ਨਾਸਾ ਨੇ ਪੁਲਾੜ ਵਿੱਚ ਬਣਾਇਆ ਵਿਸ਼ਵ ਰਿਕਾਰਡ
ਪੁਲਾੜ ਵਿੱਚ ਖੋਜ ਕਰਨ ਵਾਲੀ ਅਮਰੀਕਾ ਦੇ ਅਦਾਰੇ ਨੇਸ਼ਨਲ ਏਅਰੋਨੌਟਿਕਲ ਸਪੇਸ ਏਡਮਿਨਿਸਟ੍ਰੇਸ਼ਨ (ਨਾਸਾ) ਦੀ ਇੱਕ ਮੈਗਨੇਟੋਸਫ਼ੇਰਿਕ ਮਲਟੀਸਕੇਲ ਮਿਸ਼ਨ ਨੇ ਇੱਕ ਜੀਪੀਐਸ ਸਿਗਨਲ ਨੂੰ ਧਰਤੀ ਤੋਂ ਸਬ ਤੋ ਵੱਧ ਦੂਰੀ ‘ਤੇ ਸਥਾਪਿਤ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ. ਇਹ ਜੀਪੀਐਸ ਧਰਤੀ ਤੋਂ ਸੱਤਰ ਹਜ਼ਾਰ ਕਿਲੋਮੀਟਰ ਉੱਪਰ ਜਾ ਕੇ ਸਥਾਪਿਤ ਕੀਤਾ ਗਿਆ ਹੈ.
ਧਰਤੀ ਦੇ ਚੁਫੇਰੇ ਪੁਲਾੜ ਵਿੱਚ ਘੂਮਦੇ ਚਾਰ ਐਮਐਮਐਸ ਜਹਾਜਾਂ ਵਿੱਚ ਜੀਪੀਐਸ ਸਿਸਟਮ ਲੱਗਾ ਹੋਇਆ ਹੈ. ਇਸ ਤਕਨੀਕ ਨਾਲ ਇਹ ਧਰਤੀ ਦੇ ਗਿਰਦੇ ਆਪਣੇ ਰਾਹ ਨੂੰ ਜਾਣ ਲੈਂਦੇ ਹਨ. ਇਸ ਦੇ ਲਈ ਉੱਚ ਕੋਟੀ ਦੀ ਤਕਨੀਕ ਦੀ ਲੋੜ ਹੁੰਦੀ ਹੈ.
ਇਸ ਸਾਲ ਦੀ ਸ਼ੁਰੁਆਤ ਵਿੱਚ ਐਮਐਮਐਸ ਦੇ ਚਾਰ ਸੈਟੇਲਾਇਟ ਪੁਲਾੜ ਵਿੱਚ ਭੇਜੇ ਗਏ ਸੀ. ਇਨ੍ਹਾਂ ਨੇ ਮਾਤਰ 7.2 ਕਿਲੋਮੀਟਰ ਦਾ ਫਾਸਲਾ ਰਖਦਿਆਂ ਉਡਾਰੀ ਲਈ ਸੀ ਅਤੇ ਇੱਕ ਫਾਰਮੇਸ਼ਨ ਬਣਾਇਆ ਸੀ. ਜਦੋਂ ਇਹ ਸੈਟੇਲਾਇਟ ਧਰਤੀ ਦੇ ਨੇੜੇ ਸੀ ਤਾਂ ਇਨ੍ਹਾਂ ਦੀ ਸਪੀਡ 35 ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਵੱਧ ਸੀ. ਜੀਪੀਐਸ ਰਿਸੀਵਰ ਦੇ ਹਿਸਾਬ ਨਾਲ ਇਹ ਹੁਣ ਤਕ ਦੀ ਸਬ ਤੋਂ ਜਿਆਦਾ ਸਪੀਡ ਮੰਨੀ ਗਈ ਹੈ.
ਇਹ ਸੈਟੇਲਾਇਟ ਲਾਂਚ ਹੋਣ ਦੇ ਪਹਿਲੇ ਸਾਲ ਦੇ ਦੌਰਾਨ ਹੀ ਪੁਲਾੜ ਵਿਗਿਆਨੀਆਂ ਨੂੰ ਵੱਡਮੁੱਲੀ ਜਾਣਕਾਰੀ ਦੇ ਚੁੱਕਾ ਹੈ. ਇਹ ਮਿਸ਼ਨ ਆਪਣੇ ਚਾਰ ਵੱਖ ਵੱਖ ਸੈਟੇਲਾਇਟ ਦਾ ਇਸਤੇਮਾਲ ਕਰ ਰਿਹਾ ਹੈ. ਇਹ ਇੱਕ ਪਿਰਾਮਿਡ ਦਾ ਅਕਾਰ ਲੈ ਕੇ ਉਡਾਰੀ ਲੈਂਦੇ ਹਨ ਅਤੇ ਮੈਗਨੇਟਿਕ ਜੋੜ ਦਾ ਪਤਾ ਲਾਉਣ ਦੇ ਪ੍ਰੋਜੇਕਟ ‘ਤੇ ਕੰਮ ਕਰਦੇ ਹਨ.
ਜਾਣਕਾਰੀ ਦੇ ਮੁਤਾਬਿਕ ਐਮਐਮਐਸ ਮਿਸ਼ਨ ਅਗਲੇ ਸਾਲ ਆਪਣੇ ਦੁੱਜੇ ਚਰਣ ਵਿੱਚ ਦਾਖਿਲ ਹੋਏਗਾ. ਉਸ ਦੇ ਬਾਅਦ ਸੈਟੇਲਾਇਟ ਨੂੰ ਹੋਰ ਉੱਚੀ ਜਗ੍ਹਾਂ ‘ਤੇ ਭੇਜਿਆ ਜਾਏਗਾ.
ਲੇਖਕ: ਪੀਟੀਆਈ ਭਾਸ਼ਾ
ਅਨੁਵਾਦ: ਰਵੀ ਸ਼ਰਮਾ