਸਲੇ ਨੂੰ ਵਾਪਸ ਲੈਣ ਦੇ.

ਨੋਟਬੰਦੀ ਮੋਦੀ ਦੇ ਪ੍ਰਧਾਨਮੰਤਰੀ ਰਹਿੰਦੀਆਂ ਲਿਆ ਗਿਆ ਹੁਣ ਤਕ ਦਾ ਸਬ ਤੋਂ ਉਲਝਿਆ ਅਤੇ ਬੁਝਾਰਤ ਭਰਿਆ ਫ਼ੈਸਲਾ ਹੈ. ਜੇਕਰ ਇਸ ਫੈਸਲੇ ਦਾ ਮਕਸਦ ਕਾਲੇ ਧਨ ਅਤੇ ਉਸ ਨਾਲ ਚਲ ਰਹੀ ਦੁਨਿਆ ਦਾ ਖ਼ਾਤਮਾ ਕਰਨਾ ਸੀ ਤਾਂ ਉਸ ਦਾ ਅਸਰ ਕਿਤੇ ਵੀ ਨਹੀਂ ਦਿੱਸ ਰਿਹਾ. ਇਹ ਸਵਾਲ ਉਠਾਇਆ ਜਾਣਾ ਵੀ ਲਾਜ਼ਮੀ ਹੈ ਕੇ ਪ੍ਰਧਾਨ ਮੰਤਰੀ ਨੇ ਨੋਟ ਬੰਦੀ ਲਈ ਇਹੀ ਸਮਾਂ ਕਿਉਂ ਚੁਣਿਆ. ਜੇਕਰ ਇਹ ਕਰਨਾ ਹੀ ਸੀ ਤਾਂ ਬਿਨ੍ਹਾ ਕਿਸੇ ਤਿਆਰੀ ਦੇ ਕਿਉਂ? ਇੰਨੇ ਵੱਡੇ ਫ਼ੈਸਲੇ ਤੋ ਪਹਿਲਾਂ ਵੱਡੇ ਪੱਧਰ ‘ਤੇ ਤਿਆਰੀ ਕਰਨੀ ਜਰੂਰੀ ਸੀ. ਇੱਕ ਮਹੀਨਾ ਗੁਜ਼ਰ ਜਾਣ ਦੇ ਬਾਅਦ ਵੀ ਕੋਈ ਇਹ ਨਹੀਂ ਕਹੀ ਸਕਦਾ ਕੇ ਨੋਟ ਬੰਦੀ ਦਾ ਕੰਮ ਸਹੀ ਤਿਆਰੀ ਨਾਲ ਕੀਤਾ ਗਿਆ ਹੋਣਾ ਹੈ. ਇੱਕ ਕੰਮ ਸਿਰਫ ਇੱਕ ਦਿਖਾਵਾ ਅਤੇ ਪਾਖੰਡ ਦਿੱਸ ਰਿਹਾ ਹੈ.

image


ਨੋਟਬੰਦੀ ਦਾ ਫ਼ੈਸਲਾ ਲਾਗੂ ਕਰਨ ਦੇ ਸਮੇਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਗੱਲਾਂ ਹੋਰਹੀਆਂ ਹਨ. ਕਈ ਲੋਕਾਂ ਨੂੰ ਇਸ ਵਿੱਚ ਕਿਸੇ ਵੱਡੀ ਸਾਜਿਸ਼ ਦੀ ਬੂ ਆ ਰਹੀ ਹੈ. ਇੱਕ ਵਰਗ ਕਹਿੰਦਾ ਹੈ ਕੇ ਮੋਦੀ ਨੇ ਦੋ ਵੱਡੇ ਸੰਨੱਤੀ ਅਦਾਰਿਆਂ ਕੋਲੋਂ ਭਾਰੀ ਮਾਤਰਾ ਵਿੱਚ ਧਨ ਲਿਆ ਹੈ ਅਤੇ ਇਸ ਗੱਲ ਨੂੰ ਲੁਕਾਉਣ ਲਈ ਇਸ ਕਦਮ ਪੁੱਟਿਆ ਗਿਆ ਹੈ. ਵੱਡੀ ਰਕਮ ਹੋਣ ਕਰਕੇ ਇਹ ਗੱਲ ਸਾਹਮਣੇ ਆ ਸਕਦੀ ਸੀ ਜਿਸ ਨੂੰ ਲੁਕਾਉਣ ਲਈ ਇਹ ਫ਼ੈਸਲਾ ਲੈ ਲਿਆ ਗਿਆ. ਕੁਝ ਲੋਕਾਂ ਦਾ ਕਹਿਣਾ ਹੈ ਕੇ ਨੋਟ ਬੰਦੀ ਦਾ ਫੈਸਲਾ ਉੱਤਰ ਪ੍ਰਦੇਸ਼ ‘ਚ ਹੋਣ ਵਾਲੇ ਚੋਣਾਂ ਨੂੰ ਮੁੱਖ ਰਖਦਿਆਂ ਲਿਆ ਗਿਆ ਹੈ. ਬੀਤੇ ਲੋਕਸਭਾ ਚੋਣਾਂ ਵਿੱਚ ਭਾਰਤੀਆ ਜਨਤਾ ਪਾਰਟੀ ਅਤੇ ਉਸ ਦੀ ਸਹਿਯੋਗੀ ਪਾਰਟੀਆਂ ਨੇ ਰਲ੍ਹ ਕੇ 80 ‘ਚੋਂ 73 ਸੀਟਾਂ ਲੈ ਲਈਆਂ ਸਨ. ਮੋਦੀ ਆਪ ਬਨਾਰਸ ‘ਤੋਂ ਚੋਣ ਲੜ ਕੇ ਲੋਕਸਭਾ ਦੇ ਮੈਂਬਰ ਬਣੇ. ਹੁਣ ਭਾਜਪਾ ਨੂੰ ਆਪਣੀ ਹਾਰ ਦਾ ਡਰ ਹੈ ਜਿਸ ਨਾਲ ਮੋਦੀ ਦਾ ਰੁਤਬਾ ਖ਼ਰਾਬ ਹੋ ਸਕਦਾ ਹੈ. ਇਸ ਕਰਕੇ ਹੀ ਨੋਟ ਬੰਦੀ ਦਾ ਫ਼ੈਸਲਾ ਲਿਆ ਗਿਆ.

ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕੇ ਮੋਦੀ ਜਾਣਦੇ ਹਨ ਕੇ ਉਹ ਹੁਣ ਤਕ ਆਪਣੇ ਕੀਤੇ ਕਿਸੇ ਵੀ ਵਾਦੇ ਨੂੰ ਪੂਰਾ ਕਰਨ ਵਿੱਚ ਅਸਮਰਥ ਰਹੇ ਹਨ. ਇਸ ਵੱਲੋਂ ਧਿਆਨ ਹਟਾਉਣ ਲਈ ਉਨ੍ਹਾਂ ਨੇ ਨੋਟ ਬੰਦੀ ਦਾ ਫੈਸਲਾ ਲਿਆ ਹੈ. ਮੋਦੀ ਨੇ ਬੀਤੇ ਲੋਕਸਭਾ ਚੋਣਾਂ ਦੌਰਾਨ ਕਈ ਵਾਰ ਕਾਲਾ ਧਨ ਵਾਪਸ ਲਿਆਉਣ ਦੀ ਗੱਲ ਕਹੀ ਸੀ. ਚੋਣ ਨਤੀਜੇ ਵੇਖ ਕੇ ਲੱਗਾ ਸੀ ਕੇ ਜਨਤਾ ਨੇ ਉਨ੍ਹਾਂ ਦੀ ਗੱਲਾਂ ‘ਤੇ ਯਕੀਨ ਕੀਤਾ ਸੀ ਅਤੇ ਉਨ੍ਹਾਂ ਦੇ ਹਕ਼ ਵਿੱਚ ਵੋਟ ਦਿੱਤਾ ਸੀ. ਪਰੰਤੂ ਬੀਤੇ ਢਾਈ ਸਾਲਾਂ ਦੇ ਦੌਰਾਨ ਮੋਦੀ ਆਪਣੇ ਕਿਸੇ ਵਾਦੇ ਨੂੰ ਪੂਰਾ ਨਹੀਂ ਕਰ ਸਕੇ. ਇਨ੍ਹਾਂ ਵਾਅਦਿਆਂ ਵਿੱਚ ਸਬ ਤੋਂ ਅਹਿਮ ਸੀ ਕਾਲੇ ਧਨ ਨੂੰ ਵਾਪਸ ਲੈ ਆਉਣ ਦਾ. ਲੋਕਾਂ ਦਾ ਵਿਸ਼ਵਾਸ ਮੋਦੀ ਵੱਲੋਂ ਉੱਠਦਾ ਜਾ ਰਿਹਾ ਸੀ. ਅਜਿਹੀ ਸਥਿਤੀ ਨੂੰ ਵੇਖਦਿਆਂ ਮੋਦੀ ਨੂੰ ਕੁਝ ਅਜਿਹਾ ਕਰਨ ਦੀ ਲੋੜ ਸੀ ਜਿਸ ਨਾਲ ਉਹ ਲੋਕਾਂ ਦਾ ਭਰੋਸਾ ਮੁੜ ਜਿੱਤ ਸਕਣ.

image


ਉਨ੍ਹਾਂ ਨੇ ਜੋ ਫ਼ੈਸਲਾ ਲਿਆ ਹੈ ਉਸ ਨਾਲ ਕਾਲਾ ਧਨ ਦਾ ਆਉਂਦਾ ਦਿੱਸ ਨਹੀਂ ਰਿਹਾ ਸਗੋਂ ਲੋਕਾਂ ਦੀ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਹਨ. ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ. ਨੋਟ ਬੰਦੀ ਬਾਰੇ ਕਈ ਲੋਕਾਂ ਦਾ ਕਹਿਣਾ ਹੈ ਕੇ ਦੇਸ਼ ਦੀ ਮਾਲੀ ਹਾਲਤ ਬਹੁਤ ਵਧੀਆ ਨਹੀਂ ਹੈ ਅਤੇ ਇਸ ਨੂੰ ਦੁਰੁਸਤ ਕਰਨ ਵਿੱਚ ਮੋਦੀ ਕਾਮਯਾਬ ਹੁੰਦੇ ਦਿਸ ਵੀ ਨਹੀਂ ਰਹੇ.

ਸਾਲ 2019 ‘ਚ ਹੋਣ ਵਾਲੇ ਲੋਕਸਭਾ ਚੋਣਾਂ ਦੇ ਦੌਰਾਨ ਵੀ ਲੋਕਾਂ ਸਾਹਮਣੇ ਪੇਸ਼ ਕਰਨ ਲਾਇਕ ਕੋਈ ਵੱਡੀ ਕਾਮਯਾਬੀ ਮੋਦੀ ਕੋਲ ਨਹੀਂ ਹੈ. ਇਸ ਕਰਕੇ ਮੋਦੀ ਨੇ ਸੋਚਿਆ ਕੇ ਨੋਟ ਬੰਦੀ ਨਾਲ ਜੋ ਧਨ ਸਾਹਮਣੇ ਆਏਗਾ ਉਸ ਨਾਲ ਲੋਕ ਭਲਾਈ ਦੀ ਸਕੀਮਾਂ ਚਲਾ ਕੇ ਉਹ ਚੋਣ ਜਿੱਤ ਲੈਣਗੇ.

ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੀ ਗੱਲਾਂ ਸੁਣ ਕੇ ਵੀ ਕਿਸੇ ਨਤੀਜੇ ‘ਤੇ ਪਹੁੰਚਣਾ ਮੁਸ਼ਕਿਲ ਹੈ. ਕੋਈ ਵੀ ਪੂਰੇ ਵਿਸ਼ਵਾਸ ਨਾਲ ਨਹੀਂ ਕਹੀ ਸਕਦਾ ਕੇ ਮੋਦੀ ਨੇ ਨੋਟ ਬੰਦੀ ਦਾ ਫੈਸਲਾ ਕਿਸ ਮਕਸਦ ਨਾਲ ਲਿਆ ਹੈ. ਪਰ ਇੱਕ ਗੱਲ ਸਾਫ਼ ਹੈ ਕੇ ਜਿਸ ਤਰ੍ਹਾਂ ਦੀ ਹਿਮੰਤ ਅਤੇ ਜੋਸ਼ ਇੰਦਿਰਾ ਗਾਂਧੀ ਨੇ ਆਪਣੇ ਰਾਜਨੀਤਿਕ ਜੀਵਨ ਅਤੇ ਪ੍ਰਧਾਨ ਮੰਤਰੀ ਰਹਿੰਦੀਆਂ ਵਿਖਾਇਆ ਸੀ, ਉਸੇ ਤਰ੍ਹਾਂ ਦੀ ਦਿਲੇਰੀ ਅੱਜਕਲ ਮੋਦੀ ਵੀ ਵਿਖਾ ਰਹੇ ਹਨ. ਇੰਦਿਰਾ ਗਾਂਧੀ ਵੀ ਡੂੰਘੀ ਸੋਚ ਨਾਲ ਬਣਾਈ ਯੋਜਨਾ ‘ਤੇ ਕੰਮ ਕਰਦੇ ਸਨ. ਹਿਮੰਤ ਅਤੇ ਦਿਲੇਰੀ ਨਾਲ ਫ਼ੈਸਲੇ ਲੈਂਦੀ ਸੀ. ਮੋਦੀ ਵੀ ਕੁਝ ਅਜਿਹਾ ਹੀ ਕਰ ਰਹੇ ਹਨ. ਦਿਲਚਸਪ ਗੱਲ ਇਹ ਹੈ ਕੇ ਜਦੋਂ ਕਾੰਗ੍ਰੇਸ ਨੇ ਇੰਦਿਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਲਈ ਚੁਣਿਆ, ਉਸ ਵੇਲੇ ਰਾਮ ਮਨੋਹਰ ਲੋਹਿਆ ਜਿਹੇ ਵਿਰੋਧੀਆਂ ਸਮੇਤ ਉਨ੍ਹਾਂ ਦੀ ਆਪਣੀ ਆਪਣੀ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ ਨੂੰ ‘ਗੂੰਗੀ ਗੁੱਡੀ’ ਕਿਹਾ ਸੀ.

ਪ੍ਰਧਾਨ ਮੰਤਰੀ ਐਲ ਕੇ ਝਾ ਦੇ ਮੁਤਾਬਿਕ “ਸ਼ੁਰੁਆਤੀ ਦਿਨਾਂ ਵਿੱਚ ਇੰਦਿਰਾ ਗਾਂਧੀ ਬਹੁਤਾ ਨਹੀ ਸੀ ਬੋਲਦੀ ਅਤੇ ਪਾਰਲੀਮਾਨੀ ਮੈਂਬਰ ਵੱਜੋਂ ਵੀ ਨਾਕਾਮ ਮੰਨੀ ਜਾਂਦੀ ਸੀ.” ਉਨ੍ਹਾਂ ਨੂੰ ਪ੍ਰਧਾਨ ਮੰਤਰੀ ਇਸ ਵਜ੍ਹਾ ਕਰਕੇ ਨਹੀਂ ਸੀ ਬਣਾਇਆ ਗਿਆ ਕੇ ਉਹ ਜਵਾਹਰ ਲਾਲ ਨੇਹਰੁ ਦੀ ਧੀ ਸਨ ਸਗੋਂ ਇਸ ਕਰਕੇ ਕੇ ਉਹ ਖੇਤਰੀ ਰਾਜਨੀਤਿਕ ਦਲਾਂ ਦੇ ਕਾਬੂ ਵਿੱਚ ਰਹਿਣਗੇ.

image


ਪਰ ਮੋਦੀ ਦੇ ਮੌਜੂਦਾ ਹਾਲਤ ਇੰਦਿਰਾ ਗਾਂਧੀ ਜਿਹੇ ਨਹੀਂ ਹਨ. ਨਾਂਹ ਹੀ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਹੈ ਜਿਵੇਂ ਕੇ ਸ਼ੁਰੁਆਤੀ ਦਿਨਾਂ ਵਿੱਚ ਇੰਦਿਰਾ ਗਾਂਧੀ ਨੂੰ ਸੀ. ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਤੋਂ ਹੀ ਉਨ੍ਹਾਂ ਦੀ ਪਛਾਣ ਇੱਕ ਮਜਬੂਤ ਨੇਤਾ ਦੀ ਰਹੀ ਹੈ. ਆਪਣੀ ਪਾਰਟੀ ਅਤੇ ਰਾਸ਼ਟਰੀ ਸ੍ਵ੍ਯੰਮ ਸੇਵਕ ਸੰਘ ਦੇ ਇੱਕ ਵਰਗ ਵੱਲੋਂ ਮੁਖਾਲਫਤ ਦੇ ਬਾਵਜੂਦ ਉਨ੍ਹਾਂ ਨੂੰ 2014 ਦੇ ਚੋਣਾਂ ਵਿੱਚ ਭਾਜਪਾ ਨੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ. ਮੋਦੀ ਬਾਰੇ ਕਿਹਾ ਜਾਂਦਾ ਹੈ ਕੇ ਉਹ ਔਖੇ ਵੇਲਿਆਂ ਵਿੱਚ ਲੜਾਈ ਕਰਨਾ ਪਸੰਦ ਕਰਦੇ ਹਨ. ਉਨ੍ਹਾਂ ਨੂੰ ਚੁਣੋਤੀਆਂ ਦਾ ਸਾਹਮਣਾਂ ਕਰਨ ਵਿੱਚ ਮਜ਼ਾ ਆਉਂਦਾ ਹੈ. ਮੋਦੀ ਵੱਡੇ ਫ਼ੈਸਲੇ ਲੈਣ ਵਾਲੇ ਨੇਤਾ ਹਨ. ਉਹ ਇੱਕ ਅਜਿਹੇ ਨੇਤਾ ਵੀ ਹਨ ਜੋ ਕਈ ਲੋਕਾਂ ਦੀ ਨਜ਼ਰ ਵਿੱਚ ਰਾਜਨੀਤੀ ਦੇ ਬਹੁਤ ਵੱਡੇ ਖਲਨਾਇਕ ਹਨ. ਉਹ ਵੀ ਸਮਾਂ ਸੀ ਜਦੋਂ ਕਈ ਦੇਸ਼ਾਂ ਨੇ ਉਨ੍ਹਾਂ ਨੂੰ ਵੀਜ਼ਾ ਦੇਣੈਂ ਵੀ ਨਾਂਹ ਕਰ ਦਿੱਤੀ ਸੀ. ਪਰ ਮੋਦੀ ਨੇ ਆਪਣੀ ਪਛਾਣ ਨੂੰ ਖਲਨਾਇਕ ਤੋਂ ਨਾਇਕ ਵਿੱਚ ਬਦਲ ਦਿੱਤਾ. ਕੰਮ ਸੌਖਾ ਤਾਂ ਨਹੀਂ ਸੀ ਪਰ ਮੋਦੀ ਨੇ ਆਪਣੇ ਆਪ ਨੂੰ ‘ਵਿਕਾਸ-ਪੁਰੁਸ਼’ ਵੱਜੋਂ ਤਿਆਰ ਕੀਤਾ. ਪ੍ਰਧਾਨ ਮੰਤਰੀ ਵੱਜੋਂ ਉਨ੍ਹਾਂ ਦਾ ਕਾਮ ਵਧੀਆ ਹੈ ਪਰ ਦੂਜੀ ਪਾਰੀ ਖੇਡਣ ਲਈ ਉਨ੍ਹਾਂ ਨੂੰ ਸਮਰਥਨ ਨਹੀਂ ਮਿਲ ਸਕਦਾ ਅਤੇ ਉਹ ਇਸ ਯੋਗ ਨਹੀਂ ਹਨ. ਇੰਜ ਲਗਦਾ ਹੈ ਕੇ ਜਿਵੇਂ ਮੋਦੀ ਨੇ ਵੀ ਇੰਦਿਰਾ ਗਾਂਧੀ ਦੀ ਤਰ੍ਹਾਂ ਭਵਿੱਖ ਵਿੱਚ ਆਉਣ ਵਾਲੀ ਮੁਸੀਬਤਾਂ ਨੂੰ ਵੇਖਦਿਆਂ ਇੱਕ ਵੱਡਾ ਦਾਅ ਖੇਡਿਆ ਹੈ. ਸਾਲ 1980 ‘ਚ ਜਦੋਂ ਇੰਦਿਰਾ ਗਾਂਧੀ ਨੂੰ ਲੱਗਾ ਕੇ ਜੇਕਰ ਨੀਲਮ ਸੰਜੀਵ ਰੇੱਡੀ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ, ਉਦੋਂ ਇੰਦਿਰਾ ਗਾਂਧੀ ਨੇ ਇੱਕ ਵੱਡਾ ਦਾਅ ਮਾਰਿਆ. ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ‘ਚ ਆਜ਼ਾਦ ਉਮੀਦਵਾਰ ਵੀ ਵੀ ਗਿਰੀ ਨੂੰ ਵੋਟ ਦੇਣ ਦੀ ਅਪੀਲ ਕੀਤੀ. ਇਹ ਇੰਦਿਰਾ ਗਾਂਧੀ ਦੀ ਆਪਣੀ ਹੀ ਪਾਰਟੀ ਦੇ ਖਿਲਾਫ਼ ਬਗ਼ਾਵਤ ਸੀ. ਕਿਸੇ ਨੂੰ ਇਸ ਦੀ ਉਮੀਦ ਨਹੀਂ ਸੀ. ਇਸ ਇੱਕ ਵੱਡਾ ਫ਼ੈਸਲਾ ਸੀ. ਪਹਿਲੇ ਦੌਰ ਦੇ ਚੋਣ ਨਤੀਜਿਆਂ ‘ਚ ਗਿਰੀ ਪਿਛੇ ਰਹਿ ਗਏ. ਪਰ ਇੰਦਿਰਾ ਗਾਂਧੀ ਨੇ ਆਪਣੇ ਸਾਹੋਯੀਗੀਆਂ ਨੂੰ ਕਿਹਾ ਕੇ “ਫ਼ਿਕਰ ਨਾ ਕਰੋ, ਸਾਡੀ ਲੜਾਈ ਔਖੀ ਹੈ ਪਰ ਮੈਂ ਤਿਆਰ ਹਾਂ.” ਆਖ਼ਿਰਕਾਰ ਗਿਰੀ ਜਿੱਤ ਗਏ. ਕਾੰਗ੍ਰੇਸ ਪਾਰਟੀ ਦੋਫਾੜ ਹੋ ਗਈ. ਇੰਦਿਰਾ ਗਾਂਧੀ ਨੂੰ ਜਿੰਨਾ ਕੁ ਸਮਝਦਾਰ ਮੰਨੀਆਂ ਜਾ ਰਿਹਾ ਸੀ, ਉਹ ਉਸ ਤੋਂ ਕਿੱਤੇ ਵੱਧ ਸਾਬਿਤ ਹੋਈ.

ਉਹ ਸਮਾਂ ਸ਼ੀਤਯੁਧ ਦਾ ਸੀ. ਦੁਨਿਆ ਦੋ ਵਰਗਾਂ ਵਿੱਚ ਵੰਡੀ ਹੋਈ ਸੀ. ਸੋਵੀਅਤ ਯੂਨੀਅਨ ਕਰਕੇ ਵਾਮਪੰਥੀ ਵਧ ਰਹੇ ਸਨ ਪਰ ਇੰਦਿਰਾ ਗਾਂਧੀ ਨੇ ਸਮਾਜਵਾਦ ਦੀ ਰਾਹ ਫੜੀ. ਉਨ੍ਹਾਂ ਨੇ ਦੋ ਮੁੱਦੇ ਫੜੇ. ਬੈੰਕਾਂ ਦਾ ਰਾਸ਼ਟਰੀਕਰਨ ਅਤੇ ਵਿਸ਼ੇਸ਼ ਅਧਿਕਾਰਾਂ ਦਾ ਖ਼ਾਤਮਾ. ਇਨ੍ਹਾਂ ਦੋ ਵੱਡੇ ਫ਼ੈਸਲਿਆਂ ਦੇ ਬਾਅਦ ਵੀ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵੱਜੋਂ ਹਟਾਉਣ ਦੀ ਸਾਜਿਸ਼ਾਂ ਨਹੀਂ ਰੁੱਕੀਆਂ ਤਾਂ ਉਨ੍ਹਾਂ ਨੇ ਸੰਸਦ ਦਾ ਸਤਰ ਖ਼ਤਮ ਹੋਣ ਦਾ ਇੰਤਜ਼ਾਰ ਨਹੀਂ ਕੀਤਾ ਅਤੇ ਲੋਕਸਭਾ ਭੰਗ ਕਰ ਦਿੱਤੀ. ਮੁੜ ਹੋਏ ਚੋਣਾਂ ਵਿੱਚ ਉਨ੍ਹਾਂ ਨੂੰ ਦੋ-ਤਿਹਾਈ ਬਹੁਮਤ ਪ੍ਰਾਪਤ ਹੋਇਆ. ਉਨ੍ਹਾਂ ਦਾ ਨਾਅਰਾ ਸੀ-“ ਉਹ ਕਹਿੰਦੇ ਹਨ ਇੰਦਿਰਾ ਹਟਾਓ, ਮੈਂ ਕਹਿੰਦੀ ਹਾਂ ਗਰੀਬੀ ਹਟਾਓ”. ਚੋਣਾਂ ਵਿੱਚ ਜਿੱਤ ਦੇ ਬਾਅਦ ਇੰਦਿਰਾ ਗਾਂਧੀ ਹੋਰ ਵੀ ਤਾਕਤਵਰ ਹੋ ਗਈ.

image


ਵੱਡੀ ਗੱਲ ਇਹ ਹੈ ਕੇ ਮੋਦੀ ਵੀ ਇੰਦਿਰਾ ਗਾਂਧੀ ਦੀ ਚਾਲ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ. ਉਹ ਇਹ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕੇ ਉਹ ਕਾਲੇ ਧਨ ਦੇ ਖ਼ਿਲਾਫ਼ ਲੜ ਰਹੇ ਹਨ ਅਤੇ ਇਸ ਲੜਾਈ ਵਿੱਚ ਵਿਰੋਧੀ ਧਿਰ ਵੀ ਉਨ੍ਹਾਂ ਦੇ ਖਿਲਾਫ਼ ਹਨ. ਉਹ ਭ੍ਰਿਸਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਵਿਰੋਧੀ ਉਨ੍ਹਾਂ ਨੂੰ ਅਜਿਹਾ ਕਰਨ ਨਹੀਂ ਦੇ ਰਹੇ. ਪਰ ਇੰਦਿਰਾ ਗਾਂਧੀ ਦੇ ਮੁਕਾਬਲੇ ਮੋਦੀ ਦੀ ਕਿਸਮਤ ਚੰਗੀ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੀ ਨਾਲ ਹੈ. ਮੋਦੀ ਕੇ ਖਿਲਾਫ਼ ਕੋਈ ਆਵਾਜ਼ ਨਹੀਂ ਹੈ. ਨੋਟ ਬੰਦੀ ਨੂੰ ਲੈ ਕੇ ਪਾਰਟੀ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ.

ਪਰੰਤੂ ਮੋਦੀ ਦੀ ਚਾਲਾਂ ਕਾਮਯਾਬ ਹੁੰਦੀਆਂ ਨਹੀਂ ਦਿਸ ਰਹੀਆਂ. ਮੋਦੀ ਨੇ ਕਿਹਾ ਕੇ 50 ਦਿਨਾਂ ਵਿੱਚ ਸਬ ਠੀਕ ਹੋ ਜਾਏਗਾ. ਮੋਦੀ ਨੇ ਬੜੀ ਚਾਲਾਕੀ ਨਾਲ ਨੋਟਬੰਦੀ ਦੇ ਨਤੀਜਿਆਂ ਨੂੰ ਦੇਸ਼ ਦੀ ਇਜ਼ਤ ਨਾਲ ਜੋੜ ਦਿੱਤਾ ਹੈ. ਪਰ ਇਸ ਦੌਰਾਨ ਲੋਕਾਂ ਦੀ ਪਰੇਸ਼ਾਨੀਆਂ ਵਧ ਰਹੀਆਂ ਹਨ. ਸਰਕਾਰ ਹਰ ਰੋਜ਼ ਆਪਣੇ ਫ਼ੈਸਲੇ ਬਦਲ ਰਹੀ ਹੈ. ਆਏ ਦਿਨ ਨਵੀਂ ਗੱਲ ਕਹੀ ਜਾਂਦੀ ਹੈ. ਹੁਣ ਕੈਸ਼ਲੈਸ ਦਾ ਸੁਪਨਾ ਵਿਖਾਇਆ ਜਾ ਰਿਹਾ ਹੈ.

ਮੋਦੀ ਇਹ ਗੱਲ ਸਮਝ ਨਹੀਂ ਪਾ ਰਹੇ ਹਨ ਕੇ ਉਹੀ ਸੁਪਨੇ ਵੇਚੇ ਜਾ ਸਕਦੇ ਹਨ ਜੋ ਪੂਰੇ ਹੋ ਸਕਦੇ ਹੋਣ. ਅਤੇ ਸੁਪਨੇ ਵਿਖਾਉਣ ਵਾਲੇ ਦੀ ਆਪਣੀ ਨੀਅਤ ਵੀ ਸਾਫ਼ ਹੋਣੀ ਚਾਹਿਦੀ ਹੈ. ਨੋਟ ਬੰਦੀ ਨਾਕਾਮ ਹੋ ਗਈ ਹੈ. ਭ੍ਰਿਸ਼ਟ ਬੈੰਕ ਅਧਿਕਾਰੀਆਂ ਅਤੇ ਦਲਾਲਾਂ ਦੀ ਨਵੀਂ ਫੌਜ਼ ਖੜ ਗਈ ਹੈ. ਭ੍ਰਿਸ਼ਟ ਨੇਤਾਵਾਂ ਨੇ ਨਵੇਂ ਸਿਪਾਹੀ ਲਭ ਲਏ ਹਨ ਜੋ ਉਨ੍ਹਾਂ ਦਾ ਕਾਲਾ ਧਨ ਸਫੇਦ ਕਰ ਰਹੇ ਹਨ. ਸਰਕਾਰ ਮਜਬੂਰ ਦਿੱਸ ਰਹੀ ਹੈ. ਮੋਦੀ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜੋਧਾ ਦੇ ਤੌਰ ਤੇ ਪੇਸ਼ ਆ ਰਹੇ ਹਨ ਪਰ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਆਪਣੇ ਖਜ਼ਾਨਿਆਂ ਦੀ ਆਵਕ ਦਾ ਸਰੋਤ ਦੱਸਣ ਨੂੰ ਰਾਜ਼ੀ ਨਹੀਂ. ਮੋਦੀ ‘ਲੋਕਪਾਲ’ ਦੀ ਨਿਉਕਤੀ ਵੀ ਨਹੀਂ ਕਰਨਾ ਚਾਹੁੰਦੇ. ਸੁਪਰੀਮ ਕੋਰਟ ਨੇ ਵੀ ਇਸ ਗੱਲ ਦਾ ਜਵਾਬ ਮੰਗਿਆ ਹੈ. ਮੋਦੀ ਸੰਸਦ ਦਾ ਸਾਹਮਣਾ ਨਹੀਂ ਕਰ ਪਾ ਰਹੇ. ਸੰਸਦ ‘ਤੋਂ ਬਾਹਰ ਹੀ ਗੱਲਾਂ ਕਰ ਰਹੇ ਹਨ. ਉਨ੍ਹਾਂ ਦੀ ਸਮਰਥਕ ਲਾਈਨ ਵਿੱਚ ਲੱਗੇ ਹੋਏ ਆਮ ਲੋਕਾਂ ਨਾਲ ਮਖੌਲ ਕਰ ਰਹੇ ਹਨ. ਇੰਦਿਰਾ ਗਾਂਧੀ ਦੂਜੀ ਵਾਰੀ ਵੀ ਜਿੱਤ ਗਈ ਸੀ ਕਿਉਂਕਿ ਆਮ ਆਦਮੀ ਦਾ ਵਿਸ਼ਵਾਸ ਅਤੇ ਸਮਰਥਨ ਉਨ੍ਹਾਂ ਦੇ ਨਾਲ ਸੀ. ਦੁਰਭਾਗ ਨਾਲ ਮੋਦੀ ਨੇ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ.

ਲੇਖਕ: ਆਸ਼ੁਤੋਸ਼ 

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags